ਲੀਜ਼ਾ ਨੀਵ ਨੂੰ ਇੱਕ ਵਾਰ  ਕੈਨੇਡਾ ਦੀ ਸਭਤੋਂ ਖਤਰਨਾਕ ਔਰਤ ਘੋਸ਼ਿਤ ਕੀਤਾ ਗਿਆ ਸੀ।

ਲੀਜ਼ਾ ਨੀਵ ਨੂੰ ਇੱਕ ਵਾਰ  ਕੈਨੇਡਾ ਦੀ ਸਭਤੋਂ ਖਤਰਨਾਕ ਔਰਤ ਘੋਸ਼ਿਤ ਕੀਤਾ ਗਿਆ ਸੀ।

 

ਇਸ ਖ਼ਬਰ ਦਾ ਸੋਰਸ CBC ਹੈ।

ਖ਼ਬਰ ਨੂੰ ਅਨੁਵਾਦ ਕੀਤਾ ਗਿਆ ਹੈ ਤਾਂ ਕਿ ਪੰਜਾਬੀ ਵਿਚ ਪੜ੍ਹਿਆ ਜਾ ਸਕੇ।

ਅੱਜ ਉਹ ਜਸਟਿਸ ਸਿਸਟਮ ਬਾਰੇ ਬੋਲੀ ਹੈ ਜਿਸਨੇ ਉਸਨੂੰ ਜ਼ਿੰਦਗੀ ਭਰ ਲਈ ਸਮਾਜ ਤੋਂ ਅਲਹਿਦਾ ਕਰ ਦਿੱਤਾ। ਇੱਕ ਐਸਾ ਸਿਸਟਮ ਜਿਸ ਨਾਲ ਜੇਲ ਦੀਆਂ ਸੀਖਾਂ ਪਿੱਛੇ ਡਕਣ ਵਾਲੀਆਂ ਔਰਤਾਂ ਦੀ ਗਿਣਤੀ ਵਧ ਰਹੀ ਹੈ।  ਇੱਕ ਐਸਾ ਸਿਸਟਮ ਜਿਸ ਨਾਲ  ਮੈਂਟਲ ਹੈਲਥ   ਨਾਲ ਜੁੜੇ ਖਤਰਨਾਕ ਮੁਜ਼ਰਮਾਂ ਦੀ ਗਿਣਤੀ  ਅੱਜ ਦੇ ਦਿਨ, ਇਤਿਹਾਸਕ ਤੌਰ ਤੇ ਸਭ ਤੋਂ ਬਹੁਤੀ ਹੈ।

ਨੀਵ ਦੇਸ਼ ਦੀ ਦੂਸਰੀ ਐਸੀ ਔਰਤ ਹੈ ਜਿਸਨੂੰ `ਖਤਰਨਾਕ ਔਰਤ ਮੁਜ਼ਰਮ` ਦੇ ਟੈਗ  ਨਾਲ ਨੱਥੀ ਕੀਤਾ ਗਿਆ ਤੇ ਇਹ ਗੱਲ 1994 ਦੀ ਹੈ। ਸਭਤੋਂ ਖਤਰਨਾਕ ਅਪਰਾਧੀ ਤੇ ਸੈਕਸ ਮੁਜ਼ਰਮਾਂ ਨੂੰ ਇਸ ਟੈਗ ਨਾਲ ਨੱਥੀ ਕੀਤਾ ਜਾਂਦਾ ਹੈ। ਨੀਵ  ਦੀ ਉਮਰ  21 ਸਾਲ ਸੀ ਜਦੋਂ ਜੇਲ੍ਹ  ਵਿਚ ਡੱਕ ਦਿੱਤਾ ਗਿਆ  ਤੇ ਇਹ ਸ਼ਜਾ ਅਨਿਸਚਿਤ ਸਮੇ ਲਈ ਸੀ ਸਗੋਂ ਇੰਝ ਸੀ ਕਿ ਉਹ ਹੁਣ ਸਾਰੀ ਜ਼ਿੰਦਗੀ ਜੇਲ੍ਹ ਵਿਚ ਹੀ ਗੁਜ਼ਾਰੇਗੀ।

ਇਹ ਅਗਸਤ,2018 ਦਾ ਮਹੀਨਾ ਹੈ ਤੇ ਇਸ  ਹਫਤੇ,1999  ਤੋਂ ਬਾਦ ਉਹ ਪਹਿਲੀ ਵਾਰ ਪਤਰਕਾਰਾਂ ਦੇ ਸਨਮੁੱਖ ਹੋਈ।

ਉਸਨੇ ਕਿਹਾ ਕਿ ਉਹ ਕੈਨੇਡਾ ਦੀ ਸਭਤੋਂ  ਖਤਰਨਾਕ ਔਰਤ ਨਹੀ ਹੈ। ਇਹ ਕਹਿੰਦਿਆਂ ਉਸਨੇ ਆਪਣੇ ਪਾਰਟਨਰ ਮਾਈਕਲ ਮਾਰਕੋਵਿਚ  ਦਾ ਘੁਟ ਕੇ ਹੱਥ ਫੜਿਆ ਹੋਇਆ ਸੀ ਜੋ ਸਟੋਨੀ ਪਲੇਨ ਦਾ ਕਰੀਮੀਨਲ ਡਿਫੈਂਸ ਵਕੀਲ ਹੈ। “ਮੈ  ਇੱਕ ਭੈਣ, ਇੱਕ ਪਾਰਟਨਰ ਤੇ  ਇੱਕ ਦੋਸਤ ਹਾਂ।” ਐਡਮਿੰਟਨ ਵਿਖੇ ਉਹ ਮਨੁੱਖੀ ਅਧਿਕਾਰ ਦੀ ਸੈਨੇਟ ਕਮੇਟੀ ਦੇ ਸਾਹਮਣੇ ਸੀ ਜਦੋਂ  ਉਸਨੇ ਇਹ ਗੱਲ ਕਹੀ। ਮਨੁੱਖੀ ਅਧਿਕਾਰਾਂ ਦੀ ਇਹ ਸੈਨੇਟ ਕਮੇਟੀ, ਕੈਨੇਡਾ ਦੀਆਂ ਜੇਲ੍ਹਾਂ ਵਿਚ ਮਨੁੱਖੀ ਅਧਿਕਾਰਾਂ ਬਾਰੇ ਘੋਖ ਕਰ ਰਹੀ ਹੈ।

ਨੀਵ ਨੇ ਕਿਹਾ, “ਮੈ ਚਾਹੁੰਦੀ ਹਾਂ ਕਿ ਲੋਕਾਂ ਨੂੰ ਪਤਾ ਲਗੇ ਕਿ ਤੁਸੀਂ ਕਿਸੇ ਦੀ ਸਾਰੀ ਜ਼ਿੰਦਗੀ ਇੰਝ ਹੀ ਖੋਹ ਨਹੀ ਸਕਦੇ ਸਿਰਫ ਇਹ ਕਹਿਕੇ ਕਿ ਤੁਸੀਂ ਕਦੇ ਸੁਧਰ ਹੀ ਨਹੀ ਸਕਦੇ ਜਦੋ ਤੁਹਾਡੀ ਉਮਰ 21 ਸਾਲ ਹੋਵੇ।

ਨੀਵ ਦਾ ਜਨਮ  ਸੈਸਕੈਚਵਿਨ ਵਿਚ ਹੋਇਆ  ਉਹ 1972 ਦਾ ਬੌਕਸਿੰਗ ਡੇਅ ਸੀ। ਉਸਦੀ ਮਾਂ ਮੀਟਿਸ ਸੀ(ਇੱਕ ਕੌਮ ਹੈ) (Métis Nation of Ontario) ਨੀਵ ਦੀ ਉਮਰ ਸਿਰਫ ਤਿੰਨ ਮਹੀਨੇ ਸੀ ਜਦੋਂ ਉਸਨੂੰ ਜਿੰਮ ਤੇ ਕੁਲੀਨ ਨੀਵ ਨੇ ਗੋਦ ਲੈ ਲਿਆ।

ਉਸਦਾ ਬਚਪਣ ਗੌਲਣਯੋਗ ਨਹੀ ਸੀ। ਕੈਲਗਰੀ  ਦੇ ਪੇਂਡੂ ਖੇਤਰ ਵਿਚ ਉਹ ਸਤਰਵਿਆਂ ਦੇ ਅਖੀਰਲੇ ਸਾਲਾਂ ਤਕ  ਰਹੀ।

ਨੀਵ ਦੀ ਉਮਰ ਉਦੋਂ 12 ਸਾਲ ਸੀ ਜਦੋਂ ਉਹ ਆਪਣੇ ਚਾਰ ਦੋਸਤਾਂ ਨਾਲ ਸਕੂਲ ਵਿਚ ਸ਼ਰਾਬ ਪੀਂਦੀ ਫੜੀ ਗਈ। ਪੁਲੀਸ ਆ ਗਈ ਤੇ ਨੀਵ ਨੇ ਘਰ ਜਾਣ ਤੋਂ ਇਨਕਾਰ ਕਰ ਦਿੱਤਾ ਉਸਨੂੰ ਡਰ ਸੀ ਕਿ ਉਸਨੂੰ ਵਡੀ ਸਜ਼ਾ ਮਿਲੇਗੀ। ਪੁਲੀਸ ਵਾਲਿਆਂ ਨੇ ਉਸਨੂੰ ਹੱਥਕੜੀ ਲਾ ਲਈ ਤੇ ਉਸਨੂੰ ਚਿਲਡਰਨ ਸਰਿਵਿਸਜ਼ ਸੈਂਟਰ ਲੈ ਗਏ। ਉਸਦੇ ਕਹਿੰਣ ਅਨੁਸਾਰ  ਉਸਨੂੰ ਨੰਗਾ  ਕਰਕੇ ਉਸਦੀ ਤਲਾਸ਼ੀ ਲਈ ਗਈ।

 

ਸੈਂਟਰ ਦੀਆਂ ਦੂਜੀਆਂ ਲੜਕੀਆਂ ਨੇ ਉਸਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਜਿਸ ਨਾਲ ਉਹ ਬਹੁਤ ਮਾਯੂਸ ਹੋ ਗਈ। ਨੀਵ ਦਾ ਕਹਿੰਣਾ ਹੈ ਕਿ ਤੰਗ ਕਰਨ ਵਾਲੀਆਂ ਇਨ੍ਹਾਂ ਲੜਕੀਆਂ ਦੀ ਲੀਡਰ ਦਾ ਉਸਨੇ ਲੋਹੇ ਦੇ ਭਾਂਡੇ ਨਾਲ ਸਿਰ ਪਾੜ ਦਿੱਤਾ। ਅਦਾਲਤ ਨੇ ਹੁਕਮ ਦਿੱਤਾ ਕਿ ਇਸਨੂੰ ਮੈਂਟਲ ਹੈਲਥ ਟਰੀਟਮੈਂਟ ਦੀ ਲੋੜ ਹੈ।

“ਕੋਈ ਵੀ ਮੇਰੀ ਮਦਦ ਨਹੀ ਕਰਨਾ ਚਾਹੁੰਦਾ ਸੀ, ਉਹ ਸਿਰਫ ਮੈਨੂੰ ਕੰਟਰੌਲ ਕਰਨਾ ਚਾਹੁੰਦੇ ਸਨ।”

ਤਿੰਨ ਸਾਲ ਦੀ ਕਸਟਡੀ ਤੋਂ  ਬਾਦ  ਉਸਨੇ ਕੇਅਰ ਸੈਂਟਰ ਵਿਚੋਂ ਭਜਣਾ  ਸ਼ੁਰੂ ਕਰ ਦਿੱਤਾ ਤੇ ਮੈਨੂੰ ਨਸ਼ਿਆਂ ਤੇ ਵੇਸਵਾਗਿਰੀ ਵਿਚ ਗਲਤਾਨ ਹੋਈ ਨੂੰ ਫੜ ਲਿਆ।

ਟੀਨ ਉਮਰ  ਦੇ ਚੰਗੇ ਸਾਲ ਉਹ ਸਨ ਜਦੋਂ ਉਹ ਚਿਲਡਰਨ ਸਰਵਿਸਜ਼ ਐਜੰਸੀਜ਼, ਸਾਈਕੈਟਿਰਿਕ ਕੇਅਰ  ਤੇ ਯੂਥ ਕੁਰੈਕਸ਼ਨਜ਼  ਫੈਸਲਿਟੀਜ਼  ਵਿਚ ਰਹੀ। ਇਹ ਚੰਗੇ ਸਾਲ  15 ਤੋਂ 18 ਸਾਲ ਦੀ ਉਮਰ  ਦਰਿਮਿਆਨ ਸਨ। ਉਹ ਸਿਰਫ ਚਾਰ ਮਹੀਨੇ ਲਈ ਹੀ ਕਸਟਡੀ ਤੋਂ ਬਾਹਰ ਰਹੀ।

ਉਸਦਾ ਕਹਿੰਣਾ ਹੈ, “ਮੈ ਵੇਸਵਾਗਿਰੀ ਤੇ ਨਸ਼ਿਆਂ ਵਿਚ ਗਲਤਾਨ ਹੋ ਗਈ। ਮੈ ਘਰ ਵਾਪਸ ਜਾਣਾ ਚਾਹੁੰਦੀ ਸੀ ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ।

ਕਿਮ ਪੇਟ ਜੋ ਹੁਣ ਸੈਨੇਟਰ ਹੈ ਤੇ ਲੰਮਾ ਸਮਾਂ ਉਹ ਕੈਦੀਆਂ ਦੇ ਹੱਕਾਂ  ਦੀ ਵਕੀਲ ਰਹੀ ਹੈ ਤੇ ਉਹ ਉਸ ਕਮੇਟੀ ਦੀ  ਮੈਂਬਰ ਸੀ ਜਿਸਦੇ ਸਾਹਮਣੇ ਨੀਵ ਨੇ ਆਪਣੀ ਕਹਾਣੀ ਸੁਣਾਈ। ਉਹ 2005 ਦੀ  ਉਸ ਕਿਤਾਬ ਵਿਚ ਲਿਖਦੀ ਹੈ ਜਿਸਦੀ ਸਹਿ-ਲੇਖਕ ਕਿਮ ਪੇਟ ਵੀ ਸੀ, “ ਹੋ ਸਕਦਾ ਹੈ ਕਿ ਇਹ ਸਭ ਕੁਝ ਵਖਰਾ ਹੁੰਦਾ ਜੇ ਉਸ ਵਕਤ ਮੈ ਉਹ ਦਵਾਈ ਲੈ ਰਹੀ ਹੁੰਦੀ ਜੋ ਮੈ ਹੁਣ ਲੈ ਰਹੀ ਹਾਂ।

ਕਿਮ ਪੇਟ ਸੈਨੇਟਰ,ਨੀਵ ਨੂੰ ਉਦੋਂ ਦੀ  ਜਾਣਦੀ ਹੈ ਜਦੋਂ ਉਹ ਯੂਥ ਸਿਸਟਮ ਨਾਲ ਸਬੰਧਿਤ  ਸੀ।

ਇੱਕ ਇੰਟਰਵਿਉ ਵਿਚ ਪੇਟ ਕਹਿੰਦੀ ਹੈ ਕਿ ਨੀਵ ਦੀ ਕਹਾਣੀ ਫੈਡਰਲ ਜੇਲ੍ਹਾਂ ਦੀਆਂ   ਉਨ੍ਹਾਂ ਸਮਸਿਆਵਾਂ ਨੂੰ ਅਗਰਭੂਮੀ ਵਿਚ ਲਿਆਂਉਂਦੀ ਹੈ ਜਿਨ੍ਹਾਂ ਤੇ ਵਿਚਾਰ ਕਰਨ ਦੀ ਲੋੜ ਹੈ ਜਿੱਥੇ ਦੇਸੀ ਔਰਤਾਂ ਦੀ ਗਿਣਤੀ ਬਹੁਤ ਵਧ ਰਹੀ ਹੈ। ਪਿੱਛਲੇ ਦਹਾਕੇ ਵਿਚ ਇਹ ਗਿਣਤੀ 60 ਪ੍ਰਤੀਸ਼ਤ ਵਧੀ ਹੈ।

ਮੰਗਲਵਾਰ ਦੀ ਸੁਣਵਾਈ ਤੋਂ ਪਹਿਲਾਂ  ਪੇਟ ਦਾ ਕਹਿੰਣਾ ਸੀ ਕਿ `ਨੀਵ`  ਇੱਕ ਯੰਗ ਔਰਤ ਦੀ ਉਹ  ਯਾਤਨਾ ਹੈ ਜਿਸਨੂੰ ਸੁਰਖਿਆ ਘਟ ਤੇ ਕੰਟਰੌਲ ਵਧ ਕੀਤਾ ਗਿਆ।

ਜਦੋਂ ਆਦਾਲਤ ਨੇ ਉਸਨੂੰ ਕੈਨੇਡਾ ਦੀ ਸਭਤੋਂ ਖਤਰਨਾਕ ਔਰਤ ਘੋਸ਼ਿਤ  ਕੀਤਾ ਉਦੋਂ ਤੱਕ ਨੀਵ ਨੂੰ 22 ਵਾਰ ਦੋਸ਼ੀ ਗਰਦਾਨਿਆਂ  ਜਾ ਚੁੱਕਾ ਸੀ।

 

ਉਸਦੇ ਜ਼ੁਰਮਾਂ ਦੀ ਰੇਜ਼ ਮਾਮੂਲੀ ਚੋਰੀ ਤੋਂ ਲੈਕੇ ਚਾਕੂ ਰਖਣ ਤੱਕ ਦਾ ਦੋਸ਼ ਹਾ ਜਦੋਂ ਉਹ ਸੜਕਾਂ ਤੇ ਕੰਮ ਕਰ ਰਹੀ ਸੀ। ਦੋ ਵਖਰੀਆਂ ਘਟਨਾਵਾਂ ਵਿਚ ਉਸਨੇ ਕਿਸੇ ਨੂੰ ਬੰਧਕ ਬਣਾਇਆ ਜਦੋਂ  ਉਹ ਯੂਥ  ਕਸਟਡੀ ਵਿਚ ਸੀ।

ਇੱਕ ਗਾਲੀ ਗਲੋਚ ਵਾਲੇ ਦਲੇ ਖਿਲਾਫ ਇੱਕ ਮੁਕਦਮੇ ਵਿਚ ਉਸਨੇ ਗਵਾਹੀ ਦਿੱਤੀ ਜਿਸਤੇ ਹਮਲਾ ਕਰਨ ਦਾ ਚਾਰਜ਼ ਸੀ। ਜਿਰਾਹ  ਖਾਸ ਤੌਰ ਤੇ ਕਰੂਰ ਸਾਬਤ ਹੋਈ। ਜਦੋਂ ਡਿਫੈਸ ਦੇ ਵਕੀਲ ਸਟਰਲਿੰਗ ਸੈਂਡਰਮੈਨ ਨੇ  ਉਸਦਾ ਵੇਸਵਾਗਿਰੀ ਦਾ ਇਤਿਹਾਸ ਸਾਹਮਣੇ ਲਿਆਂਦਾ।

ਆਪਣੇ ਤਜ਼ਰਬਿਆਂ ਨਾਲ ਹਿੱਲੀ ਹੋਈ ਕਹਿੰਦੀ ਹੈ ਕਿ ਉਹ ਖੁਦਕਸ਼ੀ  ਬਾਰੇ ਵੀ ਸੋਚਦੀ ਸੀ। ਨੀਵ ਦਾ ਅਲਬਰਟਾ ਦੇ ਹਸਪਤਾਲ ਵਿਚ ਚੈੱਕ-ਅੱਪ ਹੋਇਆ। ਜਦੋਂ ਡਾਕਟਰ ਨੇ ਪੁੱਛਿਆ ਕਿ ਉਹ ਹਸਪਤਾਲ ਵਿਚ ਕਿਉਂ ਆਈ ਹੈ ਤਾਂ ਨੀਵ ਨੇ ਕਿਹਾ ਕਿ ਡਿਫੈਂਸ ਦੇ ਵਕੀਲ ਨੂੰ ਪਰਿਵਾਰ ਸਮੇਤ ਮਾਰ ਦੇਣਾ ਚਾਹੁੰਦੀ ਹੈ।

ਕੁਝ ਹੀ ਦਿਨਾਂ ਬਾਦ ਉਸਨੂੰ ਧਮਕੀ ਦੇਣ ਦੇ ਦੋ ਚਾਰਜ਼ਾਂ ਦਾ ਸਾਹਮਣਾ ਕਰਨਾ ਪਿਆ। ਬਾਦ ਵਿਚ ਉਸਨੂੰ ਸ਼ਜਾ ਵੀ ਹੋਈ।

ਇੱਕ ਰੌਬਰੀ ਦੇ ਕੇਸ ਵਿਚ  ਜਦੋਂ ਉਸਨੂੰ ਸਜਾ ਸੁਣਾਈ ਗਈ ਤਾਂ ਉਸਨੂੰ ਖਤਰਨਾਕ ਅਪਰਾਧੀ ਗਰਦਾਨਿਆ ਗਿਆ। ਮੁਕਦਮੇ ਦੌਰਾਨ ਸਾਈਕੈਟਰਿਸਟ ਨੇ ਉਸਨੂੰ ਸਾਈਕੋਪੈਥ ਕਿਹਾ ਜੋ   ਇੱਕ ਐਸੀ ਔਰਤ ਹੈ ਜੋ ਕਾਤਲ ਮਰਦ ਦੇ ਬਰਾਬਰ ਹੈ। ਭਾਵੇਂ ਕਿ ਉਸਨੇ ਕਦੇ ਵੀ ਕਿਸੇ ਦਾ ਕਤਲ ਨਹੀ ਕੀਤਾ ਸੀ।

ਇਹ ਸੁਣਵਾਈ ਹਿਲਾ ਦੇਣ ਵਾਲੀ ਸੀ ਉਸਦੀ ਸਜਾ ਸੁਣਾਉਂਦਿਆ ਜੱਜ ਨੇ ਕਿਹਾ ਕਿ ਉਸਦੀ ਕੈਦ ਉਦੋਂ ਹੀ ਮੁੱਕੇਗੀ ਜਦੋਂ ਉਸਦੀ ਮੌਤ ਹੋ ਜਾਵੇਗੀ।

 

 

Advertisements

Leave a Reply

This site uses Akismet to reduce spam. Learn how your comment data is processed.