YOUNG at Home — Saved By Design

JOIN US! THURSDAY SEPT. 27th NOON! on WPKN 89.5FM and STREAMING http://www.wpkn.org Designers most often design for their contemporaries. When those young creatives start out, they begin with mentors and a paycheck, but they inevitably seek or encounter those who want to create something. So they start designing for those who need them, but not […]

via YOUNG at Home — Saved By Design

Advertisements

     ਸ਼ਬਦਾਂ ਦੇ ਵਣਜਾਰੇ-ਗਿਆਨ ਸਿੰਘ ਦਰਦੀ

ਸ਼ਬਦਾਂ ਦੇ ਵਣਜਾਰੇ

ਗਿਆਨ ਸਿੰਘ ਦਰਦੀ ਇੱਕ ਧਾਰਮਿਕ ਸ਼ਖ਼ਸੀਅਤ ਹੋਣ ਕਰਕੇ ਉਸ ਦੀਆਂ ਰਚਨਾਵਾਂ ਵਿੱਚ ਅਕਸਰ ਹੀ ਕੋਈ ਨਸੀਅਤ ਸਮੋਈ ਹੁੰਦੀ ਹੈ। ਉਹ ਜਿ਼ੰਦਗੀ ਦੀ ਪ੍ਰੋੜ ਅਵਸਥਾ ਵਿੱਚੋਂ ਗੁਜ਼ਰਦਿਆਂ ਆਪਣੀਆਂ ਗ਼ਜ਼ਲਾਂ ਦੇ ਸ਼ੇਅਰਾਂ ਵਿੱਚ ਸਮਾਜ ਲਈ ਕੋਈ ਨਿੱਗਰ ਸੁਨੇਹਾ ਦਿੰਦਾ ਪ੍ਰਤੀਤ ਹੁੰਦਾ ਹੈ। ਦਰਦੀ ਦੀ ਗਜ਼ਲ ਦਾ ਰੰਗ ਉਸ ਵੇਲੇ ਹੋਰ ਨਿਖਰਿਆ ਜਦੋਂ ਉਸ ਨੇ ਉਸਤਾਦ ਗਜ਼ਲਗੋ ਮਹਿੰਦਰਦੀਪ ਗਰੇਵਾਲ ਤੋਂ ਇਸ ਦੇ ਵਿਧੀ-ਵਿਧਾਨ ਨੂੰ ਸਮਝਣ ਦੀ ਕੋਸਿ਼ਸ਼ ਕੀਤੀ। ਉਹ ਹੁਣ ਜਦੋਂ ਵੀ ਕਿਸੇ ਸ਼ੇਅਰ ਦੀ ਸਿਰਜਣਾ ਕਰਦਾ ਹੈ ਤਾਂ ਉਸ ਨੂੰ ਬਹਿਰ-ਬੰਦਿਸ਼ ਦੀ ਕਸਵੱਟੀ ਵਿਚੋਂ ਦੀ ਲੰਘਾ ਕੇ ਜ਼ਰੂਰ ਪਰਖਦਾ ਹੈ। ਗਿਆਨ ਸਿੰਘ ਦਰਦੀ ਦੀਆਂ ਗਜ਼ਲਾਂ ਮੁਕੰਮਲ ਬਹਿਰ ਵਿੱਚ ਬੱਝੀਆਂ ਹੁੰਦੀਆਂ ਹਨ। ਉਸ ਦਾ ਖਿਆਲ ਭਾਵੇਂ ਢਿੱਲਾ ਪੈ ਜਾਵੇ ਪਰ ਇਹ ਬਹਿਰ/ਤੋਲਂ ਤੋਂ ਬਾਹਰਾ ਨਹੀਂ ਹੋ ਸਕਦਾ, ਇਹ ਦਰਦੀ ਦੀ ਗਜ਼ਲਕਾਰੀ ਦੀ ਖਾਸ ਪ੍ਰਾਪਤੀ ਕਹੀ ਜਾ ਸਕਦੀ ਹੈ। ਉਸ ਦੇ ਸ਼ੇਅਰਾਂ ਦੇ ਵਿਸ਼ੇ ਬੜੇ ਹੀ ਸਰਲ, ਸਾਦੇ ਅਤੇ ਆਮ ਜਿੰ਼ਦਗੀ ਦੀ ਪਕੜ ਵਿੱਚ ਆਉਣ ਵਾਲੇ ਹੁੰਦੇ ਹਨ। ਉਹ ਇਸ ਗੱਲ ਦਾ ਵੀ ਧਾਰਨੀ ਹੈ ਕਿ ਕੋਈ ਵੀ ਲਿਖਤ ਬੋਝਲ ਨਹੀਂ ਹੋਣੀ ਚਾਹੀਦੀ ਅਤੇ ਜਨ-ਸਧਾਰਨ ਦੀ ਸਮਝ ਵਿੱਚ ਆਉਣ ਵਾਲੀ ਹੋਣੀ ਚਾਹੀਦੀ ਹੈ। ਇਸ ਲਈ ਦਰਦੀ ਨੂੰ ਧਰਤੀ ਨਾਲ ਜੁੜ੍ਹਿਆ ਸ਼ਾਇਰ ਵੀ ਕਿਹਾ ਜਾ ਸਕਦਾ ਹੈ। ਉਸ ਦੀ ਇੱਕ ਗਜ਼ਲ ਦਾ ਨਮੂੰਨਾ ਹਾਜ਼ਰ ਹੈ-

                     ਤਲਵਿੰਦਰ ਮੰਡ (416-904-3500)      

  ਗਜ਼ਲ

ਗਿਆਨ ਸਿੰਘ ਦਰਦੀ

Slide1

ਜਿਹੜੀ ਜ਼ੁਲਮ ਦਾ ਲੱਕ ਤੋੜ ਦਏ, ਕਰ ਕੇ ਕਾਰ ਮੈਂ ਆਇਆ ਹਾਂ

ਚਾਰੇ ਪੁੱਤਰ ਮਾਂ ਬਾਪ ਸਣੇ, ਦੇਸ਼ ਤੋਂ ਵਾਰ ਕੇ ਆਇਆ ਹਾਂ

ਕੀ ਹੋਇਆ ਜੇ ਝੱਖੜਾਂ ਨੇ ਹੈ, ਘਰ ਨੂੰ ਮੈਨੂੰ ਮੋੜ ਦਿੱਤਾ

ਬੇਘਰ ਹੋਇਆਂ ਦੁਖੀਆਂ ਦੇ ਮੈਂ, ਸੀਨੇ ਠਾਰ ਕੇ ਆਇਆ ਹਾਂ

ਜਦ ਤੱਕ ਜੋਸ਼ ਜੁਆਨੀ ਦਾ ਹੈ, ਜਦ ਤੱਕ ਜਾਨ ਹੈ ਜੁੱਸੇ ਵਿਚ

ਬੇਇਨਸਾਫੀ ਨਾਲ ਲੜਾਂਗਾ, ਦਿਲ ਵਿਚ ਧਾਰ ਕੇ ਆਇਆ ਹਾਂ

ਨੇਤਾ ਦੇ ਜੋ ਅੰਦਰ ਵੜ ਕੇ, ਜੰਤਾ ਨੂੰ ਨਿੱਤ ਡੱਸਦਾ ਸੀ

ਉਹ ਜ਼ਹਿਰੀਲਾ ਨਾਗ ਫਨੀਅਰ, ਜਾਨੋਂ ਮਾਰ ਕੇ ਆਇਆ ਹਾਂ

ਜਿੱਤਦਾ ਹਰਨਾ ਬਣਿਆਂ ਆਇਆ, ਪਰ ਮੈਂ ਤਾਂ ਵਿਚਕਾਰ ਰਿਹਾ

ਮੈਨੂੰ ਕੋਈ ਅਫਸੋਸ ਨਹੀਂ, ਕਿਹੜਾ ਹਾਰ ਕੇ ਆਇਆ ਹਾਂ?

ਜਿਸ ਸਾਗਰ ਵਿਚ ਤੂਫ਼ਾਨਾਂ ਨੇ, ਅੱਤ ਦਾ ਸ਼ੋਰ ਮਚਾਇਆ ਸੀ

ਕਾਗਜ਼ ਦੀ ਉਸ ਸਾਗਰ ਅੰਦਰ, ਬੇੜੀ ਤਾਰ ਕੇ ਆਇਆ ਹਾਂ

ਅੰਤ ਜਮਾਂ ਨੂੰ ਆਖਿਆ ‘ਦਰਦੀ’, ਚੱਲੋ ਜਿੱਥੇ ਚੱਲਣਾ ਹੁਣ

ਇਕ ਇਕ ਕਰਕੇ ਪਾਈ ਪਾਈ, ਕਰਜ਼ ਉਤਾਰ ਕੇ ਆਇਆ ਹਾਂ ।

Slide3

 

        ਸ਼ਬਦਾਂ ਦੇ ਵਣਜਾਰੇ

ਸ਼ਬਦਾਂ ਦੇ ਵਣਜਾਰੇ

Slide2

ਟੋਰਾਂਟੋ ਦੀ ਸ਼ਾਇਰਾ ‘ਸੁਰਜੀਤ’ ਪੰਜਾਬੀ-ਸਾਹਿੱਤਕ ਹਲਕਿਆਂ ਵਿੱਚ ਖਾਸ ਮੁਕਾਮ ਰੱਖਣ ਵਾਲਾ ਨਾਂ ਹੈ।

ਉਸ ਦੀ ਕਵਿੱਤਾ ਨਾਰੀ-ਚੇਤਨਾ ਲਈ ਇੱਕ ਚਿੰਤਾ ਪੈਦਾ ਕਰਦੀ ਹੈ। ਉਸ ਦੀ ਸ਼ਾਇਰੀ ਵਿੱਚਲੀ ਸਰੋਦੀ-ਸੁਰ ਮੁੱਖ ਰੂਪ ਵਿੱਚ ਉਸ ਦੇ ਚਿੰਤਨ ਦੀ ਡੂੰਘਾਈ ਦੀ ਪ੍ਰੋੜਤਾ ਕਰਦੀ ਹੈ, ਇਹ ਅਸਰ ਸ਼ਾਇਦ ਉਸ ਦੇ ਪਸੰਦੀਦੇ ਮਰਹੂਮ ਪੰਜਾਬੀ ਸ਼ਾਇਰ ਜਸਵੰਤ ਸਿੰਘ ਨੇਕੀ ਤੋਂ ਕਬੂਲਿਆ ਲਗਦਾ ਹੈ। ਨੇਕੀ ਦੀ ਕਵਿਤਾ ਉਪਰ ਹੀ ਉਸ ਦਾ ਖੋਜ ਕਾਰਜ ਵੀ ਹੈ। ਮੂਲ ਰੂਪ ਵਿੱਚ ਸੁਰਜੀਤ ਨਜ਼ਮ ਲਿਖਦੀ ਹੈ। ਉਸ ਨੂੰ ਨਜ਼ਮ ਦੇ ਬੁਨੀਆਦੀ ਨਿਯਮਾਂ ਦਾ ਗਿਆਨ ਹੋਣ ਕਰਕੇ ਉਸ ਦੀ ਰਚਨਾ ਕੇਵਲ ਵਾਰਤਕ ਦਾ ਉਗੜ-ਦੁਗੜ ਨਹੀਂ ਸਗੋਂ ਜਿ਼ੰਦਗੀ ਦੀ ਫਿਲਾਸਫੀ ਦਾ ਮਾਰਗ-ਦਰਸ਼ਨ ਹੈ। ਸੁਰਜੀਤ ਦੀ ਕਵਿਤਾ ਇਥੋਂ ਦੇ ਮੁਸ਼ਾਇਰਿਆਂ ਦੀ ਸ਼ਾਨ ਤੇ ਜਾਨ ਬਣਦੀ ਹੈ। ਉਸ ਦੀ ਨਜ਼ਮ ਦਾ ਇੱਕ ਨਮੂਨਾ ਪਾਠਕਾਂ ਲਈ ਪੇਸ਼ ਕਰ ਰਹੇ ਹਾਂ-

 

                           ਤਲਵਿੰਦਰ ਮੰਡ 414-904-3500

ਪੈਗੰਬਰ

ਉਹ –

ਪਰਬੱਤ-ਟੀਸੀ ‘ਤੇ ਖੜਾ ਸੀ

ਬਾਹਾਂ ਉੱਪਰ ਵੱਲ ਚੁੱਕੀ

ਸ਼ਾਂਤ, ਅਡੋਲ

ਅੰਬਰ ਵੱਲ ਤੱਕਦਾ !

 

ਸੁਥਰੇ ਪਹਿਰਨਾਂ ਵਿਚ

ਸੀ ਉਹ ਉਕਾਬ ਵਾਂਗੂ ਸੱਜਦਾ !

 

ਉਹਦੇ ਸਾਂਹਵੇ

ਇਕ ਸਿਰ ਝੁੱਕਿਆ

ਫਿਰ ਦੋ

ਤਿੰਨ, ਚਾਰ…

ਸਿਰ ਝੁੱਕਦੇ ਗਏ

ਸਿਰਾਂ ਦਾ ਇਕ ਹਜੂਮ ਜਿਹਾ

ਇਕ ਹੜ੍ਹ ਜਿਹਾ ਆ ਗਿਆ

ਉਹਦੇ ਸਾਂਹਵੇਂ-

ਉਹ ਪੈਗੰਬਰ ਜੋ

ਪਰਬਤ  ਟੀਸੀ ‘ਤੇ

ਸ਼ਾਂਤ, ਅਡੋਲ ਖੜਾ ਸੀ

ਉੱਪਰ ਵੱਲ ਤੱਕਦਾ !

 

ਝੁਕੇ ਹੋਏ ਸਿਰਾਂ ਦੇ ਕਾਫ਼ਲੇ ਨੂੰ

ਮੁਖਾਤਿਬ ਹੋ ਉਹ ਬੋਲਿਆ-

ਅੱਗੇ ਵਧੋ…

ਮੇਰੇ ਬਰਾਬਰ ਆਉ

ਪੈਰਾਂ ਨੂੰ ਧਰਤੀ ‘ਤੇ ਟਿਕਾਉ

ਇੰਞ ਮਹਿਸੂਸ ਕਰੋ ਕਿ

ਤੁਹਾਡਾ ਸਿਰ ਆਸਮਾਨ ਨੂੰ ਛੂਹ ਰਿਹੈ

ਤੇ ਬਾਹਾਂ ਨੂੰ ਇੰਞ ਫੈਲਾਉ

ਕਿ ਚਾਰੇ ਦਿਸ਼ਾਵਾਂ ਨਾਲ

ਤੁਹਾਡਾ ਕਲਾਵਾ ਭਰ ਗਿਐ !

 

ਆਪਣੀਆਂ ਨਜ਼ਰਾਂ ਨੂੰ

ਆਸਮਾਨ ਦੇ ਤਾਰਿਆਂ ਵਿਚ ਜੜ ਦੇਵੋ

ਆਪਣੇ ਹਿਰਦੇ ਵਿਚ

ਲੋਕਾਂ ਲਈ ਕਰੁਣਾ ਭਰ ਦੇਵੋ !

 

ਵਾਤਾਵਰਣ ਵਿਚ

ਆਪਣੇ ਸਾਹਾਂ ਦੀ

ਰਾਗਨੀ ਨੂੰ ਮਹਿਸੂਸ ਕਰੋ !

 

ਹੌਲੀ ਹੌਲੀ

ਆਪਣੇ ਤੀਜੇ ਨੇਤਰ ਨੂੰ ਖੁੱਲਣ ਦਿਉ

ਆਪਣੇ ਅੰਦਰਲੇ ਇਨਸਾਨ ਨੂੰ ਜਾਗਣ ਦਿਉ

ਤੇ ਫੇਰ

ਤੁਸੀਂ ਸਤਰੰਗੀ ਪੀਂਘ ‘ਤੇ ਚੜ੍ਹ

ਦਰਸ਼ਕ ਵਾਂਗ ਆਪਣੀ ਜਿੰਦਗੀ ਨੂੰ ਤੱਕੋ !

 

ਆਉ ਅੱਗੇ ਵਧੋ…

ਤੁਸੀਂ ਸਾਰੇ ਪੈਗੰਬਰ ਹੋ…

ਜ਼ਰਾ ਅੱਗੇ ਤਾਂ ਵਧੋ… !

                          “ਸ਼ਬਦਾਂ ਦੇ ਵਣਜਾਰੇ”

Slide1

ਭੁਪਿੰਦਰ ਦੁਲੇ ਪੰਜਾਬੀ ਗਜ਼ਲ ਦੀ ਅਗਲੀ ਪੀੜ੍ਹੀ ਦਾ ਸਮਰੱਥ ਸ਼ਾਇਰ ਹੈ।

ਉਸ ਦਾ ਸ਼ੁਮਾਰ ਉਨ੍ਹਾਂ ਪਰਵਾਸੀ ਗਜ਼ਲ-ਗੋਆਂ ਵਿੱਚ ਹੁੰਦਾ ਹੈ ਜਿਹੜੇ ਗਜ਼ਲ ਦੀ ਗਹਿਰਾਈ ਨੂੰ ਧੁਰ ਅੰਦਰ ਤੀਕ ਸਮਝਦਿਆਂ, ਇਹ ਜਾਣਦੇ ਹਨ ਕਿ ਇਹ ਸਿਰਫ ਸ਼ਬਦਾਂ ਦੀ ਮਿਕਨਾਤੀਸੀ ਹੀ ਨਹੀਂ, ਸਗੋਂ ਖਿ਼ਆਲ ਦੀ ਡੂੰਘਾਈ ਇਸ ਦਾ ਅਸਲ ਹਾਸਲ ਹੈ ਅਤੇ ਉਸ ਦੇ ਸ਼ੇਅਰਾਂ ਵਿੱਚ ਇਹ ਡੂੰਘਾਈ ਪਾਠਕ/ਸਰੋਤੇ ਨੂੰ ਪੜ੍ਹਨ/ਸੁਣਨ ਨੂੰ ਮਿਲਦੀ ਹੈ। ਦੁਲੇ ਦੀ ਗਜ਼ਲਕਾਰੀ ਦੀ ਪਰਪੱਕਤਾਂ ਨੂੰ ਦਰਸਾਉਂਦੀ ਉਸ ਦੀ ਇੱਕ ਗਜ਼ਲ ਹਾਜ਼ਰ ਹੈ-

 – ਤਲਵਿੰਦਰ ਮੰਡ (416-904-3500)

                                ਗਜ਼ਲ

ਆਪਣੇ ਘਰ ਨੂੰ ਤੁਰ ਗਿਆ ਸੂਰਜ, ਚੰਦ ਬੱਦਲਾਂ ਦੇ ਕੋਲ ਹੋ ਬੈਠਾ।

ਵੇਖ ਲੋਰੀ ਸੁਣਾ ਰਹੀ ਮਮਤਾ, ਖੁ਼ਆਬ ਨੈਣਾਂ ਦੇ ਕੋਲ ਹੋ ਬੈਠਾ।

 

ਨੂਰ ਦੇ ਨਾਲ ਭਰ ਗਿਆ ਕੋਈ, ਜੀਣ ਜੋਗਾ ਹੈ ਕਰ ਗਿਆ ਕੋਈ,

ਮੈਨੂੰ ਦੀਵਟ `ਤੇ ਧਰ ਗਿਆ ਕੋਈ, ਮੈਂ ਮਸ਼ਾਲਾਂ ਦੇ ਕੋਲ ਹੋ ਬੈਠਾ।

 

ਢੰਗ ਆਇਆ ਨਾ ਕੋਈ ਜੱਗ ਵਾਲਾ, ਰੱਬ ਮਿਲਿਆ ਨਾ ਇਸ਼ਕ ਦੀ ਮਾਲ,

ਵੇਖਿਆ ਮੈਂ ਸਫ਼ੇਦ ਜਾਂ ਕਾਲਾ, ਲੱਖ ਰੰਗਾਂ ਦੇ ਕੋਲ ਹੋ ਬੈਠਾ।

 

ਇੱਕ ਜਜ਼ਬਾ ਵੀ ਹੈ ਖੁਮਾਰੀ ਹੈ, ਸਾਹਵੇਂ ਅਸਮਾਨ ਦੀ ਸਵਾਰੀ ਹੈ,

ਬਿਨ ਪਰ੍ਹਾਂ ਦੇ ਜੋ ਇਹ ਉਡਾਰੀ ਹੈ, ਮੈਂ ਤਾਂ ਡਾਰਾਂ ਦੇ ਕੋਲ ਹੋ ਬੈਠਾ।

 

ਰੰਗ, ਮੌਸਮ, ਸੁਗੰਧ, ਬਰਸਾਤਾਂ, ਛੇੜ ਐਵੇਂ ਨਾ ਬੀਤੀਆਂ ਬਾਤਾਂ,

ਕਿੰਝ ਕੱਟੇਂਗਾ ਸੁੰਝੀਆਂ ਰਾਤਾਂ, ਦਿਲ ਜੇ ਯਾਦਾਂ ਦੇ ਕੋਲ ਹੋ ਬੈਠਾ।

 

Slide16

 

 

 

    ਸ਼ਬਦਾਂ ਦੇ ਵਣਜਾਰੇ-PRESENTED BY TALWINDER MAND

                               ਸ਼ਬਦਾਂ ਦੇ ਵਣਜਾਰੇ

ਬਲਰਾਜ ਧਾਲੀਵਾਲ ਗ਼ਜ਼ਲਕਾਰੀ ਦੀ ਨੌਜਵਾਨ ਪੀੜ੍ਹੀ ਦਾ ਇੱਕ ਉੱਮਦਾ ਸ਼ਾਇਰ ਹੈ। ਉਹ ਬਹੁਤ ਥੋੜ੍ਹਾ ਲਿਖਦਾ ਹੈ ਪਰ ਜੋ ਵੀ ਲਿਖਦਾ ਹੈ ਜਾਨਦਾਰ ਲਿਖਦਾ ਹੈ। ਉਸ ਦੀ ਗ਼ਜ਼ਲ ਵਜ਼ਨ, ਬਹਿਰ,ਬੰਦਿਸ਼ ਦੀਆਂ ਸੀਮਾਂਵਾਂ ਅੰਦਰ ਪੂਰਨ ਰੂਪ ਵਿੱਚ ਬੱਝੀ ਹੁੰਦੀ ਹੈ ਅਤੇ ਉਹ ਬਹਿਰ ਨੂੰ ਨਿਭਾਉਦਿਆਂ ਖਿ਼ਆਲ ਨੂੰ ਵੀ ਖੰਡਿਤ ਨਹੀਂ ਹੋਣ ਦਿੰਦਾ। ਬਹੁਤ ਘੱਟ ਲੋਕਾਂ ਦੇ ਹਿੱਸੇ ਆਉਦਾ ਹੈ ਕਿ ਉਹ ਬਹਿਰ ਅਤੇ ਖਿ਼ਆਲ ਉਪਰ ਪਕੜ੍ਹ ਮਜ਼ਬੂਤ ਰੱਖ ਸਕਣ, ਪਰ ਬਲਰਾਜ ਦੀ ਸ਼ਾਇਰੀ ਵਿੱਚ ਇਹ ਦੋਵੇਂ ਗੁਣ ਵੇਖੇ ਜਾ ਸਕਦੇ ਹਨ। ਉਹ ਇੱਕੋ ਵੇਲੇ ਬਹਿਰ ਦੀ ਬੰਦਿਸ਼ ਵਿੱਚ ਰਹਿ ਕੇ ਖਿ਼ਆਲ ਦੀ ਗਹਿਰਾਈ ਨੂੰ ਨਿਭਾ ਜਾਂਦਾ ਹੈ। ਬਲਰਾਜ ਦੇ ਸ਼ੇਅਰਾਂ ਵਿੱਚ ਕਹੀ ਗਈ ਗੱਲ ਬਹੁ-ਅਰਥੀ ਹੁੰਦੀ ਹੈ। ਉਸ ਦਾ ਤਨਜ਼ ਅਤੇ ਵਿਅੰਗ ਬਾ-ਕਮਾਲ ਕਿਹਾ ਜਾ ਸਕਦਾ ਹੈ। ਆਪਣੀ ਸ਼ਾਇਰੀ ਦੀ ਪਰਪੱਕਤਾ ਕਰਕੇ ਧਾਲੀਵਾਲ ਟੋਰਾਂਟੋ ਅੰਦਰ ਹੁੰਦੇ ਮੁਸ਼ਾਇਰਿਆਂ ਵਿੱਚ ਦਿਨੋਂ ਦਿਨ ਮਕਬੂਲ ਹੋ ਰਿਹਾ ਹੈ। ਉਸ ਦੇ ਸ਼ੇਅਰਾਂ ਨੂੰ ਸਰੋਤਿਆਂ ਵਲੋਂ ਭਰਪੂਰ ਦਾਦ ਮਿਲਦੀ ਹੈ। ਬਲਰਾਜ ਕੋਲ ਆਪਣੀ ਗੱਲ ਕਹਿਣ ਦਾ ਸ਼ਾਇਰਾਨਾ ਅੰਦਾਜ਼ ਵੀ ਹੈ। ਇਸੇ ਵੰਨਗੀ ਦੀ ਉਸ ਦੀ ਇੱਕ ਗਜ਼ਲ ਪੇਸ਼ ਹੈ-

                          ਤਲਵਿੰਦਰ ਮੰਡ (416-904-3500)

   ਬਲਰਾਜ ਧਾਲੀਵਾਲ

Slide1

ਇੱਕ ਸੁਨਹਿਰੀ ਨੂਰ ਦਾ, ਦਰਿਆ ਜੋ ਇੱਥੋਂ ਵਹਿ ਗਿਆ,

ਚਾਨਣੀ ਦਾ ਨਕਸ਼ ਹੁਣ ਤੱਕ, ਰੇਤ ਉੱਤੇ ਰਹਿ ਗਿਆ।

 

ਸਾਜ਼ ਤੋਂ ਬਿਨ ਹੀ ਸੁਣੀ, ਸਰਗਮ ਫਿਜ਼ਾ ਚੋਂ ਦੇਰ ਤੱਕ,

ਰੱਬ ਜਾਣੇ ਸਹਿ ਸੁਭਾ ਉਹ, ਹੱਸਕੇ ਕੀ ਕਹਿ ਗਿਆ।

 

ਮੀਲ ਪੱਥਰ ਵੀ ਉਸੇ ਦੀ, ਸਿਫ਼ਤ ਮੁੜ ਮੁੜ ਕਰ ਰਹੇ,

ਦੋ ਘੜੀ ਕੀ ਉਹ ਮੁਸਾਫ਼ਰ, ਰਾਹ ਦੇ ਵਿੱਚ ਬਹਿ ਗਿਆ।

 

ਖ਼ੂਬ ਸੀ ਜੱਗ ਤੋਂ ਨਿਰਾਲੀ, ਇੱਕ ਨਸ਼ਤਰ ਦੀ ਅਦਾ,

ਝਿਜਕਿਆ ਤੇ ਮੁਸਕਰਾ ਕੇ, ਦਿਲ ‘ਚ ਡੂੰਘਾ ਲਹਿ ਗਿਆ।

 

ਜੋ ਸੁਬ੍ਹਾ ਤੋਂ ਕਰ ਰਹੀ ਸੀ, ਪੀੜ ਦੇ ਲੋਗੜ ਜਮ੍ਹਾਂ,

ਸ਼ਾਮ ਹੋਈ ਓਸਦੇ ਘਰ, ਗਮ ਦਾ ਚਰਖਾ ਡਹਿ ਗਿਆ।

 

ਬਦਲਕੇ ਉਹ ਰੁਮਕਦੀ ਹੋਈ ਪੌਣ ਵਾਂਗਰ ਹੋ ਗਿਆ,

ਇੱਕ ਝੱਖੜ ਜਦ ਕਿਸੇ ਦੀ ਜ਼ੁਲਫ਼ ਦੇ ਸੰਗ ਖਹਿ ਗਿਆ।

 

ਦਮ ਨਦੀ ਦਾ ਘੁੱਟਿਆ, ਇੱਕ ਲਹਿਰ ਉੱਠੀ ਅੰਤ ਨੂੰ,

ਬੰਨ ਸੀ ਪਰਬਤ ਜਿਹਾ, ਪਰ ਰੇਤ ਵਾਂਗੂੰ ਢਹਿ ਗਿਆ॥

 ਸ਼ਬਦਾਂ ਦੇ ਵਣਜਾਰੇ

ਡਾ ਸੁਖਦੇਵ ਸਿੰਘ ਝੰਡ ਮੂਲ ਰੂਪ ਵਿੱਚ ਵਿਗਿਆਨ ਦੇ ਵਿਦਿਆਰਥੀ ਰਹੇ ਹਨ। ਉਨ੍ਹਾਂ ਦੀ ਜਾਣਕਾਰੀ ਬਨਸਪਤੀ ਬਾਰੇ ਡੂੰਘੀ ਹੈ। ਇਸ ਗੱਲ ਦੀ ਗਵਾਹੀ ਉਨ੍ਹਾਂ ਵਲੋਂ ਦਰਖਤਾਂ ਬਾਰੇ ਲਿਖੀਆਂ ਕਿਤਾਬਾਂ ਵੀ ਭਰਦੀਆਂ ਹਨ। ਕਿੱਤੇ ਵਜੋਂ ਇੱਕ ਲਾਇਬਰੇਰੀਆਂ ਦੀ ਜਿ਼ਮੇਵਾਰੀ ਨਿਭਾਉਦਿਆਂ ਸ਼ਾਇਦ ਕਿਤਾਬਾਂ ਦੇ ਰੋਜ਼ਾਨਾ ਰੂਬਰੂ ਹੁੰਦਿਆਂ ਡਾ ਝੰਡ ਦੇ ਅੰਦਰ ਕਵਿਤਾ ਨੇ ਵੀ ਜਨਮ ਲੈ ਲਿਆ ਲਗਦਾ ਹੈ। ਉਸ ਦੀ ਕਵਿਤਾ ਕਿਸੇ ਡੂੰਘਾਈ ਤੱਕ ਤਾਂ ਨਹੀਂ ਪਹੁੰਚਦੀ ਪਰ ਖਿਆਲ ਦਾ ਪ੍ਰਗਟਾ ਜ਼ਰੂਰ ਸੰਜੀਦਾ ਹੈ। ਡਾ ਝੰਡ ਵਲੋਂ ਲਿਖੀ ਜਾ ਰਹੀ ਕਵਿਤਾ ਕਈ ਰੂਪਾਂ ਵਿੱਚ ਪ੍ਰਗਟ ਹੁੰਦੀ ਹੈ। ਉਸ ਵਲੋਂ ਕਈ ਵਿਧਾਵਾਂ ਰਾਹੀ ਲਿਖਿਆ ਜਾ ਰਿਹਾ ਹੈ। ਡਾ ਝੰਡ ਦੇ ਵਿਚਾਰ ਕਦੀ ਨਜ਼ਮ ਰਾਹੀਂ ਪ੍ਰਗਟ ਹੁੰਦੇ ਹਨ, ਕਦੀ ਤੁਕਾਂਤ ਰੂਪੀ ਕਵਿਤਾ ਰਾਹੀਂ ਅਤੇ ਅੱਜ ਕੱਲ ਗਜ਼ਲ ਲਿਖਣ ਦੀ ਕੋਸਿ਼ਸ਼ ਕੀਤੀ ਜਾ ਰਹੀ ਹੈ। ਇਹ ਕੋਸਿ਼ਸ਼ ਅਜੇ ਆਪਣੇ ਮੁੱਢਲੇ ਪੜਾਅ ਵਿੱਚ ਕਹੀ ਜਾ ਸਕਦੀ ਹੈ ਅਤੇ ਆਸ ਕੀਤਾ ਜਾ ਸਕਦੀ ਹੈ ਕਿ ਇਸ ਕਲਮ ਤੋਂ ਚੰਗੀਆਂ ਗਜ਼ਲਾਂ ਜਨਮ ਲੈ ਸਕਣਗੀਆਂ। ਪੇਸ਼ ਹੈ ਉਸ ਦੀ ਇੱਕ ਗ਼ਜ਼ਲ-

                   ਤਲਵਿੰਦਰ ਮੰਡ (416-904-3500)             

 ਗ਼ਜ਼ਲ

                  ਡਾ ਸੁਖਦੇਵ ਸਿੰਘ ਝੰਡ

Slide2

ਲੋਕ ਇਹ ਸੁਪਨੇ ਦੇ ਹਾਣੀ ਬਣਨਗੇ।

ਕੱਖ ਗਲੀਆਂ ਦੇ ਵੀ ਉੱਠਕੇ ਖੜਨਗੇ।

 

ਪਿੰਜਰ ਸਾਡੇ `ਤੇ ਤਖ਼ਤਾਂ ਦੀ ਬੁਨਿਆਦ

ਢਹਿਣਗੇ ਜਦ ਸਮੇਂ ਸਾਡੇ ਗਿੜਨਗੇ।

 

ਅੱਗ ਨੂੰ ਲਾਵਣ ਜੋ ਕਿਸੇ ਦੇ ਆਲ੍ਹਣੇ,

ਹੱਥ ਉਨ੍ਹਾਂ ਦੇ ਵੀ ਤਾਂ ਆਖ਼ਰ ਸੜਨਗੇ।

 

ਆਪਣੇ ਪੈਰਾਂ `ਤੇ ਜੋ ਖੜ ਸਕਦੇ ਨਹੀਂ,

ਦੂਜਿਆਂ ਸਿਰ ਹਾਰਾਂ ਦੇ ਦੋਸ਼ ਮੜ੍ਹਨਗੇ।

 

ਕਿਰਤ ਬਦਲਦੀ ਆਈ ਹੈ ਤਕਦੀਰ ਨੂੰ,

ਇਸ ਸੱਚ ਨੂੰ ਝੰਡ ਕਦੋਂ ਉਹ ਪੜ੍ਹਨਗੇ।

 

 

ਸ਼ਬਦਾਂ ਦੇ ਵਣਜਾਰੇ

 

ਡਾ ਜਗਮੋਹਨ ਸੰਘਾ ਮੂਲ ਰੂਪ ਵਿੱਚ ਕਿੱਤੇ ਵਜੋਂ ਵਕੀਲ ਹੈ। ਉਸ ਦੀ ਮੁਹਾਰਤ ਤਿੰਨ ਭਾਸ਼ਾਵਾਂ ਵਿੱਚ ਚੋਖੀ ਹੈ, ਜਿਨ੍ਹਾਂ ਵਿੱਚ ਅਗਰੇਜ਼ੀ, ਹਿੰਦੀ ਅਤੇ ਪੰਜਾਬੀ ਸ਼ਾਮਲ ਹਨ। ਪੰਜਾਬੀ ਜ਼ੁਬਾਨ ਭਾਂਵੇਂ ਉਸ ਦੀ ਮਾਂ ਬੋਲੀ ਹੈ, ਪਰ ਉਸ ਦੀ ਵਿੱਦਿਆ ਪੰਜਾਬੋਂ ਬਾਹਰ ਮਿਲਟਰੀ ਸਕੂਲਾਂ/ਕਾਲਜਾਂ ਵਿੱਚ ਹੋਣ ਕਰਕੇ ਉਸ ਉਪਰ ਦੂਸਰੀਆਂ ਭਾਸ਼ਾਵਾਂ ਦਾ ਵਧੇਰੇ ਅਸਰ ਹੈ। ਫਿਰ ਵੀ ਸੰਘਾ ਦੀ ਪੰਜਾਬੀ ਸ਼ਾਇਰੀ ਇੱਕ ਭਾਵਪੂਰਤ ਮੁਕਾਮ ਰੱਖਦੀ ਹੈ। ਉਸ ਦੀ ਸ਼ਾਇਰੀ ਗਲੋਬਲੀ ਸਰਹੱਦਾਂ ਤੱਕ ਫੈਲੀ ਹੋਈ ਹੈ ਜਿਸ ਦਾ ਕਾਰਣ ਉਸ ਦਾ ਘੁਮੰਕੜ-ਪੁਣਾ ਕਿਹਾ ਜਾ ਸਕਦਾ ਹੈ। ਸੰਘਾ ਨੇ ਦੁਨੀਆਂ ਦੇ ਕਈ ਦੇਸ਼ਾਂ ਵਿੱਚ ਕੰਮ ਕੀਤਾ ਹੈ ਤੇ ਘੁੰਮਿਆ ਹੈ। ਇਹੀ ਕਾਰਣ ਹੈ ਕਿ ਉਸ ਦੀ ਸ਼ਾਇਰੀ ਸੀਮਾਂਵਾਂ ਦੀ ਮੁਥਾਜ਼ ਨਹੀਂ ਹੈ। ਉਹ ਇੰਗਲੈਂਡ ਵਿੱਚ ਰਹਿੰਦਿਆਂ ਬੀ ਬੀ ਸੀ ਵਰਗੀ ਅੰਤਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਸੰਸਥਾਂ ਨਾਲ ਵੀ ਕੰਮ ਕਰ ਚੁੱਕਾ ਹੈ ਅਤੇ ਜਲੰਧਰ ਦੂਰਦਰਸ਼ਨ ਨਾਲ ਵੀ। ਉਸ ਨੂੰ ਮਿਲ ਕੇ ਇੱਕ ਅਪਣੱਤ ਦਾ ਅਹਿਸਾਸ ਹੁੰਦਾ ਹੈ। ਇਹ ਮਿਲਾਪੜਾ ਪਨ ਉਸ ਦੀ ਰਚਨਾ ਵਿੱਚੋਂ ਵੀ ਝਲਕਦਾ ਹੈ। ਸੰਘਾ ਨੇ ਪਿਛਲੇ ਕਈ ਸਾਲਾਂ ਤੋਂ ਟੋਰਾਂਟੋ ਨੂੰ ਆਪਣੀ ਰਿਹਾਇਸ਼ ਬਣਾਇਆ ਹੋਇਆ ਹੈ। ਉਸ ਦੀ ਸ਼ਾਇਰੀ ਦੀ ਵੰਨਗੀ ਪੇਸ਼ ਕੀਤੀ ਜਾਂਦੀ ਹੈ-

ਤਲਵਿੰਦਰ ਮੰਡ (416-904-3500)

 

ਗਜ਼ਲ

ਡਾ ਜਗਮੋਹਨ ਸੰਘਾ

Slide3

ਸਰਦ ਰੁੱਤੇ ਵੀ ਨਿੱਘਾ ਬੋਲਣ ਦੀ, ਕੋਸ਼ਿਸ਼ ਤਾਂ ਕਰ ਕੇ ਵੇਖ

 

ਤੇਰੇ ਵੀ ਇਹਤਰਾਮ ਵਿੱਚ,ਕਦੇ ਸਿਰ ਝੁਕਾਏਗੀ ਦੁਨੀਆ

ਖੁਦ ਨੂੰ ਕਾਬਿਲ ਬਨਾਉਣ ਦੀ, ਕੋਸ਼ਿਸ਼ ਤਾਂ ਕਰ ਕੇ ਵੇਖ।

 

ਭਾਵੇਂ ਪਲ ਵਿਚ ਹੀ ਉਹ, ਜਾਣ ਜਾਏਗਾ  ਦਿਲ ਦੀ ਗੱਲ

ਪਰ  ਫਿਰ ਵੀ ਗ਼ਮ  ਲੁਕੋਣ ਦੀ, ਕੋਸ਼ਿਸ਼ ਤਾਂ ਕਰ ਕੇ ਵੇਖ।

 

ਅਜ਼ਮਾਇਸ਼ ਦੀ ਰਿਵਾਇਤ `ਚੋਂ, ਗੁਜ਼ਰਨਾ ਬਹੁਤ ਹੋ ਗਿਆ

ਜ਼ਮਾਨੇ ਨੂੰ ਤੂੰ ਵੀ ਅਜਮਾਂਣ ਦੀ , ਕੋਸ਼ਿਸ਼ ਤਾਂ ਕਰ ਕੇ ਵੇਖ।

 

ਇਹ ਦਿਲ ਦੇ ਸਿਲਸਿਲੇ ਨੇ,  ਤੋਹਫੇ ਵਿਚ ਨਹੀਂ ਮਿਲਦੇ

ਹੱਕ  ਕਿਸੇ  ਦਿਲ ਤੇ ਜਮਾਂਣ ਦਾ ,ਕੋਸ਼ਿਸ਼ ਤਾਂ ਕਰ ਕੇ ਵੇਖ।

 

ਮੰਨਿਆ ਕਿ ਯਾਦਾਂ ਦੇ ਕਾਫ਼ਿਲੇ , ਤਨਹਾਈਆਂ ਦੇ ਸਾਥੀ ਨੇ

ਰੁਸਵਾਈਆਂ ਨੂੰ ਤੂੰ ਭੁਲਾਣ ਦੀ, ਕੋਸ਼ਿਸ਼ ਤਾਂ ਕਰ ਕੇ ਵੇਖ ।

 

ਖੁਦ -ਬ-ਖੁਦ ਸਮਝੇਗੀ , ਦੁਨੀਆ ਰਿਸ਼ਤਿਆਂ ਦੇ ਮਾਇਨੇ

ਰਿਸ਼ਤੇ ਨਿਭਾਣ ਦੀ ਮੁਸੱਲਸਲ , ਕੋਸ਼ਿਸ਼ ਤਾਂ ਕਰ ਕੇ ਵੇਖ ।

 

ਲੋਗ ਪੜ੍ਹਦੇ  ਰਹੇ ਤੈਨੂੰ , ਹਮੇਸ਼ਾ ਖੁੱਲੀ ਕਿਤਾਬ ਵਾਂਗਰ

ਸਮਝਣ ਦੀ ਖੁਦ ਨੂੰ ਹੁਣ ਤੂੰ , ਕੋਸ਼ਿਸ਼ ਤਾਂ ਕਰ ਕੇ ਵੇਖ।

 

  ਸ਼ਬਦਾਂ ਦੇ ਵਣਜਾਰੇ

ਟੋਰਾਂਟੋ ਦੇ ਵਸਨੀਕ ਨੌਜਵਾਨ ਸ਼ਾਇਰ ਜਸਵੀਰ ਕਾਲਰਵੀ ਕੋਲ ਗ਼ਜ਼ਲ ਦੀ ਤਕਨੀਕ ਅਤੇ ਖਿਆਲ ਦੀ ਡੂੰਘੀ ਸਮਝ ਹੈ। ਉਸ ਦੀਆਂ ਗ਼ਜ਼ਲਾਂ ਸਮਾਜਿਕ ਤਾਣੇ ਬਾਣੇ ਅੰਦਰ ਟੁੱਟ ਰਹੀਆਂ ਕਦਰਾਂ ਕੀਮਤਾਂ ਅਤੇ ਆ ਰਹੇ ਨਿਘਾਰ ਵੱਲ ਪਾਠਕ ਦਾ ਧਿਆਨ ਦਿਵਾਉਦੀਆਂ ਹਨ। ਉਹ ਆਪਣੀ ਗੱਲ ਨੂੰ ਸਹਿਜ ਰੂਪ ਕਹਿ ਜਾਂਦਾ ਹੈ ਜਿਸ ਦਾ ਅਸਰ ਡੁੰਘੇਰਾ ਹੁੰਦਾ ਹੈ। ਕਾਲਰਵਰੀ ਨੇ ਪਿਛਲੇ ਸਾਲਾਂ ਤੋਂ ਹਿੰਦੀ ਦੀ ਸਿਨਫ ਵਿੱਚ ਵੀ ਭਾਵਪੂਰਤ ਯੋਗਦਾਨ ਪਾਇਆ ਹੈ। ਉਸ ਦੀਆਂ ਹਿੰਦੀ ਗਜ਼ਲਾਂ ਨੂੰ ਕਈ ਕਲਾਕਾਰਾਂ ਵਲੋਂ ਗਾ ਕੇ ਉਸ ਦੀ ਗਜ਼ਲਕਾਰੀ ਨੂੰ ਪੰਜਾਬੀ ਦੇ ਸਰਹੱਦਿਆਂ ਤੋਂ ਪਾਰ ਕਰਕੇ ਹਿੰਦੀ ਭਾਸ਼ਾ ਦੀ ਵਿਸ਼ਾਲ ਦੁਨੀਆਂ ਤੱਕ ਫੈਲਾਇਆ ਹੈ। ਕਾਰਲਵੀ ਟੋਰਾਂਟੋ ਅਦਬ ਦਾ ਚਹੇਤਾ ਕਵੀ ਹੈ। ਉਸ ਦੀ ਪਕੜ ਕਵਿਤਾ ਦੇ ਨਾਲ ਨਾਲ ਅਲੋਚਨਾ ਉਪਰ ਵੀ ਪੀਡੀ ਹੈ। ਜਸਵੀਰ ਕਾਲਰਵੀ ਦੀ ਇੱਕ ਗਜ਼ਲ ਪੇਸ਼ ਹੈ-

                                                         ਤਲਵਿੰਦਰ ਮੰਡ (414-904-3500)

  ਗਜ਼ਲ

                                                ਜਸਵੀਰ ਕਾਲਰਵੀ

Slide4

ਸੋਚ ਸੁੱਚੀ ਛਾਨਣੀ ਵਿੱਚ ਛਾਣ ਦੇਵੀਂ।

ਮੇਰਿਆ ਰੱਬਾ ਤੂੰ ਫਿਰ ਨਿਰਵਾਣ ਦੇਵੀਂ।

 

ਮੱਥੇ ਅੰਦਰ ਮੇਰੇ ਦੀਵਾ ਬਾਲ ਕੇ ਤੂੰ,

ਫਿਰ ਹਨੇਰੇ ਨੂੰ ਮੇਰੇ ਵੱਲ ਆਣ ਦੇਵੀਂ।

 

ਮੇਰੇ ਰਾਹਾਂ ਨੂੰ ਮਿਲੀ ਨਾ ਮੰਜਿ਼ਲ ਕੋਈ,

ਮੇਰੀਆਂ ਪੈੜ੍ਹਾਂ ਨੂੰ ਪਰ ਘਰ ਜਾਣ ਦੇਵੀਂ।

 

ਮਨ ਮੇਰਾ ਆਪੇ ਹੀ ਸੱਚ ਨੂੰ ਪਾ ਲਵੇਗਾ,

ਝੂਠ ਦਾ ਭਾਂਡਾ ਤੂੰ ਇਹ ਭਰ ਜਾਣ ਦੇਵੀਂ।

 

ਪਹਿਲਾਂ ਮੈਨੂੰ ਬਣਨ ਦੇਵੀਂ ਰੌਸ਼ਨੀ ਤੂੰ,

ਫੇਰ ਮੈਨੂੰ ਸੂਰਜਾਂ ਵੱਲ ਜਾਣ ਦੇਵੀਂ।

 

ਮੌਤ ਜਦ ਆਵੇਗੀ ਮੈਂ ਖਾਮੋਸ਼ ਰਹਿਣਾ,

ਜਿ਼ੰਦਗੀ ਤੂੰ ਖੁਦ ਮੇਰੀ ਪਹਿਚਾਣ ਦੇਵੀਂ।

 

 

 

ਸ਼ਬਦਾਂ ਦੇ ਵਣਜਾਰੇ

 

ਡਾ ਜਤਿੰਦਰ ਰੰਧਾਵਾ ਦੀ ਸ਼ਾਇਰੀ ਮਰਦ-ਔਰਤ ਦੇ ਪਰਸਪਰ ਸੰਬੰਧਾਂ ਵਿੱਚੋਂ ਉੱਤਪਨ ਹੋਏ ਭਾਵਾਂ ਦੀ ਸ਼ਾਇਰੀ ਹੈ। ਉਹ ਔਰਤ ਨੂੰ ਮਰਦ ਦੀ ਪਿਛਲੱਗ ਨਹੀਂ ਮੰਨਦੀ, ਸਗੋਂ ਉਸ ਅਨੁਸਾਰ ਮਰਦ ਦੀ ਹੋਂਦ ਨੂੰ ਔਰਤ ਦੀ ਹੋਂਦ ਹੀ ਸਥਾਪਿਤ ਕਰਦੀ ਹੈ। ਉਸ ਦਾ ਮੰਨਣਾ ਹੈ ਕਿ ਜੇਕਰ ਮਰਦ ‘ਮਰਦ’ ਹੈ ਤਾਂ ਇਹ ਉਸ ਨੂੰ ਔਰਤ ਦਾ ਦਿੱਤਾ ਹੋਇਆ ‘ਟੋਕਨ’ ਹੈ। ਉਸ ਦੀ ਸ਼ਾਇਰੀ ਦਾ ਫਿਕਰ ਮਰਦ ਵਲੋਂ ਔਰਤ ਨਾਲ ਸਦੀਆਂ ਤੋਂ ਕੀਤੀ ਜਾਂਦੀ ਗੁਲਾਮੀਂ ਵਾਲਾ ਵਤੀਰਾ ਹੈ। ਜਤਿੰਦਰ ਰੰਧਾਵਾ ਅਨੁਸਾਰ ਔਰਤ ਅਤੇ ਮਰਦ ਦੇ ਸੰਬੰਧ ਆਪਣੇ ਆਪ ਵਿੱਚ ਦਾਵੰਦਾਅਤਮਕ। ਉਸ ਦੀ ਸ਼ਾਇਰੀ ਦੀ ਇੱਕ ਵਿਲੱਖਣਤਾ ਇਹ ਵੀ ਹੈ ਕਿ ਉਹ ਪਰੰਪਰਿਕ-ਰੂੜ੍ਹੀਆਂ ਨੂੰ ਤੋੜ ਕੇ ਰੂਹਾਂ ਦੇ ਪਿਆਰ ਤੱਕ ਪਹੁੰਚਣ ਲਈ ਸਰੀਰਕ ਪਿਆਰ ਨੂੰ ਵੀ ਮਾਨਤਾ ਦਿੰਦੀ ਹੈ। ਉਸ ਦਾ ਮੰਨਣਾ ਹੈ ਕਿ ਪਿਆਰ ਭਾਵ ਵਿਚੋਂ ਔਰਤ-ਮਰਦ ਦੀ ਸਰੀਰਕ ਖਿੱਚ ਨੂੰ ਮਨਫੀ ਨਹੀਂ ਕੀਤਾ ਜਾ ਸਕਦਾ ਹੈ। ਜਤਿੰਦਰ ਰੰਧਾਵਾ ਵਲੋਂ ਕੀਤੀ ਜਾਂਦੀ ਸ਼ਾਇਰੀ ਦਰ-ਅਸਲ ਸੰਸਾਰਕ ਰਿਸ਼ਤਿਆਂ ਦੀ ਹੀ ਬਾਤ ਪਾਉਦੀ ਹੈ। ਉਹ ਹਰਿਆਣਾ ਪ੍ਰਾਂਤ ਤੋਂ ਆ ਕੇ ਟੋਰਾਂਟੋ ਵਿੱਚ ਪਿਛਲੇ ਕਈ ਸਾਲਾਂ ਤੋਂ ਵਸੀ ਹੋਈ ਹੈ। ਇਥੋਂ ਦੀਆਂ ਸਾਹਿੱਤਕ ਗਤੀਵਿੱਧੀਆਂ ਵਿੱਚ ਉਸ ਦਾ ਖਾਸ ਯੋਗਦਾਨ ਹੈ। ਜਿੱਥੇ ਉਹ ਕਵਿਤਾ ਸਿਰਜਣ ਲਈ ਦਾਇਰਿਆਂ ਦੀ ਮੁਥਾਜੀ ਨੂੰ ਨਹੀਂ ਮੰਨਦੀ ਉਸੇ ਤਰ੍ਹਾਂ ਹੀ ਇਸ ਦੀ ਪੇਸ਼ਕਾਰੀ ਪ੍ਰਭਾਵੀ ਹੈ। ਪੇਸ਼ ਹੈ ਉਸ ਦੀ ਇੱਕ ਰਚਨਾ-

                           ਤਲਵਿੰਦਰ ਮੰਡ (416-904-3500)

ਆ ਬੁੱਧ ਆ, ਹੁਣ, ਘਰ ਮੁੜ ਚੱਲੀਏ

                     ਡਾ ਜਤਿੰਦਰ ਰੰਧਾਵਾ

Slide5

 

ਆ ਬੁੱਧ ਆ, ਹੁਣ, ਘਰ ਮੁੜ੍ਹ ਚੱਲੀਏ

 

ਬਹੁਤ ਚਿਰ ਹੋਇਆ ਤੈਨੂੰ ਭਟਕਦਿਆਂ

ਬਹੁਤ ਚਿਰ ਹੋ ਗਿਆ, ਮੈਨੂੰ ਕਲਪਦਿਆਂ

ਨਾ ਤੂੰ ਕੁੱਛ ਖੱਟਿਆ, ਨਾ ਮੈਂ ਕੁੱਛ ਲੱਭਿਆ

ਐਵੇਂ ਕਾਹਤੋਂ ਫੇਰ ਸਿ਼ਕਵਾ ਕਰੀਏ

ਆ, ਬੁੱਧ ਆ ਹੁਣ ਘਰ ਮੁੜ੍ਹ ਚੱਲੀਏ।

 

ਤੂੰ ਦੁੱਖਾਂ ਤੋਂ ਦੂਰ ਸੈਂ ਭੱਜਿਆ

ਮੈਂ ਸੁੱਖਾਂ ਤੋਂ ਬਾਂਝੀ ਹੋ ਗਈ

ਤੇਰੇ ਹੁੰਦਿਆਂ ਤੇਰੀ ਯਸ਼ੋਦਰਾ

ਬਿੰਬਾਂ, ਗੋਪਾ ਬਣ ਓਝਲ ਹੋ ਗਈ

ਦੇਹੀ ਨੂੰ ਜੇ ਦੁੱਖ ਨੇ ਭਲਿਆ-

ਦੇਹੀ ਤੋਂ ਸੁੱਖ ਵੀ ਮਿਲਣੇ ਸਨ

ਜੇ ਰਲ਼ ਕੇ ਤੁਰ ਲੈਂਦੇ ਦੋ ਪਲ

ਸਾਰੇ ਮੰਜ਼ਰ ਸਰ ਹੋਣੇ ਸਨ

ਹੁਣ ਕੇਹੀ ਆਸ਼ਾ, ਤੇ ਕੀ ਨਿਰਾਸ਼ਾ

ਕਿਹੜੇ ਵਿਸਰੇ ਪਲ ਦੀ ਗੱਲ ਕਰੀਏ

ਆ ਬੁੱਧ ਆ, ਹੁਣ, ਘਰ ਮੁੜ੍ਹ ਚੱਲੀਏ

 

 

ਸੁਣਿਆ ਤੂੰ ਤਾਂ ਨਿਰਵਾਣ ਹੈ ਪਾਇਆ

ਮੇਰੇ ਹਿੱਸੇ ਦੱਸ ਕੀ ਆਇਆ?

ਮੇਰੀਆਂ ਸੱਧਰਾਂ ਦਫ਼ਨ ਹੋ ਗਈਆਂ

ਮੇਰਾ ਮਨ ਹਾਲੇ ਤਿਰਹਾਇਆ

ਜਿਸ ਭੈ ਤੋਂ ਤੂੰ ਡਰ ਡਰ ਨੱਸਦੈ

ਆ ਉਸ ਡਰ ਦੀ ਥਾਹ ਨੂੰ ਫੜੀਏ

ਰਲ ਕੇ ਦੋਵੇਂ ਵੰਡੀਏ ਚਾਨਣ

ਕਿਰਦੇ ਜਾਂਦੇ ਸਮੇਂ ਨੂੰ ਫੜੀਏ

ਆ ਬੁੱਧ ਆ, ਹੁਣ, ਘਰ ਨੂੰ ਮੁੜ੍ਹੀਏ

ਆ ਬੁੱਧ ਆ, ਹੁਣ, ਘਰ ਮੁੜ੍ਹ ਚੱਲੀਏ।

 ਸ਼ਬਦਾਂ ਦੇ ਵਣਜਾਰੇ

ਕੁਲਜੀਤ ਮਾਨ ਅਸਲ ਵਿੱਚ ਇੱਕ ਗਲਪਕਾਰ ਹੈ। ਉਸ ਦੀ ਵਾਰਤਕ ਦੀ ਤਾਸੀਰ ਕਵਿਤਾ ਵਰਗੀ ਹੀ ਹੈ। ਉਸ ਦੀਆਂ ਕਹਾਣੀਆ ਅਤੇ ਨਾਵਲਾਂ ਵਿੱਚਲਾ ਪਾਤਰ-ਚਿਤਰਣ, ਘਟਨਾਵਾਂ ਦਾ ਘਟਣਾ ਅਤੇ ਵਿਸ਼ੇ ਦਾ ਨਿਭਾਅ ਪਾਠਕ ਨੂੰ ਕਾਵਿਕ ਰੰਗ ਵਿੱਚ ਰੰਗ ਕੇ ਆਪਣੇ ਨਾਲ ਲੈ ਤੁਰਦਾ ਹੈ, ਇਹ ਉਸ ਦੀ ਲੇਖਣੀ ਦੀ ਵਿਸ਼ੇਸ਼ਤਾ ਹੈ। ਉਸ ਦਾ ਇੱਕ ਨਾਵਲ ‘ਕਿੱਟੀ ਮਾਰਸ਼ਲ’ ਗੁਰੁ ਨਾਨਕ ਦੇਵ ਯੁਨੀਵਰਸਿਟੀ ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਦੀ ਐਮ ਏ ਜਮਾਤ ਦੇ ਪਾਠ-ਕ੍ਰਮ ਵਿੱਚ ਲੱਗਾ ਹੋਇਆ ਹੈ। ਉਸ ਦੀਆਂ ਕਹਾਣੀਆਂ ਦੇ ਵਿਸ਼ੇ ਅਜੋਕੇ ਸਮੇਂ ਦੇ ਹਾਣ ਦੇ ਹਨ। ਭਾਂਵੇ ਕੁਲਜੀਤ ਇੱਕ ਵਾਰਤਕ ਲਿਖਾਰੀ ਦੇ ਤੌਰ `ਤੇ ਸਥਾਪਿਤ ਹੈ, ਪਰ ਉਸ ਦੀ ਲੇਖਣੀ ਦਾ ਦੂਸਰਾ ਪਹਿਲੂ ਇਹ ਵੀ ਹੈ ਕਿ ਉਹ ਨਜ਼ਮ ਵੀ ਬਾ-ਕਮਾਲ ਲਿਖਦਾ ਹੈ। ਉਸ ਦੀ ਕਵਿੱਤਾ ਉਪਰ ਬੌਧਿਕਤਾ ਭਾਰੂ ਹੋਣ ਕਰਕੇ ਇਸ ਵਿੱਚ ਡੂੰਘੇ ਭਾਵ ਸਮੋਏ ਹੁੰਦੇ ਹਨ, ਜਿਨ੍ਹਾਂ ਨੂੰ ਸਮਝਣਾ ਇੱਕ ਵਾਰੀ ਦੀ ਪੜ੍ਹਤ ਦਾ ਕੰਮ ਨਹੀਂ ਸਗੋਂ ਇਸ ਦਾ ਥਾਹ ਪਾਉਣ ਲਈ ਇਸ ਨੂੰ ਕਈ ਵਾਰ ਪੜ੍ਹਨ ਦੀ ਨੌਬਤ ਵੀ ਆ ਜਾਂਦੀ ਹੈ। ਉਹ ਦੀ ਕਾਵਿਕਤਾ ਅਜੋਕੇ ਵਿਸਿ਼ਆਂ ਦੀ ਧਾਰਣੀ ਹੈ, ਜੋ ਸਮਾਜ ਲਈ ਪ੍ਰਸ਼ਨ ਪੈਦਾ ਕਰਦੀ ਹੈ। ਉਸ ਦੀ ਕਵਿਤਾ ਉਸ ਦਾ ਅੰਤਰੀਵ ਅਤੇ ਸਮਾਜ ਦਾ ਸਮਾਨਾਤਰ ਕਿਹਾ ਜਾ ਸਕਦਾ ਹੈ। ਭਾਂਵੇਂ ਕੁਲਜੀਤ ਆਪਣੇ ਆਪ ਨੂੰ ਕਵੀ ਨਹੀਂ ਮੰਨਦਾ ਫਿਰ ਵੀ ਉਸ ਦਾ ਮੰਨਣਾ ਹੈ ਕਿ ਕਵਿਤਾ ਅਤੇ ਵਾਰਤਕ ਦਾ ਨਿਖੇੜ੍ਹਾ ਬਰਕਰਾਰ ਰਹਿਣਾ ਚਾਹੀਦਾ ਹੈ, ਉਸ ਦੀ ਨਜ਼ਮ ਅਜੋਕੇ ਸਮੇਂ ਅੰਦਰ ਪੈਦਾ ਹੋਏ ਕਵਿ ਨਾਲੋਂ ਕਈ ਮੀਲ ਅਗਾਂਹ ਹੈ। ਇਕ ਵੰਨਗੀ ਪੇਸ਼ ਕੀਤੀ ਜਾ ਰਹੀ ਹੈ-

                                                       ਤਲਵਿੰਦਰ ਮੰਡ (416-904-3500)

                                                            ਕੁਲਜੀਤ ਮਾਨ

Slide6

   ਮੀਲ ਪੱਥਰ

 

ਸ਼ਬਦਾਂ ਨੇ ਬਾਂਹ ਫੜੀ

ਫਿਰ ਬਾਂਹ ਛਡ ਦਿੱਤੀ

ਚੁੱਪ ਚਾਪ ਤੁਰ ਪਿਆ

ਸ਼ਬਦਾਂ ਦੇ ਪਿੱਛੇ

ਕਦੇ ਲਿਬਾਸ ਪਹਿਨਕੇ

ਕਦੇ ਨੰਗੇ ਧੜ

ਕਦੇ ਪੇਟਿੰਡ ਚੇਹਰਾ

ਕਦੇ ਮੂੰਹ ਲੁਕਾਵਾ।

 

ਮੇਰੀ ਸ਼ਬਦ-ਸਮਝ ਬੋਲ ਪਈ

ਈਰਖਾ ਲਈ ਮੇਰਾ ਸਰੀਰ ਹੈ

ਨਫ਼ਰਤ ਲਈ ਆਪਣਾ ਵਜ਼ੂਦ ਹੈ

ਤੇਜ਼ਾਬ  ਨਾਲ ਧੋ ਦੇ ਵਜ਼ੂਦ ਨੂੰ

ਸ਼ਬਦ ਕਰਦੇ ਨਿਰਲੇਪ

ਮੇਰੀ ਨਫਰਤ ਤੇ ਈਰਖਾ ਤੋਂ

ਨਹੀ ਪੀ ਸਕਦੇ ਸ਼ਬਦ, ਈਰਖਾ ਤੇ ਨਫਰਤ

ਇਹ ਸੁਕਰਾਤ ਨਹੀ ਹਨ।.

.

 

ਸ਼ਬਦ ਵੇਖਦੇ ਰਹੇ

ਮੂਕ ਬਣਕੇ ਸਾਰਾ ਤਮਾਸ਼ਾ

ਸ਼ਬਦ ਦ੍ਰਿੜ ਸਨ

ਬੱਝੇ ਹੋਏ ਪ੍ਰਤਿਗਿਆ ਦੇ।.

 

ਬਸ ਕੋਹ ਕੁ ਹੋਰ

ਚੁੱਕ ਬੋਝ ਬਿਨੂੰ, ਅਜੇ ਕੁਝ ਹੋਰ

ਆਪਣੀ ਨਫਰਤ ਤੇ ਈਰਖਾ ਦਾ.

.

 

ਵਜ਼ੂਦ ਤੁਰਦਾ ਗਿਆ

ਆ ਗਿਆ ਮੀਲ ਪੱਥਰ

ਸ਼ਬਦ ਅਲੋਪ ਹੋ ਗਏ।.

ਮਰਨ ਵੇਲੇ ਬਾਪੂ ਕਹਿੰਦਾ ਸੀ

ਭਰਮ ਸਿਰਜਣ ਵਿਚ

ਕੋਈ ਹਰਜ਼ ਨਹੀ।

                      ਸ਼ਬਦਾਂ ਦੇ ਵਣਜਾਰੇ

ਕੁਲਵਿੰਦਰ ਖਹਿਰਾ ਜਵਾਨੀ ਦੀ ਦਹਿਲੀਜ਼ ਉਪਰ ਪੈਰ ਧਰਦਿਆਂ ਹੀ ਕੈਨੇਡਾ ਦੀ ਧਰਤੀ `ਤੇ ਆ ਵਸਿਆ ਸੀ। ਇਥੇ ਆ ਕੇ ਉਸ ਨੇ ਆਪਣੀ ਪੰਜਾਬੀ ਭਾਸ਼ਾ ਅਤੇ ਸੰਸਕ੍ਰਿਤੀ ਨੂੰ ਬਰਕਰਾਰ ਹੀ ਨਹੀਂ ਰੱਖਿਆ ਸਗੋਂ ਇਸ ਨੂੰ ਇਥੇ ਬਹਾਲ ਕਰਨ ਲਈ ਆਪਣੀ ਯਥਾ-ਸ਼ਕਤੀ ਨਾਲ ਕੋਸਿ਼ਸ਼ ਵੀ ਕੀਤੀ। ਉਸ ਨੇ ਟੀਨ-ਏਜ ਵਿਚੋਂ ਗੁਜ਼ਰਦਿਆਂ ਹੋਇਆਂ ਵੀ ਪੱਛਮੀਂ ਕਲਚਰ ਨੂੰ ਆਪਣੇ ਉਪਰ ਭਾਰੂ ਨਹੀਂ ਹੋਣ ਦਿੱਤਾ। ਇਹੀ ਵਜ੍ਹਾ ਹੈ ਕਿ ਉਹ ਅੱਜ ਵੀ ਪੰਜਾਬੀ ਭਾਸ਼ਾਂ ਨੂੰ ਅੰਦਰੋਂ ਅਤੇ ਬਾਹਰੋਂ ਪਿਆਰ ਕਰਦਾ ਹੈ, ਉਹ ਪੰਜਾਬੀ ਸਾਹਿੱਤ-ਰਸੀਆ ਹੈ। ਸ਼ਾਇਦ ਕੁਲਵਿੰਦਰ ਅੰਦਰ ਪੰਜਾਬੀ ਲਈ ਜਜ਼ਬਾ ਉਸ ਦੇ ਬਚਪਨ ਵੇਲੇ ਦੇ ਘਰ ਦੇ ਮਹੌਲ ਵਿੱਚੋਂ ਪੈਦਾ ਹੋਇਆ ਹੈ। ਉਸ ਦੇ ਮਰਹੂਮ ਚਾਚਾ ਪ੍ਰੋ ਨਿਰਜੀਤ ਸਿੰਘ ਖਹਿਰਾ ਲਾਇਲਪੁਰ ਖਾਲਸਾ ਕਾਲਜ ਜਲੰਧਰ ਵਿੱਚ ਪੰਜਾਬੀ ਵਿਭਾਗ ਦੇ ਵਿਦਿਆਰਥੀਆਂ ਵਿੱਚ ਹਰਮਨ ਪਿਆਰੇ ਅਧਿਆਪਕ ਸਨ, ਜਿਨ੍ਹਾਂ ਦਾ ਮੈਂ ਵੀ ਵਿਦਿਆਰਥੀ ਹੋਣ ਦਾ ਮਾਣ ਰੱਖਦਾ ਹਾਂ। ਉਹ ਖੁਦ ਆਪਣੇ ਸਮੇਂ ਦੇ ਬਹੁਤ ਹੀ ਪਿਆਰੇ ਕਵੀ ਵੀ ਸਨ। ਉਨਾਂ ਵਲੋਂ ਸਿ਼ਵ ਕੁਮਾਰ ਬਟਾਲਵੀ ਦੀ ਮੌਤ ਤੋਂ ਬਾਅਦ ਉਸ ਦੀਆਂ ਅਣ-ਛਪੀਆਂ ਰਚਨਾਵਾਂ ਨੂੰ ‘ਅਲਵਿਦਾ’ ਕਿਤਾਬ ਦੇ ਸਿਰਲੇਖ ਹੇਠ ਸੰਪਾਦਤ ਵੀ ਕੀਤਾ ਗਿਆ ਸੀ। ਸਾਹਿੱਤ ਦੀ ਚਿਣਗ ਕਿਤੇ ਬਚਪਨ ਵੇਲੇ ਹੀ ਕੁਲਵਿੰਦਰ ਖਹਿਰਾ ਦੇ ਅੰਦਰ ਧੁੱਖ ਪਈ ਹੋਣੀ ਹੈ, ਜੋ ਬਾਅਦ ਵਿੱਚ ਆ ਕੇ ਚਾਨਣ ਵਿੱਚ ਫੈਲ ਗਈ। ਕੁਲਵਿੰਦਰ ਮੂਲ ਰੂਪ ਵਿੱਚ ਟੋਰਾਂਟੋੋ ਦੀਆਂ ਸਾਹਿੱਤਕ ਗਤੀਵਿਧੀਆਂ ਵਿੱਚ ਇੱਕ ਗ਼ਜ਼ਲਗੋ ਦੇ ਤੌਰ `ਤੇ ਜਾਣਿਆ ਜਾਂਦਾ ਹੈ, ਪਰ ਉਹ ਗ਼ਜ਼ਲ ਦੇ ਨਾਲ ਨਾਲ ਨਾਟਕ ਲੇਖਕ ਦੇ ਤੌਰ `ਤੇ ਸਥਾਪਿਤ ਹੋਣ ਲਈ ਵੀ ਯਤਨਸ਼ੀਲ ਹੈ। ਉਸ ਦੀ ਗ਼ਜ਼ਲ ਦਾ ਰੰਗ ਨਿਵੇਕਲਾ ਹੈ ਅਤੇ ਸ਼ੇਅਰ ਅਸਰਦਾਰ। ਉਹ ਠੁੱਕਦਾਰ ਸ਼ਬਦਾਂ ਨੂੰ ਚੁੱਣਦਾ ਹੈ ਅਤੇ ਪੁਖਤਾ ਪੇਸ਼ਕਾਰੀ ਵਿੱਚ ਪੇਸ਼ ਕਰਦਾ ਹੈ। ਕੁਲਵਿੰਦਰ ਖਹਿਰਾ ਦੀ ਲੇਖਣੀ ਦੀ ਸੁਰ ਪ੍ਰਗਤੀਵਾਦੀ ਵਿਚਾਰਧਾਰਾ ਵਾਲੀ ਹੈ। ਉਹ ਮਾਰਕਸਵਾਦੀ ਵਿਚਾਰਾਂ ਦਾ ਧਾਰਨੀ ਹੋਣ ਕਰਕੇ ਉਸ ਦੀਆਂ ਰਚਨਾਵਾਂ ਵਿੱਚ ਪ੍ਰੋਲੋਤਾਰੀ ਅਤੇ ਬੁਰਜੂਆਜ਼ੀ ਜਮਾਤਾਂ ਦਾ ਅੰਤਰ ਮੁੱਖ ਰੂਪ ਵਿੱਚ ਵੇਖਿਆ ਜਾ ਸਕਦਾ ਹੈ। ਉਸ ਦੀ ਹਮਦਰਦੀ ਲੁੱਟੀ ਜਾ ਰਹੀ ਸ਼੍ਰੇਣੀ ਨਾਲ ਹੈ, ਉਹ ਸੰਸਾਰ ਅੰਦਰ ਸਮਾਜਵਾਦ ਦਾ ਹਾਮੀ ਹੈ। ਪਾਠਕਾਂ ਲਈ ਉਸ ਦੀ ਗ਼ਜ਼ਲ ਪੇਸ਼ ਹੈ-

                                                          ਤਲਵਿੰਦਰ ਮੰਡ (416-904-3500)

 ਗ਼ਜ਼ਲ

  ਕੁਲਵਿੰਦਰ ਖਹਿਰਾ

Slide7

ਨਾ ਉਗਾਇਆ ਚੰਨ ਕੋਈ, ਨਾ ਰਚਾਈ ਚਾਨਣੀ

ਮੈਂ ਹਨੇਰੇ ਦੀ ਤਲ਼ੀ ‘ਤੇ, ਬੱਸ ਟਿਕਾਈ ਚਾਨਣੀ

 

ਇਕ ਚਕੋਰੀ ਰਾਤ ਸਾਰੀ ਤੜਫਦੀ ਹੋਈ ਮਰ ਗਈ,

ਜਾਹ ਪਰੇ ਬੇਦਰਦੀਆ, ਤੂੰ ਕਿਉਂ ਛੁਪਾਈ ਚਾਨਣੀ

 

ਭਾਵਨਾ ‘ਤੇ ਅਸਰ ਕੀਤਾ, ਇਸ ਤਰ੍ਹਾਂ ਪਰਵਾਸ ਨੇ,

ਚੰਨ ਹੈ ਉਹ ਹੀ ਮਗਰ, ਲਗਦੀ ਪਰਾਈ ਚਾਨਣੀ

 

ਸੋਚ ਵਿੱਚ ਮਹਿਬੂਬ ਦਾ ਚਿਹਰਾ ਤਸੱਵਰ ਕਰ ਲਿਆ

ਨ੍ਹੇਰੀਆਂ ਰਾਤਾਂ ਚ ਏਦਾਂ ਵੀ ਵਿਛਾਈ ਚਾਨਣੀ

 

ਦੇਰ ਪਹਿਲਾਂ ਅੰਬਰਾਂ ਤੇ ਚਮਕਿਆ ਇਕ ਚੰਨ ਸੀ

ਅੱਜ ਵੀ ਕਰਦੀ ਪਈ ਹੈ ਰਹਿਨੁਮਾਈ ਚਾਨਣੀ

                ਸ਼ਬਦਾਂ ਦੇ ਵਣਜਾਰੇ

ਮਲੂਕ ਸਿੰਘ ਕਾਹਲੋਂ ਦੇ ਅੰਦਰ ਵਧੀਆ ਪ੍ਰਬੰਧਕੀ ਗੁਣ ਮੌਜੂਦ ਹਨ। ਉਹ ਪੰਜਾਬ ਵਿੱਚ ਬੈਂਕ ਦੀ ਨੌਕਰੀ ਕਰਦਾ ਰਿਹਾ ਹੋਣ ਕਰਕੇ ਅੰਕੜ੍ਹਿਆਂ ਦੇ ਆਲਮ ਨੂੰ ਭਲੀਂ-ਭਾਂਤ ਮੰਨਦਾ ਅਤੇ ਨਿਭਾਉਦਾ ਹੈ। ਉਸ ਨੇ ਬੈਂਕ ਵਿੱਚ ਅੰਕੜ੍ਹਿਆਂ ਦੀ ਗਿਣਤੀ ਕਰਦਿਆਂ, ਵਿਆਜ ਲਾਉਦਿਆਂ ਅਤੇ ਪ੍ਰਬੰਧਕੀ ਜਿ਼ਮੇਵਾਰੀਆਂ ਨੂੰ ਨਿਭਾਉਦਿਆਂ ਇਹ ਵੀ ਸਿੱਖ ਲਿਆ ਹੈ ਕਿ ‘ਕਦੇ ਨਾ ਹੁੰਦੇ ਬੱਤੀਆਂ ਦੇ ਤੇਤੀ’। ਭਾਂਵੇ ਕਦੀ-ਕਦੀ ਜਿ਼ੰਦਗੀ ਵਿੱਚ ਅਣ-ਸੁਖਾਂਵੀ ਘਟਨਾ ਦੇ ਵਾਪਰ ਜਾਣ ਨਾਲ ‘ਦੋ ਜਮ੍ਹਾਂ ਦੋ ਪੰਜ’ ਹੋ ਜਾਂਦੇ ਹਨ। ਉਹ ਪ੍ਰੋਗਰੈਸਿਵ ਵਿਚਾਰਾਂ ਦਾ ਧਾਰਨੀ ਹੈ। ਕਵਿਤਾ ਦੀ ਚਿਣਗ ਉਸ ਨੂੰ ੳਦੋਂ ਲੱਗੀ ਜਦੋਂ ਢਾਡੀ ਕਲਾ ਅਤੇ ਲੇਖਣੀ ਦੇ ਬਾਬਾ ਬੋਹੜ ਗਿਆਨੀ ਸੋਹਨ ਸਿੰਘ ਸੀਤਲ ਦਾ ਘਰ ਵਿੱਚ ਆਉਣ ਜਾਣ ਆਮ ਸੀ ਅਤੇ ਉਸ ਦੇ ਮੂੰਹੋਂ ਸਿੱਖ ਇਤਿਹਾਸ ਦੇ ਵਰਕਿਆਂ ਨੂੰ ਫਰੋਲਦੀਆਂ ਕਵਿਤਾਵਾਂ ਸੁਣੀਆਂ। ਪਿਤਾ ਜੀ ਅਤੇ ਵੱਡੇ ਭਾਈ ਸਾਹਿਬ ਡਾ ਅਨੂਪ ਸਿੰਘ ਸਾਹਿਤ ਦੇ ਵਿਦਿਆਰਥੀ ਹੋਣ ਕਰਕੇ ਘਰ ਵਿੱਚ ਸਾਹਿਤ ਦਾ ਪ੍ਰਵਾਹ ਪਹਿਲਾਂ ਹੀ ਚੱਲ ਰਿਹਾ ਸੀ, ਜਿਸ ਦਾ ਅਸਰ ਕਾਹਲੋਂ ਦੇ ਮਨ ਉਪਰ ਇਸ ਕਦਰ ਹੋਇਆ ਕਿ ਉਹ ਤੁਕਬੰਦੀ ਕਰਨ ਲੱਗਾ ਅਤੇ ਬਾਅਦ ਵਿੱਚ ਚੰਗੀ ਕਵਿਤਾ ਦਾ ਰਚੇਤਾ ਹੋ ਨਿਬੜ੍ਹਿਆ। ਉਸ ਦੇ ਕਾਵਿਕ ਵਿਸਿ਼ਆਂ ਵਿੱਚ ਲੋਕ-ਪੀੜ੍ਹਾ ਸਮਿਲਤ ਹੈ। ਉਹ ਚੰਗੇ ਸਮਾਜ ਦੀ ਤਮੰਨਾ ਰੱਖਦਾ ਹੈ। ਕਾਹਲੋਂ ਦੀ ਕਵਿਤਾ ਲੁੱਟੀ ਜਾ ਰਹੀ ਸ਼੍ਰੇਣੀ ਦੀ ਧਿਰ ਬਣਕੇ ਖਲੋਦੀ ਹੈ। ਉਸ ਦੀ ਇੱਕ ਕਵਿਤਾ ਪੇਸ਼ ਹੈ-

                                        ਤਲਵਿੰਦਰ ਮੰਡ (416-904-35

  ਪੁਸਤਕਾਂ

                                                        ਮਲੂਕ ਸਿੰਘ ਕਾਹਲੋਂ

Slide9

ਪੁਸਤਕਾਂ ਦਾ ਜੇ ਕਰੀਏ ਸਦ-ਸਤਿਕਾਰ ਕਦੇ।

ਦਿਲ ਨੂੰ ਮੂਲ ਨਾ ਭਾਵਣ ਫਿਰ ਹਥਿਆਰ ਕਦੇ।

 

ਜਿਸਮਾਂ ਨੂੰ ਤਾਂ ਕਬਰਾਂ ਸਾਂਭ ਹੀ ਲੈਦੀਆਂ ਨੇ

ਮੜ੍ਹੀਆਂ ਦੇ ਵਿੱਚ ਸੜਦੇ ਨਹੀਂ ਵਿਚਾਰ ਕਦੇ।

 

ਨਾ ਹੀ ਬਹਿਸ ਮੁਬਹਿਸਾਂ ਦੇ ਵਿੱਚ ਪੈਂਦੀਆਂ ਨੇ

ਚਰਚਾ ਛੇੜਨ, ਨਾ ਛਿੜਦਾ ਤਕਰਾਰ ਕਦੇ।

 

ਉਸ ਵੇਲੇ ਵੀ ਇਹ ਤਾਂ ਸਾਥ ਨਿਭਾਉਦੀਆਂ ਨੇ

ਸੰਗ ਛੱਡ ਜਾਵਣ ਜਦ ਵੀ ਗੂਹੜੇ ਯਾਰ ਕਦੇ।

 

ਇਹ ਤਾਂ ਪੂਜਣ-ਯੋਗ ਪਵਿੱਤਰ ਹੁੰਦੀਆਂ ਨੇ

ਮਨ ਨੂੰ ਕਰਦੀਆਂ ਚਾਨਣ, ਦਿਲ ਸਰਸ਼ਾਰ ਕਦੇ

 

ਇਹ ਸਰਮਾਇਆ ਸਾਂਭਣ ਯੁੱਗਾਂ-ਯੁੱਗਾਂਤਰਾਂ ਦਾ

ਰੱਖ ਮਸਤਕ ਵਿੱਚ‘ਕਾਹਲੋਂ’ ਨਾ ਵਿਸਾਰ ਕਦੇ।

 ਸ਼ਬਦਾਂ ਦੇ ਵਣਜਾਰੇ

ਮੁਹਿੰਦਰਦੀਪ ਗਰੇਵਾਲ ਪੰਜਾਬੀ ਗ਼ਜ਼ਲ ਦਾ ਉਸਤਾਦ ਗਜ਼ਲਗੋ ਹੈ। ਪੰਜਾਬੀ ਗ਼ਜ਼ਲ ਸੰਸਾਰ ਵਿੱਚ ਉਸ ਦਾ ਖਾਸ ਸਥਾਨ ਹੈ। ਉਸ ਦੀ ਸ਼ਾਇਰੀ ਕੁਦਰਤ ਅਤੇ ਸਮਾਜ ਅੰਦਰ ਬੁਨਿਆਦੀ ਤੌਰ `ਤੇ ਸੰਤੁਲਨ ਪੈਦਾ ਕਰਦੀ ਹੈ। ਉਹ ਆਪਣੇ ਸ਼ੇਅਰਾਂ ਦੀ ਬਿਆਨਬਾਜ਼ੀ ਵਿੱਚ ਡੂੰਘਾਈਆਂ ਦਾ ਥਾਹ ਪਾਉਣ ਵਾਲਾ ਸ਼ਾਇਰ ਹੈ। ਗਰੇਵਾਲ ਨੂੰ ਗ਼ਜ਼ਲ ਦੀਆਂ ਪੰਜਾਬੀ ਵਿੱਚ ਅਰਬੀ, ਫਾਰਸੀ ਅਤੇ ਉਰਦੂ ਤੋਂ ਆਈਆਂ ਬਹਿਰਾਂ ਅਤੇ ਬੰਦਿਸ਼ਾਂ ਦਾ ਪੂਰਨ ਗਿਆਨ ਹੈ। ਉਸ ਦੀ ਇਸ ਕਲਾ ਦਾ ਲਾਹਾ ਉਸ ਦੇ ਅਨੇਕਾਂ ਸ਼ਾਗਿਰਦਾਂ ਵਲੋਂ ਉਠਾਇਆ ਜਾ ਚੁੱਕਾ ਹੈ, ਜਿਨ੍ਹਾਂ ਦੀ ਗਿਣਤੀ ਸੈਕੜਿਆਂ ਵਿੱਚ ਹੈ। ਗਰੇਵਾਲ ਆਪਣੇ ਆਪ ਵਿੱਚ ਪੰਜਾਬੀ ਗ਼ਜ਼ਲ ਦਾ ਇੱਕ ਸਕੂਲ ਹੈ। ਉਹ ਇੱਕਲੀ ਗ਼ਜ਼ਲਕਾਰੀ ਹੀ ਨਹੀਂ ਕਰਦਾ ਸਗੋਂ ਇਸ ਨੂੰ ਆਪਣੇ ਪਾਠਕਾਂ ਅਤੇ ਸਰੋਤਿਆਂ ਦੇ ਜਿ਼ਹਨ ਵਿੱਚ ਉਤਾਰਦਾ ਵੀ ਹੈ। ਪੰਜਾਬੀ ਸਾਹਿੱਤ ਦੀ ਉਨਤੀ/ਤਰੱਕੀ ਲਈ ਗਰੇਵਾਲ ਸਦਾ ਤੱਤਪਰ ਰਹਿੰਦਾ ਹੈ ਤਾਂ ਹੀ ਤਾਂ ਉਹ ਪੰਜਾਬ ਦੀਆਂ ਸਾਰੀਆਂ ਵੱਡੀਆਂ ਸਾਹਿੱਤਕ ਸੰਸਥਾਵਾਂ ਦਾ ਕਾਰਜਸ਼ੀਲ ਮੈਂਬਰ ਹੈ ਅਤੇ ਕਈ ਅਹੁੱਦੇਦਾਰੀਆਂ/ਜਿ਼ੰਮੇਵਾਰੀਆਂ ਨੂੰ ਵੀ ਨਿਭਾਅ ਚੁੱਕਾ ਹੈ ਅਤੇ ਨਿਭਾਅ ਰਿਹਾ ਹੈ। ਪਿਛਲੇ ਕਈ ਸਾਲਾਂ ਤੋਂ ਉਹ ਲੁਧਿਆਣਿਓ ਉੱਠ ਕੇ ਨਾਰਥ ਅਮਰੀਕਾ ਵਿੱਚ ਆ ਵੱਸਿਆ ਹੈ ਅਤੇ ਰਹਿ ਰਿਹਾ ਹੈ। ਇਥੇ ਵੀ ਸਾਹਿੱਤ ਸਿਰਜਣਾ ਲਈ ਯਤਨਸ਼ੀਲ ਹੈ। ਉਸ ਦੀ ਸਟੇਜ ੳਪਰ ਗ਼ਜ਼ਲ ਦੀ ਪੇਸ਼ਕਾਰੀ ਬਹੁਤ ਦਮਦਾਰ ਹੈ। ਉਹ ਖਾਸ ਅੰਦਾਜ਼ ਵਿੱਚ ਸਰੋਤਿਆਂ ਨੂੰ ਕੀਲਣ ਦੀ ਸਮਰੱਥਾ ਰੱਖਦਾ ਹੈ। ਮੁਹਿੰਦਰਦੀਪ ਗਰੇਵਾਲ ਉਸ ਦੌਰ ਦਾ ਸ਼ਾਇਰ ਹੈ ਜਿਸ ਨੂੰ ਪੰਜਾਬੀ ਜ਼ੁਬਾਨ ਦੇ ਵੱਡੇ ਸਾਹਿੱਤਕਾਰਾਂ ਦੇ ਸੰਗ-ਸੰਗ ਵਿਚਰਨ ਦਾ ਸੁਭਾਗ ਪ੍ਰਾਪਤ ਹੈ। ਗਰੇਵਾਲ ਦੀ ਪਰਪੱਕ ਸ਼ਾਇਰੀ ਦੀ ਮਿਸਾਲ ਪੇਸ਼ ਕਰਦੀ ਗ਼ਜ਼ਲ ਹਾਜ਼ਰ ਹੈ-

                                       ਤਲਵਿੰਦਰ ਮੰਡ (416-904-3500)

                               ਗ਼ਜ਼ਲ 

                                   ਮੁਹਿੰਦਰਦੀਪ ਗਰੇਵਾਲ

Slide10

ਬੜਾ ਧੋਖਾ ਹੈ ਰਾਹਾਂ ‘ਤੇ ਕਰੀਂ ਇਤਬਾਰ , ਸੰਭਲ ਕੇ

ਐ ਸਾਥੀ ਕਹਿ ਰਿਹਾਂ ਤੈਨੂੰ ਮੈਂ ਸੌ ਸੌ ਵਾਰ,  ਸੰਭਲ ਕੇ

ਕੀਤੇ ਨਾ ਪਿਆਰ ਦੀ ਸੂਖਮ ਜੇਹੀ ਇਹ ਤੰਦ ਟੁੱਟ ਜਾਵੇ

ਕਦੀ ਸੇ ਸੱਜਣਾਂ ਨਾਲ ਹੋ ਜਾਏ ਤਕਰਾਰ , ਸੰਭਲ ਕੇ

 

ਬੜਾ  ਸੂਖਮ ਹੈ ਮਨ , ਨਾ  ਏਸ ਨੂੰ ਬੀਮਾਰ ਕਰ ਬੈਠੀੰ

ਜੇ ਇਸ ਵਿਚ ਜ਼ਹਿਰ ਨਫ਼ਰਤ ਦੀ ਪੜੀੰ ਅਖਬਾਰ, ਸੰਭਲ ਕੇ

 

ਜਦੋਂ ਵੀ ਵਾਰ ਤੂੰ ਕੀਤੇ , ਸਹੇ ਨੇ ਵਾਰ ਹਰ ਵਾਰੀ

ਅਸਾਡਾ ਵਾਰ ਹੁਣ ਆਇਆ ਮੇਰੀ ਸਰਕਾਰ ਸੰਭਲ ਕੇ

 

ਨਦੀ ਵਿਚ ਤਰਨ ਦਾ ਜੇ ਸ਼ੌਕ  ਹੈ ਤਾਂ ਨਾ ਡਰੀਂ ਸਾਥੀ

ਤੇਰੇ ਰਾਹਾਂ ਝੱਖੜ , ਸਾਹਮਣੇ  ਮੰਝਧਾਰ , ਸੰਭਲ ਕੇ

 

ਤੂੰ ਰਾਹੀਂ ਚਲਦਿਆਂ ਹਰ ਛਾਂ ਨੂੰ ਮੰਜਿਲ ਸਮਝ ਨਾ ਬੈਠੀੰ

ਕੀਤੇ ਤੂੰ ਰਹਿ ਨਾ ਜਾਵੀਂ ਇਸ ਤਰ੍ਹਾਂ ਵਿਚਕਾਰ , ਸੰਭਲ ਕੇ

 

ਬੜਾ ਬਿਖੜਾ ਹੈ ਪੈਂਦਾ ਇਸ਼ਕ਼ ਦਾ ,ਜੀਵਨ ਦੀ ਮੰਜਿਲ ਦਾ

ਕਰੀਂ ਨਫ਼ਰਤ ਵੀ ਸੰਭਲ ਕੇ , ਕਰੀਂ ਤੂੰ ਪਿਆਰ ਸੰਭਲ ਕੇ

 

ਤੂੰ ਬਚ ਆਇਆ ਏ ਜੰਗਲ ਦੀ ਦਰਿੰਦਾ ਸੋਚ ਤੋਂ ਜੇਕਰ

ਤਾਂ ਇਸ ਤੋਂ ਘੱਟ ਨਹੀਂ ਇਸ ਸ਼ਹਿਰ ਦਾ ਕਿਰਦਾਰ , ਸੰਭਲ ਕੇ

ਸ਼ਬਦਾਂ ਦੇ ਵਣਜਾਰੇ

ਗੀਤਕਾਰੀ ਸਾਹਿੱਤ ਦੀ ਇੱਕ ਅਹਿਜੀ ਸਿਨਫ ਹੈ ਜਿਸ ਵਿੱਚ ਸਮਾਜ ਦੀਆਂ ਕਈ ਵੰਨਗੀਆਂ ਦੇ ਵਿਸਿ਼ਆਂ ਦਾ ਵਰਨਣ ਕੀਤਾ ਗਿਆ ਮਿਲਦਾ ਹੈ। ਇਸ ਵਿੱਚ ਪਿਆਰ ਭਾਵ ਤੋਂ ਲੈ ਕੇ ਸਮਾਜਿਕ ਅਚਾਰ, ਵਿਹਾਰ, ਵਿਗਾੜ, ਰਿਸ਼ਤਿਆਂ ਦੀ ਟੁੱਟ-ਭੱਜ ਅਤੇ ਬੜ੍ਹਾ ਕੁਝ ਹੋਰ ਸਮੋਇਆ ਹੋਇਆ ਹੈ। ਕੁਝ ਵਿਦਵਾਨਾਂ ਦਾ ਮੱਤ ਇਹ ਵੀ ਹੈ ਕਿ ਗੀਤਕਾਰੀ ਸਾਹਿੱਤ ਦਾ ਅੰਗ ਨਹੀਂ ਹੈ ਸਗੋਂ ਇਹ ਸਮਾਜ ਦੇ ਕਿਸੇ ਦੂਸਰੇ ਪੱਖ ਦੀ ਬਿਆਨਬਾਜ਼ੀ ਹੈ। ਖਿਆਲ ਕੁਝ ਵੀ ਹੋਣ ਪਰ ਗੀਤਕਾਰੀ ਅਤੇ ਗਾਇਕੀ ਦਾ ਸਥਾਨ ਸਮਾਜ ਵਿੱਚ ਖਾਸ ਹੈ। ਸਾਡਾ ਅੱਜ ਦਾ ਸ਼ਾਇਰ ਪਰਮਪਾਲ ਸੰਧੂ ਵਿਸ਼ੇਸ਼ ਤੌਰ `ਤੇ ਇੱਕ ਗੀਤਕਾਰ ਵਜੋਂ ਸਥਾਪਿਤ ਹੋ ਚੁੱਕਾ ਲੇਖਕ ਹੈ ਅਤੇ ਉਸ ਦੇ ਲਿਖੇ ਗੀਤਾਂ ਨੂੰ ਕਈ ਨਾਮਵਰ ਗਾਇਕਾਂ ਵਲੋਂ ਗਾਇਆ ਗਿਆ ਹੈ, ਜਿਨ੍ਹਾਂ ਵਿੱਚ ਮਰਹੂਮ ਸੁਰਜੀਤ ਬਿੰਦਰੱਖੀਆ, ਸੁਰਿੰਦਰ ਸਿ਼ੰਦਾ, ਅਮਰਿੰਦਰ ਗਿੱਲ, ਜਿੰਦ ਧਾਲੀਵਾਲ ਅਤੇ ਕਈ ਹੋਰ ਗਾਇਕ ਸ਼ਾਮਲ ਹਨ। ਗੀਤਕਾਰੀ ਦੇ ਨਾਲ ਨਾਲ ਉਸ ਦੀ ਕਵਿਤਾ ਵੀ ਬਹੁਤ ਉੱਚ ਪਾਏ ਦੀ ਹੈ। ਉਸ ਵਲੋਂ ਲਿਖੀ ਜਾ ਰਹੀ ਕਵਿੱਤਾ ਭਾਂਵੇ ਛੰਦਬੰਧ ਨਹੀਂ ਪਰ ਤੁਕਾਂਤਵੰਧ ਜ਼ਰੂਰ ਹੈ। ਉਸ ਦਾ ਤੁਕਾਂਤ ਮੇਲਣ ਦਾ ਹੁਨਰ ਸੁਚੱਜਾ ਹੈ ਜਿਸ ਕਰਕੇ ਉਸ ਦੇ ਵਿਚਾਰ ਭਾਵ ਲੈਅ ਵਿੱਚ ਪ੍ਰਗਟ ਹੁੰਦੇ ਹਨ। ਰਿਦਮ ਉਸ ਦੀ ਕਵਿਤਾ ਦਾ ਵਿਸ਼ੇਸ਼ ਗੁਣ ਹੈ। ਉਸ ਦਾ ਗੀਤਕਾਰ ਹੋਣ ਕਰਕੇ ਕਵਿਤਾ ਵਿੱਚ ਵੀ ਸੰਗੀਤਕ ਲੈਅ ਦਾ ਪ੍ਰਗਟਾ ਸੁਖ਼ਮ ਰੂਪ ਵਿੱਚ ਮਿਲਦਾ ਹੈ। ਸੰਧੂ ਕਈ ਸਾਲ ਪਹਿਲਾਂ ਪੰਜਾਬ ਤੋਂ ਆਪਣੀ ਸਰਕਾਰੀ ਮਾਸਟਰੀ ਛੱਡ ਕੇ ਟੋਰਾਂਟੋ ਆ ਵੱਸਿਆ ਹੈ। ਉਸ ਦੀ ਕਵਿਤਾ ਪੇਸ਼ ਹੈ-

                                    ਤਲਵਿੰਦਰ ਮੰਡ (416-904-3500)

 “ਨਿਮਰਤਾ “

                                    ਪਰਮਪਾਲ ਸੰਧੂ

Slide17

ਹਵਾਵਾਂ ਸੁੱਟ ਲਿਆ ਹੈ ਜੋ ,ਓਹ

ਬਾਲਣ ਬਣ ਕੇ ਬਲਦਾ ਹੈ

ਜੀਹਦੀ ਧਰਤੀ ਦੇ ਅੰਦਰ ਜੜ੍ਹ ,

ਰੁੱਖ ਓਹੀ ਤਾਂ ਫਲਦਾ ਹੈ ।

ਕਦੋਂ ਨੀਵੇਂ ਕਿਸੇ ਰੁੱਖ ਨੂੰ ਹੈ

ਸੁੱਟਿਆ ਤੇਜ਼ ‘ਵਾਵਾਂ ਨੇ

ਜੋ ਉੱਚਾ ਹੋ -ਹੋ ਆਕੜਦਾ

ਓਹੀ ਤਾਂ ਜੜ੍ਹ ਤੋਂ ਹਲਦਾ ਹੈ ।

ਓਹੀ ਝੜਦਾ ਹਨੇਰੀ ‘ਨਾ ਜੋ

ਲੱਗਿਆ ਫਲ ਹੈ ਟੀਸੀ ‘ਤੇ

ਜੋ ਨੀਵਾਂ ਹੋ ਕੇ ਲੁਕਿਆ ਹੈ

ਓਹੀ ਪੱਕਦਾ ਤੇ ਪਲਦਾ ਹੈ ।

ਓਹ ਸਹਿੰਦਾ ਮਾਰ ਮੌਸਮ ਦੀ

ਜੋ ਪੱਤਾ ਹੈ ਕਰੂੰਬਲ ‘ਤੇ

ਜੋ ਜੁੜਿਆ ਨਾਲ ਗੁੱਛੇ ਦੇ

ਓਹ ਕਦ ਡਿਗਦਾ ਤੇ ਗਲਦਾ ਹੈ ।

ਇਹੋ ਹੈ ਹਾਲ ਬੰਦੇ ਦਾ

ਜੀਹਦੇ ਕੋਲ ਖੰਭ ਹਓਮੈ ਦੇ

ਜਦੋਂ ਡਿਗਦਾ ਹੈ ਮੂਧੇ -ਮੁੰਹ

ਓਦੋਂ ਪੈਰਾਂ ਤੇ ਚਲਦਾ ਹੈ ।

ਜੀਹਦੇ ਵਿੱਚ ਜਾਨ ਹੈ ਓਹੀ ਤਾਂ

ਝੁਕਦਾ ਹੈ ਨਿਮਰਤਾ ਵਿੱਚ ਸਦਾ

ਮੁਰਦਾ ਹੀ ਆਕੜਦਾ ਜੋ

ਨਾ ਝੁਕਦਾ ਨਾ ਢਲਦਾ ਹੈ ।

ਹੈ ਫੋਕਾ ਭਰਮ ਬੰਦੇ ਨੂੰ

ਮੇਰੇ ਜਿਹਾ ਹੋਰ ਹੈ ਕਿਹੜਾ ?

ਕਿਸੇ ਨੂੰ ਮਾਣ ਦੌਲਤ ਦਾ

ਕਿਸੇ ਨੂੰ ਗੋਰੀ ਖੱਲ ਦਾ ਹੈ ।

ਪਤਾ ਨੀ ਕਦ ਇਹ ਖੁਰ ਜਾਣੀ

ਮਿਲੀ ਜੋ ਬਰਫ਼ ਉਮਰਾਂ ਦੀ

ਤੇਰੇ ਇਸ ਹੁਸਨ ਦਾ ਜਲਵਾ

ਪ੍ਰਾਹੁਣਾ ਪਲ ਦੋ ਪਲ ਦਾ ਹੈ ।

=================================================

ਲੋਕ-ਚੇਤਨਾ ਤੇ ਡਰਗਜ਼

ਲੋਕ-ਚੇਤਨਾ ਤੇ ਡਰਗਜ਼

ਅੱਜ ਸਭ ਕੁਝ ਭੁਲ ਕੇ ਅਸੀਂ ਪੰਜਾਬ ਵਿਚਲੇ ਨਸ਼ਿਆਂ ਬਾਰੇ ਚਿੰਤਤ ਹਾਂ। ਇੰਝ ਲਗਦੈ ਕਿ ਇਸ ਸਮਸਿਆ ਨੂੰ ਹੱਲ ਕਰਨ ਤੋਂ ਬਗੈਰ ਹੋਰ ਕੁਝ ਵੀ ਕੀਤਾ ਸਾਰਥਕ ਨਹੀ ਹੋਵੇਗਾ। ਆਉਣ ਵਾਲੀਆਂ ਪੀੜੀਆਂ ਸਾਨੂੰ ਕਦੇ ਵੀ ਮੁਆਫ ਨਹੀ ਕਰਨਗੀਆਂ।

ਸਹਿਜੇ ਹੀ ਅਸੀਂ ਦੋਸ਼ ਸਰਕਾਰ ਤੇ ਲੀਡਰਾਂ ਤੇ ਲਗਾ ਦਿੰਦੇ ਹਾਂ। ਅਸਲ ਵਿਚ ਇਹ ਜ਼ਿੰਦਗੀ ਤੋਂ ਭਜਣ ਵਾਲੀ ਗੱਲ ਹੈ। ਜ਼ਿੰਦਗੀ ਦਾ ਕੋਈ ਉਪਾਅ ਕਿਸੇ ਵੀ ਦਲੀਲ ਕੋਲ ਨਹੀ ਹੁੰਦਾ। ਨੈਤਿਕਤਾ ਬੋਲਣ ਵਿਚ ਨਹੀ ਸਗੋਂ ਸੁਭਾਅ ਵਿਚ ਹੋਣੀ ਚਾਹੀਦੀ ਹੈ।

ਬਹੁਤ ਵਾਰੀ ਨਸ਼ਿਆਂ ਨੂੰ ਅਸੀਂ ਸਮਾਜਿਕ ਸਮਸਿਆ  ਸਮਝ ਲੈਂਦੇ ਹਾਂ ਤੇ ਇਹ ਹੈ ਵੀ ਕੌੜਾ ਸੱਚ। ਇਸ ਆਦਤ ਨੂੰ ਵਿਅਕਤੀਗਤ ਸਮਝ ਕੇ ਪਰੋਖੋਂ  ਕਰ ਦਿੰਦੇ ਹਾਂ। ਜਦ ਵਿਅਕਤੀ ਦਰ ਵਿਅਕਤੀ,ਪਿੰਡ,ਸ਼ਹਿਰ ਤੇ ਸਮਾਜ ਇਸ ਦੀ ਲਪੇਟ ਵਿਚ ਆ ਜਾਂਦਾ ਹੈ ਜਿਵੇਂ ਅੱਜ ਪੰਜਾਬ ਆ ਗਿਆ ਹੈ ਤਾਂ ਸੋਚਣ ਵਾਲੀ ਗੱਲ ਹੈ ਕਿ ਇਸ ਨਾਲ ਕਿਵੇਂ ਸਿਝਿਆ ਜਾਵੇ?

Slide3

ਕੀ ਜੋ ਅਸੀਂ ਅੱਜ ਕਰ ਰਹੇ ਹਾਂ ਇਹ ਕਾਫੀ ਹੈ?

ਹਫਤਾ,ਮਹੀਨਾ ਤੇ ਪਿੰਡਾ ਸ਼ਹਿਰਾਂ ਵਿਚ ਨਸ਼ਾ ਤਸਕਰਾਂ ਨੂੰ ਫੜਣਾ,ਪੁਲੀਸ ਦੇ ਹਵਾਲੇ ਕਰਨਾ,ਕਾਨੂੰਨ ਅਨੁਸਾਰ ਉਨ੍ਹਾਂ ਨੂੰ ਸਜਾ ਦਿਵਾਉਣੀ ਕੀ ਇਸ ਨਾਲ ਸਮਸਿਆ ਹੱਲ ਹੋ ਜਾਵੇਗੀ?

ਇਹ ਜ਼ਰੂਰੀ ਹੈ ਪਰ ਇਸ ਨਾਲ  ਉਸ ਜ਼ਹਿਰ ਨੂੰ ਨੱਥ ਨਹੀ ਪਾਈ ਸਕਦੀ ਜੋ ਸਾਡੇ ਤਾਣੇ ਬਾਣੇ ਦੀਆਂ ਨਾੜਾਂ ਵਿਚ ਰਚ ਮਿਚ ਗਈ ਹੈ।

ਨਸ਼ੇ ਕਰਨ ਵਾਲੇ ਆਦੀ ਦਾ  ਕੀ ਕਰਾਂਗੇ  ਜਿਸਦੇ ਦਿਮਾਗ ਨੂੰ ਇਸਦੀ ਲੋੜ ਹੈ? ਉਹ ਕੋਈ ਵੀ ਗੱਲ ਨਹੀ ਸੁਣੇਗਾ। ਇਹ ਹੋਰ ਮਸਲਾ ਹੈ ਜੋ ਅੱਜ ਦੇ ਮੁੱਦੇ ਨਾਲ ਢੁਕਦਾ ਨਹੀ, ਇਸ ਬਾਰੇ ਵਖਰੀ ਗੱਲ ਕੀਤੀ ਜਾ ਸਕਦੀ ਹੈ।

ਦੁਨੀਆਂ ਦੇ  ਲੱਖਾਂ ਹੀ ਲੋਕ ਹਰ ਰੋਜ਼ ਨਸ਼ਾ ਕਰਨ ਦੇ ਆਦੀ ਹਨ। ਕੀ ਕਾਰਣ ਹਨ ਕਿ ਨਸ਼ੇ ਕਰਨ ਵਾਲੇ ਜ਼ਿੰਦਗੀ ਦੀਆਂ ਸਮਸਿਆਵਾਂ ਤੋਂ ਭਜ ਰਹੇ ਹਨ।

ਦਿਮਾਗੀ ਸੰਤੁਲਨ  ਵਿਗੜ  ਜਾਂਦਾ  ਹੈ ਇਸਦੇ ਕਾਰਣ ਮਨੋਵਿਗਿਆਨੀ, ਉਦਾਸੀ, ਚਿੰਤਾ,  ਤਨਾਵਾ ਤੇ ਮੂਡ ਤਬਦੀਲੀ ਦਸਦੇ ਹਨ।

ਇਸਦਾ ਕਾਰਣ ਇਹ ਹੈ ਕਿ ਹਾਲਾਤ ਇਹੋ ਜਿਹੇ ਹਨ ਜਿਨ੍ਹਾਂ ਦਾ ਮੁਕਾਬਲਾ ਕਰਨਾ ਵਿਅਕਤੀ ਦੀ ਪਹੁੰਚ ਤੋਂ ਬਾਹਰ ਹੈ।  ਬਾਹਰੀ ਤਾਕਤ ਭਾਵੇਂ ਕਾਰਪੋਰੇਟ ਦਾ ਪਸਾਰਾ ਹੋਵੇ ਤੇ ਭਾਵੇਂ ਕਿਸੇ ਵੀ ਕੀਮਤ ਤੇ ਤਾਕਤ ਹਾਸਲ ਕਰਨ ਵਾਲੇ ਲੌਰਡਜ਼। ਇਸਦਾ ਸਿਧਾ ਸਬੰਧ ਵਿਅਕਤੀ ਨਾਲ ਜੁੜਦਾ ਹੈ।

ਉਹ ਇਨ੍ਹਾਂ ਹਲਾਤਾਂ ਨੂੰ ਮੰਨਜ਼ੂਰ ਨਹੀ ਕਰਦਾ ਤੇ ਨਸ਼ੇ ਨਾਲ ਆਪਣਾ ਖਾਲੀਪਨ ਭਰਨ ਦੀ ਕੋਸ਼ਿਸ਼ ਆਰੰਭ ਕਰ ਦਿੰਦਾ ਹੈ। ਨਤੀਜਨ ਉਹ ਇੱਕ ਦਿਨ ਨਸ਼ਿਆਂ ਦਾ ਗੁਲਾਮ ਬਣ ਜਾਂਦਾ ਹੈ ਉਸਨੂੰ ਪਤਾ ਨਹੀ ਹੁੰਦਾ ਕਿ ਉਸਦੀ ਗੁਲਾਮੀ ਦਾ ਅਸਲ ਕਾਰਣ ਕੀ ਹੈ?

ਵਿਅਕਤੀ ਦੀ ਪਰਵਰਿਸ਼  ਤੇ ਉਸਨੂੰ ਪ੍ਰਵਾਨ ਚੜਦਿਆਂ ਉਹ ਮਹਿਸੂਸ ਕਰਦਾ ਹੈ ਕਿ ਉਸ ਤੇ ਕਿਸੇ ਹੋਰ ਦਾ ਪ੍ਰਭਾਵ ਹੈ ਤੇ ਡਰ ਵਿਚ ਜੀਅ ਰਿਹਾ ਹੈ। ਇਹ ਡਰ ਭਾਵੇਂ ਜਾਹਰਾ ਨਹੀ ਹੁੰਦਾ ਪਰ ਅਚੇਤ ਵਿਚ ਇਸਦੀ ਕੁੰਜ ਸਾਂਭੀ ਜਾਂਦੀ ਹੈ। ਇਸ ਭਾਰੇ ਪ੍ਰਭਾਵ ਨੂੰ ਆਪਣੇ ਸੰਸਕਾਰਾਂ ਨਾਲ  ਤੁਲਨਾਉਂਦਾ ਹੋਇਆ, ਉਸਦਾ ਜੋਸ਼ ਹੋਸ਼ ਸਭ ਮਨਫੀ ਹੋਕੇ ਡਰਗ ਦਾ ਸਹਾਰਾ ਲੈਂਦਾ ਹੈ।

ਹੋਰ ਕਿਹੜੇ ਕਾਰਣ ਹਨ ਉਨ੍ਹਾਂ ਨੂੰ ਸਮਝਣ ਤੋਂ ਪਹਿਲੇ ਅਸੀਂ ਸਿਰਫ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਪੰਜਾਬ ਵਿਚ ਇਹ  ਕਿਉਂ ਹੋ ਰਿਹਾ ਹੈ? ਇਸਦੇ ਕਾਰਣ ਤੇ ਉਨ੍ਹਾਂ ਦਾ ਹੱਲ ਕੀ ਹੈ?

Slide2

ਸਮਾਜ ਦੇ ਵਰਗ ਅੱਜਕਲ ਸੰਸਕਾਰੀ ਨਹੀ ਰਹੇ। ਇਮਾਨਦਾਰੀ ਨਾਲ ਜ਼ਿੰਦਗੀ ਬਿਤਾਉਣ ਵਾਲੇ ਦਾ ਸਟੇਟਸ, ਦਬ ਕੇ ਰਹਿ ਗਿਆ  ਹੈ ਤੇ ਬੇਈਮਾਨੀ ਦਾ ਬੋਲਬਾਲਾ ਵੀ ਹੈ ਤੇ ਉਨ੍ਹਾਂ ਵਿਚ ਮੁਕਾਬਲਾ ਵੀ ਹੈ ਤੇ  ਇਸ ਮੁਕਾਬਲੇ ਨੇ ਸਮਾਜ ਵਿਚ ਸੰਨ ਲਾ ਲਈ ਹੈ। ਅੱਜ ਸਿਸਟਮ ਤੇ ਪਹਿਰਾ ਦੇਣ ਦੀ ਲੋੜ ਪਹਿਲੇ ਕਿਸੇ ਵੀ ਸਮੇਂ ਨਾਲੋਂ ਜ਼ਿਆਦਾ ਹੈ।

ਅਸੀਂ ਆਮ ਲੋਕ, ਸਿਸਟਮ ਤੇ ਸੰਵਿਧਾਨ ਦੇ ਵਿਸ਼ਵਾਸ਼ੀ ਨਾਗਰਿਕ ਹਾਂ ਤੇ ਸਾਡੇ ਤੇ ਹੁਕਮ ਕਰਨ  ਵਾਲੇ,  ਸਿਸਟਮ  ਤੇ ਸੰਵਿਧਾਨ  ਨੂੰ ਨਾਕਸ ਕਰਨ ਦੇ ਆਹਰ ਵਿਚ ਹਨ ਤੇ ਸਾਡੀ ਸਭਤੋਂ ਵਡੀ ਸਮਸਿਆ ਹੀ ਇਹ ਹੈ ਕਿ ਉਹ ਕਾਮਯਾਬ ਹਨ। ਉਨ੍ਹਾਂ ਨੇ ਸਮਾਨਤੰਤਰ ਸਿਸਟਮ ਸਿਰਜ ਲਿਆ ਹੈ ਤੇ ਉਸ ਸਿਸਟਮ ਮੁਤਾਬਕ ਹੀ ਸਮਾਜਿਕ ਜ਼ਿੰਦਗੀ ਬਸਰ ਹੋ ਰਹੀ ਹੈ ਤੇ ਇਹ ਸਾਡੇ ਵੇਖਦਿਆਂ ਵੇਖਦਿਆਂ ਹੀ ਹੋਇਆ ਹੈ। ਘੇਸਲ ਮਾਰੀ ਸਾਡੀ ਜ਼ਿੰਦਗੀ ਨੇ ਸਾਨੂੰ ਅਗਲੀ ਪੀੜੀ ਦੇ ਗੁਨਾਹਗਾਰ ਬਣਾ ਦਿੱਤਾ ਹੈ।

ਸਾਡੀ ਘੇਸਲ,  ਯਕੀਨਨ, ਇਤਿਹਾਸ ਵਿਚ ਵੀ ਲਿਖੀ ਜਾਵੇਗੀ।

ਅੱਜ ਅਸੀਂ ਕਿੱਥੇ ਖੜੇ ਹਾਂ? ਕੀ ਅਸੀਂ ਸੋਚਦੇ ਹਾਂ ਕਿ ਅਗਲੇ ਸਾਲ, ਇਸੇ ਹੀ ਦਿਨ ਅਸੀਂ ਕਿੱਥੇ ਹੋਵਾਂਗੇ? ਸੋਚਦੇ ਹਾਂ ਜਾਂ ਨਹੀ ਪਰ ਇਹ ਬਹੁਤ ਹੀ ਪ੍ਰਭਾਵੀ ਸੁਆਲ ਹੈ ਜਿਸਦਾ ਜੁਆਬ ਲੋਂਗ ਡਰਾਈਵ ਵਰਗਾ ਹੈ। ਹੁਣ ਇਹ ਸਾਡੇ ਲੌਂਗ ਡਰਾਈਵ ਦੇ ਕੰਨਸੈਪਟ ਨਾਲ ਕਿਤਨਾ ਕੁ ਜੁੜਦਾ ਹੈ ਇਹ ਸੋਚਣ ਵਾਲੀ ਗੱਲ ਹੈ।

ਸੋਚਣ ਨਾਲ ਹੀ ਵਿਚਾਰਾਂ ਵਿਚ ਇੱਕ ਵਡੀ ਤਬਦੀਲੀ ਆ ਸਕਦੀ ਹੈ। ਇਹ ਤਾਂ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਸਾਡੀਆਂ ਸੋਚਾਂ ਸਾਡੇ ਕਰਮ ਨੂੰ ਪ੍ਰਭਾਵਿਤ ਕਰਦੀਆਂ ਹਨ ਤੇ ਕਰਮ ਹੀ ਉਹ ਸ਼ਕਤੀ ਹੈ ਜੋ ਵਧੀਆ ਜ਼ਿੰਦਗੀ ਦੀ ਤਾਕਤ ਨੂੰ ਨਿਰਧਾਰਤ ਕਰਦੀ ਹੈ। ਇਹ ਹੀ ਉਹ ਪਿੱਠ ਭੂਮੀ ਹੈ ਜਿਸਨੇ ਇੱਕ ਚੰਗੇ ਸਮਾਜ ਦਾ ਨਿਰਮਾਣ ਕਰਨਾ ਹੈ।

ਜੇ ਇਹੋ ਗੱਲ ਹੈ ਤਾਂ ਫਿਰ ਇੰਤਜਾਰ ਕਾਹਦੀ ਹੈ? ਹੁਣੇ ਹੀ ਤਿਆਰ ਹੋ ਜਾਵੋ ਆਪਣੀ ਆਉਣ ਵਾਲੀ ਖੁਸ਼ਹਾਲ ਜ਼ਿੰਦਗੀ ਦਾ ਸੁਆਗਤ ਕਰਨ ਲਈ। ਉਦਾਸ ਕਰਨ ਵਾਲੀ ਗੱਲ ਇਹ ਨਹੀ ਹੈ ਕਿ ਤੁਹਾਡਾ ਹੋਰ ਕੋਈ ਸਾਥ ਨਹੀ ਦੇ ਰਿਹਾ,ਸ਼ਾਇਦ ਕੁਝ ਹੋਰ ਤੁਹਾਡੇ ਵਰਗੇ ਵਧੀਆ ਸੋਚ ਵਾਲੇ ਵੀ ਇਹੋ ਸੋਚ ਰਹੇ ਹੋਣ। ਇੱਕ ਸ਼ਾਇਰਾਨਾ ਗੱਲ ਹੈ ਕਿ ਸੁਰੰਗ ਕਿਤਨੀ ਵੀ ਲੰਮੀ ਹੋਵੇ ਉਸਦਾ ਦੂਜਾ ਸਿਰਾ ਜ਼ਰੂਰ ਹੁੰਦਾ ਹੈ। ਇਹ ਔਖਾ ਹੈ, ਕਿਉਂਕਿ ਆਲੇ ਦੁਆਲੇ ਨੇ ਤੁਹਾਨੂੰ ਸਾਹੋ ਸਾਹੀ ਕਰ ਦਿੱਤਾ ਹੈ, ਤੁਸੀਂ ਸਾਹ ਲੈਣ ਲਈ ਹੀ ਰੁਕੇ ਹੋ, ਪੱਥਰ ਨਹੀ ਬਣ ਗਏ, ਤੁਹਾਡੀ ਹੌਲੀ ਤੋਰ ਵੀ ਰੌਸ਼ਨੀ ਵੱਲ ਹੀ ਜਾਵੇਗੀ।

Slide1

ਬਹੁਤ ਔਖਾ ਹੈ ਗੱਲਾਂ ਕਰਨੀਆਂ, ਬਹੁਤ ਔਖਾ ਹੈ ਆਪਣੇ ਮੰਨ ਨੂੰ ਕਾਬੂ ਵਿਚ ਰਖਣਾ ਪਰ ਇੱਕ ਵਾਰ ਵੀ ਕਾਰਣ ਢੂੰਡਣ ਲੱਗ ਪਵੋਗੇ ਤਾਂ ਉਹੋ ਕੁਝ, ਜੋ ਤੁਸੀਂ ਕਰ ਰਹੇ ਹੋ, ਉਹਦੇ ਵਿਚੋਂ ਵੀ ਮਹਿਕ ਆਉਣ ਲਗ ਪਵੇਗੀ। ਗੱਲ ਤੇ ਸਿਰਫ ਸਪੇਸ ਪੈਦਾ ਕਰਨ ਦੀ ਹੈ। ਆਪਣੀ ਜ਼ਿੰਦਗੀ ਨੂੰ ਕਾਬੂ ਕਰਨ ਲਈ ਸਿਖਣਾ ਤੇ ਪਵੇਗਾ ਹੀ। ਆਲੇ ਦੁਆਲੇ ਫੈਲਿਆ ਪ੍ਰਦੂਸ਼ਣ, ਆਪਣੇ ਆਪ ਨਹੀ ਫੈਲ ਗਿਆ। ਉਹ ਸਿਰਫ ਇਹ ਜਾਣਦੇ ਹਨ ਕਿ ਤੁਸੀਂ ਕਮਜ਼ੋਰ ਹੋ।

ਆਪਣੇ ਨਸ਼ੇ ਵਾਲਾ ਹਥਿਆਰ ਉਨ੍ਹਾਂ ਸਾਡੇ ਹੱਥ ਵਿਚ ਫੜਾ ਦਿੱਤਾ ਹੈ,ਅਸੀਂ ਨਸ਼ਾ ਕਰੀਏ ਪਰ ਸੁਆਲ ਨਾ ਕਰੀਏ।

ਆਪਣੇ ਹੱਕਾਂ ਲਈ ਜਾਗਰੂਕ ਨਹੀ ਹਾਂ। ਉਹ ਕਾਨੂੰਨ ਵੀ ਜੋ ਤੁਹਾਡੇ ਹੱਕ ਵਿਚ ਜਾਂਦਾ ਹੈ, ਤੁਸੀਂ ਉਸਤੋਂ ਵੀ ਵਾਂਝੇ ਹੋ ਰਹੇ ਹੋ।ਸਮਝੌਤਾ ਕਰਨਾ ਸਾਡੀ ਆਦਤ ਹੈ ਤੇ ਸੌਣ ਤੋਂ ਪਹਿਲਾਂ ਪਹਿਲਾਂ ਅਸੀਂ ਸਾਰੀਆ ਸਮਸਿਆਵਾਂ ਨੂੰ ਖਤਮ ਕਰਨਾ ਚਾਹੁੰਦੇ ਹਾਂ।

ਜ਼ਿੰਦਗੀ ਦਾ ਸਫਰ ਤੇ ਬਹੁਤ ਹੀ ਖੂਬਸੂਰਤ ਹੈ। ਛੋਟੇ ਛੋਟੇ ਕਦਮਾਂ ਨਾਲ, ਖਿੜੇ ਹੋਏ ਫੁਲਾਂ ਨੂੰ ਮਿਲਿਆ ਜਾ ਸਕਦਾ ਹੈ ਤੇ ਆਸ ਕੀਤੀ ਜਾ ਸਕਦੀ ਹੈ ਕਿ ਅਗਲੀ ਸਵੇਰ ਇਹ ਫੁਲ ਹੋਰ ਵੀ ਜਲਾਲ ਵਿਚ ਹੋਣਗੇ, ਸੋ ਅੱਜ ਦੀ ਖੁਸ਼ਬੋ, ਸਿਰਫ ਅੱਜ ਲਈ ਹੈ।

ਨਿੱਕੇ ਨਿੱਕੇ ਕੰਮਾਂ ਲਈ ਮਾਲੀਆਂ ਨੂੰ ਉਹ ਨਾ ਦੇਵੋ,ਜੋ ਮਹਿਕ ਵਿਹੂਣਾ ਹੈ। ਮਾਲੀ ਸਾਡੇ ਫੁਲਾਂ ਨੂੰ ਪਾਣੀ ਨਹੀ ਦੇ ਰਿਹਾ ਕਿਉਂਕਿ ਉਹ ਪਾਣੀ ਤੁਹਾਡੇ ਲਈ ਖਰਚ ਹੀ ਨਹੀ ਕਰਨਾ ਚਾਹੁੰਦਾ। ਉਹ ਜਾਣਦਾ ਹੈ ਕਿ ਜੋ ਫੁਲ ਮਹਿਕਣੇ ਹਨ ਉਹ ਸਾਰਿਆਂ ਲਈ ਵਧੀਆ ਹਨ ਪਰ ਉਹ ਇਹ ਵੀ ਜਾਣਦਾ ਹੈ ਕਿ ਕਿਉਂ ਨਾ ਉਹ ਸਾਰੀ ਮਹਿਕ ਆਪਣੇ ਹੀ ਬੱਚਿਆਂ ਨੂੰ, ਖਾਨਦਾਨ ਨੂੰ ਦੇ ਦੇਵੇ। ਉਹ ਦੇ ਰਿਹਾ ਹੈ, ਉਹ ਜਾਣਦਾ ਹੈ ਕਿ ਤੁਸੀਂ ਕੁਝ ਨਹੀ ਕਹੋਗੇ।

ਕੀ ਕਦੇ ਸੁਣਿਆ ਸੀ ਕਿ ਡਾਕਟਰ ਵੀ ਆਪਣੇ ਨਿਆਣਿਆਂ ਨੂੰ ਪਹਿਲ  ਦੇਣ ਲਈ ਸਾਡੇ ਘਰ ਉਜਾੜ ਦੇਵੇਗਾ? ਉਹ ਵੀ ਕੀ ਕਰੇ ਉਸਦਾ ਮੁਕਾਬਲਾ ਵੀ ਤੇ ਮੁਥਾਜ਼ੀ ਵੀ, ਇਨ੍ਹਾਂ ਲੌਰਡਜ਼  ਨੇ ਜਿੱਤ ਲਈ ਹੈ।

Slide4ਆਪਣੇ ਉਸ ਮਾਲੀ ਨੂੰ ਜੇ ਪੁੱਛਾਂਗੇ ਜਿਸਨੂੰ ਅਸੀਂ ਹੀ ਜ਼ਿੰਮੇਵਾਰੀ ਦਿੱਤੀ ਹੈ ਕਿ ਉਹ ਫੁਲਵਾੜੀ ਨੂੰ ਪਾਣੀ ਕਿਉਂ ਨਹੀ ਦੇ ਰਿਹਾ, ਤਾਂ ਉਹ ਕੁਝ ਵੀ ਜੁਆਬ ਨਹੀ ਦੇ ਸਕੇਗਾ ਪਰ ਜੇ ਅਸੀਂ ਉਲਝ ਜਾਵਾਂਗੇ ਤਾਂ ਉਹ ਪਹਿਲਾਂ ਤਾਂ ਤੁਹਾਨੂੰ ਆਪਣੇ ਲੈਵਲ ਤੇ ਲੈ ਆਵੇਗਾ ਤੇ ਫਿਰ ਆਪਣੇ ਤਜ਼ਰਬੇ ਨਾਲ ਤੁਹਾਨੂੰ ਲਾਜਵਾਬ ਕਰ ਦੇਵੇਗਾ। ਤੁਹਾਨੂੰ ਇੰਤਜਾਰ ਦੀ ਐਸੀ ਭਸੂੜੀ ਵਿਚ ਪਾ ਦੇਵੇਗਾ ਕਿ ਜੁਗ ਬੀਤ ਜਾਣਗੇ।

ਇਹ ਜੋ ਕਾਰਜ ਤੁਸੀਂ ਆਰੰਭ ਕੀਤਾ ਹੈ ਇਹ ਸਲਾਹੁੰਣਯੋਗ ਵੀ ਹੈ ਪਰ ਇਹ ਸਿਰਫ ਸਾਧਨ ਹੈ ਮੰਜ਼ਿਲ ਨਹੀ ਹੈ।

ਇੱਕ ਗੱਲ ਦੀ ਤਸੱਲੀ ਹੈ ਕਿ ਸਾਡੇ ਵਿਚ ਕੁਝ ਲੋਕ ਜੋ ਫਿਕਰਮੰਦ ਹਨ ਤੇ ਅੱਜ ਅਗਵਾਈ ਵੀ ਕਰ ਰਹੇ ਹਨ,ਉਹ ਬਹੁਤ ਸੁਹਿਰਦ ਹਨ।

ਅਸੀਂ ਸਾਰੇ ਜਾਣਦੇ ਹਾਂ ਕਿ ਲੋਕ ਤਬਦੀਲੀ ਚਾਹੁੰਦੇ ਹਨ। ਅੱਜ ਦੀ ਤਰੀਕ ਵਿਚ ਇਹ ਤਬਦੀਲੀ ਵੋਟਾਂ ਨਾਲ ਆਉਣ ਵਾਲੀ ਨਹੀ ਹੈ।

ਹਰ ਸੰਭਵ ਤਬਦੀਲੀ ਨੇ ਸਮੇ ਨੂੰ ਦਹਾਕਿਆਂ ਪਿੱਛੇ ਪਾ ਦਿੱਤਾ ਹੈ।

ਆਉ ਬੂਥ ਲੈਵਲ ਤੇ ਗਰੁਪ ਬਣਾਈਏ ਜੋ ਛੋਟੇ ਯੁਨਿਟ ਵਿਚ ਬੈਠੇ ਹਰ ਨਾਗਰਿਕ ਦੇ ਅਧਿਕਾਰਾਂ ਦਾ ਖਿਆਲ ਰਖਣ। ਉਨ੍ਹਾਂ ਨੂੰ ਕਾਨੂੰਨ ਤੋਂ ਜਾਣੂ ਵੀ ਕਰਵਾਇਆ ਜਾਵੇ ਤੇ ਉਨ੍ਹਾਂ ਨੂੰ ਸਮੂਹਿਕ ਜ਼ਿੰਮੇਵਾਰੀਆਂ  ਦਾ ਅਹਿਸਾਸ ਵੀ ਕਰਵਾਇਆ ਜਾਵੇ।

ਵੋਟਾਂ  ਵੂਟਾਂ ਨੂੰ ਛਡੋ, ਇਸ ਨਾਲ ਕੁਝ ਨਹੀ ਹੋਣਾ। ਕੋਈ ਵੀ ਜਿੱਤੇ ਉਸ  ਨਾਲ ਆਮ ਨਾਗਰਿਕ ਨੂੰ ਕੋਈ ਫਰਕ ਨਹੀ ਪੈਣਾ।

ਜਿਤਨਾ ਚਿਰ ਲੋਕ-ਚੇਤਨਾ ਪੈਦਾ ਨਹੀ ਹੋਵੇਗੀ,ਕੋਈ ਵੀ ਸਥਾਈ ਹੱਲ ਸੰਭਵ ਹੀ ਨਹੀ ਹੈ।

ਆਉ ਯਾਦ ਕਰੀਏ ਉਹ ਦਿਨ, ਜਦੋਂ ਇੱਕ ਦੀ ਸਮਸਿਆ ਸਾਰੇ ਪਿੰਡ ਦੀ ਸਮਸਿਆ ਹੁੰਦੀ ਸੀ।

ਕੀ ਇਹੋ ਜਿਹੇ ਮਾਹੌਲ ਵਿਚ ਅਜੇ ਵੀ ਸਾਨੂੰ ਪਿੰਡ ਵਿਚ ਧੜੇਬੰਦੀ ਚਾਹੀਦੀ ਹੈ?

ਇਹ ਕੋਈ ਆਦਰਸ਼ਕ ਗੱਲਾਂ ਨਹੀ ਸਗੋਂ ਇਸਦਾ ਜੇ ਕੋਈ ਵਿਕਲਪ ਹੈ ਤਾਂ ਤੁਸੀਂ  ਦਸ ਦੇਵੋ।

ਅਸੀਂ ਤੇ ਸਿਰਫ ਕਾਨੂੰਨ ਤੋੜਣ ਵਾਲਿਆਂ ਨੂੰ ਹੀ ਰੋਕਣਾ ਹੈ।

ਛਾਨਣੀਆਂ ਦੇ ਢੇਰ ਸਿਰਫ ਲੋਕ ਚੇਤਨਾ ਨਾਲ ਹੀ ਲਥਣੇ ਹਨ।

 

A story which I keep,but don`t know the author.

A story which I keep,but don`t know the author.

If you know the author let me know, I want  to read more about the author.

MY email kuljeetmann100@yahoo.ca

A man sat at the kitchen table, while his wife prepared dinner. She wore a plain white long dress with no sleeves. The smell of fried chicken filled the kitchen air. His shaking hands rattled the table. The bags under his eyes were clearly visible. His breathing was heavy and erratic, as if he desperately needed oxygen.5

“Stupid anxiety… “ he thought. “Stupid, useless anxiety. Make it go away… Make the pain go away right now!” The man pulled his hair. He looked over to his wife to make sure she wasn’t paying attention to him. She hummed as she put in the last pieces of chicken to fry. The man searched the inside of his trench coat, and pulled out a pistol. Trembling, he put it directly to the side of his head. “J-Just pull the trigger… I-It’ll be over, just like that! S-Simple.” He quickly put the gun back on the table. “No, no, no! Too selfish of me. I can’t just leave my wife alone…”

“Why would you say that?” asked his wife. “Did I do something wrong?”

“Oh, did I say that one out loud? No, you didn’t do anything. I-It’s just… just-”

“It’s okay, Honey. You don’t need to tell me.”

That soothing voice of hers, it always made him relax.

The man sighed, relieved. “Thanks for understanding.”

“Because I already know what you’re trying to do.”

His smile faded. “You found out?”

cropped-21558709_1619841378034384_3773695623549251692_n.jpg

“You left your coat on the bed when you went to take a shower. The gun was in there.”

“Oh, I see…” The man shook his head slowly.

She stared at the ground and put her hands behind her back. After a long period of silence, she spoke again. “I-I wanted to test something out real quick.”

He turned to face his wife. “A test?”

“Yes. I… I want you to put the gun to the side of your head and… pull the trigger. You know, to see if you trust me.”

The man almost fell out of his chair. He stared at his wife, perplexed. “Why?”

“Well… because when I saw the gun, I thought about hiding it from you; I didn’t want you shooting yourself. But instead, I just took out the bullets. I thought it would be the perfect opportunity.”

He stared at his gun. “What if she’s lying?” he thought. He shook his head. “Don’t be ridiculous! How could she ever lie to you? You’ve been married to her for eight years. She hasn’t cheated on you, not once. She hasn’t asked you for anything. And she loves you… for you.”

“You do trust me, right? I don’t think you should have anything to worry about…”

“Do it!”

“What are you waiting for?”

The man looked around the kitchen. “Who’s saying that?” he said under his breath.

“What kind of husband are you? Grab the gun!”

“Don’t make her wait.”

“The gun doesn’t have any bullets, so why worry?”

The man went for the gun, but then, he hesitated.

“Hurry up!”

“You’re wasting time!”

“I… I…” thought the man as he picked up the gun. He put the gun to the side of his head. “I can trust her. I can trust her! She wouldn’t have me killed.”

“Honey?” said his wife with a shaky voice. “Why are you taking so long?” She tried her best to hold back tears.

“You fool!”

“Oh, it’s hopeless. He won’t do it.”

“He doesn’t trust her.”

“How pathetic…”

cropped-slide115.jpg

 

 

The voices were very deep. The man couldn’t hide his trembling from his wife.

“Why are you still waiting? Stop shaking like that!” His wife covered her face and wept.

“Look at him! He’s too afraid to do it!”

“He doesn’t deserve her.”

He placed the gun to his chest, where his heart was. It was beating faster and faster. The pounding was hard. “R-Right here. My love for her can’t be ruined, right?” His whole body was trembling, and he couldn’t control it. “Pull it! Just pull the trigger!” He gripped the gun tighter and closed his eyes.

“If you keep waiting, then you’ll just keep making it worse and worse for yourself.”

“How difficult can it be to pull the trigger?”

“Shut up!” The man tried to cover his ears, but he could still hear the voices. His breathing was much heavier than before. He placed the gun back to his chest.

The voices became louder—their numbers increased.

“Finish the job!”

His finger was slow in pulling the trigger.

“You’re just a coward.”

“Stop it!” the man thought.

“What a useless waste of space.”

The voices were deafening.

“It hurts! Get out of my head!” shouted the man.

“Even if you pull the trigger, your wife will hate you, because you took too long to do a simple task.”

“Leave me alone!” The man screamed.

His eyes widened. A loud gunshot rang in his ears.

He gasped and clenched the wound. He grimaced—the excruciating pain was something that he never felt before in his life. It felt like thousands of needles piercing through his heart. He went on his knees. The world around him was fading away, and his wife disappeared before his eyes. The scent of chicken escaped his nostrils. The whispering finally subdued.

The last thing he saw was his wife, but she wasn’t wearing a white dress. She was wearing a pink t-shirt and skinny jeans. And she wasn’t in the kitchen; she was in the living room, running towards him. She screamed when she saw blood pouring out of his mouth.

“Honey! Why? Why did you do this to yourself!?” She hugged him. The man felt her warm tears trickle down his cheek. “You look so cute when you’re worried,” he thought. He managed one final chuckle. “I’ll never be able to enjoy fried chicken ever again.”

Last edited by sdkfreak; 03-17-2015 at 09:39 PM.