ਲੋਕ-ਚੇਤਨਾ ਤੇ ਡਰਗਜ਼

ਲੋਕ-ਚੇਤਨਾ ਤੇ ਡਰਗਜ਼

ਅੱਜ ਸਭ ਕੁਝ ਭੁਲ ਕੇ ਅਸੀਂ ਪੰਜਾਬ ਵਿਚਲੇ ਨਸ਼ਿਆਂ ਬਾਰੇ ਚਿੰਤਤ ਹਾਂ। ਇੰਝ ਲਗਦੈ ਕਿ ਇਸ ਸਮਸਿਆ ਨੂੰ ਹੱਲ ਕਰਨ ਤੋਂ ਬਗੈਰ ਹੋਰ ਕੁਝ ਵੀ ਕੀਤਾ ਸਾਰਥਕ ਨਹੀ ਹੋਵੇਗਾ। ਆਉਣ ਵਾਲੀਆਂ ਪੀੜੀਆਂ ਸਾਨੂੰ ਕਦੇ ਵੀ ਮੁਆਫ ਨਹੀ ਕਰਨਗੀਆਂ।

ਸਹਿਜੇ ਹੀ ਅਸੀਂ ਦੋਸ਼ ਸਰਕਾਰ ਤੇ ਲੀਡਰਾਂ ਤੇ ਲਗਾ ਦਿੰਦੇ ਹਾਂ। ਅਸਲ ਵਿਚ ਇਹ ਜ਼ਿੰਦਗੀ ਤੋਂ ਭਜਣ ਵਾਲੀ ਗੱਲ ਹੈ। ਜ਼ਿੰਦਗੀ ਦਾ ਕੋਈ ਉਪਾਅ ਕਿਸੇ ਵੀ ਦਲੀਲ ਕੋਲ ਨਹੀ ਹੁੰਦਾ। ਨੈਤਿਕਤਾ ਬੋਲਣ ਵਿਚ ਨਹੀ ਸਗੋਂ ਸੁਭਾਅ ਵਿਚ ਹੋਣੀ ਚਾਹੀਦੀ ਹੈ।

ਬਹੁਤ ਵਾਰੀ ਨਸ਼ਿਆਂ ਨੂੰ ਅਸੀਂ ਸਮਾਜਿਕ ਸਮਸਿਆ  ਸਮਝ ਲੈਂਦੇ ਹਾਂ ਤੇ ਇਹ ਹੈ ਵੀ ਕੌੜਾ ਸੱਚ। ਇਸ ਆਦਤ ਨੂੰ ਵਿਅਕਤੀਗਤ ਸਮਝ ਕੇ ਪਰੋਖੋਂ  ਕਰ ਦਿੰਦੇ ਹਾਂ। ਜਦ ਵਿਅਕਤੀ ਦਰ ਵਿਅਕਤੀ,ਪਿੰਡ,ਸ਼ਹਿਰ ਤੇ ਸਮਾਜ ਇਸ ਦੀ ਲਪੇਟ ਵਿਚ ਆ ਜਾਂਦਾ ਹੈ ਜਿਵੇਂ ਅੱਜ ਪੰਜਾਬ ਆ ਗਿਆ ਹੈ ਤਾਂ ਸੋਚਣ ਵਾਲੀ ਗੱਲ ਹੈ ਕਿ ਇਸ ਨਾਲ ਕਿਵੇਂ ਸਿਝਿਆ ਜਾਵੇ?

Slide3

ਕੀ ਜੋ ਅਸੀਂ ਅੱਜ ਕਰ ਰਹੇ ਹਾਂ ਇਹ ਕਾਫੀ ਹੈ?

ਹਫਤਾ,ਮਹੀਨਾ ਤੇ ਪਿੰਡਾ ਸ਼ਹਿਰਾਂ ਵਿਚ ਨਸ਼ਾ ਤਸਕਰਾਂ ਨੂੰ ਫੜਣਾ,ਪੁਲੀਸ ਦੇ ਹਵਾਲੇ ਕਰਨਾ,ਕਾਨੂੰਨ ਅਨੁਸਾਰ ਉਨ੍ਹਾਂ ਨੂੰ ਸਜਾ ਦਿਵਾਉਣੀ ਕੀ ਇਸ ਨਾਲ ਸਮਸਿਆ ਹੱਲ ਹੋ ਜਾਵੇਗੀ?

ਇਹ ਜ਼ਰੂਰੀ ਹੈ ਪਰ ਇਸ ਨਾਲ  ਉਸ ਜ਼ਹਿਰ ਨੂੰ ਨੱਥ ਨਹੀ ਪਾਈ ਸਕਦੀ ਜੋ ਸਾਡੇ ਤਾਣੇ ਬਾਣੇ ਦੀਆਂ ਨਾੜਾਂ ਵਿਚ ਰਚ ਮਿਚ ਗਈ ਹੈ।

ਨਸ਼ੇ ਕਰਨ ਵਾਲੇ ਆਦੀ ਦਾ  ਕੀ ਕਰਾਂਗੇ  ਜਿਸਦੇ ਦਿਮਾਗ ਨੂੰ ਇਸਦੀ ਲੋੜ ਹੈ? ਉਹ ਕੋਈ ਵੀ ਗੱਲ ਨਹੀ ਸੁਣੇਗਾ। ਇਹ ਹੋਰ ਮਸਲਾ ਹੈ ਜੋ ਅੱਜ ਦੇ ਮੁੱਦੇ ਨਾਲ ਢੁਕਦਾ ਨਹੀ, ਇਸ ਬਾਰੇ ਵਖਰੀ ਗੱਲ ਕੀਤੀ ਜਾ ਸਕਦੀ ਹੈ।

ਦੁਨੀਆਂ ਦੇ  ਲੱਖਾਂ ਹੀ ਲੋਕ ਹਰ ਰੋਜ਼ ਨਸ਼ਾ ਕਰਨ ਦੇ ਆਦੀ ਹਨ। ਕੀ ਕਾਰਣ ਹਨ ਕਿ ਨਸ਼ੇ ਕਰਨ ਵਾਲੇ ਜ਼ਿੰਦਗੀ ਦੀਆਂ ਸਮਸਿਆਵਾਂ ਤੋਂ ਭਜ ਰਹੇ ਹਨ।

ਦਿਮਾਗੀ ਸੰਤੁਲਨ  ਵਿਗੜ  ਜਾਂਦਾ  ਹੈ ਇਸਦੇ ਕਾਰਣ ਮਨੋਵਿਗਿਆਨੀ, ਉਦਾਸੀ, ਚਿੰਤਾ,  ਤਨਾਵਾ ਤੇ ਮੂਡ ਤਬਦੀਲੀ ਦਸਦੇ ਹਨ।

ਇਸਦਾ ਕਾਰਣ ਇਹ ਹੈ ਕਿ ਹਾਲਾਤ ਇਹੋ ਜਿਹੇ ਹਨ ਜਿਨ੍ਹਾਂ ਦਾ ਮੁਕਾਬਲਾ ਕਰਨਾ ਵਿਅਕਤੀ ਦੀ ਪਹੁੰਚ ਤੋਂ ਬਾਹਰ ਹੈ।  ਬਾਹਰੀ ਤਾਕਤ ਭਾਵੇਂ ਕਾਰਪੋਰੇਟ ਦਾ ਪਸਾਰਾ ਹੋਵੇ ਤੇ ਭਾਵੇਂ ਕਿਸੇ ਵੀ ਕੀਮਤ ਤੇ ਤਾਕਤ ਹਾਸਲ ਕਰਨ ਵਾਲੇ ਲੌਰਡਜ਼। ਇਸਦਾ ਸਿਧਾ ਸਬੰਧ ਵਿਅਕਤੀ ਨਾਲ ਜੁੜਦਾ ਹੈ।

ਉਹ ਇਨ੍ਹਾਂ ਹਲਾਤਾਂ ਨੂੰ ਮੰਨਜ਼ੂਰ ਨਹੀ ਕਰਦਾ ਤੇ ਨਸ਼ੇ ਨਾਲ ਆਪਣਾ ਖਾਲੀਪਨ ਭਰਨ ਦੀ ਕੋਸ਼ਿਸ਼ ਆਰੰਭ ਕਰ ਦਿੰਦਾ ਹੈ। ਨਤੀਜਨ ਉਹ ਇੱਕ ਦਿਨ ਨਸ਼ਿਆਂ ਦਾ ਗੁਲਾਮ ਬਣ ਜਾਂਦਾ ਹੈ ਉਸਨੂੰ ਪਤਾ ਨਹੀ ਹੁੰਦਾ ਕਿ ਉਸਦੀ ਗੁਲਾਮੀ ਦਾ ਅਸਲ ਕਾਰਣ ਕੀ ਹੈ?

ਵਿਅਕਤੀ ਦੀ ਪਰਵਰਿਸ਼  ਤੇ ਉਸਨੂੰ ਪ੍ਰਵਾਨ ਚੜਦਿਆਂ ਉਹ ਮਹਿਸੂਸ ਕਰਦਾ ਹੈ ਕਿ ਉਸ ਤੇ ਕਿਸੇ ਹੋਰ ਦਾ ਪ੍ਰਭਾਵ ਹੈ ਤੇ ਡਰ ਵਿਚ ਜੀਅ ਰਿਹਾ ਹੈ। ਇਹ ਡਰ ਭਾਵੇਂ ਜਾਹਰਾ ਨਹੀ ਹੁੰਦਾ ਪਰ ਅਚੇਤ ਵਿਚ ਇਸਦੀ ਕੁੰਜ ਸਾਂਭੀ ਜਾਂਦੀ ਹੈ। ਇਸ ਭਾਰੇ ਪ੍ਰਭਾਵ ਨੂੰ ਆਪਣੇ ਸੰਸਕਾਰਾਂ ਨਾਲ  ਤੁਲਨਾਉਂਦਾ ਹੋਇਆ, ਉਸਦਾ ਜੋਸ਼ ਹੋਸ਼ ਸਭ ਮਨਫੀ ਹੋਕੇ ਡਰਗ ਦਾ ਸਹਾਰਾ ਲੈਂਦਾ ਹੈ।

ਹੋਰ ਕਿਹੜੇ ਕਾਰਣ ਹਨ ਉਨ੍ਹਾਂ ਨੂੰ ਸਮਝਣ ਤੋਂ ਪਹਿਲੇ ਅਸੀਂ ਸਿਰਫ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਪੰਜਾਬ ਵਿਚ ਇਹ  ਕਿਉਂ ਹੋ ਰਿਹਾ ਹੈ? ਇਸਦੇ ਕਾਰਣ ਤੇ ਉਨ੍ਹਾਂ ਦਾ ਹੱਲ ਕੀ ਹੈ?

Slide2

ਸਮਾਜ ਦੇ ਵਰਗ ਅੱਜਕਲ ਸੰਸਕਾਰੀ ਨਹੀ ਰਹੇ। ਇਮਾਨਦਾਰੀ ਨਾਲ ਜ਼ਿੰਦਗੀ ਬਿਤਾਉਣ ਵਾਲੇ ਦਾ ਸਟੇਟਸ, ਦਬ ਕੇ ਰਹਿ ਗਿਆ  ਹੈ ਤੇ ਬੇਈਮਾਨੀ ਦਾ ਬੋਲਬਾਲਾ ਵੀ ਹੈ ਤੇ ਉਨ੍ਹਾਂ ਵਿਚ ਮੁਕਾਬਲਾ ਵੀ ਹੈ ਤੇ  ਇਸ ਮੁਕਾਬਲੇ ਨੇ ਸਮਾਜ ਵਿਚ ਸੰਨ ਲਾ ਲਈ ਹੈ। ਅੱਜ ਸਿਸਟਮ ਤੇ ਪਹਿਰਾ ਦੇਣ ਦੀ ਲੋੜ ਪਹਿਲੇ ਕਿਸੇ ਵੀ ਸਮੇਂ ਨਾਲੋਂ ਜ਼ਿਆਦਾ ਹੈ।

ਅਸੀਂ ਆਮ ਲੋਕ, ਸਿਸਟਮ ਤੇ ਸੰਵਿਧਾਨ ਦੇ ਵਿਸ਼ਵਾਸ਼ੀ ਨਾਗਰਿਕ ਹਾਂ ਤੇ ਸਾਡੇ ਤੇ ਹੁਕਮ ਕਰਨ  ਵਾਲੇ,  ਸਿਸਟਮ  ਤੇ ਸੰਵਿਧਾਨ  ਨੂੰ ਨਾਕਸ ਕਰਨ ਦੇ ਆਹਰ ਵਿਚ ਹਨ ਤੇ ਸਾਡੀ ਸਭਤੋਂ ਵਡੀ ਸਮਸਿਆ ਹੀ ਇਹ ਹੈ ਕਿ ਉਹ ਕਾਮਯਾਬ ਹਨ। ਉਨ੍ਹਾਂ ਨੇ ਸਮਾਨਤੰਤਰ ਸਿਸਟਮ ਸਿਰਜ ਲਿਆ ਹੈ ਤੇ ਉਸ ਸਿਸਟਮ ਮੁਤਾਬਕ ਹੀ ਸਮਾਜਿਕ ਜ਼ਿੰਦਗੀ ਬਸਰ ਹੋ ਰਹੀ ਹੈ ਤੇ ਇਹ ਸਾਡੇ ਵੇਖਦਿਆਂ ਵੇਖਦਿਆਂ ਹੀ ਹੋਇਆ ਹੈ। ਘੇਸਲ ਮਾਰੀ ਸਾਡੀ ਜ਼ਿੰਦਗੀ ਨੇ ਸਾਨੂੰ ਅਗਲੀ ਪੀੜੀ ਦੇ ਗੁਨਾਹਗਾਰ ਬਣਾ ਦਿੱਤਾ ਹੈ।

ਸਾਡੀ ਘੇਸਲ,  ਯਕੀਨਨ, ਇਤਿਹਾਸ ਵਿਚ ਵੀ ਲਿਖੀ ਜਾਵੇਗੀ।

ਅੱਜ ਅਸੀਂ ਕਿੱਥੇ ਖੜੇ ਹਾਂ? ਕੀ ਅਸੀਂ ਸੋਚਦੇ ਹਾਂ ਕਿ ਅਗਲੇ ਸਾਲ, ਇਸੇ ਹੀ ਦਿਨ ਅਸੀਂ ਕਿੱਥੇ ਹੋਵਾਂਗੇ? ਸੋਚਦੇ ਹਾਂ ਜਾਂ ਨਹੀ ਪਰ ਇਹ ਬਹੁਤ ਹੀ ਪ੍ਰਭਾਵੀ ਸੁਆਲ ਹੈ ਜਿਸਦਾ ਜੁਆਬ ਲੋਂਗ ਡਰਾਈਵ ਵਰਗਾ ਹੈ। ਹੁਣ ਇਹ ਸਾਡੇ ਲੌਂਗ ਡਰਾਈਵ ਦੇ ਕੰਨਸੈਪਟ ਨਾਲ ਕਿਤਨਾ ਕੁ ਜੁੜਦਾ ਹੈ ਇਹ ਸੋਚਣ ਵਾਲੀ ਗੱਲ ਹੈ।

ਸੋਚਣ ਨਾਲ ਹੀ ਵਿਚਾਰਾਂ ਵਿਚ ਇੱਕ ਵਡੀ ਤਬਦੀਲੀ ਆ ਸਕਦੀ ਹੈ। ਇਹ ਤਾਂ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਸਾਡੀਆਂ ਸੋਚਾਂ ਸਾਡੇ ਕਰਮ ਨੂੰ ਪ੍ਰਭਾਵਿਤ ਕਰਦੀਆਂ ਹਨ ਤੇ ਕਰਮ ਹੀ ਉਹ ਸ਼ਕਤੀ ਹੈ ਜੋ ਵਧੀਆ ਜ਼ਿੰਦਗੀ ਦੀ ਤਾਕਤ ਨੂੰ ਨਿਰਧਾਰਤ ਕਰਦੀ ਹੈ। ਇਹ ਹੀ ਉਹ ਪਿੱਠ ਭੂਮੀ ਹੈ ਜਿਸਨੇ ਇੱਕ ਚੰਗੇ ਸਮਾਜ ਦਾ ਨਿਰਮਾਣ ਕਰਨਾ ਹੈ।

ਜੇ ਇਹੋ ਗੱਲ ਹੈ ਤਾਂ ਫਿਰ ਇੰਤਜਾਰ ਕਾਹਦੀ ਹੈ? ਹੁਣੇ ਹੀ ਤਿਆਰ ਹੋ ਜਾਵੋ ਆਪਣੀ ਆਉਣ ਵਾਲੀ ਖੁਸ਼ਹਾਲ ਜ਼ਿੰਦਗੀ ਦਾ ਸੁਆਗਤ ਕਰਨ ਲਈ। ਉਦਾਸ ਕਰਨ ਵਾਲੀ ਗੱਲ ਇਹ ਨਹੀ ਹੈ ਕਿ ਤੁਹਾਡਾ ਹੋਰ ਕੋਈ ਸਾਥ ਨਹੀ ਦੇ ਰਿਹਾ,ਸ਼ਾਇਦ ਕੁਝ ਹੋਰ ਤੁਹਾਡੇ ਵਰਗੇ ਵਧੀਆ ਸੋਚ ਵਾਲੇ ਵੀ ਇਹੋ ਸੋਚ ਰਹੇ ਹੋਣ। ਇੱਕ ਸ਼ਾਇਰਾਨਾ ਗੱਲ ਹੈ ਕਿ ਸੁਰੰਗ ਕਿਤਨੀ ਵੀ ਲੰਮੀ ਹੋਵੇ ਉਸਦਾ ਦੂਜਾ ਸਿਰਾ ਜ਼ਰੂਰ ਹੁੰਦਾ ਹੈ। ਇਹ ਔਖਾ ਹੈ, ਕਿਉਂਕਿ ਆਲੇ ਦੁਆਲੇ ਨੇ ਤੁਹਾਨੂੰ ਸਾਹੋ ਸਾਹੀ ਕਰ ਦਿੱਤਾ ਹੈ, ਤੁਸੀਂ ਸਾਹ ਲੈਣ ਲਈ ਹੀ ਰੁਕੇ ਹੋ, ਪੱਥਰ ਨਹੀ ਬਣ ਗਏ, ਤੁਹਾਡੀ ਹੌਲੀ ਤੋਰ ਵੀ ਰੌਸ਼ਨੀ ਵੱਲ ਹੀ ਜਾਵੇਗੀ।

Slide1

ਬਹੁਤ ਔਖਾ ਹੈ ਗੱਲਾਂ ਕਰਨੀਆਂ, ਬਹੁਤ ਔਖਾ ਹੈ ਆਪਣੇ ਮੰਨ ਨੂੰ ਕਾਬੂ ਵਿਚ ਰਖਣਾ ਪਰ ਇੱਕ ਵਾਰ ਵੀ ਕਾਰਣ ਢੂੰਡਣ ਲੱਗ ਪਵੋਗੇ ਤਾਂ ਉਹੋ ਕੁਝ, ਜੋ ਤੁਸੀਂ ਕਰ ਰਹੇ ਹੋ, ਉਹਦੇ ਵਿਚੋਂ ਵੀ ਮਹਿਕ ਆਉਣ ਲਗ ਪਵੇਗੀ। ਗੱਲ ਤੇ ਸਿਰਫ ਸਪੇਸ ਪੈਦਾ ਕਰਨ ਦੀ ਹੈ। ਆਪਣੀ ਜ਼ਿੰਦਗੀ ਨੂੰ ਕਾਬੂ ਕਰਨ ਲਈ ਸਿਖਣਾ ਤੇ ਪਵੇਗਾ ਹੀ। ਆਲੇ ਦੁਆਲੇ ਫੈਲਿਆ ਪ੍ਰਦੂਸ਼ਣ, ਆਪਣੇ ਆਪ ਨਹੀ ਫੈਲ ਗਿਆ। ਉਹ ਸਿਰਫ ਇਹ ਜਾਣਦੇ ਹਨ ਕਿ ਤੁਸੀਂ ਕਮਜ਼ੋਰ ਹੋ।

ਆਪਣੇ ਨਸ਼ੇ ਵਾਲਾ ਹਥਿਆਰ ਉਨ੍ਹਾਂ ਸਾਡੇ ਹੱਥ ਵਿਚ ਫੜਾ ਦਿੱਤਾ ਹੈ,ਅਸੀਂ ਨਸ਼ਾ ਕਰੀਏ ਪਰ ਸੁਆਲ ਨਾ ਕਰੀਏ।

ਆਪਣੇ ਹੱਕਾਂ ਲਈ ਜਾਗਰੂਕ ਨਹੀ ਹਾਂ। ਉਹ ਕਾਨੂੰਨ ਵੀ ਜੋ ਤੁਹਾਡੇ ਹੱਕ ਵਿਚ ਜਾਂਦਾ ਹੈ, ਤੁਸੀਂ ਉਸਤੋਂ ਵੀ ਵਾਂਝੇ ਹੋ ਰਹੇ ਹੋ।ਸਮਝੌਤਾ ਕਰਨਾ ਸਾਡੀ ਆਦਤ ਹੈ ਤੇ ਸੌਣ ਤੋਂ ਪਹਿਲਾਂ ਪਹਿਲਾਂ ਅਸੀਂ ਸਾਰੀਆ ਸਮਸਿਆਵਾਂ ਨੂੰ ਖਤਮ ਕਰਨਾ ਚਾਹੁੰਦੇ ਹਾਂ।

ਜ਼ਿੰਦਗੀ ਦਾ ਸਫਰ ਤੇ ਬਹੁਤ ਹੀ ਖੂਬਸੂਰਤ ਹੈ। ਛੋਟੇ ਛੋਟੇ ਕਦਮਾਂ ਨਾਲ, ਖਿੜੇ ਹੋਏ ਫੁਲਾਂ ਨੂੰ ਮਿਲਿਆ ਜਾ ਸਕਦਾ ਹੈ ਤੇ ਆਸ ਕੀਤੀ ਜਾ ਸਕਦੀ ਹੈ ਕਿ ਅਗਲੀ ਸਵੇਰ ਇਹ ਫੁਲ ਹੋਰ ਵੀ ਜਲਾਲ ਵਿਚ ਹੋਣਗੇ, ਸੋ ਅੱਜ ਦੀ ਖੁਸ਼ਬੋ, ਸਿਰਫ ਅੱਜ ਲਈ ਹੈ।

ਨਿੱਕੇ ਨਿੱਕੇ ਕੰਮਾਂ ਲਈ ਮਾਲੀਆਂ ਨੂੰ ਉਹ ਨਾ ਦੇਵੋ,ਜੋ ਮਹਿਕ ਵਿਹੂਣਾ ਹੈ। ਮਾਲੀ ਸਾਡੇ ਫੁਲਾਂ ਨੂੰ ਪਾਣੀ ਨਹੀ ਦੇ ਰਿਹਾ ਕਿਉਂਕਿ ਉਹ ਪਾਣੀ ਤੁਹਾਡੇ ਲਈ ਖਰਚ ਹੀ ਨਹੀ ਕਰਨਾ ਚਾਹੁੰਦਾ। ਉਹ ਜਾਣਦਾ ਹੈ ਕਿ ਜੋ ਫੁਲ ਮਹਿਕਣੇ ਹਨ ਉਹ ਸਾਰਿਆਂ ਲਈ ਵਧੀਆ ਹਨ ਪਰ ਉਹ ਇਹ ਵੀ ਜਾਣਦਾ ਹੈ ਕਿ ਕਿਉਂ ਨਾ ਉਹ ਸਾਰੀ ਮਹਿਕ ਆਪਣੇ ਹੀ ਬੱਚਿਆਂ ਨੂੰ, ਖਾਨਦਾਨ ਨੂੰ ਦੇ ਦੇਵੇ। ਉਹ ਦੇ ਰਿਹਾ ਹੈ, ਉਹ ਜਾਣਦਾ ਹੈ ਕਿ ਤੁਸੀਂ ਕੁਝ ਨਹੀ ਕਹੋਗੇ।

ਕੀ ਕਦੇ ਸੁਣਿਆ ਸੀ ਕਿ ਡਾਕਟਰ ਵੀ ਆਪਣੇ ਨਿਆਣਿਆਂ ਨੂੰ ਪਹਿਲ  ਦੇਣ ਲਈ ਸਾਡੇ ਘਰ ਉਜਾੜ ਦੇਵੇਗਾ? ਉਹ ਵੀ ਕੀ ਕਰੇ ਉਸਦਾ ਮੁਕਾਬਲਾ ਵੀ ਤੇ ਮੁਥਾਜ਼ੀ ਵੀ, ਇਨ੍ਹਾਂ ਲੌਰਡਜ਼  ਨੇ ਜਿੱਤ ਲਈ ਹੈ।

Slide4ਆਪਣੇ ਉਸ ਮਾਲੀ ਨੂੰ ਜੇ ਪੁੱਛਾਂਗੇ ਜਿਸਨੂੰ ਅਸੀਂ ਹੀ ਜ਼ਿੰਮੇਵਾਰੀ ਦਿੱਤੀ ਹੈ ਕਿ ਉਹ ਫੁਲਵਾੜੀ ਨੂੰ ਪਾਣੀ ਕਿਉਂ ਨਹੀ ਦੇ ਰਿਹਾ, ਤਾਂ ਉਹ ਕੁਝ ਵੀ ਜੁਆਬ ਨਹੀ ਦੇ ਸਕੇਗਾ ਪਰ ਜੇ ਅਸੀਂ ਉਲਝ ਜਾਵਾਂਗੇ ਤਾਂ ਉਹ ਪਹਿਲਾਂ ਤਾਂ ਤੁਹਾਨੂੰ ਆਪਣੇ ਲੈਵਲ ਤੇ ਲੈ ਆਵੇਗਾ ਤੇ ਫਿਰ ਆਪਣੇ ਤਜ਼ਰਬੇ ਨਾਲ ਤੁਹਾਨੂੰ ਲਾਜਵਾਬ ਕਰ ਦੇਵੇਗਾ। ਤੁਹਾਨੂੰ ਇੰਤਜਾਰ ਦੀ ਐਸੀ ਭਸੂੜੀ ਵਿਚ ਪਾ ਦੇਵੇਗਾ ਕਿ ਜੁਗ ਬੀਤ ਜਾਣਗੇ।

ਇਹ ਜੋ ਕਾਰਜ ਤੁਸੀਂ ਆਰੰਭ ਕੀਤਾ ਹੈ ਇਹ ਸਲਾਹੁੰਣਯੋਗ ਵੀ ਹੈ ਪਰ ਇਹ ਸਿਰਫ ਸਾਧਨ ਹੈ ਮੰਜ਼ਿਲ ਨਹੀ ਹੈ।

ਇੱਕ ਗੱਲ ਦੀ ਤਸੱਲੀ ਹੈ ਕਿ ਸਾਡੇ ਵਿਚ ਕੁਝ ਲੋਕ ਜੋ ਫਿਕਰਮੰਦ ਹਨ ਤੇ ਅੱਜ ਅਗਵਾਈ ਵੀ ਕਰ ਰਹੇ ਹਨ,ਉਹ ਬਹੁਤ ਸੁਹਿਰਦ ਹਨ।

ਅਸੀਂ ਸਾਰੇ ਜਾਣਦੇ ਹਾਂ ਕਿ ਲੋਕ ਤਬਦੀਲੀ ਚਾਹੁੰਦੇ ਹਨ। ਅੱਜ ਦੀ ਤਰੀਕ ਵਿਚ ਇਹ ਤਬਦੀਲੀ ਵੋਟਾਂ ਨਾਲ ਆਉਣ ਵਾਲੀ ਨਹੀ ਹੈ।

ਹਰ ਸੰਭਵ ਤਬਦੀਲੀ ਨੇ ਸਮੇ ਨੂੰ ਦਹਾਕਿਆਂ ਪਿੱਛੇ ਪਾ ਦਿੱਤਾ ਹੈ।

ਆਉ ਬੂਥ ਲੈਵਲ ਤੇ ਗਰੁਪ ਬਣਾਈਏ ਜੋ ਛੋਟੇ ਯੁਨਿਟ ਵਿਚ ਬੈਠੇ ਹਰ ਨਾਗਰਿਕ ਦੇ ਅਧਿਕਾਰਾਂ ਦਾ ਖਿਆਲ ਰਖਣ। ਉਨ੍ਹਾਂ ਨੂੰ ਕਾਨੂੰਨ ਤੋਂ ਜਾਣੂ ਵੀ ਕਰਵਾਇਆ ਜਾਵੇ ਤੇ ਉਨ੍ਹਾਂ ਨੂੰ ਸਮੂਹਿਕ ਜ਼ਿੰਮੇਵਾਰੀਆਂ  ਦਾ ਅਹਿਸਾਸ ਵੀ ਕਰਵਾਇਆ ਜਾਵੇ।

ਵੋਟਾਂ  ਵੂਟਾਂ ਨੂੰ ਛਡੋ, ਇਸ ਨਾਲ ਕੁਝ ਨਹੀ ਹੋਣਾ। ਕੋਈ ਵੀ ਜਿੱਤੇ ਉਸ  ਨਾਲ ਆਮ ਨਾਗਰਿਕ ਨੂੰ ਕੋਈ ਫਰਕ ਨਹੀ ਪੈਣਾ।

ਜਿਤਨਾ ਚਿਰ ਲੋਕ-ਚੇਤਨਾ ਪੈਦਾ ਨਹੀ ਹੋਵੇਗੀ,ਕੋਈ ਵੀ ਸਥਾਈ ਹੱਲ ਸੰਭਵ ਹੀ ਨਹੀ ਹੈ।

ਆਉ ਯਾਦ ਕਰੀਏ ਉਹ ਦਿਨ, ਜਦੋਂ ਇੱਕ ਦੀ ਸਮਸਿਆ ਸਾਰੇ ਪਿੰਡ ਦੀ ਸਮਸਿਆ ਹੁੰਦੀ ਸੀ।

ਕੀ ਇਹੋ ਜਿਹੇ ਮਾਹੌਲ ਵਿਚ ਅਜੇ ਵੀ ਸਾਨੂੰ ਪਿੰਡ ਵਿਚ ਧੜੇਬੰਦੀ ਚਾਹੀਦੀ ਹੈ?

ਇਹ ਕੋਈ ਆਦਰਸ਼ਕ ਗੱਲਾਂ ਨਹੀ ਸਗੋਂ ਇਸਦਾ ਜੇ ਕੋਈ ਵਿਕਲਪ ਹੈ ਤਾਂ ਤੁਸੀਂ  ਦਸ ਦੇਵੋ।

ਅਸੀਂ ਤੇ ਸਿਰਫ ਕਾਨੂੰਨ ਤੋੜਣ ਵਾਲਿਆਂ ਨੂੰ ਹੀ ਰੋਕਣਾ ਹੈ।

ਛਾਨਣੀਆਂ ਦੇ ਢੇਰ ਸਿਰਫ ਲੋਕ ਚੇਤਨਾ ਨਾਲ ਹੀ ਲਥਣੇ ਹਨ।

Advertisements

ਮਸਲਾ-ਏ-ਸਮਾਜ ਬੁੱਧ ਸਿੰਘ ਨੀਲੋਂ

ਮਸਲਾ-ਏ-ਸਮਾਜ

ਬੁੱਧ ਸਿੰਘ ਨੀਲੋਂ

ਘੁੰਮ ਚਰਖੜਿਆ ਘੁੰਮ, ਤੇਰੀ ਕੱਤਣ ਵਾਲੀ ਜੀਵੇ

ਸਾਹਿਤਕਾਰ, ਸੰਗੀਤਕਾਰ, ਅਦਾਕਾਰ, ਚਿਤਰਕਾਰ ਬਨਣ ਲਈ ਮੰਜ਼ਿਲ ਤਾਂ ਨੇੜੇ ਹੈ, ਪਰ ਰਸਤਾ ਬੜਾ ਬਿਖੜਾ ਹੈ। ਪਰ ਮਿਹਨਤ, ਸਿਦਕ, ਸ਼ਕਤੀ, ਚਾਅ, ਸੁਪਨੇ, ਦ੍ਰਿੜਤਾ ਤੇ ਆਪਣਾ ਸਾਰਾ ਧਿਆਨ ਇੱਕ ਥਾਂ ‘ਤੇ ਕੇਂਦਰ ਕਰਨ ਨਾਲ ਕੁੱਝ ਵੀ ਬਣਿਆ ਜਾ ਸਕਦਾ ਹੈ।

ਕਿਸੇ ਦੀ ਰੂਹ ਨੂੰ ਆਪਣੀ ਰੂਹ ਵਿੱਚ ਸ਼ਾਮਲ ਕਰ ਲੈਣਾ ਤਾਂ ਔਖਾ ਹੁੰਦਾ ਹੈ, ਪਰ ਜੇ ਰੂਹ ਤੁਹਾਡੇ ਅੰਦਰ ਪ੍ਰਵੇਸ਼ ਕਰ ਜਾਵੇ ਤਾਂ ਇਹ ਕੋਈ ਔਖਾ ਨਹੀਂ ਹੁੰਦਾ ਪਰ ਅਸੀਂ ਇਸ ਰਸਤੇ ਤੁਰਦੇ ਨਹੀਂ।

ਵੱਡੇ ਵੱਡੇ ਫਨਕਾਰ, ਗਾਇਕ ਤੇ ਸਾਹਿਤਕਾਰ ਅਕਸਰ ਹੀ ਆਪਣੀ ਮੁਲਾਕਾਤ ਮੌਕੇ ਇਹ ਝੂਠ ਬੋਲਦੇ ਹਨ, ਕਿ ”ਇਹ ਤਾਂ ਉਨ੍ਹਾਂ ਨੂੰ ਕੁਦਰਤ ਵੱਲੋਂ ਮਿਲਿਆ ਤੋਹਫਾ ਹੈ।” ਅਸਲ ਵਿੱਚ ਇਹ ਸਭ ਕੁੱਝ ਉਨ੍ਹਾਂ ਦੇ ਅਭਿਆਸ ਦਾ ਸਿੱਟਾ ਹੁੰਦਾ ਹੈ। ਅਭਿਆਸ ਇੱਕ ਦਿਨ ਰੰਗ ਹੀ ਲਿਆਉਂਦਾ ਹੈ। ਲੋੜ ਤਾਂ ਹੁੰਦੀ ਹੈ, ਜ਼ਿੰਦਗੀ ਵਿੱਚ ਰੰਗ ਭਰਨ ਦੀ। ਜਿਸ ਨੂੰ ਜ਼ਿੰਦਗੀ ਵਿੱਚ ਰੰਗ ਭਰਨਾ ਆਉਂਦਾ ਹੈ, ਉਹ ਕਦੇ ਵੀ ਉਦਾਸ ਨਹੀਂ ਹੁੰਦਾ। ਸਗੋਂ ਹਰ ਵੇਲੇ ਖਿੜਿਆ ਰਹਿੰਦਾ ਹੈ। ਖਿੜੇ ਰਹਿਣ ਲਈ ਖੁਦ ਖਿੜਨਾ ਪੈਂਦਾ ਹੈ।

ਸ਼ਬਦਾਂ ਦੇ ਜਾਦੂਗਰ ਅਕਸਰ ਹੀ ਆਪਣੇ ਵਹਾਅ ਵਿੱਚ ਭੀੜ ਨੂੰ ਨਾਲ ਲੈ ਤੁਰਦੇ ਹਨ। ਉਨ੍ਹਾਂ ਅੰਦਰ ਇਹ ਮੁਹਾਰਤ ਇੱਕ ਦਿਨ ਵਿੱਚ ਨਹੀਂ ਆਉਂਦੀ । ਇਸ ਦੇ ਪਿਛੇ ਲੰਮੇ ਅਧਿਐਨ ਤੇ ਅਭਿਆਸ ਦਾ ਸਿੱਟਾ ਹੁੰਦਾ ਹੈ ਪਰ ਅਸੀਂ ਸਿੱਟੇ ‘ਤੇ ਪਹਿਲਾਂ ਪੁੱਜਦੇ ਹਾਂ, ਤੁਰਦੇ ਬਾਅਦ ਵਿੱਚ ਹਾਂ। ਇਸੇ ਕਰਕੇ ਅਸੀਂ ਅਸਫਲ ਹੁੰਦੇ ਹਾਂ।

ਹਰ ਸਫਲਤਾ ਦੀ ਹਰਕਤ ਪਹਿਲਾਂ ਮਨੁੱਖ ਦੇ ਮਨ ਵਿੱਚ ਅੰਗੜਾਈ ਭਰਦੀ ਹੈ, ਫਿਰ ਉਹ ਕਾਗਜ਼ ‘ਤੇ ਉਤਰਕੇ ਹਕੀਕਤ ਦਾ ਰੂਪ ਅਖਿਤਿਆਰ ਕਰਦੀ ਹੈ। ਅਸੀਂ ਰੂਪ ਨੂੰ ਵੇਖ ਕੇ ਪਹਿਲਾਂ ਚਕਾਚੋਂਧ ਹੁੰਦੇ , ਪਰ ਮਨ ਅੰਦਰ ਕੋਈ ਸੁਪਨਾ, ਕੋਈ ਇੱਛਾ, ਤਾਂਘ ਨਾ ਹੋਣ ਕਰਕੇ ਹੱਥ ਮਲਦੇ ਰਹਿ ਜਾਂਦੇ ਹਾਂ।

ਹਰ ਮਨੁੱਖ ਹਰ ਵੇਲੇ ਇੱਕ ਅਦਾਕਾਰ ਵਾਂਗ ਜ਼ਿੰਦਗੀ ਵਿੱਚ ਅਦਾਕਾਰੀ ਕਰਦਾ ਹੈ, ਹਰ ਦੀ ਅਦਾਕਾਰੀ ਕਿਸੇ ਦੇ ਨਾਲ ਨਹੀਂ ਜੁੜਦੀ! ਜਿਹੜੇ ਕਿਸੇ ਦੀ ਨਕਲ ਕਰਦੇ ਹਨ, ਉਹ ਆਪਣੀ ਹੋਂਦ ਗੁਆ ਲੈਂਦੇ ਹਨ। ਆਪਣੀ ਹੋਂਦ ਗਵਾਉਣੀ ਉਨ੍ਹਾਂ ਦੇ ਹਿੱਸੇ ਹੀ ਆਉਂਦੀ ਜਿਹੜੇ ਦੂਸਰਿਆਂ ਦੇ ਨਕਸ਼ੇ ਕਦਮਾਂ ‘ਤੇ ਤੁਰਦੇ ਹਨ।

ਦਰਿਆਵਾਂ ਦਾ ਆਪਣਾ ਕੋਈ ਵਹਿਣ ਨਹੀਂ ਹੁੰਦਾ। ਪਾਣੀ ਦਾ ਵੇਗ ਆਪਣੇ ਆਪ ਰਸਤੇ ਬਣਾਉਂਦਾ ਵਗਦਾ ਰਹਿੰਦਾ ਹੈ। ਵਗਦੇ ਪਾਣੀਆਂ ਦੇ ਨਾਲ ਨਾਲ ਤੁਰਨਾ ਤਾਂ ਸੌਖਾ ਹੈ, ਪਰ ਆਪਣਾ ਰਾਹ ਆਪ ਬਣਾਉਣਾ ਦਰਿਆਵਾਂ ਤੋਂ ਹੀ ਸਿੱਖਿਆ ਜਾ ਸਕਦਾ ਹੈ। ਨਿੱਕੇ ਬੱਚੇ ਨੂੰ ਬੋਲਣਾ, ਤੁਰਨਾ, ਹੱਸਣਾ ਤਾਂ ਕੋਈ ਨਹੀਂ ਸਿਖਾਉਂਦਾ, ਪੰਛੀਆਂ ਦਾ ਕੋਈ ਅਧਿਆਪਕ ਨਹੀਂ ਹੁੰਦਾ। ਉਨ੍ਹਾਂ ਦਾ ਅਧਿਆਪਕ ਤਾਂ ਉਨ•ਾਂ ਦੀ ਅੱਖ ਤੇ ਸੋਝੀ ਹੁੰਦੀ ਹੈ। ਜਿਹੜੀ ਉਨ੍ਹਾਂ  ਨੂੰ ਉਡਣਾ ਸਿਖਾਉਂਦੀ ਹੈ। ਉਡਣਾ ਕੋਈ ਔਖਾ ਰਸਤਾ ਨਹੀਂ, ਅਸੀਂ ਅਕਸਰ ਹੀ ਹਵਾ ਵਿੱਚ ਉਡਦੇ ਰਹਿੰਦੇ ਹਾਂ, ਪਰ ਧਰਤੀ ਦੀ ਖਿੱਚ ਪਰਿਵਾਰ ਦਾ ਮੋਹ, ਸਾਨੂੰ ਸਦਾ ਧਰਤੀ ਨਾਲ ਜੋੜੀ ਰੱਖਦਾ ਹੈ।

ਸ਼ਬਦਾਂ ਦੇ ਵਣਜਾਰੇ ਆਪਣੀਆਂ ਲਿਖਤਾਂ ਵਿੱਚ ਤਾਂ ਨਿਜ਼ਾਮ ਬਦਲਣ ਦੀਆਂ ਟਾਹਰਾਂ ਤਾਂ ਮਾਰਦੇ ਹਨ, ਪਰ ਜਦੋਂ ਸੱਤਾ ਮਾਇਆ ਦੀ ਛੱਤਰੀ ਤਾਣਦੀ ਹੈ, ਤਾਂ ਉਹ ਉਡਾਰੀ ਮਾਰ ਕੇ ਉੱਥੇ ਉਤਰ ਜਾਂਦੇ ਹਨ। ਇਸੇ ਕਰਕੇ ਹੁਣ ਲਿਖਤਾਂ ਦੇ ਨਾਲ ਕੋਈ ਲਹਿਰ ਨੀਂ ਉਸਰਦੀ। ਨਾ ਸਮਾਜ ਵਿਚ ਕੋਈ ਅਜਿਹੀ ਲਹਿਰ ਉਠ ਰਹੀ ਹੈ ਜਿਸ ਨਾਲ ਨਵੇਂ ਸਮਾਜ ਦੀ ਸਿਰਜਣਾ ਹੋ ਸਕੇ। ਜਿੱਥੇ ਕਿਤੇ ਕੋਈ ਲਹਿਰ ਉਠਦੀ ਹੈ ਉਸਨੂੰ ਸਤਾ ਡੰਡੇ ਦੇ ਜ਼ੋਰ ਨਾਲ ਦਬਾਅ ਦੇਂਦੀ ਹੈ, ਪਰ ਜਿਸ ਤਰਾਂ ਹੁਣ ਕਿਤੋਂ ਕਿਤੋਂ ਅੱਗ ਉਠ ਰਹੀ ਹੈ, ਇਹ ਜਰੂਰ ਕੋਈ ਰੰਗ ਲਿਆ ਸਕਦੀ ਹੈ।

ਆਪਣੇ ਹੱਡਾਂ ਦਾ ਬਾਲਣ ਬਾਲ ਕੇ ਆਪਣਾ ਢਿੱਡ ਪਕਾਉਣਾ ਤਾਂ ਸੌਖਾ ਹੁੰਦਾ ਹੈ, ਪਰ ਕਿਸੇ ਭਾਗੋਂ ਦੇ ਪਕਵਾਨ ਖਾਣੇ ਬਹੁਤ ਔਖੇ ਹੁੰਦੇ ਹਨ। ਆਪਣੇ ਹੀ ਖੇਤਾਂ ਵਿੱਚ ਪਰਾਇਆਂ ਵਾਂਗ ਸਿਲਾ ਚੁਗਿਆ ਤਾਂ ਜਾ ਸਕਦਾ ਹੈ, ਪਰ ਕਿਸੇ ਲਈ ਛੱਤ ਜਾਂ ਬਾਂਹ ਨਹੀਂ ਬਣਿਆ ਜਾ ਸਕਦਾ। ਜੜਾਂ ਨਾਲੋਂ ਟੁੱਟ ਕੇ , ਬੇਗਾਨੀ ਥਾਂ ਜਾ ਕੇ ਧੁੱਪ ਤਾਂ ਮਾਣੀ ਜਾ ਸਕਦੀ ਹੈ, ਪਰ ਕਿਸੇ ਲਈ ਫੁੱਲ ਤੇ ਫ਼ਲ ਨਹੀਂ ਬਣਿਆ ਜਾ ਸਕਦਾ।

ਸ਼ੋਹਰਤ ਦੀ ਹਨੇਰੀ ਜੜਾਂ ਉਖਾੜ ਸਕਦੀ ਹੈ, ਪਰ ਆਪਣੀਆਂ ਜੜਾਂ ਨਾਲ ਬੱਝੇ ਰਹਿਣਾ ਵੀ ਕੋਈ ਸੌਖਾ ਨਹੀਂ ਹੁੰਦਾ। ਮਨੁੱਖ ਪਰਵਾਸ ਨਹੀਂ -ਢਿੱਡ ਪਰਵਾਸ ਕਰਦਾ ਹੈ ਇਸੇ ਕਰਕੇ ਅਸੀਂ ਆਪਣੇ ਢਿੱਡ ਦੇ ਰਖਵਾਲੇ ਬਣ ਜਾਂਦੇ ਹਾਂ।

ਸਮਾਜ ਵਿੱਚ ਮਹਾਂਨਾਇਕਾਂ ਅਤੇ ਨਾਇਕਾਂ ਦਾ ਇਸੇ ਕਰਕੇ ਕਾਲ ਪੈ ਗਿਆ, ਕਿ ਇਨ੍ਹਾਂ ਬੋਹੜਾਂ ਨੇ ਆਪਣੇ ਥੱਲੇ ਕੋਈ ਰੁੱਖ ਹੀ ਉੱਗਣ ਤੇ ਮੌਲਣ ਦਿੱਤਾ। ਇਸੇ ਕਰਕੇ ਚਾਰੇ ਪਾਸੇ ਖਲਨਾਇਕਾਂ ਦਾ ਬੋਲਬਾਲਾ ਹੋ ਗਿਆ, ਅਸੀਂ ਭਵਿੱਖਹੀਣ, ਜੜਹੀਣ, ਰੁਜ਼ਗਾਰਹੀਣ ਇਸੇ ਕਰਕੇ ਹੋਏ ਹਾਂ, ਕਿ ਸਾਡੇ ਅੰਦਰੋਂ ਮਨੁੱਖ ਮਰ ਗਿਆ ਹੈ। ਸਾਡੇ ਅੰਦਰ ਵਸਤੂਆਂ ਦੀ ਭਰਮਾਰ ਹੋ ਗਈ ਹੈ। ਇਸ ਕਰਕੇ ਅਸੀਂ ਹਰ ਵੇਲੇ ਭੱਜਦੇ ਦੌੜਦੇ ਰਹਿੰਦੇ ਹਾਂ।

ਲਿਖਣਾ ਕੋਈ ਔਖਾ ਕੰਮ ਨਹੀਂ, ਸੁਨਣਾ, ਪੜਨਾ, ਅਧਿਐਨ ਕਰਨਾ ਬੜਾ ਕੁੱਝ ਸਿਖਾ ਦਿੰਦਾ ਹੈ। ਚੁੱਪ ਰਹਿਣਾ ਤਾਂ ਚੰਗਾ ਹੈ, ਪਰ ਗੂੰਗੇ ਬਣ ਜਾਣਾ ਖਤਰਨਾਕ ਹੁੰਦਾ ਹੈ।

ਬੋਲਣਾ ਤਾਂ ਮਾੜਾ ਨਹੀਂ-ਪਰ ਸਦਾ ਬੋਲਦੇ ਰਹਿਣਾ, ਕੁੱਝ ਵੀ ਨਾ ਸੁਨਣਾ ਤੇ ਮੰਨਣਾ ਆਪਣਾ ਹੀ ਪਤਨ ਹੁੰਦਾ ਹੈ। ਤੁਰਦੇ ਰਹਿਣਾ ਤਾਂ ਚਾਹੀਦਾ ਹੈ ਪਰ ਕੋਹਲੂ ਦੇ ਬੈਲ ਦੀ ਵਾਂਗ ਗੇੜੇ ਇੱਕ ਥਾਂ ਉੱਤੇ ਘੁੰਮੀ ਜਾਣਾ ਸਭ ਤੋਂ ਖਤਰਨਾਕ ਹੁੰਦਾ ਹੈ। ਅੱਖਾਂ ਖੋਲ ਕੇ ਤੁਰਨਾ ਤਾਂ ਚਾਹੀਦਾ ਹੈ, ਪਰ ਖੁਲੀਆਂ ਦੇ ਹੁੰਦਿਆਂ ਕਿਸੇ ਵਿੱਚ ਟਕਰਾਅ ਜਾਣਾ, ਨਹੀਂ ਹੁੰਦਾ। ਰਸੂਲ ਹਮਜ਼ਾਤੋਵ-ਮੇਰੇ ਦਾਗਸਿਤਾਨ ਵਿੱਚ ਲਿਖਦਾ ਹੈ ਕਿ

ਇਹ ਨਾ ਕਹੋ ਕਿ ਮੈਨੂੰ ਵਿਸ਼ਾ ਦਿਓ

ਸਗੋਂ ਇਹ ਕਹੋ, ਮੈਨੂੰ ਅੱਖਾਂ ਦਿਓ।

ਸਾਰਾ ਸੰਸਾਰ ਵਿਸ਼ਿਆਂ ਨਾਲ ਭਰਿਆ ਪਿਆ ਹੈ, ਲੋੜ ਤਾਂ ਅੱਖਾਂ ਦੀ ਹੈ। ਅੱਖਾਂ ਦੇ ਸੋਚ ਸਮਝ ਤੇ ਤਰਕਵਾਨ ਬੁੱਧੀ ਤਾਂ ਕਿ ਦੇਖਿਆ, ਸੁਣਿਆ, ਮੰਨਿਆ – ਕਿਵੇਂ ਨਵੇਂ ਸਿਰਜਿਆ ਜਾ ਸਕਦਾ ਹੈ। ਇਹ ਤਾਂ ਇਹੋ ਹੁੰਦਾ ਹੈ ਕਿ ਅਸੀਂ ਲਿਖਦੇ ਬੋਲਦੇ ਤਾਂ ਬਹੁਤ ਹਾਂ ਪਰ ਸੁਣਦੇ, ਪੜਦੇ ਘੱਟ ਹਾਂ। ਵਿਚਾਰ ਕਰਨਾ ਤੇ ਉਸ ਤੇ ਅਮਲ ਕਰਨਾ ਤਾਂ ਦੂਰ ਦੀ ਗੱਲ ਹੈ।

ਅਸੀਂ ਦੂਰ ਦੀਆਂ ਬਾਤਾਂ ਤਾਂ ਬਹੁਤ ਪਾਉਂਦੇ ਹਾਂ, ਪਰ ਨੇੜੇ ਹੋ ਕੇ ਕਦੇ ਸੋਚਦੇ ਨਹੀਂ। ਅਸੀਂ ਜੋ ਸੋਚਦੇ ਹਾਂ, ਉਸ ਤੇ ਅਮਲ ਨਹੀਂ ਕਰਦੇ, ਜੋ ਕਰਦੇ ਹਾਂ, ਉਸ ਵਾਰੇ ਸੋਚਦੇ ਨਹੀਂ।

ਸੂਰਜ ਵਾਂਗ ਚਾਨਣ ਵੰਡਣਾ ਬਹੁਤ ਔਖਾ ਹੁੰਦਾ ਹੈ, ਪਰ ਅਸੀਂ ਤਾਂ ਚਾਨਣ ਦੇ ਨਾ ਉਤੇ ਹਨੇਰ ਹੀ ਬੀਜਦੇ ਤੁਰੀ ਜਾ ਰਹੇ ਹਾਂ। ਇਸ ਕਰਕੇ ਸਾਡੇ ਚਾਰੇ ਪਾਸੇ ਸੂਲਾਂ, ਕੰਡੇ ਉੱਗ ਆਏ ਹਨ। ਮਿੱਤਰ ਤਾਂ ਬਨਾਉਣਾ ਸੌਖਾ ਹੁੰਦਾ ਹੈ, ਪਰ ਮਿੱਤਰ ਪਿਆਰੇ ਦੇ ਨਾਲ ਸੱਥਰ ਤੇ ਸੌਣਾ ਔਖਾ ਹੁੰਦਾ ਹੈ।

ਕੋਈ ਸ਼ਬਦ ਕੰਮ, ਔਖਾ ਨਹੀਂ ਹੁੰਦਾ , ਲੋੜ ਤਾਂ ਪਹਿਲਾਂ ਕਦਮ ਪੁੱਟਣ ਦੀ ਹੁੰਦੀ ਹੈ। ਅਸੀਂ ਕਦਮ ਪੁੱਟਣ ਤੋਂ ਪਹਿਲਾਂ ਹੀ ਮੰਜ਼ਿਲ ਤੱਕ ਪੁੱਜਦੇ ਹਾਂ। ਇਸੇ ਕਰਕੇ ਅਸੀਂ ਸੂਰਜ ਵਾਂਗ ਖੜੇ ਰਹਿੰਦੇ ਹਾਂ। ਜਿਹੜੇ ਧਰਤੀ ਬਣ ਕੇ ਘੁੰਮਦੇ ਹਨ, ਉਹੀ ਮੰਜ਼ਿਲ ਚੁੰਮਦੇ ਹਨ। ਆਓ ਆਪਾਂ ਵੀ ਧਰਤੀ ਵਾਂਗ ਘੁੰਮੀਏ ਤਾਂ ਸੂਰਜ ਵਾਂਗ ਰੋਸ਼ਨੀ ਵੰਡੀਏ।

ਬੁੱਧ ਸਿੰਘ ਨੀਲੋਂ

94643-70823

ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ

ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ

Truth is high but higher still is truthful living

ਆਦਿ ਕਾਲ ਤੋਂ ਹੀ ਇਸ ਮੁੱਦੇ ਤੇ ਗੱਲ ਹੁੰਦੀ ਆਈ ਹੈ,ਹੋ ਰਹੀ ਹੈ ਤੇ ਅੱਗੇ ਤੋਂ ਵੀ ਹੁੰਦੀ ਰਹੇਗੀ। ਹਰ ਯੁੱਗ ਵਿਚ ਕੁਝ ਯੁੱਗ-ਪੁਰਸ਼ ਹੁੰਦੇ ਹਨ। ਸੰਦੇਸ਼ ਤਾਂ ਕਈ ਹੁੰਦੇ ਹਨ ਪਰ ਜੋ ਸਮਾਜ ਦੀ ਮੁਹਾਰ ਹੀ ਬਦਲ ਦੇਵੇ,  ਉਸ ਸੰਦੇਸ਼ ਨੂੰ ਲੋਕਾਈ ਸਹਿਜ ਨਾਲ ਮੰਨ ਵੀ ਲੈਂਦੀ ਹੈ, ਉਸਨੂੰ ਆਪਣੀ ਜੀਵਨ-ਜਾਚ ਦਾ ਹਿੱਸਾ ਵੀ ਬਣਾ ਲੈਂਦੀ ਹੈ ਤੇ ਇਸਦਾ ਗਵਾਹ ਇਤਿਹਾਸ ਹੈ।  ਵੈਸੇ ਤਾਂ ਸੰਵੇਦਨਾ ਨੂੰ ਕਿਸੇ ਗਵਾਹ ਦੀ ਲੋੜ ਨਹੀ ਹੁੰਦੀ ਭਾਵੇਂ ਉਹ ਗਵਾਹੀ, ਇਤਿਹਾਸ ਹੀ ਕਿਉਂ ਨਾ ਦਿੰਦਾ ਹੋਵੇ। ਇਤਿਹਾਸ ਤਾਂ ਘਟਨਾਵਾਂ ਦਾ ਰਿਕਾਰਡ ਹੁੰਦਾ ਹੈ ਤੇ ਉਸਦੀ ਤਾਸੀਰ ਨੂੰ ਸਾਂਭਣਾ, ਸਮਾਜ ਦਾ ਫਰਜ ਹੁੰਦਾ ਹੈ ਪਰ ਹਰ ਯੁੱਗ ਵਿਚ ਕੁਤਾਹੀ ਹੁੰਦੀ ਆਈ ਹੈ, ਨਹੀ ਤਾਂ ਕੋਈ ਕਾਰਣ ਨਹੀ ਕਿ ਸਮਾਜ ਵਿਚ ਇਤਨਾ ਨਿਘਾਰ ਆ ਜਾਵੇ ਕਿ ਜਗਿਆਸੂ ਵਿਅਕਤੀਆਂ ਨੂੰ ਨਵੇਂ ਸਿਰਿਉਂ ਉਹ ਲੜ ਫੜਣ ਲਈ ਮਜ਼ਬੂਰ ਹੋਣਾ ਪਵੇ ਜੋ ਖਿਸਕ ਗਿਆ ਹੈ।

ਯੋਰਪ ਦੇ ਇਤਿਹਾਸ ਵਿਚ ਜੋ  ਡੂੰਘਾ ਤੇ ਫੈਸਲਾਕੁੰਨ ਮੋੜ ਆਇਆ ਉਸਨੂੰ ਫਰੈਂਚ ਰਿਵੋਲੂਸ਼ਨ ਨਾਲ ਜੋੜ ਕੇ ਵੇਖਿਆ ਜਾ ਸਕਦਾ ਹੈ। ਇਹ 1789 ਦੇ ਸ਼ੁਰੂ ਤੋਂ ਲੈਕੇ 1790 ਦੇ ਅੰਤ ਦੇ ਸਮੇਂ ਦੌਰਾਨ ਦਾ ਹੈ। ਨੋਪੀਲਅਨ ਬੋਨਾਪਾਰਟੇ ਦੇ ਤਖਤ ਦਾ ਸਮਾਂ ਸੀ। ਇਸ ਸਮੇਂ ਦੌਰਾਨ ਫਰੈਂਚ ਦੇ ਨਾਗਰਿਕਾਂ ਨੇ ਦੇਸ਼ ਦੀ ਰਾਜਨੀਤੀ ਦਾ ਨਕਸ਼ਾ ਨਵੇਂ ਸਿਰਿਉਂ ਉਸਾਰਿਆ ਤੇ ਸਦੀਆਂ ਤੋਂ ਚਲੀ ਆ ਰਹੀਆਂ ਬਿਸਵੀ ਸੰਸਥਾਵਾਂ ਨੂੰ ਹੂੰਝ ਕੇ ਰੱਖ ਦਿੱਤਾ ਤੇ ਇਸ ਸ਼ੁਭ ਕਰਮ ਨੇ, ਬਾਦਸ਼ਾਹਤ ਅਤੇ ਜਗੀਰਦਾਰੀ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ। ਲੋਕਾਂ ਨੇ ਸੁਖਾਵੀਂ ਜੀਵਨ-ਜਾਚ ਅਪਣਾ ਲਈ।

ਇਸ ਪਿੱਛੇ ਵੀ ਉਹ ਲੋਕ ਸਨ ਜਿਨ੍ਹਾਂ ਨੇ ਸੱਚ ਨੂੰ ਸਮਝਿਆ ਤੇ ਸੱਚ ਦੇ ਅਧਾਰ ਤੇ ਜੀਵਨ ਬਸਰ ਕਰਨ ਦਾ ਲੋਕ ਹੋਕਾ ਦਿੱਤਾ।

ਖਾਸ ਕਰਕੇ ਹਰਮਨ ਪਿਆਰੀ ਪ੍ਰਭੂਸਤਾ ਤੇ ਐਸੇ ਮੌਲਿਕ ਅਧਿਕਾਰ ਜੋ ਖੋਹੇ ਨਾ ਸਕਦੇ ਹੋਣ, ਜੋ ਨਾਗਰਿਕ ਦੇ ਹੋਣ।

ਅੱਜ ਫੇਰ ਉਹੋ ਸਮਾਂ ਹੈ ਜਦੋਂ ਨਾਗਰਿਕ ਦੇ ਅਧਿਕਾਰ,  ਤਰਸ ਵਾਲੀ ਹਾਲਤ ਵਿਚ ਹਨ।

ਅਸੀਂ ਸੱਚ ਤੇ ਸਚਾਈ ਤੋਂ ਦੂਰ ਹੋ ਗਏ ਹਾਂ। ਨਤੀਜਨ ਅਸੀਂ ਆਪਣੇ ਪੂਰਵਜ਼ਾਂ ਦੀਆਂ ਕਦਰਾਂ-ਕੀਮਤਾਂ ਤੋਂ ਮੂੰਹ  ਮੋੜ ਲਿਆ ਹੈ।

ਜੇ ਅਸੀਂ ਯਾਦ ਕਰੀਏ,  ਜ਼ਬਾਨ ਤੇ ਖਰਾ ਉਤਰਨਾ, ਗੁਆਂਢੀ ਹੀ ਨਹੀ ਸਗੋਂ ਸਾਰੇ ਪਿੰਡ ਨਾਲ ਪਿਆਰ ਕਰਨਾ ਤੇ ਉਨ੍ਹਾਂ ਤੋਂ ਆਪਣੇ ਨਿਜੀ ਹਿੱਤ ਵਾਰ ਦੇਣੇ,ਅਸੀਂ ਸੁਣੇ ਹੀ ਨਹੀ ਸਗੋਂ ਵੇਖੇ ਹਨ।

ਖੂਹ ਦੀਆਂ ਟਿੰਡਾਂ ਤੋਂ ਸ਼ਰਬਤ ਵਰਗਾ ਪਾਣੀ ਵਗਦਾ ਸੀ। ਸ਼ਤੂਤ ਦੀ ਛਾਂ,ਰਾਹੀ ਦੀ ਸਾਰੀ ਥਕਾਵਟ ਲਾਹ ਦਿੰਦੀ ਸੀ ਤੇ ਚੰਗੇਰ ਵਿਚ ਹਮੇਸ਼ਾਂ ਲਪੇਟੇ ਹੋਏ ਫੁਲਕੇ,ਪ੍ਰਾਹੁਣੇ ਦਾ ਇੰਤਜਾਰ ਕਰਦੇ ਸਨ। ਸਰਘੀ ਵੇਲੇ ਝਾਟੀ ਵਿਚਲੀ ਲੱਸੀ ਵੀ ਸਾਂਝੀ ਹੁੰਦੀ ਸੀ ਕੋਈ ਵੀ ਮੰਗ ਸਕਦਾ ਸੀ ਤੇ ਦੇਣ ਲਗਿਆਂ ਬੇਬੇ ਦੇ ਮੂੰਹ ਤੇ ਨੂਰ ਆ ਜਾਂਦਾ ਸੀ।

ਵਕਤ ਖਲੋ ਜਾਂਦਾ ਹੈ ਜਿਵੇਂ ਦਾ ਸਾਡਾ ਖਲੋ ਗਿਆ ਹੈ। ਲੋਕ ਨਾਪਸੰਦ ਕਰਦੇ ਹਨ ਪਰ ਚੁੱਪ ਹਨ। ਇੱਕ ਚੁੱਪ ਤੇ ਸੌ ਸੁਖ ਵਾਲਾ ਵਰਤਾਰਾ,ਸਮਾਜ ਨੂੰ ਰਸਾਤਲ ਵੱਲ ਲਿਜਾ ਰਿਹਾ ਹੈ।

ਸਮਾਜ ਰਸਾਤਲ ਵਲ ਕਿਉਂ ਜਾ ਰਿਹਾ ਹੈ ਇਸਦਾ ਕਾਰਣ ਉਹ ਭੁਲੀ ਹੋਈ ਜੀਵਨ-ਜਾਚ ਹੈ ਜੋ ਸਾਡੇ ਸਭਿਆਚਾਰ ਦੀ ਪਹਿਚਾਣ ਸੀ।

ਇਸ ਵਿਚ ਕੋਈ ਸ਼ਕ ਨਹੀ ਕਿ ਅੱਜ ਅਸੀਂ ਡੰਗ-ਟਪਾਊ ਹੋ ਗਏ ਹਾਂ। ਉਡਦੀ ਹੋਈ ਗਰਦ ਨੂੰ ਭਾਣਾ ਮੰਨਕੇ, ਸਿਰਫ ਬਚਾਵ ਦੀ ਮੁਦਰਾ ਵਿਚ ਆ ਗਏ ਹਾਂ।

ਸਾਡੇ ਹੀ  ਪਰਿਵਾਰ ਦੇ ਦੂਜੇ ਜੀਅ ਕਹਿੰਦੇ ਹਨ ਕਿ ਸਭ ਠੀਕ ਹੋ ਜਾਵੇਗਾ, ਚਿੰਤਾ ਕਿਉਂ ਕਰਦੇ ਹੋ?

ਸਾਨੂੰ ਭੁਲ ਗਿਆ ਹੈ ਕਿ ਕੀ ਠੀਕ ਨਹੀ ਹੈ। ਸੱਚ ਤੇ ਅਸੱਚ ਦਾ  ਫਰਕ ਮਿਟ ਗਿਆ ਹੈ।  ਫਰਕ ਸਿਰਫ ਸੱਚ ਤੇ ਝੂਠ ਵਿਚ ਹੀ  ਦਰਜ਼ ਹੈ।

ਗੁਰੂ ਨਾਨਕ ਦੇਵ ਜੀ ਦੇ ਯੁੱਗ ਵਿਚਲਾ ਸੱਚ,ਅਸੱਚ ਨੇ ਢਕ ਲਿਆ ਸੀ। ਸੱਚ ਕਦੇ ਵੀ ਦੋ ਧਿਰੀ ਨਹੀ ਹੁੰਦਾ। ਹਾਂ ਅੱਸਚ ਯਕੀਨਨ ਦੋ ਧਿਰੀ ਹੁੰਦਾ ਹੈ। ਅਸੱਚ ਵਿਚਲੀ ਤਾਸੀਰ ਨੂੰ ਗੁਰੂ ਨਾਨਕ ਦੇਵ ਜੀ ਨੇ ਪਹਿਚਾਣਕੇ ਹੀ ਸੱਚ ਦਾ ਗੱਲ ਕੀਤੀ ਤੇ ਸਮਾਜ ਵਿਚ ਸੁਧਾਰ  ਵੀ ਲਿਆਂਦਾ ਤੇ ਸਿਧਾਂਤ ਵੀ ਪੇਸ਼ ਕੀਤੇ। ਕਿਰਤ ਕਰੋ, ਵੰਡ ਛਕੋ ਅੱਜ ਵੀ ਉਤਨਾ ਹੀ  ਪ੍ਰਸੰਗਿਕ  ਹੈ।
ਸਿਧਾਂਤ ਨਾਲ ਹੀ ਉਹ ਜੀਵਨ-ਜਾਚ ਬਣਦੀ ਹੈ ਜਿਸਨੂੰ ਸਚੁ ਆਚਾਰੁ ਕਿਹਾ  ਜਾਂਦਾ ਹੈ। ਦੂਜੇ ਸ਼ਬਦਾਂ ਵਿਚ ਕਹਿ ਸਕਦੇ ਹਾਂ ਸਾਡੇ ਜਿਉਣ ਦਾ ਢੰਗ।

ਅੱਜ ਸਾਨੂੰ  ਇਸ ਸੱਚ ਅਧਾਰਿਤ ਜਾਚ ਦੀ ਬਹੁਤ ਲੋੜ ਹੈ।

ਸਮਝਣਾ ਪਵੇਗਾ ਕਿ ਜੀਣ ਥੀਣ ਦੀ ਇਹੋ ਤਹਜ਼ੀਬ ਹੈ। ਸਾਡਾ ਫਰਜ਼ ਹੈ ਕਿ ਅਸੀਂ  ਵਕਤ ਰਹਿੰਦਿਆਂ,ਆਪਣੀ ਅਮੀਰ ਤਹਜ਼ੀਬ  ਨੂੰ ਸੇਹਤਮੰਦ ਕਰਕੇ ਹੀ ਅਗਲੀ ਪੀੜੀ ਨੂੰ ਸੋਂਪੀਏ। ਨਹੀ ਤਾਂ ਨਵੀ ਪੀੜ੍ਹੀ ਸਾਨੂੰ ਉਲ੍ਹਾਮਾ ਦੇਵੇਗੀ।

ਸੱਭਿਆਚਾਰਕ ਵਿਰਾਸਤ ਪੀੜ੍ਹੀ ਤੋਂ ਪੀੜ੍ਹੀ ਤੱਕ ਪਹੁੰਚ ਕਰਦੀ ਹੈ। ਸਾਨੂੰ ਯਾਦ ਹੈ ਪਰ ਕੀ ਅਸੀਂ ਵਿਰਾਸਤ ਨੂੰ ਕੁਝ ਹਾਂ-ਪੱਖ ਦੇ ਰਹੇ ਹਾਂ ਕਿ ਅਗਲੀ ਪੀੜ੍ਹੀ ਉਸਨੂੰ ਯਾਦ ਵੀ ਰਖ ਸਕੇ ਤੇ ਮਾਣ ਵੀ ਕਰ ਸਕੇ?

ਅਫਰਾ ਤਫਰੀ ਨਵੀ ਦਿਸ਼ਾ ਦੀ ਭਾਲ ਵਿਚ ਹੈ। ਗਲੋਬਲ ਪਿੰਡ ਨੇ ਸਾਡੇ  ਰਸਦੇ ਵਸਦੇ ਪਿੰਡ ਖਾ ਲਏ ਹਨ। ਇਸਦਾ ਇੱਕੋ ਇੱਕ ਬਦਲ ਲੋਕ-ਚੇਤਨਾ ਹੈ।

ਅਸਲ ਵਿਚ ਰਸਤੇ ਐਸੇ ਹਨ ਜੋ ਮੰਡੀ ਵਲ ਜਾਂਦੇ ਹਨ, ਵਹਿੰਦੇ ਪਾਣੀਆਂ ਵਾਂਗ।

ਵਿਰਾਸਤੀ  ਤਲਾਸ਼ ਜਾਰੀ ਹੈ ਇਸੇ ਲਈ ਅਸੀਂ ਅੱਜ ਇਕਠੇ ਹੋਏ ਹਾਂ।

ਸਿਸਟਮ ਦਾ ਸੰਦਰਭ ਸਾਡਾ ਸਮਾਜਿਕ ਜੀਵਨ ਹੈ ਨਾਂ ਕਿ ਕਿਸੇ ਦੇਸ਼ ਦੀ ਸਰਕਾਰ ਵਲੋਂ ਉਸਾਰਿਆ ਮਕੜ-ਜਾਲ।

ਕੁਝ ਵੀ ਬਦਲਣ ਦੀ ਲੋੜ ਨਹੀ ਹੈ ਜੋ ਹੈ ਉਸਨੂੰ ਸਾਂਭਣ ਦੀ ਲੋੜ ਹੈ। ਇਹ ਅਸੰਭਵ ਜਿਹਾ ਲਗਦਾ ਹੈ। ਹੈ ਵੀ ਮੁਸ਼ਕਲ ਪਰ ਅਸੰਭਵ ਕੁਝ ਵੀ ਨਹੀ ਹੁੰਦਾ ਤੇ ਇਹ ਸਭ ਹੌਲੀ ਹੌਲੀ ਹੀ ਹੋਣਾ ਹੈ। ਇਸ ਲਈ ਸਿਰਫ ਆਪਣੇ ਹੱਕਾਂ ਤੇ ਪਹਿਰਾ ਦੇਣ ਦੀ ਤੇ ਗੁਆਂਢੀ ਨਾਲ ਪਿਆਰ ਕਰਨ ਦੀ ਲੋੜ ਹੈ। ਅੱਜ ਸਾਨੂੰ ਲੋੜ ਹੈ ਕਲ ਨੂੰ ਗੁਆਂਢੀ ਦੀ ਲੋੜ ਹੈ।

ਸਹੀ ਦਿਸ਼ਾ ਵਿਚ ਜੀਣਾ ਥੀਣਾ ਕੀ ਹੈ  ਤੇ ਸਾਡੀ ਅਗਲੀ ਪੀੜੀ ਕਿਵੇਂ ਦਾ ਜੀਵੇਗੀ,ਕੀ ਉਹ ਉਲਾਂਭਾ ਤੇ ਨਹੀ ਦੇਵੇਗੀ? ਇਸ ਭਵਿਖੀ ਜੀਵਨ-ਜਾਚ ਨੇ ਉਲਾਂਭੇ ਪੈਦਾ ਕਰ ਦਿੱਤੇ ਹਨ।

ਵਿਰੋਧ ਤੋਂ ਬਚਦੇ ਅਸੀਂ ਖੁਦ ਦੀ ਜ਼ਮੀਰ ਦੇ ਹੀ ਵਿਰੋਧੀ ਬਣ ਜਾਂਦੇ ਹਾਂ। ਸਾਹਿਤ  ਦੇ ਰਣਤੱਤੇ ਵਿਚ ਤੇ ਸਾਡਾ  ਵਿਰਸਾ ਹੋਣਾ ਚਾਹੀਦਾ ਹੈ ਤੇ ਉਸਦੀ ਪ੍ਰਫੁਲਤਾ ਲਈ ਯਕੀਨਨ ਸਾਡੀ ਸਰਬ-ਸੋਚ ਵੀ ਨਿੱਗਰ ਹੋਣਾ ਚਾਹੀਦੀ ਹੈ।

ਅਸੀਂ ਪਹਿਲੇ ਹੀ ਅਚੇਤ ਵਿਚ ਵਸੇ ਹੋਏ ਪ੍ਰਭਾਵਾਂ  ਨਾਲ ਗੱਲ ਕਰਦੇ ਹਾਂ। ਸਾਡੀ ਆਗਾਮੀ ਸੋਚ, ਅਚੇਤ ਸੋਚ ਨਾਲ ਜਰਬਾਂ ਦੇਕੇ ਹੀ ਕੋਈ ਨੁਕਤਾ ਸੋਚਦੀ ਹੈ।

ਆਪਣੀ ਈਗੋ ਨੂੰ ਸੰਤੁਸ਼ਟ ਕਰਨ ਲਈ ਅਸੀਂ ਕਦੇ ਕਦੇ ਆਪਣੇ ਆਪ ਨੂੰ ਵੀ ਮੰਨਣ ਤੋਂ ਇਨਕਾਰੀ ਹੁੰਦੇ ਹਾਂ। ਦੂਜੇ ਸ਼ਬਦਾਂ ਵਿਚ ਨਵਾਂ ਗ੍ਰਹਿਣ ਹੀ ਨਹੀ ਕਰਨਾ ਚਾਹੁੰਦੇ। ਸਾਨੂੰ ਅਕਸਰ ਹਰ ਦਿਨ ਨਵੇਂ ਮੌਕੇ ਮਿਲਦੇ ਹਨ, ਨਵਾਂ ਸਿਖਣ ਲਈ। ਆਸੇ ਪਾਸੇ ਵਿਚਰਦੀ ਦੁਨੀਆਂ ਪਰਾਈ ਨਹੀ ਹੁੰਦੀ ਪਰ ਅੱਖਾਂ ਤੋਂ ਪੱਟੀ ਉਤਾਰਨ ਦੀ ਹਿੰਮਤ ਨਹੀ ਹੁੰਦੀ। ਖਦਸ਼ਾ ਹਾਜ਼ਰ ਹੁੰਦਾ ਹੈ ਕਿ ਕੌਣ ਇਤਨੀ ਰੌਸ਼ਨੀ ਬਰਦਾਸ਼ਤ ਕਰੇਗਾ? ਗੰਧਾਰੀ, ਸਾਡੇ ਰਗ ਰਗ ਵਿਚ ਵਸੀ ਹੋਈ ਹੈ।

ਵਿਅਕਤੀ ਆਪਣੇ ਅੰਦਰ ਧਸੇ ਹੋਏ ਤੇ ਖੋਪੜੀ ਵਿਚ ਉਣੇ ਹੋਏ ਰੇਸ਼ਿਆਂ ਨੂੰ ਬਚਾ ਕੇ ਰਖਦਾ ਹੈ। ਸੋਚ-ਤਕਨੀਕ ਨੂੰ ਦਿਲ ਤੇ ਮੰਨਦਾ ਹੈ ਪਰ ਦਿਮਾਗ ਦੀ ਖਲਬਲੀ ਬਹੁਤੀ  ਬਲਵਾਨ ਹੁੰਦੀ ਹੈ।

ਐਸਾ ਨਹੀ ਹੈ ਕਿ ਕੁਝ ਹੋ ਨਹੀ ਸਕਦਾ, ਬਿਲਕੁਲ ਹੋ  ਸਕਦਾ ਹੈ ਪਰ ਉਹਦੇ ਲਈ ਆਪਣੇ  ਆਪ ਨੂੰ ਐਸੇ ਵਰਤਾਰੇ ਤੋਂ ਨਿਰਲੇਪ ਕਰਨਾ ਪਵੇਗਾ। ਸਾਡੇ ਕੋਲ ਆਪਣੇ ਪੁਰਖਿਆਂ ਦਾ ਸਿਰਜਿਆ ਹੋਇਆ ਮਾਡਲ ਮੌਜੂਦ ਹੈ। ਉਹ ਮਾਡਲ ਸਾਡੇ ਅਚੇਤ ਵਿਚ ਵਸਿਆ ਹੋਇਆ ਹੈ ਪਰ ਦੁਨਿਆਂਦਾਰੀ ਦੇ ਸੁਚੇਤ ਵਰਤਾਰਿਆਂ ਨੇ ਉਸਨੂੰ ਦੂਸ਼ਿਤ ਕਰ ਦਿੱਤਾ ਹੈ। ਐਸਾ ਵੀ ਨਹੀ ਕਿ ਅਸੀਂ ਨਵੀਆਂ ਪ੍ਰਸਥਿਤੀਆਂ ਨੂੰ ਨਜ਼ਰ ਅੰਦਾਜ਼ ਕਰ ਦੇਈਏ। ਕਈ ਵਾਰ ਸਮਝੌਤੇ ਵੀ ਕਰਨੇ ਪੈਂਦੇ ਹਨ ਪਰ ਇਹ ਸਮਝੌਤੇ ਸੱਚ ਤੇ ਅਧਾਰਿਤ, ਸਿਧਾਂਤ ਦੇ ਅਨੁਸਰਣੀ ਤੇ ਵਰਤਮਾਨ ਦੇ ਹਾਣੀ ਹੋਣੇ ਚਾਹੀਦੇ ਹਨ। ਸਾਨੂੰ ਉਸ ਅਧਾਰ ਦੀ ਬੌਟਮ ਲਾਈਨ ਉਲੰਘਣੀ ਨਹੀ ਚਾਹੀਦੀ ਜੋ ਸਾਡੇ ਸਭਿਆਚਾਰ ਦੇ ਅਨੁਕੂਲ ਨਾ ਹੋਵੇ।

ਜੋ ਜਨਮ ਤੋਂ ਹੀ ਸੰਸਕਾਰਾਂ ਸਮੇਤ ਸਾਡੇ ਵਿਚ ਰਚਿਆ ਹੋਇਆ ਹੈ। ਵਕਤ ਦੀ ਧੂੜ ਨੇ ਉਸਨੂੰ ਮੈਲਾ ਕਰ  ਦਿੱਤਾ ਹੈ। ਸਚੁ ਆਚਾਰੁ ਸਾਡੇ ਅੰਦਰ ਹੈ ਪਰ ਅਸੀਂ ਹੀ ਅਵੇਸਲੇ ਹਾਂ।

ਸੋਚ-ਹਲੂਣਾ ਇਹ ਗੱਲ ਤਸਲੀਮ ਕਰਨ ਵਿਚ ਕੋਈ ਹਰਜ਼ ਨਹੀ ਸਮਝਦਾ ਕਿ ਸਾਡੇ ਸੰਸਕਾਰਾਂ ਤੇ ਜੰਮੀ ਧੂੜ ਨੇ ਸਾਡਾ ਫੱਕਾ ਨਹੀ ਛਡਣਾ।

ਇਹ ਆਸ ਰਖਣੀ  ਹੀ ਨਹੀ ਚਾਹੀਦੀ ਕਿ ਕੋਈ ਐਨ ਮਨੋਰਥ ਤੇ ਤਰਕ ਨਾਲ ਹੀ ਗੱਲ ਕਰੇਗਾ।

ਸਾਂਝੀ ਸੋਚ ਨੂੰ ਭਰਮ ਨਾਲ ਨਹੀ ਜੋੜ ਦੇਣਾ ਚਾਹੀਦਾ। ਇਹ ਸਮੇ ਸਮੇ ਸਮੂਹਿਕ ਹੁੰਦੀ ਆਈ ਹੈ ਤੇ ਇਸ ਇਕਾਗਰਤਾ ਦੀ ਸਾਨੂੰ ਲੋੜ ਹੈ।

ਇਸ ਇਕਸਾਰਤਾ ਦਾ ਧੁਰਾ ਉਹ ਜੀਵਨ-ਜਾਚ ਹੈ  ਜੋ ਸਾਡਾ ਵਿਰਸਾ ਰਹੀ ਹੈ ਤੇ ਹੁਣ ਪੇਤਲੀ ਪੈਂਦੀ ਜਾ ਰਹੀ ਹੈ।

ਸਾਡੇ ਕੋਲ ਇੱਕ ਸੋਚ ਆ ਪਹੁੰਚੀ ਹੈ ਕਿ ਸਰਕਾਰਾਂ ਕੁਝ ਨਹੀ ਕਰਦੀਆਂ। ਅਸੀਂ ਥਿੜਕੇ ਹੋਏ ਕਿਸੇ ਇੱਕ ਪਾਰਟੀ ਨਾਲ ਜੁੜ ਕੇ ਕੋਈ ਆਸ ਪੈਦਾ ਕਰ ਲੈਂਦੇ ਹਾਂ। ਇਹ ਭੁਲ ਜਾਂਦੇ ਹਾਂ ਕਿ ਨਿੱਕੀਆਂ ਨਿੱਕੀਆਂ ਛਾਨਣੀਆਂ ਨੇ ਸਾਡਾ ਆਲਾ ਦੁਆਲਾ ਧੁਆਂਖ ਦਿੱਤਾ ਹੈ। ਛਾਨਣੀਆਂ ਦਾ ਇਹ ਢੇਰ ਯਕਮੁੱਕਤ ਮਨਫੀ ਨਹੀ ਹੋ ਸਕਦਾ। ਸਾਨੂੰ ਤੇ ਇੱਕ ਇੱਕ ਛਾਨਣੀ ਦੀ ਪੁਣਛਾਣ ਕਰਨੀ ਪਵੇਗੀ। ਇਹ ਲੋੜ ਮੇਰੇ ਗੁਆਂਢੀ ਦੀ ਹੈ, ਉਹ ਕਰੇ ਤਾਂ ਹੀ ਮੇਰਾ ਸਾਹ ਸੌਖਾ ਹੋ ਸਕਦਾ ਹੈ। ਅਸੀਂ ਉਸ ਗੁਆਂਢੀ ਨੂੰ ਸਹੂਲਤ ਦੇ ਸਕਦੇ ਹਾਂ ਕਿ ਉਹ ਆਪਣੇ ਵਿਹਾਰ ਵਿਚ ਕੋਈ ਤਬਦੀਲੀ ਲਿਆਵੇ। ਗੁਆਂਢੀ ਤੇ ਲਾਈਆਂ ਪਾਬੰਧੀਆਂ,ਸਾਡੀਆਂ ਆਪਣੀਆਂ ਹਨ। ਸਾਡੇ ਵਿਚ ਹੀ ਨਿਘਾਰ ਹੈ ਸਾਨੂੰ ਉਸ ਨਿਘਾਰ ਦੀ ਪਹਿਚਾਣ ਕਰਨੀ ਪਵੇਗੀ।  ਗੁਆਂਢੀ ਨੂੰ ਪੁੱਛਣਾ ਪਵੇਗਾ ਕਿ ਉਸਦੀ ਲੋੜ ਕੀ ਹੈ?  ਕਿਤੇ ਉਸਨੂੰ  ਸਾਡੀ ਲੋੜ ਤੇ ਨਹੀ?

ਗੁਆਂਢੀ ਦਾ ਕੇਲੇ ਦਾ ਛਿਲਕਾ, ਸੜਕ ਤੇ ਸੁਟਿਆ ਸਾਨੂੰ ਚੁੱਕਣਾ ਪਵੇਗਾ। ਇੰਝ  ਹੁੰਦਾ ਆਇਆ ਹੈ ਤੇ ਇਹ ਹੋ ਸਕਦਾ ਹੈ।

ਇਹ ਹੀ ਹੈ ਦੋਸਤੀ ਦੀ ਉਹ ਰਿਸ਼ਤਗੀ ਜਿਸਨੇ ਸਾਡੇ ਸੋਚਣ ਸਮਝਣ ਤੇ ਪਾਬੰਧੀ ਲਗਾ ਦਿੱਤੀ ਹੈ। ਕਦਰਾਂ ਕੀਮਤਾਂ ਦਾ ਘਾਣ ਕੀਤਾ ਹੈ। ਮਾਨਸਿਕ ਗੱਲ ਇਹ ਹੈ ਕਿ ਗੁਆਂਢੀ ਦੀ  ਇਹ ਮਰਜੀ ਨਹੀ ਹੈ।

ਉਸਨੇ ਇਹ ਗੱਲ ਅਸਿਧੇ ਰੂਪ ਵਿਚ, ਸਾਡੇ ਕੋਲੋਂ ਹੀ ਸਿਖੀ ਹੋਵੇਗੀ।

ਸਾਨੂੰ ਇਹ ਗੱਲ ਤਸਲੀਮ ਕਰ ਲੈਣੀ ਚਾਹੀਦੀ ਹੈ ਕਿ ਦੋਸਤੀਆਂ ਦੀ ਤਲਾਸ਼ ਅਜੇ ਖਤਮ ਨਹੀ ਹੋਈ।

ਇਸ ਬੁਨਿਆਦ ਨੂੰ ਹਕੀਕਤ ਮੰਨਕੇ ਬਹੁਤ ਕੁਝ ਕੀਤਾ ਜਾ ਸਕਦਾ ਹੈ ਤੇ ਇਸਦੀ ਲੋੜ ਅੱਜ ਤੋਂ ਵਧ ਕਦੇ ਵੀ ਨਹੀ ਸੀ।

ਅੱਜ ਅਸੀਂ ਨਿੱਕੇ ਨਿੱਕੇ ਫਾਇਦਿਆਂ ਦੀ ਖਾਤਰ,ਆਦਰਸ਼ਾਂ ਦਾ ਕਤਲ ਕਰ ਰਹੇ ਹਾਂ।

ਦੋਸਤੋ ਅੱਜ ਸਾਡਾ ਨਿੱਜਵਾਦ ਆਲਸੀ ਤੇ ਅਰਾਮ ਪ੍ਰਸਤ ਹੋ ਗਿਆ ਹੈ। ਐਸਾ  ਨਿੱਜਵਾਦ ਚੌਰਾਹੇ ਵਿਚ ਆਕੇ ਇਨਸਾਨੀਅਤ ਦਾ ਨੁਕਸਾਨ ਕਰੇਗਾ।

ਹੁਣ ਇਹ ਵੇਖਣ ਵਾਲੀ ਗੱਲ ਹੈ ਕਿ ਤੁਹਾਡੀ ਮਰਜੀ ਦਾ ਕਰਮ ਕੀ ਹੈ? ਕੀ ਤੁਸੀਂ ਕਿਸੇ ਦ੍ਰਿੜ ਕਥਨ ਕਹਿੰਣ ਵਾਲੇ ਤੇ ਸੁਨਣ ਵਾਲੇ ਹੋ? ਬਹੁਤੇ ਲੋਕ ਇਸਤਰ੍ਹਾਂ ਨਹੀ ਸੋਚਦੇ।  ਵਜ਼ੂਦ ਸੋਚਦਾ ਹੈ,ਜੋ ਮਿਲ ਗਿਆ ਸੱਚ ਬਚਨ, ਜੋ ਦਿਸ ਰਿਹਾ ਸੱਤ ਬਚਨ। ਜੋ ਮਹਿਸੂਸ ਹੋ ਰਿਹਾ, ਉਸਦਾ ਮਜਾ ਲਵੋ। ਜੋ ਦੁਖ ਦੇ ਰਿਹਾ ਹੈ ਉਸਤੋਂ ਅੱਖਾਂ ਬੰਦ ਕਰ ਲਵੋ। ਕਾਰਣ  ਇਹ ਹੈ ਕਿ ਸਭਿਆਚਾਰਕ, ਰੀੜ ਦੀ ਹੱਡੀ ਕਮਜੋਰ ਪੈ ਗਈ ਹੈ।

ਅਸੀਂ ਇੱਕ ਨਵਾਂ ਸ਼ਬਦ ਘੜ ਲਿਆ ਹੈ—ਯਥਾਰਥ।

ਯਥਾਰਥ  ਦੇ ਤਸਲੇ ਵਿਚ ਅਸੀਂ ਆਪਣੀ ਜੀਵਨ-ਜਾਚ ਉੱਲਦ ਦਿੱਤੀ ਹੈ। ਕੀ ਇੰਝ ਨਹੀ ਹੋ ਸਕਦਾ ਕਿ ਆਦਰਸ਼  ਨੂੰ ਸਮਝ ਕੇ ਉਸਨੂੰ ਯਥਾਰਥ ਨਾਲ ਜਰਬਿਆ ਜਾਵੇ ਜਾਂ ਉਸ ਯਥਾਰਥ ਨੂੰ ਨਿਕਾਰ  ਦਿੱਤਾ ਜਾਵੇ ਜਿਸ ਵਿਚ ਆਦਰਸ਼ ਨਾ ਹੋਵੇ?

ਖੋਜ ਬਹੁਤ ਜ਼ਰੂਰੀ ਹੈ, ਬਿਨ੍ਹਾਂ ਖੋਜ ਤੋਂ ਉਲਝਾ ਹੀ ਉਲਝਾ ਹੈ। ਸਿਧੇ ਪਾਣੀ ਸਾਨੂੰ ਕਦੇ ਵੀ  ਸਚੁ ਆਚਾਰੁ ਵਲ ਲੈਕੇ ਨਹੀ ਜਾਣਗੇ। ਜੋ ਹੋ ਰਿਹਾ ਹੈ ਇਹ ਸਾਡੇ ਅਨੁਕੂਲ ਨਹੀ ਤੇ ਕਿਉਂ ਅਨੁਕੂਲ ਨਹੀ ਇਹ ਸਮਝਣ ਦੀ ਲੋੜ ਹੈ।

ਅਸਲ ਵਿਚ,ਸਭਿਆਚਾਰ  ਨਾਲ ਜੁੜਿਆ ਸਿੱਧਾ ਰਸਤਾ ਤਾਂ ਬਹੁਤ ਔਖਾ ਹੋ ਗਿਆ ਹੈ। ਗਲੋਬਲ ਪਿੰਡ ਦੇ ਨਵੇਂ ਨਵੇਂ ਵਿਚਾਰ,ਸਾਡੇ ਘੜੇ ਹੋਏ ਨਹੀ ਹਨ ਪਰ ਨੁਕਸਾਨ ਸਭਤੋਂ ਬਹੁਤਾ ਸਾਡਾ ਹੀ ਕਰ ਰਹੇ ਹਨ।

ਸਾਡੇ ਤੋਂ ਭਾਵ ਹਰ ਉਸ ਸਭਿਆਚਾਰ  ਤੋਂ ਹੈ ਜੋ ਕਿਸੇ ਸਮੇਂ,ਸਥਿਤੀ ਤੇ ਭੂਗੋਲਿਕ ਪ੍ਰਸਥਿਤੀਆਂ ਅਨੁਸਾਰ,  ਧਰਤੀ ਦੇ ਕਿਸੇ ਵੀ ਖਿੱਤੇ ਵਿਚ ਪਨਪਿਆ ਹੈ। ਹਰ ਸਭਿਆਚਾਰ ਵਿਚ ਖਿੱਤੇ ਦੀ ਜ਼ਮੀਨੀ ਹਕੀਕਤ ਹੁੰਦੀ ਹੈ। ਉਸ ਹਕੀਕਤ ਨੂੰ ਰੱਦ ਨਹੀ ਕੀਤਾ ਜਾ ਸਕਦਾ ਪਰ ਕਾਰਪੋਰੇਟ ਦੇ ਵਿਰਾਟ ਰੂਪ ਨੇ ਧਾਵਾ ਬੋਲਿਆ ਹੋਇਆ ਹੈ।  ਉਹ ਸਿਰਫ ਆਪਣਾ ਨਫਾ ਵੇਖਦਾ ਹੈ ਭਾਵੇਂ ਯੂਨੈਸਿਕੋ ਨੇ ਇਸ ਬਾਰੇ ਡਾਇਸ ਵੀ ਬਣਾਇਆ ਹੈ ਪਰ ਇਸਦਾ ਪ੍ਰਭਾਵ ਦਿਸ ਨਹੀ ਰਿਹਾ।

ਅੱਜ ਫੋਕਸ ਵਿਚ ਮਨੁੱਖ ਨਹੀ ਸਗੋਂ ਵਸਤੂ ਹੈ। ਆਪਣੇ ਫਾਇਦੇ ਦੀ ਖਾਤਰ ਉਨ੍ਹਾਂ ਨੇ ਮਨੁੱਖ ਨੂੰ ਵਸਤੂ ਬਨਾਉਣ ਲਈ ਟਿੱਲ ਲਾਇਆ ਹੋਇਆ ਹੈ ਤੇ ਸਾਡੇ ਕੋਲ ਕੋਈ ਚਾਰਾ ਦਿਸਦਾ ਨਹੀ।

ਇਸਦਾ ਮੁੱਢਲਾ ਕਾਰਣ ਇਹ ਹੀ ਹੈ ਕਿ ਅੱਜ ਸਾਡਾ  ਗੁਆਂਢੀ, ਸਾਡੇ ਲਈ ਅਜਨਬੀ ਹੋ  ਗਿਆ ਹੈ।

ਆਉ ਉਨ੍ਹਾਂ ਛਾਨਣੀਆਂ ਨੂੰ ਇੱਕ ਇੱਕ ਕਰਕੇ ਉਤਾਰੀਏ। ਆਪਸੀ ਸਮਝ ਪੈਦਾ ਕਰੀਏ,ਆਪਣੀ ਲੋੜ ਨੂੰ ਇੱਕ  ਪਲੇਟਫਾਰਮ ਤੇ ਲਿਆਈਏ। ਕਰਿੰਗੜੀਆਂ ਪਾਕੇ ਆਪਣੇ ਪਿੰਡ ਨੂੰ ਬਚਾਈਏ।

ਧੀ ਦੇ ਵਿਆਹ ਲਈ ਮੰਜੇ ਇੱਕਠੇ ਕਰੀਏ।

ਸਾਡੀਆਂ ਪਗਡੰਡੀਆਂ ਗੁਆਚੀਆਂ ਨਹੀ ਹਨ,ਸਿਰਫ ਧੂੜ ਨਾਲ ਅੱਟੀਆਂ ਗਈਆਂ ਹਨ।

ਸਾਡੇ ਅੰਦਰੋਂ,ਅਲੋਪ ਹੋਇਆ ਮਨੁੱਖ ਇਸਦੀ ਕਾਮਨਾ ਕਰਦਾ ਹੈ,ਸਿਰਫ ਸਾਨੂੰ ਤੇਜ ਰੌਸ਼ਨੀ ਵਿਚ ਵਿਖਾਈ ਨਹੀ ਦੇ ਰਿਹਾ।

ਇਹ ਆਲੋਪ ਹੋਇਆ ਮਨੁੱਖ ਤੀਜਾ ਪਾਤਰ ਨਹੀ ਹੈ, ਮੈ ਵੀ ਹਾਂ, ਤੁਸੀਂ ਵੀ ਹੋ ਤੇ ਸਾਡੇ ਵਰਗੇ ਹੋਰ ਵੀ ਕਈ ਹਨ।

ਸੱਚ ਸਰਗੁਣ ਹੈ ਪਰ ਸਚਾਈ ਉਪਰ ਕਾਇਮ ਹੋਈ ਜੀਵਨ-ਜਾਚ, ਸਭਤੋਂ ਉੱਤਮ ਹੈ।ਇਹ ਮਾਰਗ ਹੀ ਅਸਲ ਹੈ ਤੇ ਇਸਦਾ ਕੋਈ ਵੀ ਵਿਕਲਪ ਨਹੀ ਹੈ।

ਲੋਕ-ਚੇਤਨਾ ਤੇ ਡਰਗਜ਼

ਲੋਕ-ਚੇਤਨਾ ਤੇ ਡਰਗਜ਼

ਅੱਜ ਸਭ ਕੁਝ ਭੁਲ ਕੇ ਅਸੀਂ ਪੰਜਾਬ ਵਿਚਲੇ ਨਸ਼ਿਆਂ ਬਾਰੇ ਚਿੰਤਤ ਹਾਂ। ਇੰਝ ਲਗਦੈ ਕਿ ਇਸ ਸਮਸਿਆ ਨੂੰ ਹੱਲ ਕਰਨ ਤੋਂ ਬਗੈਰ ਹੋਰ ਕੁਝ ਵੀ ਕੀਤਾ ਸਾਰਥਕ ਨਹੀ ਹੋਵੇਗਾ। ਆਉਣ ਵਾਲੀਆਂ ਪੀੜੀਆਂ ਸਾਨੂੰ ਕਦੇ ਵੀ ਮੁਆਫ ਨਹੀ ਕਰਨਗੀਆਂ।

ਸਹਿਜੇ ਹੀ ਅਸੀਂ ਦੋਸ਼ ਸਰਕਾਰ ਤੇ ਲੀਡਰਾਂ ਤੇ ਲਗਾ ਦਿੰਦੇ ਹਾਂ। ਅਸਲ ਵਿਚ ਇਹ ਜ਼ਿੰਦਗੀ ਤੋਂ ਭਜਣ ਵਾਲੀ ਗੱਲ ਹੈ। ਜ਼ਿੰਦਗੀ ਦਾ ਕੋਈ ਉਪਾਅ ਕਿਸੇ ਵੀ ਦਲੀਲ ਕੋਲ ਨਹੀ ਹੁੰਦਾ। ਨੈਤਿਕਤਾ ਬੋਲਣ ਵਿਚ ਨਹੀ ਸਗੋਂ ਸੁਭਾਅ ਵਿਚ ਹੋਣੀ ਚਾਹੀਦੀ ਹੈ।

ਬਹੁਤ ਵਾਰੀ ਨਸ਼ਿਆਂ ਨੂੰ ਅਸੀਂ ਸਮਾਜਿਕ ਸਮਸਿਆ  ਸਮਝ ਲੈਂਦੇ ਹਾਂ ਤੇ ਇਹ ਹੈ ਵੀ ਕੌੜਾ ਸੱਚ। ਇਸ ਆਦਤ ਨੂੰ ਵਿਅਕਤੀਗਤ ਸਮਝ ਕੇ ਪਰੋਖੋਂ  ਕਰ ਦਿੰਦੇ ਹਾਂ। ਜਦ ਵਿਅਕਤੀ ਦਰ ਵਿਅਕਤੀ,ਪਿੰਡ,ਸ਼ਹਿਰ ਤੇ ਸਮਾਜ ਇਸ ਦੀ ਲਪੇਟ ਵਿਚ ਆ ਜਾਂਦਾ ਹੈ ਜਿਵੇਂ ਅੱਜ ਪੰਜਾਬ ਆ ਗਿਆ ਹੈ ਤਾਂ ਸੋਚਣ ਵਾਲੀ ਗੱਲ ਹੈ ਕਿ ਇਸ ਨਾਲ ਕਿਵੇਂ ਸਿਝਿਆ ਜਾਵੇ?

Slide4

ਕੀ ਜੋ ਅਸੀਂ ਅੱਜ ਕਰ ਰਹੇ ਹਾਂ ਇਹ ਕਾਫੀ ਹੈ?

ਹਫਤਾ,ਮਹੀਨਾ ਤੇ ਪਿੰਡਾ ਸ਼ਹਿਰਾਂ ਵਿਚ ਨਸ਼ਾ ਤਸਕਰਾਂ ਨੂੰ ਫੜਣਾ,ਪੁਲੀਸ ਦੇ ਹਵਾਲੇ ਕਰਨਾ,ਕਾਨੂੰਨ ਅਨੁਸਾਰ ਉਨ੍ਹਾਂ ਨੂੰ ਸਜਾ ਦਿਵਾਉਣੀ ਕੀ ਇਸ ਨਾਲ ਸਮਸਿਆ ਹੱਲ ਹੋ ਜਾਵੇਗੀ?

ਇਹ ਜ਼ਰੂਰੀ ਹੈ ਪਰ ਇਸ ਨਾਲ  ਉਸ ਜ਼ਹਿਰ ਨੂੰ ਨੱਥ ਨਹੀ ਪਾਈ ਸਕਦੀ ਜੋ ਸਾਡੇ ਤਾਣੇ ਬਾਣੇ ਦੀਆਂ ਨਾੜਾਂ ਵਿਚ ਰਚ ਮਿਚ ਗਈ ਹੈ।

ਨਸ਼ੇ ਕਰਨ ਵਾਲੇ ਆਦੀ ਦਾ  ਕੀ ਕਰਾਂਗੇ  ਜਿਸਦੇ ਦਿਮਾਗ ਨੂੰ ਇਸਦੀ ਲੋੜ ਹੈ? ਉਹ ਕੋਈ ਵੀ ਗੱਲ ਨਹੀ ਸੁਣੇਗਾ। ਇਹ ਹੋਰ ਮਸਲਾ ਹੈ ਜੋ ਅੱਜ ਦੇ ਮੁੱਦੇ ਨਾਲ ਢੁਕਦਾ ਨਹੀ, ਇਸ ਬਾਰੇ ਵਖਰੀ ਗੱਲ ਕੀਤੀ ਜਾ ਸਕਦੀ ਹੈ।

ਦੁਨੀਆਂ ਦੇ  ਲੱਖਾਂ ਹੀ ਲੋਕ ਹਰ ਰੋਜ਼ ਨਸ਼ਾ ਕਰਨ ਦੇ ਆਦੀ ਹਨ। ਕੀ ਕਾਰਣ ਹਨ ਕਿ ਨਸ਼ੇ ਕਰਨ ਵਾਲੇ ਜ਼ਿੰਦਗੀ ਦੀਆਂ ਸਮਸਿਆਵਾਂ ਤੋਂ ਭਜ ਰਹੇ ਹਨ।

ਦਿਮਾਗੀ ਸੰਤੁਲਨ  ਵਿਗੜ  ਜਾਂਦਾ  ਹੈ ਇਸਦੇ ਕਾਰਣ ਮਨੋਵਿਗਿਆਨੀ, ਉਦਾਸੀ, ਚਿੰਤਾ,  ਤਨਾਵਾ ਤੇ ਮੂਡ ਤਬਦੀਲੀ ਦਸਦੇ ਹਨ।

ਇਸਦਾ ਕਾਰਣ ਇਹ ਹੈ ਕਿ ਹਾਲਾਤ ਇਹੋ ਜਿਹੇ ਹਨ ਜਿਨ੍ਹਾਂ ਦਾ ਮੁਕਾਬਲਾ ਕਰਨਾ ਵਿਅਕਤੀ ਦੀ ਪਹੁੰਚ ਤੋਂ ਬਾਹਰ ਹੈ।  ਬਾਹਰੀ ਤਾਕਤ ਭਾਵੇਂ ਕਾਰਪੋਰੇਟ ਦਾ ਪਸਾਰਾ ਹੋਵੇ ਤੇ ਭਾਵੇਂ ਕਿਸੇ ਵੀ ਕੀਮਤ ਤੇ ਤਾਕਤ ਹਾਸਲ ਕਰਨ ਵਾਲੇ ਲੌਰਡਜ਼। ਇਸਦਾ ਸਿਧਾ ਸਬੰਧ ਵਿਅਕਤੀ ਨਾਲ ਜੁੜਦਾ ਹੈ।

ਉਹ ਇਨ੍ਹਾਂ ਹਲਾਤਾਂ ਨੂੰ ਮੰਨਜ਼ੂਰ ਨਹੀ ਕਰਦਾ ਤੇ ਨਸ਼ੇ ਨਾਲ ਆਪਣਾ ਖਾਲੀਪਨ ਭਰਨ ਦੀ ਕੋਸ਼ਿਸ਼ ਆਰੰਭ ਕਰ ਦਿੰਦਾ ਹੈ। ਨਤੀਜਨ ਉਹ ਇੱਕ ਦਿਨ ਨਸ਼ਿਆਂ ਦਾ ਗੁਲਾਮ ਬਣ ਜਾਂਦਾ ਹੈ ਉਸਨੂੰ ਪਤਾ ਨਹੀ ਹੁੰਦਾ ਕਿ ਉਸਦੀ ਗੁਲਾਮੀ ਦਾ ਅਸਲ ਕਾਰਣ ਕੀ ਹੈ?

ਵਿਅਕਤੀ ਦੀ ਪਰਵਰਿਸ਼  ਤੇ ਉਸਨੂੰ ਪ੍ਰਵਾਨ ਚੜਦਿਆਂ ਉਹ ਮਹਿਸੂਸ ਕਰਦਾ ਹੈ ਕਿ ਉਸ ਤੇ ਕਿਸੇ ਹੋਰ ਦਾ ਪ੍ਰਭਾਵ ਹੈ ਤੇ ਡਰ ਵਿਚ ਜੀਅ ਰਿਹਾ ਹੈ। ਇਹ ਡਰ ਭਾਵੇਂ ਜਾਹਰਾ ਨਹੀ ਹੁੰਦਾ ਪਰ ਅਚੇਤ ਵਿਚ ਇਸਦੀ ਕੁੰਜ ਸਾਂਭੀ ਜਾਂਦੀ ਹੈ। ਇਸ ਭਾਰੇ ਪ੍ਰਭਾਵ ਨੂੰ ਆਪਣੇ ਸੰਸਕਾਰਾਂ ਨਾਲ  ਤੁਲਨਾਉਂਦਾ ਹੋਇਆ, ਉਸਦਾ ਜੋਸ਼ ਹੋਸ਼ ਸਭ ਮਨਫੀ ਹੋਕੇ ਡਰਗ ਦਾ ਸਹਾਰਾ ਲੈਂਦਾ ਹੈ।

ਹੋਰ ਕਿਹੜੇ ਕਾਰਣ ਹਨ ਉਨ੍ਹਾਂ ਨੂੰ ਸਮਝਣ ਤੋਂ ਪਹਿਲੇ ਅਸੀਂ ਸਿਰਫ ਇਹ ਸਮਝਣ ਦੀ ਕੋਸ਼ਿਸ਼ ਕਰੀਏ ਕਿ ਪੰਜਾਬ ਵਿਚ ਇਹ  ਕਿਉਂ ਹੋ ਰਿਹਾ ਹੈ? ਇਸਦੇ ਕਾਰਣ ਤੇ ਉਨ੍ਹਾਂ ਦਾ ਹੱਲ ਕੀ ਹੈ?

ਸਮਾਜ ਦੇ ਵਰਗ ਅੱਜਕਲ ਸੰਸਕਾਰੀ ਨਹੀ ਰਹੇ। ਇਮਾਨਦਾਰੀ ਨਾਲ ਜ਼ਿੰਦਗੀ ਬਿਤਾਉਣ ਵਾਲੇ ਦਾ ਸਟੇਟਸ, ਦਬ ਕੇ ਰਹਿ ਗਿਆ  ਹੈ ਤੇ ਬੇਈਮਾਨੀ ਦਾ ਬੋਲਬਾਲਾ ਵੀ ਹੈ ਤੇ ਉਨ੍ਹਾਂ ਵਿਚ ਮੁਕਾਬਲਾ ਵੀ ਹੈ ਤੇ  ਇਸ ਮੁਕਾਬਲੇ ਨੇ ਸਮਾਜ ਵਿਚ ਸੰਨ ਲਾ ਲਈ ਹੈ। ਅੱਜ ਸਿਸਟਮ ਤੇ ਪਹਿਰਾ ਦੇਣ ਦੀ ਲੋੜ ਪਹਿਲੇ ਕਿਸੇ ਵੀ ਸਮੇਂ ਨਾਲੋਂ ਜ਼ਿਆਦਾ ਹੈ।

ਅਸੀਂ ਆਮ ਲੋਕ, ਸਿਸਟਮ ਤੇ ਸੰਵਿਧਾਨ ਦੇ ਵਿਸ਼ਵਾਸ਼ੀ ਨਾਗਰਿਕ ਹਾਂ ਤੇ ਸਾਡੇ ਤੇ ਹੁਕਮ ਕਰਨ  ਵਾਲੇ,  ਸਿਸਟਮ  ਤੇ ਸੰਵਿਧਾਨ  ਨੂੰ ਨਾਕਸ ਕਰਨ ਦੇ ਆਹਰ ਵਿਚ ਹਨ ਤੇ ਸਾਡੀ ਸਭਤੋਂ ਵਡੀ ਸਮਸਿਆ ਹੀ ਇਹ ਹੈ ਕਿ ਉਹ ਕਾਮਯਾਬ ਹਨ। ਉਨ੍ਹਾਂ ਨੇ ਸਮਾਨਤੰਤਰ ਸਿਸਟਮ ਸਿਰਜ ਲਿਆ ਹੈ ਤੇ ਉਸ ਸਿਸਟਮ ਮੁਤਾਬਕ ਹੀ ਸਮਾਜਿਕ ਜ਼ਿੰਦਗੀ ਬਸਰ ਹੋ ਰਹੀ ਹੈ ਤੇ ਇਹ ਸਾਡੇ ਵੇਖਦਿਆਂ ਵੇਖਦਿਆਂ ਹੀ ਹੋਇਆ ਹੈ। ਘੇਸਲ ਮਾਰੀ ਸਾਡੀ ਜ਼ਿੰਦਗੀ ਨੇ ਸਾਨੂੰ ਅਗਲੀ ਪੀੜੀ ਦੇ ਗੁਨਾਹਗਾਰ ਬਣਾ ਦਿੱਤਾ ਹੈ।

Slide3

ਸਾਡੀ ਘੇਸਲ,  ਯਕੀਨਨ, ਇਤਿਹਾਸ ਵਿਚ ਵੀ ਲਿਖੀ ਜਾਵੇਗੀ।

ਅੱਜ ਅਸੀਂ ਕਿੱਥੇ ਖੜੇ ਹਾਂ? ਕੀ ਅਸੀਂ ਸੋਚਦੇ ਹਾਂ ਕਿ ਅਗਲੇ ਸਾਲ, ਇਸੇ ਹੀ ਦਿਨ ਅਸੀਂ ਕਿੱਥੇ ਹੋਵਾਂਗੇ? ਸੋਚਦੇ ਹਾਂ ਜਾਂ ਨਹੀ ਪਰ ਇਹ ਬਹੁਤ ਹੀ ਪ੍ਰਭਾਵੀ ਸੁਆਲ ਹੈ ਜਿਸਦਾ ਜੁਆਬ ਲੋਂਗ ਡਰਾਈਵ ਵਰਗਾ ਹੈ। ਹੁਣ ਇਹ ਸਾਡੇ ਲੌਂਗ ਡਰਾਈਵ ਦੇ ਕੰਨਸੈਪਟ ਨਾਲ ਕਿਤਨਾ ਕੁ ਜੁੜਦਾ ਹੈ ਇਹ ਸੋਚਣ ਵਾਲੀ ਗੱਲ ਹੈ।

ਸੋਚਣ ਨਾਲ ਹੀ ਵਿਚਾਰਾਂ ਵਿਚ ਇੱਕ ਵਡੀ ਤਬਦੀਲੀ ਆ ਸਕਦੀ ਹੈ। ਇਹ ਤਾਂ ਅਸੀਂ ਸਾਰੇ ਜਾਣਦੇ ਹੀ ਹਾਂ ਕਿ ਸਾਡੀਆਂ ਸੋਚਾਂ ਸਾਡੇ ਕਰਮ ਨੂੰ ਪ੍ਰਭਾਵਿਤ ਕਰਦੀਆਂ ਹਨ ਤੇ ਕਰਮ ਹੀ ਉਹ ਸ਼ਕਤੀ ਹੈ ਜੋ ਵਧੀਆ ਜ਼ਿੰਦਗੀ ਦੀ ਤਾਕਤ ਨੂੰ ਨਿਰਧਾਰਤ ਕਰਦੀ ਹੈ। ਇਹ ਹੀ ਉਹ ਪਿੱਠ ਭੂਮੀ ਹੈ ਜਿਸਨੇ ਇੱਕ ਚੰਗੇ ਸਮਾਜ ਦਾ ਨਿਰਮਾਣ ਕਰਨਾ ਹੈ।

ਜੇ ਇਹੋ ਗੱਲ ਹੈ ਤਾਂ ਫਿਰ ਇੰਤਜਾਰ ਕਾਹਦੀ ਹੈ? ਹੁਣੇ ਹੀ ਤਿਆਰ ਹੋ ਜਾਵੋ ਆਪਣੀ ਆਉਣ ਵਾਲੀ ਖੁਸ਼ਹਾਲ ਜ਼ਿੰਦਗੀ ਦਾ ਸੁਆਗਤ ਕਰਨ ਲਈ। ਉਦਾਸ ਕਰਨ ਵਾਲੀ ਗੱਲ ਇਹ ਨਹੀ ਹੈ ਕਿ ਤੁਹਾਡਾ ਹੋਰ ਕੋਈ ਸਾਥ ਨਹੀ ਦੇ ਰਿਹਾ,ਸ਼ਾਇਦ ਕੁਝ ਹੋਰ ਤੁਹਾਡੇ ਵਰਗੇ ਵਧੀਆ ਸੋਚ ਵਾਲੇ ਵੀ ਇਹੋ ਸੋਚ ਰਹੇ ਹੋਣ। ਇੱਕ ਸ਼ਾਇਰਾਨਾ ਗੱਲ ਹੈ ਕਿ ਸੁਰੰਗ ਕਿਤਨੀ ਵੀ ਲੰਮੀ ਹੋਵੇ ਉਸਦਾ ਦੂਜਾ ਸਿਰਾ ਜ਼ਰੂਰ ਹੁੰਦਾ ਹੈ। ਇਹ ਔਖਾ ਹੈ, ਕਿਉਂਕਿ ਆਲੇ ਦੁਆਲੇ ਨੇ ਤੁਹਾਨੂੰ ਸਾਹੋ ਸਾਹੀ ਕਰ ਦਿੱਤਾ ਹੈ, ਤੁਸੀਂ ਸਾਹ ਲੈਣ ਲਈ ਹੀ ਰੁਕੇ ਹੋ, ਪੱਥਰ ਨਹੀ ਬਣ ਗਏ, ਤੁਹਾਡੀ ਹੌਲੀ ਤੋਰ ਵੀ ਰੌਸ਼ਨੀ ਵੱਲ ਹੀ ਜਾਵੇਗੀ।

ਬਹੁਤ ਔਖਾ ਹੈ ਗੱਲਾਂ ਕਰਨੀਆਂ, ਬਹੁਤ ਔਖਾ ਹੈ ਆਪਣੇ ਮੰਨ ਨੂੰ ਕਾਬੂ ਵਿਚ ਰਖਣਾ ਪਰ ਇੱਕ ਵਾਰ ਵੀ ਕਾਰਣ ਢੂੰਡਣ ਲੱਗ ਪਵੋਗੇ ਤਾਂ ਉਹੋ ਕੁਝ, ਜੋ ਤੁਸੀਂ ਕਰ ਰਹੇ ਹੋ, ਉਹਦੇ ਵਿਚੋਂ ਵੀ ਮਹਿਕ ਆਉਣ ਲਗ ਪਵੇਗੀ। ਗੱਲ ਤੇ ਸਿਰਫ ਸਪੇਸ ਪੈਦਾ ਕਰਨ ਦੀ ਹੈ। ਆਪਣੀ ਜ਼ਿੰਦਗੀ ਨੂੰ ਕਾਬੂ ਕਰਨ ਲਈ ਸਿਖਣਾ ਤੇ ਪਵੇਗਾ ਹੀ। ਆਲੇ ਦੁਆਲੇ ਫੈਲਿਆ ਪ੍ਰਦੂਸ਼ਣ, ਆਪਣੇ ਆਪ ਨਹੀ ਫੈਲ ਗਿਆ। ਉਹ ਸਿਰਫ ਇਹ ਜਾਣਦੇ ਹਨ ਕਿ ਤੁਸੀਂ ਕਮਜ਼ੋਰ ਹੋ।

ਆਪਣੇ ਨਸ਼ੇ ਵਾਲਾ ਹਥਿਆਰ ਉਨ੍ਹਾਂ ਸਾਡੇ ਹੱਥ ਵਿਚ ਫੜਾ ਦਿੱਤਾ ਹੈ,ਅਸੀਂ ਨਸ਼ਾ ਕਰੀਏ ਪਰ ਸੁਆਲ ਨਾ ਕਰੀਏ।

ਆਪਣੇ ਹੱਕਾਂ ਲਈ ਜਾਗਰੂਕ ਨਹੀ ਹਾਂ। ਉਹ ਕਾਨੂੰਨ ਵੀ ਜੋ ਤੁਹਾਡੇ ਹੱਕ ਵਿਚ ਜਾਂਦਾ ਹੈ, ਤੁਸੀਂ ਉਸਤੋਂ ਵੀ ਵਾਂਝੇ ਹੋ ਰਹੇ ਹੋ।ਸਮਝੌਤਾ ਕਰਨਾ ਸਾਡੀ ਆਦਤ ਹੈ ਤੇ ਸੌਣ ਤੋਂ ਪਹਿਲਾਂ ਪਹਿਲਾਂ ਅਸੀਂ ਸਾਰੀਆ ਸਮਸਿਆਵਾਂ ਨੂੰ ਖਤਮ ਕਰਨਾ ਚਾਹੁੰਦੇ ਹਾਂ।

ਜ਼ਿੰਦਗੀ ਦਾ ਸਫਰ ਤੇ ਬਹੁਤ ਹੀ ਖੂਬਸੂਰਤ ਹੈ। ਛੋਟੇ ਛੋਟੇ ਕਦਮਾਂ ਨਾਲ, ਖਿੜੇ ਹੋਏ ਫੁਲਾਂ ਨੂੰ ਮਿਲਿਆ ਜਾ ਸਕਦਾ ਹੈ ਤੇ ਆਸ ਕੀਤੀ ਜਾ ਸਕਦੀ ਹੈ ਕਿ ਅਗਲੀ ਸਵੇਰ ਇਹ ਫੁਲ ਹੋਰ ਵੀ ਜਲਾਲ ਵਿਚ ਹੋਣਗੇ, ਸੋ ਅੱਜ ਦੀ ਖੁਸ਼ਬੋ, ਸਿਰਫ ਅੱਜ ਲਈ ਹੈ।

ਨਿੱਕੇ ਨਿੱਕੇ ਕੰਮਾਂ ਲਈ ਮਾਲੀਆਂ ਨੂੰ ਉਹ ਨਾ ਦੇਵੋ,ਜੋ ਮਹਿਕ ਵਿਹੂਣਾ ਹੈ। ਮਾਲੀ ਸਾਡੇ ਫੁਲਾਂ ਨੂੰ ਪਾਣੀ ਨਹੀ ਦੇ ਰਿਹਾ ਕਿਉਂਕਿ ਉਹ ਪਾਣੀ ਤੁਹਾਡੇ ਲਈ ਖਰਚ ਹੀ ਨਹੀ ਕਰਨਾ ਚਾਹੁੰਦਾ। ਉਹ ਜਾਣਦਾ ਹੈ ਕਿ ਜੋ ਫੁਲ ਮਹਿਕਣੇ ਹਨ ਉਹ ਸਾਰਿਆਂ ਲਈ ਵਧੀਆ ਹਨ ਪਰ ਉਹ ਇਹ ਵੀ ਜਾਣਦਾ ਹੈ ਕਿ ਕਿਉਂ ਨਾ ਉਹ ਸਾਰੀ ਮਹਿਕ ਆਪਣੇ ਹੀ ਬੱਚਿਆਂ ਨੂੰ, ਖਾਨਦਾਨ ਨੂੰ ਦੇ ਦੇਵੇ। ਉਹ ਦੇ ਰਿਹਾ ਹੈ, ਉਹ ਜਾਣਦਾ ਹੈ ਕਿ ਤੁਸੀਂ ਕੁਝ ਨਹੀ ਕਹੋਗੇ।

ਕੀ ਕਦੇ ਸੁਣਿਆ ਸੀ ਕਿ ਡਾਕਟਰ ਵੀ ਆਪਣੇ ਨਿਆਣਿਆਂ ਨੂੰ ਪਹਿਲ  ਦੇਣ ਲਈ ਸਾਡੇ ਘਰ ਉਜਾੜ ਦੇਵੇਗਾ? ਉਹ ਵੀ ਕੀ ਕਰੇ ਉਸਦਾ ਮੁਕਾਬਲਾ ਵੀ ਤੇ ਮੁਥਾਜ਼ੀ ਵੀ, ਇਨ੍ਹਾਂ ਲੌਰਡਜ਼  ਨੇ ਜਿੱਤ ਲਈ ਹੈ।

ਆਪਣੇ ਉਸ ਮਾਲੀ ਨੂੰ ਜੇ ਪੁੱਛਾਂਗੇ ਜਿਸਨੂੰ ਅਸੀਂ ਹੀ ਜ਼ਿੰਮੇਵਾਰੀ ਦਿੱਤੀ ਹੈ ਕਿ ਉਹ ਫੁਲਵਾੜੀ ਨੂੰ ਪਾਣੀ ਕਿਉਂ ਨਹੀ ਦੇ ਰਿਹਾ, ਤਾਂ ਉਹ ਕੁਝ ਵੀ ਜੁਆਬ ਨਹੀ ਦੇ ਸਕੇਗਾ ਪਰ ਜੇ ਅਸੀਂ ਉਲਝ ਜਾਵਾਂਗੇ ਤਾਂ ਉਹ ਪਹਿਲਾਂ ਤਾਂ ਤੁਹਾਨੂੰ ਆਪਣੇ ਲੈਵਲ ਤੇ ਲੈ ਆਵੇਗਾ ਤੇ ਫਿਰ ਆਪਣੇ ਤਜ਼ਰਬੇ ਨਾਲ ਤੁਹਾਨੂੰ ਲਾਜਵਾਬ ਕਰ ਦੇਵੇਗਾ। ਤੁਹਾਨੂੰ ਇੰਤਜਾਰ ਦੀ ਐਸੀ ਭਸੂੜੀ ਵਿਚ ਪਾ ਦੇਵੇਗਾ ਕਿ ਜੁਗ ਬੀਤ ਜਾਣਗੇ।

ਇਹ ਜੋ ਕਾਰਜ ਤੁਸੀਂ ਆਰੰਭ ਕੀਤਾ ਹੈ ਇਹ ਸਲਾਹੁੰਣਯੋਗ ਵੀ ਹੈ ਪਰ ਇਹ ਸਿਰਫ ਸਾਧਨ ਹੈ ਮੰਜ਼ਿਲ ਨਹੀ ਹੈ।

ਇੱਕ ਗੱਲ ਦੀ ਤਸੱਲੀ ਹੈ ਕਿ ਸਾਡੇ ਵਿਚ ਕੁਝ ਲੋਕ ਜੋ ਫਿਕਰਮੰਦ ਹਨ ਤੇ ਅੱਜ ਅਗਵਾਈ ਵੀ ਕਰ ਰਹੇ ਹਨ,ਉਹ ਬਹੁਤ ਸੁਹਿਰਦ ਹਨ।

ਅਸੀਂ ਸਾਰੇ ਜਾਣਦੇ ਹਾਂ ਕਿ ਲੋਕ ਤਬਦੀਲੀ ਚਾਹੁੰਦੇ ਹਨ। ਅੱਜ ਦੀ ਤਰੀਕ ਵਿਚ ਇਹ ਤਬਦੀਲੀ ਵੋਟਾਂ ਨਾਲ ਆਉਣ ਵਾਲੀ ਨਹੀ ਹੈ।

ਹਰ ਸੰਭਵ ਤਬਦੀਲੀ ਨੇ ਸਮੇ ਨੂੰ ਦਹਾਕਿਆਂ ਪਿੱਛੇ ਪਾ ਦਿੱਤਾ ਹੈ।

Slide2

ਆਉ ਬੂਥ ਲੈਵਲ ਤੇ ਗਰੁਪ ਬਣਾਈਏ ਜੋ ਛੋਟੇ ਯੁਨਿਟ ਵਿਚ ਬੈਠੇ ਹਰ ਨਾਗਰਿਕ ਦੇ ਅਧਿਕਾਰਾਂ ਦਾ ਖਿਆਲ ਰਖਣ। ਉਨ੍ਹਾਂ ਨੂੰ ਕਾਨੂੰਨ ਤੋਂ ਜਾਣੂ ਵੀ ਕਰਵਾਇਆ ਜਾਵੇ ਤੇ ਉਨ੍ਹਾਂ ਨੂੰ ਸਮੂਹਿਕ ਜ਼ਿੰਮੇਵਾਰੀਆਂ  ਦਾ ਅਹਿਸਾਸ ਵੀ ਕਰਵਾਇਆ ਜਾਵੇ।

ਵੋਟਾਂ  ਵੂਟਾਂ ਨੂੰ ਛਡੋ, ਇਸ ਨਾਲ ਕੁਝ ਨਹੀ ਹੋਣਾ। ਕੋਈ ਵੀ ਜਿੱਤੇ ਉਸ  ਨਾਲ ਆਮ ਨਾਗਰਿਕ ਨੂੰ ਕੋਈ ਫਰਕ ਨਹੀ ਪੈਣਾ।

ਜਿਤਨਾ ਚਿਰ ਲੋਕ-ਚੇਤਨਾ ਪੈਦਾ ਨਹੀ ਹੋਵੇਗੀ,ਕੋਈ ਵੀ ਸਥਾਈ ਹੱਲ ਸੰਭਵ ਹੀ ਨਹੀ ਹੈ।

ਆਉ ਯਾਦ ਕਰੀਏ ਉਹ ਦਿਨ, ਜਦੋਂ ਇੱਕ ਦੀ ਸਮਸਿਆ ਸਾਰੇ ਪਿੰਡ ਦੀ ਸਮਸਿਆ ਹੁੰਦੀ ਸੀ।

ਕੀ ਇਹੋ ਜਿਹੇ ਮਾਹੌਲ ਵਿਚ ਅਜੇ ਵੀ ਸਾਨੂੰ ਪਿੰਡ ਵਿਚ ਧੜੇਬੰਦੀ ਚਾਹੀਦੀ ਹੈ?

ਇਹ ਕੋਈ ਆਦਰਸ਼ਕ ਗੱਲਾਂ ਨਹੀ ਸਗੋਂ ਇਸਦਾ ਜੇ ਕੋਈ ਵਿਕਲਪ ਹੈ ਤਾਂ ਤੁਸੀਂ  ਦਸ ਦੇਵੋ।

ਅਸੀਂ ਤੇ ਸਿਰਫ ਕਾਨੂੰਨ ਤੋੜਣ ਵਾਲਿਆਂ ਨੂੰ ਹੀ ਰੋਕਣਾ ਹੈ।

ਛਾਨਣੀਆਂ ਦੇ ਢੇਰ ਸਿਰਫ ਲੋਕ ਚੇਤਨਾ ਨਾਲ ਹੀ ਲਥਣੇ ਹਨ।

Slide1

ਸਮਾਜ ਵਿਚਲੀ ਅਰਾਜਕਤਾ

ਸਮਾਜ ਵਿਚਲੀ ਅਰਾਜਕਤਾ

ਮੰਡੀ ਵਲ ਮਨੁੱਖ ਨਹੀ ਤੁਰ ਰਿਹਾ, ਅਸਲ ਵਿਚ ਰਸਤੇ ਹੀ ਐਸੇ ਹਨ ਜੋ ਮੰਡੀ ਵਲ ਜਾਂਦੇ ਹਨ, ਵਹਿੰਦੇ ਪਾਣੀਆਂ ਵਾਂਗ।

ਨਾਂ ਚਾਹੁੰਦੇ ਹੋਏ ਵੀ, ਤਨਾਵਾਂ ਨਾਲ ਭਰਿਆ ਅੱਜ ਦਾ ਇਨਸਾਨ, ਦਿਸਦਾ ਇੰਝ ਹੈ ਜਿਵੇਂ ਉਸਨੂੰ ਕੋਈ ਮਖੌਟਾ ਪਾਇਆ ਹੋਵੇ ਪਰ ਇਹ ਸੱਚ ਨਹੀ। ਮਖੋਟੇ ਪਾਉਣੇ ਉਸਦੀ ਮਰਜ਼ੀ ਨਹੀ, ਲੋੜ ਹੈ।

ਹਾਂ ਜੀ ਬਿਲਕੁਲ ਰਾਜੀਨੀਤੀਵਾਨਾਂ ਵਾਂਗ। ਭੂਤਕਾਲ ਦੀਆਂ ਭਾਵਕ ਤਸਵੀਰਾਂ ਪੇਸ਼ ਕਰੇਗਾ ਜਿਨ੍ਹਾ ਦਾ ਸਿਵਾਏ ਉਸਦੇ ਨਿੱਜ ਦੇ ਹੋਰ ਕੋਈ ਅਰਥ ਨਹੀ ਹੁੰਦਾ। ਜਿਉਂ ਹੀ ਮਤਲਬ ਨਿਕਲ ਗਿਆ, ਸਮਝ ਲਵੋ ਸਿਲੈਕਸ਼ਨ ਜਿਤ ਲਈ, ਉਹ ਤੁਹਾਡੇ ਸਿਰ ਤੇ ਬੈਠ ਕੇ ਤੁਹਾਨੂੰ ਹੋਰ ਵੀ ਨਿਸਲ ਕਰੇਗਾ। ਇਹ ਨਿਸਲ ਕਰਨ ਵਾਲਾ ਕੋਈ ਹੋਰ ਨਹੀ ਸਗੋਂ ਤੁਹਾਡਾ ਆਪਣਾ ਆਪਾ ਹੀ ਹੈ ਜਿਸਨੇ ਕੋਈ ਹੋਰ ਨਾਮ ਧਾਰਨ ਕੀਤਾ ਹੋਇਆ ਹੈ।Slide1

ਇਹ ਹੀ ਹੈ ਦੋਸਤੀ ਦੀ ਉਹ ਰਿਸ਼ਤਗੀ ਜਿਸਨੇ ਸਾਡੇ ਸੋਚਣ ਸਮਝਣ ਤੇ ਪਾਬੰਧੀ ਲਗਾ ਦਿੱਤੀ ਹੈ। ਕਦਰਾਂ ਕੀਮਤਾਂ ਦਾ ਘਾਣ ਕੀਤਾ ਹੈ। ਮਾਨਸਿਕ ਗੱਲ ਇਹ ਹੈ ਕਿ ਇਹ ਉਸਦੀ ਮਰਜੀ ਨਹੀ ਹੈ। ਜੇ ਮਰਜ਼ੀ ਹੁੰਦੀ ਤਾਂ ਉਹ ਦੋਸਤੀਆ ਦੀ ਤਲਾਸ਼ ਖਤਮ ਕਰ ਦਿੰਦਾ। ਅਸਲ ਵਿਚ ਵਹਿੰਦੇ ਪਾਣੀਆਂ ਦੇ ਖਿਲਾਫ ਚਲਣਾ, ਉਸਦਾ ਆਦਰਸ਼ਿਕ ਸੁਪਨਾ ਹੈ ਪਰ ਯਥਾਰਥ ਨਹੀ। ਯਥਾਰਥ ਦਾ ਰੱਥ ਤਾਂ ਮੰਡੀ ਕੋਲ ਹੈ। ਲੋਕ ਨਿੱਕੇ ਨਿੱਕੇ ਫਾਇਦਿਆਂ ਦੀ ਖਾਤਰ,ਆਦਰਸ਼ਾਂ ਦਾ ਕਤਲ ਕਰ ਰਹੇ ਹਨ।

ਦੋਸਤੋ ਸੌਖੇ ਸ਼ਬਦ ਹਨ ਨਿੱਜਵਾਦ, ਇੱਕ ਐਸਾ ਕਮਰਾ ਹੈ ਜੋ ਸਿਰਫ ਤੁਹਾਡੇ ਅਰਾਮ ਕਰਨ ਲਈ ਹੁੰਦਾ ਹੈ। ਜਦੋਂ ਵੀ ਤੁਹਾਡਾ ਜਾਂ ਮੇਰਾ ਜਾਂ ਕਿਸੇ ਹੋਰ ਦਾ ਨਿੱਜਵਾਦ ਚੌਰਾਹੇ ਵਿਚ ਆਵੇਗਾ, ਸਮਾਜ ਦਾ ਵੀ , ਦੋਸਤੀ ਦਾ ਵੀ ਤੇ ਇਨਸਾਨੀਅਤ ਦਾ ਵੀ ਨੁਕਸਾਨ ਕਰੇਗਾ।

ਹੁਣ ਇਹ ਵੇਖਣ ਵਾਲੀ ਗੱਲ ਹੈ ਕਿ ਤੁਹਾਡੀ ਮਰਜੀ ਦਾ ਕਰਮ ਕੀ ਹੈ? ਕੀ ਤੁਸੀਂ ਕਿਸੇ ਦ੍ਰਿੜ ਕਥਨ ਕਹਿੰਣ ਵਾਲੇ ਤੇ ਸੁਨਣ ਵਾਲੇ ਹੋ? ਬਹੁਤੇ ਲੋਕ ਇਸਤਰ੍ਹਾਂ ਨਹੀ ਸੋਚਦੇ। ਅਸਲ ਵਿਚ ਸੱਚ ਤੇ ਹੈ ਕਿ ਬਹੁਤੇ ਲੋਕ ਇਹੋ ਜਿਹੇ ਪੰਗਿਆਂ ਵਿਚ ਪੈਂਦੇ ਹੀ ਨਹੀ ਹਨ। ਜੋ ਮਿਲ ਗਿਆ ਸੱਚ ਬਚਨ, ਜੋ ਦਿਸ ਰਿਹਾ ਸੱਤ ਬਚਨ। ਜੋ ਮਹਿਸੂਸ ਹੋ ਰਿਹਾ, ਉਸਦਾ ਮਜਾ ਲਵੋ। ਜੋ ਦੁਖ ਦੇ ਰਿਹਾ ਹੈ ਉਸਤੋਂ ਅੱਖਾਂ ਬੰਦ ਕਰ ਲਵੋ। ਕਾਰਣ  ਇਹ ਹੈ ਕਿ ਰੀੜ ਦੀ ਹੱਡੀ ਹੈ ਹੀ ਨਹੀ।Slide9

ਜਿਸ ਕੋਲ ਅਹੰਮ ਹੈ ਉਸ ਬਾਰੇ ਸੋਚੋ ਕਿ ਉਸਨੂੰ ਅਪਣਾ ਕੇ ਫਾਇਦਾ ਹੈ ਜਾਂ ਦੁਰਕਾਰ ਕੇ ਫਾਇਦਾ ਹੈ। ਉਨ੍ਹਾ ਦੀ ਨਜ਼ਰ ਵਿਚ ਉੱਚੀ ਦੁਕਾਨ ਕਦੇ ਵੀ ਫਿੱਕਾ ਨਹੀ ਪਰੋਸ ਸਕਦੀ ਪਰ ਉੱਚੀ ਦੁਕਾਨ ਨੂੰ ਪਤਾ ਹੁੰਦਾ ਹੈ ਕਿ ਇਹ ਬਾਲਕੇ, ਜੋ ਉਸਦੇ ਆਸੇ ਪਾਸੇ ਹਨ ਇਨ੍ਹਾ ਦੀ ਔਕਾਤ ਕੀ ਹੈ?

ਦੂਜੇ ਤਰ੍ਹਾਂ ਦੇ ਲੋਕ ਉਹ ਹਨ ਜੋ ਅਹੰਮ ਨੂੰ ਯਕੀਨੀ ਤੌਰ ਤੇ ਨਹੀ ਲੈਂਦੇ ਬਲਕਿ ਉਨ੍ਹਾ ਨੇ ਮਲਮੇ ਚੜਾਏ ਹੁੰਦੇ ਹਨ ਤੇ ਉਹ ਵੀ ਜ਼ਮੀਨ ਨਾਲ ਜੁੜੇ ਹੋਏ ਨਹੀ ਹੁੰਦੇ ਤੇ ਰਾਜ ਕਰਨ ਦੀ ਲਾਲਸਾ ਨਾਲ ਬਝੇ ਹੁੰਦੇ ਹਨ ਉਹ ਹੋਰ ਵੀ ਖਤਰਨਾਕ ਹੁੰਦੇ ਹਨ ਸਮਾਜ ਲਈ। ਸ਼ੌਰਟ ਕਟੀਏ ਤਾਂ ਸੱਪ ਦੀ ਕੁੰਜ ਨੂੰ ਵੀ ਸੰਵੇਦਨਾ ਸਮਝ ਲੈਂਦੇ ਹਨ।

ਇਹ ਇਸ ਲਈ ਕਿ ਉਨ੍ਹਾਂ ਦੀ ਕਮਾਈ ਅਹੰਮ ਤੱਕ ਪਹੁੰਚੀ ਹੀ ਨਹੀ ਹੁੰਦੀ ਤੇ ਉਹ ਸਿਰਫ ਭਰਮ ਵਿਚ ਹੀ ਸਿਟਿਉਂ ਸਿਟੀ ਹੋਏ ਹੁੰਦੇ ਹਨ ਕਦੇ ਵੀ ਸੱਚ ਨਹੀ ਬੋਲਣਗੇ। ਹਮੇਸ਼ਾਂ ਤੁਹਾਨੂੰ ਵਰਤਣ ਦੀ ਤਾਕ ਵਿਚ ਰਹਿੰਣਗੇ। ਕਮਾਲ ਇਸ ਗੱਲ ਦਾ ਹੈ ਕਿ ਤੁਸੀਂ ਜੋ ਕੁਝ ਸੋਚਦੇ ਨਹੀ, ਵਰਤਣ ਲਈ ਸੈਕੰਡਰੀ ਤੌਰ ਤੇ ਤਿਆਰ ਹੀ ਰਹਿੰਦੇ ਹੋ ਜਿਵੇਂ ਬੈਂਡ ਵਾਲੇ ਹੁੰਦੇ ਹਨ ਬਸ ਇਸ਼ਾਰਾ ਮਿਲਣਾ ਹੈ ਤੇ ਸੰਗੀਤ ਸ਼ੁਰੂ ਕਰ ਦੇਣਾ।

Slide2