ਮਸਲਾ-ਏ-ਸਮਾਜ ਬੁੱਧ ਸਿੰਘ ਨੀਲੋਂ

ਮਸਲਾ-ਏ-ਸਮਾਜ

ਬੁੱਧ ਸਿੰਘ ਨੀਲੋਂ

ਘੁੰਮ ਚਰਖੜਿਆ ਘੁੰਮ, ਤੇਰੀ ਕੱਤਣ ਵਾਲੀ ਜੀਵੇ

ਸਾਹਿਤਕਾਰ, ਸੰਗੀਤਕਾਰ, ਅਦਾਕਾਰ, ਚਿਤਰਕਾਰ ਬਨਣ ਲਈ ਮੰਜ਼ਿਲ ਤਾਂ ਨੇੜੇ ਹੈ, ਪਰ ਰਸਤਾ ਬੜਾ ਬਿਖੜਾ ਹੈ। ਪਰ ਮਿਹਨਤ, ਸਿਦਕ, ਸ਼ਕਤੀ, ਚਾਅ, ਸੁਪਨੇ, ਦ੍ਰਿੜਤਾ ਤੇ ਆਪਣਾ ਸਾਰਾ ਧਿਆਨ ਇੱਕ ਥਾਂ ‘ਤੇ ਕੇਂਦਰ ਕਰਨ ਨਾਲ ਕੁੱਝ ਵੀ ਬਣਿਆ ਜਾ ਸਕਦਾ ਹੈ।

ਕਿਸੇ ਦੀ ਰੂਹ ਨੂੰ ਆਪਣੀ ਰੂਹ ਵਿੱਚ ਸ਼ਾਮਲ ਕਰ ਲੈਣਾ ਤਾਂ ਔਖਾ ਹੁੰਦਾ ਹੈ, ਪਰ ਜੇ ਰੂਹ ਤੁਹਾਡੇ ਅੰਦਰ ਪ੍ਰਵੇਸ਼ ਕਰ ਜਾਵੇ ਤਾਂ ਇਹ ਕੋਈ ਔਖਾ ਨਹੀਂ ਹੁੰਦਾ ਪਰ ਅਸੀਂ ਇਸ ਰਸਤੇ ਤੁਰਦੇ ਨਹੀਂ।

ਵੱਡੇ ਵੱਡੇ ਫਨਕਾਰ, ਗਾਇਕ ਤੇ ਸਾਹਿਤਕਾਰ ਅਕਸਰ ਹੀ ਆਪਣੀ ਮੁਲਾਕਾਤ ਮੌਕੇ ਇਹ ਝੂਠ ਬੋਲਦੇ ਹਨ, ਕਿ ”ਇਹ ਤਾਂ ਉਨ੍ਹਾਂ ਨੂੰ ਕੁਦਰਤ ਵੱਲੋਂ ਮਿਲਿਆ ਤੋਹਫਾ ਹੈ।” ਅਸਲ ਵਿੱਚ ਇਹ ਸਭ ਕੁੱਝ ਉਨ੍ਹਾਂ ਦੇ ਅਭਿਆਸ ਦਾ ਸਿੱਟਾ ਹੁੰਦਾ ਹੈ। ਅਭਿਆਸ ਇੱਕ ਦਿਨ ਰੰਗ ਹੀ ਲਿਆਉਂਦਾ ਹੈ। ਲੋੜ ਤਾਂ ਹੁੰਦੀ ਹੈ, ਜ਼ਿੰਦਗੀ ਵਿੱਚ ਰੰਗ ਭਰਨ ਦੀ। ਜਿਸ ਨੂੰ ਜ਼ਿੰਦਗੀ ਵਿੱਚ ਰੰਗ ਭਰਨਾ ਆਉਂਦਾ ਹੈ, ਉਹ ਕਦੇ ਵੀ ਉਦਾਸ ਨਹੀਂ ਹੁੰਦਾ। ਸਗੋਂ ਹਰ ਵੇਲੇ ਖਿੜਿਆ ਰਹਿੰਦਾ ਹੈ। ਖਿੜੇ ਰਹਿਣ ਲਈ ਖੁਦ ਖਿੜਨਾ ਪੈਂਦਾ ਹੈ।

ਸ਼ਬਦਾਂ ਦੇ ਜਾਦੂਗਰ ਅਕਸਰ ਹੀ ਆਪਣੇ ਵਹਾਅ ਵਿੱਚ ਭੀੜ ਨੂੰ ਨਾਲ ਲੈ ਤੁਰਦੇ ਹਨ। ਉਨ੍ਹਾਂ ਅੰਦਰ ਇਹ ਮੁਹਾਰਤ ਇੱਕ ਦਿਨ ਵਿੱਚ ਨਹੀਂ ਆਉਂਦੀ । ਇਸ ਦੇ ਪਿਛੇ ਲੰਮੇ ਅਧਿਐਨ ਤੇ ਅਭਿਆਸ ਦਾ ਸਿੱਟਾ ਹੁੰਦਾ ਹੈ ਪਰ ਅਸੀਂ ਸਿੱਟੇ ‘ਤੇ ਪਹਿਲਾਂ ਪੁੱਜਦੇ ਹਾਂ, ਤੁਰਦੇ ਬਾਅਦ ਵਿੱਚ ਹਾਂ। ਇਸੇ ਕਰਕੇ ਅਸੀਂ ਅਸਫਲ ਹੁੰਦੇ ਹਾਂ।

ਹਰ ਸਫਲਤਾ ਦੀ ਹਰਕਤ ਪਹਿਲਾਂ ਮਨੁੱਖ ਦੇ ਮਨ ਵਿੱਚ ਅੰਗੜਾਈ ਭਰਦੀ ਹੈ, ਫਿਰ ਉਹ ਕਾਗਜ਼ ‘ਤੇ ਉਤਰਕੇ ਹਕੀਕਤ ਦਾ ਰੂਪ ਅਖਿਤਿਆਰ ਕਰਦੀ ਹੈ। ਅਸੀਂ ਰੂਪ ਨੂੰ ਵੇਖ ਕੇ ਪਹਿਲਾਂ ਚਕਾਚੋਂਧ ਹੁੰਦੇ , ਪਰ ਮਨ ਅੰਦਰ ਕੋਈ ਸੁਪਨਾ, ਕੋਈ ਇੱਛਾ, ਤਾਂਘ ਨਾ ਹੋਣ ਕਰਕੇ ਹੱਥ ਮਲਦੇ ਰਹਿ ਜਾਂਦੇ ਹਾਂ।

ਹਰ ਮਨੁੱਖ ਹਰ ਵੇਲੇ ਇੱਕ ਅਦਾਕਾਰ ਵਾਂਗ ਜ਼ਿੰਦਗੀ ਵਿੱਚ ਅਦਾਕਾਰੀ ਕਰਦਾ ਹੈ, ਹਰ ਦੀ ਅਦਾਕਾਰੀ ਕਿਸੇ ਦੇ ਨਾਲ ਨਹੀਂ ਜੁੜਦੀ! ਜਿਹੜੇ ਕਿਸੇ ਦੀ ਨਕਲ ਕਰਦੇ ਹਨ, ਉਹ ਆਪਣੀ ਹੋਂਦ ਗੁਆ ਲੈਂਦੇ ਹਨ। ਆਪਣੀ ਹੋਂਦ ਗਵਾਉਣੀ ਉਨ੍ਹਾਂ ਦੇ ਹਿੱਸੇ ਹੀ ਆਉਂਦੀ ਜਿਹੜੇ ਦੂਸਰਿਆਂ ਦੇ ਨਕਸ਼ੇ ਕਦਮਾਂ ‘ਤੇ ਤੁਰਦੇ ਹਨ।

ਦਰਿਆਵਾਂ ਦਾ ਆਪਣਾ ਕੋਈ ਵਹਿਣ ਨਹੀਂ ਹੁੰਦਾ। ਪਾਣੀ ਦਾ ਵੇਗ ਆਪਣੇ ਆਪ ਰਸਤੇ ਬਣਾਉਂਦਾ ਵਗਦਾ ਰਹਿੰਦਾ ਹੈ। ਵਗਦੇ ਪਾਣੀਆਂ ਦੇ ਨਾਲ ਨਾਲ ਤੁਰਨਾ ਤਾਂ ਸੌਖਾ ਹੈ, ਪਰ ਆਪਣਾ ਰਾਹ ਆਪ ਬਣਾਉਣਾ ਦਰਿਆਵਾਂ ਤੋਂ ਹੀ ਸਿੱਖਿਆ ਜਾ ਸਕਦਾ ਹੈ। ਨਿੱਕੇ ਬੱਚੇ ਨੂੰ ਬੋਲਣਾ, ਤੁਰਨਾ, ਹੱਸਣਾ ਤਾਂ ਕੋਈ ਨਹੀਂ ਸਿਖਾਉਂਦਾ, ਪੰਛੀਆਂ ਦਾ ਕੋਈ ਅਧਿਆਪਕ ਨਹੀਂ ਹੁੰਦਾ। ਉਨ੍ਹਾਂ ਦਾ ਅਧਿਆਪਕ ਤਾਂ ਉਨ•ਾਂ ਦੀ ਅੱਖ ਤੇ ਸੋਝੀ ਹੁੰਦੀ ਹੈ। ਜਿਹੜੀ ਉਨ੍ਹਾਂ  ਨੂੰ ਉਡਣਾ ਸਿਖਾਉਂਦੀ ਹੈ। ਉਡਣਾ ਕੋਈ ਔਖਾ ਰਸਤਾ ਨਹੀਂ, ਅਸੀਂ ਅਕਸਰ ਹੀ ਹਵਾ ਵਿੱਚ ਉਡਦੇ ਰਹਿੰਦੇ ਹਾਂ, ਪਰ ਧਰਤੀ ਦੀ ਖਿੱਚ ਪਰਿਵਾਰ ਦਾ ਮੋਹ, ਸਾਨੂੰ ਸਦਾ ਧਰਤੀ ਨਾਲ ਜੋੜੀ ਰੱਖਦਾ ਹੈ।

ਸ਼ਬਦਾਂ ਦੇ ਵਣਜਾਰੇ ਆਪਣੀਆਂ ਲਿਖਤਾਂ ਵਿੱਚ ਤਾਂ ਨਿਜ਼ਾਮ ਬਦਲਣ ਦੀਆਂ ਟਾਹਰਾਂ ਤਾਂ ਮਾਰਦੇ ਹਨ, ਪਰ ਜਦੋਂ ਸੱਤਾ ਮਾਇਆ ਦੀ ਛੱਤਰੀ ਤਾਣਦੀ ਹੈ, ਤਾਂ ਉਹ ਉਡਾਰੀ ਮਾਰ ਕੇ ਉੱਥੇ ਉਤਰ ਜਾਂਦੇ ਹਨ। ਇਸੇ ਕਰਕੇ ਹੁਣ ਲਿਖਤਾਂ ਦੇ ਨਾਲ ਕੋਈ ਲਹਿਰ ਨੀਂ ਉਸਰਦੀ। ਨਾ ਸਮਾਜ ਵਿਚ ਕੋਈ ਅਜਿਹੀ ਲਹਿਰ ਉਠ ਰਹੀ ਹੈ ਜਿਸ ਨਾਲ ਨਵੇਂ ਸਮਾਜ ਦੀ ਸਿਰਜਣਾ ਹੋ ਸਕੇ। ਜਿੱਥੇ ਕਿਤੇ ਕੋਈ ਲਹਿਰ ਉਠਦੀ ਹੈ ਉਸਨੂੰ ਸਤਾ ਡੰਡੇ ਦੇ ਜ਼ੋਰ ਨਾਲ ਦਬਾਅ ਦੇਂਦੀ ਹੈ, ਪਰ ਜਿਸ ਤਰਾਂ ਹੁਣ ਕਿਤੋਂ ਕਿਤੋਂ ਅੱਗ ਉਠ ਰਹੀ ਹੈ, ਇਹ ਜਰੂਰ ਕੋਈ ਰੰਗ ਲਿਆ ਸਕਦੀ ਹੈ।

ਆਪਣੇ ਹੱਡਾਂ ਦਾ ਬਾਲਣ ਬਾਲ ਕੇ ਆਪਣਾ ਢਿੱਡ ਪਕਾਉਣਾ ਤਾਂ ਸੌਖਾ ਹੁੰਦਾ ਹੈ, ਪਰ ਕਿਸੇ ਭਾਗੋਂ ਦੇ ਪਕਵਾਨ ਖਾਣੇ ਬਹੁਤ ਔਖੇ ਹੁੰਦੇ ਹਨ। ਆਪਣੇ ਹੀ ਖੇਤਾਂ ਵਿੱਚ ਪਰਾਇਆਂ ਵਾਂਗ ਸਿਲਾ ਚੁਗਿਆ ਤਾਂ ਜਾ ਸਕਦਾ ਹੈ, ਪਰ ਕਿਸੇ ਲਈ ਛੱਤ ਜਾਂ ਬਾਂਹ ਨਹੀਂ ਬਣਿਆ ਜਾ ਸਕਦਾ। ਜੜਾਂ ਨਾਲੋਂ ਟੁੱਟ ਕੇ , ਬੇਗਾਨੀ ਥਾਂ ਜਾ ਕੇ ਧੁੱਪ ਤਾਂ ਮਾਣੀ ਜਾ ਸਕਦੀ ਹੈ, ਪਰ ਕਿਸੇ ਲਈ ਫੁੱਲ ਤੇ ਫ਼ਲ ਨਹੀਂ ਬਣਿਆ ਜਾ ਸਕਦਾ।

ਸ਼ੋਹਰਤ ਦੀ ਹਨੇਰੀ ਜੜਾਂ ਉਖਾੜ ਸਕਦੀ ਹੈ, ਪਰ ਆਪਣੀਆਂ ਜੜਾਂ ਨਾਲ ਬੱਝੇ ਰਹਿਣਾ ਵੀ ਕੋਈ ਸੌਖਾ ਨਹੀਂ ਹੁੰਦਾ। ਮਨੁੱਖ ਪਰਵਾਸ ਨਹੀਂ -ਢਿੱਡ ਪਰਵਾਸ ਕਰਦਾ ਹੈ ਇਸੇ ਕਰਕੇ ਅਸੀਂ ਆਪਣੇ ਢਿੱਡ ਦੇ ਰਖਵਾਲੇ ਬਣ ਜਾਂਦੇ ਹਾਂ।

ਸਮਾਜ ਵਿੱਚ ਮਹਾਂਨਾਇਕਾਂ ਅਤੇ ਨਾਇਕਾਂ ਦਾ ਇਸੇ ਕਰਕੇ ਕਾਲ ਪੈ ਗਿਆ, ਕਿ ਇਨ੍ਹਾਂ ਬੋਹੜਾਂ ਨੇ ਆਪਣੇ ਥੱਲੇ ਕੋਈ ਰੁੱਖ ਹੀ ਉੱਗਣ ਤੇ ਮੌਲਣ ਦਿੱਤਾ। ਇਸੇ ਕਰਕੇ ਚਾਰੇ ਪਾਸੇ ਖਲਨਾਇਕਾਂ ਦਾ ਬੋਲਬਾਲਾ ਹੋ ਗਿਆ, ਅਸੀਂ ਭਵਿੱਖਹੀਣ, ਜੜਹੀਣ, ਰੁਜ਼ਗਾਰਹੀਣ ਇਸੇ ਕਰਕੇ ਹੋਏ ਹਾਂ, ਕਿ ਸਾਡੇ ਅੰਦਰੋਂ ਮਨੁੱਖ ਮਰ ਗਿਆ ਹੈ। ਸਾਡੇ ਅੰਦਰ ਵਸਤੂਆਂ ਦੀ ਭਰਮਾਰ ਹੋ ਗਈ ਹੈ। ਇਸ ਕਰਕੇ ਅਸੀਂ ਹਰ ਵੇਲੇ ਭੱਜਦੇ ਦੌੜਦੇ ਰਹਿੰਦੇ ਹਾਂ।

ਲਿਖਣਾ ਕੋਈ ਔਖਾ ਕੰਮ ਨਹੀਂ, ਸੁਨਣਾ, ਪੜਨਾ, ਅਧਿਐਨ ਕਰਨਾ ਬੜਾ ਕੁੱਝ ਸਿਖਾ ਦਿੰਦਾ ਹੈ। ਚੁੱਪ ਰਹਿਣਾ ਤਾਂ ਚੰਗਾ ਹੈ, ਪਰ ਗੂੰਗੇ ਬਣ ਜਾਣਾ ਖਤਰਨਾਕ ਹੁੰਦਾ ਹੈ।

ਬੋਲਣਾ ਤਾਂ ਮਾੜਾ ਨਹੀਂ-ਪਰ ਸਦਾ ਬੋਲਦੇ ਰਹਿਣਾ, ਕੁੱਝ ਵੀ ਨਾ ਸੁਨਣਾ ਤੇ ਮੰਨਣਾ ਆਪਣਾ ਹੀ ਪਤਨ ਹੁੰਦਾ ਹੈ। ਤੁਰਦੇ ਰਹਿਣਾ ਤਾਂ ਚਾਹੀਦਾ ਹੈ ਪਰ ਕੋਹਲੂ ਦੇ ਬੈਲ ਦੀ ਵਾਂਗ ਗੇੜੇ ਇੱਕ ਥਾਂ ਉੱਤੇ ਘੁੰਮੀ ਜਾਣਾ ਸਭ ਤੋਂ ਖਤਰਨਾਕ ਹੁੰਦਾ ਹੈ। ਅੱਖਾਂ ਖੋਲ ਕੇ ਤੁਰਨਾ ਤਾਂ ਚਾਹੀਦਾ ਹੈ, ਪਰ ਖੁਲੀਆਂ ਦੇ ਹੁੰਦਿਆਂ ਕਿਸੇ ਵਿੱਚ ਟਕਰਾਅ ਜਾਣਾ, ਨਹੀਂ ਹੁੰਦਾ। ਰਸੂਲ ਹਮਜ਼ਾਤੋਵ-ਮੇਰੇ ਦਾਗਸਿਤਾਨ ਵਿੱਚ ਲਿਖਦਾ ਹੈ ਕਿ

ਇਹ ਨਾ ਕਹੋ ਕਿ ਮੈਨੂੰ ਵਿਸ਼ਾ ਦਿਓ

ਸਗੋਂ ਇਹ ਕਹੋ, ਮੈਨੂੰ ਅੱਖਾਂ ਦਿਓ।

ਸਾਰਾ ਸੰਸਾਰ ਵਿਸ਼ਿਆਂ ਨਾਲ ਭਰਿਆ ਪਿਆ ਹੈ, ਲੋੜ ਤਾਂ ਅੱਖਾਂ ਦੀ ਹੈ। ਅੱਖਾਂ ਦੇ ਸੋਚ ਸਮਝ ਤੇ ਤਰਕਵਾਨ ਬੁੱਧੀ ਤਾਂ ਕਿ ਦੇਖਿਆ, ਸੁਣਿਆ, ਮੰਨਿਆ – ਕਿਵੇਂ ਨਵੇਂ ਸਿਰਜਿਆ ਜਾ ਸਕਦਾ ਹੈ। ਇਹ ਤਾਂ ਇਹੋ ਹੁੰਦਾ ਹੈ ਕਿ ਅਸੀਂ ਲਿਖਦੇ ਬੋਲਦੇ ਤਾਂ ਬਹੁਤ ਹਾਂ ਪਰ ਸੁਣਦੇ, ਪੜਦੇ ਘੱਟ ਹਾਂ। ਵਿਚਾਰ ਕਰਨਾ ਤੇ ਉਸ ਤੇ ਅਮਲ ਕਰਨਾ ਤਾਂ ਦੂਰ ਦੀ ਗੱਲ ਹੈ।

ਅਸੀਂ ਦੂਰ ਦੀਆਂ ਬਾਤਾਂ ਤਾਂ ਬਹੁਤ ਪਾਉਂਦੇ ਹਾਂ, ਪਰ ਨੇੜੇ ਹੋ ਕੇ ਕਦੇ ਸੋਚਦੇ ਨਹੀਂ। ਅਸੀਂ ਜੋ ਸੋਚਦੇ ਹਾਂ, ਉਸ ਤੇ ਅਮਲ ਨਹੀਂ ਕਰਦੇ, ਜੋ ਕਰਦੇ ਹਾਂ, ਉਸ ਵਾਰੇ ਸੋਚਦੇ ਨਹੀਂ।

ਸੂਰਜ ਵਾਂਗ ਚਾਨਣ ਵੰਡਣਾ ਬਹੁਤ ਔਖਾ ਹੁੰਦਾ ਹੈ, ਪਰ ਅਸੀਂ ਤਾਂ ਚਾਨਣ ਦੇ ਨਾ ਉਤੇ ਹਨੇਰ ਹੀ ਬੀਜਦੇ ਤੁਰੀ ਜਾ ਰਹੇ ਹਾਂ। ਇਸ ਕਰਕੇ ਸਾਡੇ ਚਾਰੇ ਪਾਸੇ ਸੂਲਾਂ, ਕੰਡੇ ਉੱਗ ਆਏ ਹਨ। ਮਿੱਤਰ ਤਾਂ ਬਨਾਉਣਾ ਸੌਖਾ ਹੁੰਦਾ ਹੈ, ਪਰ ਮਿੱਤਰ ਪਿਆਰੇ ਦੇ ਨਾਲ ਸੱਥਰ ਤੇ ਸੌਣਾ ਔਖਾ ਹੁੰਦਾ ਹੈ।

ਕੋਈ ਸ਼ਬਦ ਕੰਮ, ਔਖਾ ਨਹੀਂ ਹੁੰਦਾ , ਲੋੜ ਤਾਂ ਪਹਿਲਾਂ ਕਦਮ ਪੁੱਟਣ ਦੀ ਹੁੰਦੀ ਹੈ। ਅਸੀਂ ਕਦਮ ਪੁੱਟਣ ਤੋਂ ਪਹਿਲਾਂ ਹੀ ਮੰਜ਼ਿਲ ਤੱਕ ਪੁੱਜਦੇ ਹਾਂ। ਇਸੇ ਕਰਕੇ ਅਸੀਂ ਸੂਰਜ ਵਾਂਗ ਖੜੇ ਰਹਿੰਦੇ ਹਾਂ। ਜਿਹੜੇ ਧਰਤੀ ਬਣ ਕੇ ਘੁੰਮਦੇ ਹਨ, ਉਹੀ ਮੰਜ਼ਿਲ ਚੁੰਮਦੇ ਹਨ। ਆਓ ਆਪਾਂ ਵੀ ਧਰਤੀ ਵਾਂਗ ਘੁੰਮੀਏ ਤਾਂ ਸੂਰਜ ਵਾਂਗ ਰੋਸ਼ਨੀ ਵੰਡੀਏ।

ਬੁੱਧ ਸਿੰਘ ਨੀਲੋਂ

94643-70823

Advertisements

ਪਿੱਛਾ ਰਹਿ ਗਿਆ ਦੂਰ- PUNJABI KAHANI BY DEEPTI BABUTA

 

ਦੀਪਤੀ ਬਬੂਟਾ, ਮੋਹਾਲੀ (98146-70707)                                

“ਜੋ ਸੁੱਖ ਛੱਜੂ ਦੇ ਚੁਬਾਰੇ ਨਾ ਬਲਖ ਨਾ ਬੁਖਾਰੇ। ਉਹ ਵੀ ਕੋਈ ਬੰਦਾ ਹੋਇਆ ਜਿਹੜਾ ਸਿਰ ਲੁਕੋਣ ਲਈ ਇੱਕ ਕੁੱਲੀ ਨਾ ਛੱਤ ਸਕੇ। ਬੰਦੇ ਦੀ ਦੌੜ ਘਰ ਤੋਂ ਘਰ ਤੱਕ। ਪੰਛੀ ਜਨੌਰ ਵੀ ਤਿਣਕਾ-ਤਿਣਕਾ ਇਕੱਠਾ ਕਰਦੇ ਆ। ਬਿਜੜੇ ਵਰਗਾ ਆਲ੍ਹਣਾ ਨਾ ਬਣਾ ਸਕਣ ਪਰ ਚਿੜੀਆਂ ਵੀ ਅੰਡੇ ਦੇਣ ਤੋਂ ਪਹਿਲਾਂ ਕੱਖ-ਕਾਨਾ ਜੋੜਦੀਐਂ। ਧਰਤੀ ਦੇ ਜੀਵ ਖੁੱਡਾਂ ਪੁੱਟ ਕੇ ਪਰਿਵਾਰ ਦਾ ਸਿਰ ਢੱਕਣ ਦੀ ਚਾਰਾਜੋਈ ਕਰਦੇ ਆ। ਨਾ ਸਾਰੀ ਉਮਰ ਆਹ ਸਰਕਾਰੀ ਖੁੱਡੀ ’ਚ ਤੇ ਨਹੀਂ ਕੱਟ ਹੋਣੀ। ਨਵੀਂ ਥਾਂ ’ਤੇ ਸੈੱਟ ਹੋਏ ਨਹੀਂ ਹੁੰਦੇ ਤੇ ਆਰਡਰ ਆ ਜਾਣਗੇਬਦਲੀ ਹੋ ਗਈ। ਸਾਮਾਨ ਬੰਨ੍ਹੋ। ਕਦੀ ਇਸ ਸਟੇਸ਼ਨ ਕਦੀ ਉਸ। ਨੌਕਰੀ ਜਿੱਥੇ ਵੀ ਕਰੋ, ਜਿੱਥੇ ਸੌਖ ਹੋਵੇ ਉੱਥੇ ਰਵ੍ਹੋ, ਪਰ ਬੰਦੇ ਦਾ ਕੋਈ ਤਾਂ ਪੱਕਾ ਥਾਂ ਟਿਕਾਣਾ ਹੋਵੇ। ਇੱਥੋਂ ਪੁੱਟ ਕੇ ਉੱਥੇ ਲਾਉ, ਉੱਥੋਂ ਪੁੱਟ ਕੇ ਉੱਥੇ ਲਾਉਦਿਆਂ ਤਾਂ ਪੌਦਾ ਵੀ ਜੜ੍ਹ ਛੱਡ ਜਾਂਦੈ। ਰੱਬ ਜਾਣੇ ਬਾਲਾਂ ਦੇ ਸਕੂਲਾਂ ਦੀ ਅਦਲਾ-ਬਦਲੀ ਕੀ ਚੰਨ ਚੜ੍ਹਾੳੂਗੀ! ਪਤਾ ਲੱਗੂ ਜਿੱਦਣ ਰਿਟਾਇਰ ਹੋਏ ਤੇ ਜੁੱਲੀ ਬਿਸਤਰਾ ਲੈ ਕੇ ਰਾਹ ਨਾ ਮਿਲਿਆ ਸਿਰ ਲੁਕੋਣ ਦਾ।”

ਸਾਮਾਨ ਪੈਕ ਕਰਦੀ ਮਾਲਤੀ ਦੇ ਇਹ ਸ਼ਬਦ ਪਹਿਲੀ ਵਾਰੀ ਨਹੀਂ ਸੁਣੇ ਜਾ ਰਹੇ। ਅਸਲ ਵਿੱਚ ਘਰ ਦੇ ਨਿੱਕੇ-ਵੱਡੇ ਸਾਰੇ ਕੰਨ ਆਦੀ ਹੋ ਚੁੱਕੇ ਹਨ ਸੁਣਨ ਦੇ ਤੇ ਬੁੱਲ੍ਹਾਂ ਨੂੰ ਆਦਤ ਪੈ ਚੁੱਕੀ ਹੈ ਚੁੱਪ ਰਹਿਣ ਦੀ। ਹਾਂ, ਅੱਖਾਂ ਇਸ ਮਾਮਲੇ ਵਿੱਚ ਖ਼ੁਸ਼ਕਿਸਮਤ ਰਹਿੰਦੀਆਂ ਤੇ ਮੌਕੇ ਦਾ ਭਰਪੂਰ ਆਨੰਦ ਮਾਣਦੀਆਂ ਖ਼ੂਬ ਠਹਾਕੇ ਮਾਰਦੀਆਂ। ਜੇ ਕਿਧਰੇ ਉਸ ਦੀਆਂ ਗੱਲਾਂ ਦਾ ਦਿਮਾਗ ਨੋਟਿਸ ਲੈ ਲਵੇ ਤਾਂ ਦਿਲ ਦਾ ਵਹਿਣ ਅੱਖਾਂ ਨੂੰ ਠੱਲ੍ਹਣਾ ਔਖਾ ਹੋ ਜਾਂਦਾ। ਨਵੇਂ ਕੁਆਟਰ ’ਚ ਸਾਮਾਨ ਟਿਕਾਅ ਰਹੀ ਹੁੰਦੀ, ਜਾਂ ਅਗਲੇ ਸਟੇਸ਼ਨ ਜਾਣ ਦੀ ਤਿਆਰੀ ਕਰਦੀ ਸਾਮਾਨ ਬੰਨ੍ਹ ਰਹੀ ਹੁੰਦੀ, ਉਹਦੀ ਬੁੜ-ਬੁੜ ਉਦੋਂ ਤੱਕ ਨਾ ਰੁਕਦੀ, ਜਦੋਂ ਤੱਕ ਨਵੇਂ ਮਾਹੌਲ ’ਚ ਰਚਮਿਚ ਕੇ ਜ਼ਿੰਦਗੀ ਦੀ ਰੇਲ ਪੱਟਰੀ ’ਤੇ ਨਾ ਆ ਜਾਂਦੀ।

ਇਹ ਕੈਸੇਟ ਰਿਵਾਈਂਡ ਹੋ ਕੇ ਵਾਰ-ਵਾਰ ਚੱਲਣ ਲੱਗਦੀ ਜਦੋਂ ਘਰ ਦੇ ਕੰਮ ਲੱਗੀ ਨੂੰ ਸਾਮਾਨ ਟਿਕਾਉਣ ’ਚ ਦਿੱਕਤ ਪੇਸ਼ ਆ ਜਾਂਦੀ, ਜਾਂ ਫਿਰ ਕੰਮ ਤੋਂ ਵਿਹਲੀ ਹੋ ਕੇ ਝੱਟ ਆਰਾਮ ਕਰਨ ਲਈ ਥਾਂ ਨਾ ਮਿਲਦੀ।

“ਜ਼ਰੂਰੀ ਤਾਂ ਨਹੀਂ ਮਹੱਲ ਖੜ੍ਹੇ ਕੀਤੇ ਜਾਣ। ਭਾਵੇਂ ਮਰਲਾ ਥਾਂ ਹੋਵੇ, ਬੰਦਾ ਹੇਠਾਂ ਉੱਤੇ ਕਮਰੇ ਛੱਤ ਲਵੇ। ਅੰਦਰ ਭੰਗੜਾ ਨਾ ਪਾ ਸਕੇ, ਘੱਟੋ-ਘੱਟ ਕੋਈ ਇੱਕ ਕਮਰਾ ਤਾਂ ਹੋਵੇ ਜਿਸ ਨਾਲ ਆਪਣੇ-ਆਪ ਨੂੰ ਜੋੜ ਕੇ ਬੰਦਾ ਆਪਣੀ ਹੋਂਦ ਮਹਿਸੂਸ ਕਰ ਸਕੇ।”

ਉਹ ਜੋ ਵੀ ਬੋਲਦੀ, ਸਾਰੇ ਮੌਨੀ ਸਾਧ ਬਣੇ ਸੁਣੀ ਜਾਂਦੇ। ਸੁਣਦੇ ਵੀ ਕਿਉ ਨਾ। ਕੁੱਝ ਝੂਠ ਜਾਂ ਗਲਤ ਕਹਿੰਦੀ ਹੋਵੇ ਤਾਂ ਕੋਈ ਚੂੰ-ਚਾਂ ਕਰੇ ਵੀ।

ਪਰ!

ਉਸ ਦਾ ਅੰਮਿ੍ਰਤ ਜਿਹਾ ਸੱਚ! ਮੇਰੇ ਲਈ ਜ਼ਹਿਰ ਦਾ ਘੁੱਟ ਹੋ ਜਾਂਦਾ। ਸੱਚੀਂ ਸੰਘੋਂ ਲੰਘਾਉਣਾ ਔਖਾ।

*****

ਆਪਣੀ ਛੱਤ! ਸੁਖ਼ਦ ਅਹਿਸਾਸ!! ਜ਼ਿੰਦਗੀ ਦਾ ਹੁਸੀਨ ਸੁਪਨਾ ਸੌਂਦੇ-ਜਾਗਦੇ ਦਿਖਾਉਣ ਵਾਲੀ ਮੇਰੀ ਅਰਧਾਂਗਨੀ।

ਮਾਲਤੀ!

ਡੋਲੀਓਂ ਉਤਰੀ।

ਅਲਤੇ ਨਾਲ ਸ਼ਿੰਗਾਰੇ ਪੈਰ ਦਹਿਲੀਜ਼ ਅੰਦਰ ਪਏ। ਝਾਂਜਰਾਂ ਦਾ ਛਣਕਾਟਾ ਵੀ ਨਾ ਸੁਣਿਆ ਤੇ ਕੁਆਟਰ ਦਾ ਘੇਰਾ ਪੈਰਾਂ ਹੇਠ ਦੱਬ ਗਿਆ।

ਇੱਕ ਕਮਰਾ, ਰਸੋਈ, ਗੁਸਲਖ਼ਾਨਾ, ਪਖ਼ਾਨਾ ਤੇ ਟੀਨ ਦੀ ਚਾਦਰ ਲਾ ਕੇ ਕਮਰੇ ਦਾ ਰੂਪ ਦਿੱਤਾ ਹੋਇਆ ਨਿੱਕਾ ਜਿਹਾ ਬਰਾਂਡਾ।

ਇਹ ਕੁਆਟਰ! ਇੰਨਾ ਛੋਟਾ!! ਅਹਿਸਾਸ ਪਹਿਲਾਂ ਕਦੀ ਨਹੀਂ ਸੀ ਹੋਇਆ। ਬਰਾਂਡੇ ਵੱਲ ਖੁੱਲ੍ਹਦਾ ਕਮਰੇ ਦਾ ਦਰਵਾਜ਼ਾ, ਜੋ ਇਸ ਵੇਲੇ ਬੰਦ ਹੈ, ਦੀਆਂ ਝੀਤਾਂ ਵਿੱਚੋਂ ਕਈ ਕੁੱਝ ਮੇਰੇ ਆਰ-ਪਾਰ ਗੁਜ਼ਰ ਰਿਹਾ ਹੈ। ਬਰਾਂਡੇ ਅੰਦਰ ਚੱਲ ਰਹੇ ਸਾਹਾਂ ਦੀਆਂ ਆਵਾਜ਼ਾਂ ਮੇਰੇ ਕੰਨਾਂ ਅੰਦਰ ਤੂਫ਼ਾਨ ਮਚਾ ਰਹੀਆਂ ਹਨ। ਦਿਲ ਜ਼ੋਰ ਨਾਲ ਧੜਕਣ ਲੱਗਿਆ ਹੈ। ਸੁਹਾਗ ਸੇਜ ’ਤੇ ਨਵੀਂ ਨਵੇਲੀ ਦੁਲਹਨ ਸੁਹਾਗਣ ਬਣਨ ਲਈ ਆਪਣੇ ਆਪ ਵਿੱਚ ਸਿਮਟਦੀ ਜਾ ਰਹੀ ਹੈ ਤੇ ਮੈਂਮੈਂ! ਮੇਰੇ ਪਸੀਨੇ ਛੁੱਟ ਰਹੇ ਹਨ। ਕਮਰੇ ਅਤੇ ਬਰਾਂਡੇ ਅੰਦਰ ਚੱਲ ਰਹੇ ਸਾਹਾਂ ਦਾ ਸ਼ੋਰ ਮੇਰੇ ਦਿਲ ਦਿਮਾਗ ਨੂੰ ਜਕੜਨ ਲੱਗਿਆ ਹੈ। ਹੁਸੀਨ ਪਲ਼ਾਂ ’ਤੇ ਜ਼ਿਹਨੀ ਨਿਪੁੰਸਕਤਾ ਭਾਰੀ ਪੈਣ ਲੱਗੀ ਹੈ।

ਨਵੀਂ ਜ਼ਿੰਦਗੀ ਦਾ ਆਗ਼ਾਜ਼! ਹਿੰਮਤ ਕਰਕੇ ਮੈਂ ਬੈੱਡ ’ਤੇ ਸਿੱਧਾ ਹੋ ਕੇ ਬੈਠਣ ਲੱਗਿਆ। ਚਰ..ਰਰ। ਬੈੱਡ ਦੀ ਚੂਲ ਹਿੱਲੀ। ਮੈਂ ਥਾਂਏਂ ਬੁੱਤ ਹੋ ਗਿਆ। ਬਰਾਂਡੇ ਅੰਦਰੋਂ ਸਾਹਾਂ ਦੀ ਆਵਾਜ਼ ਹੋਰ ਉੱਚੀ ਹੋ ਕੇ ਚੂਲ ਦੀ ਚਰ..ਰਰ ’ਤੇ ਹੱਸਣ ਲੱਗੀ। ਪਹਿਲੇ ਸਾਹ ਤੋਂ ਜੋ ਦਰਜਾ ਚਾਰ ਕੁਆਟਰ ਸੁੱਖ-ਦੁੱਖ ਦਾ ਸਾਥੀ ਰਿਹਾ ਸੀ, ਅੱਜ ਅਰਮਾਨਾਂ ’ਤੇ ਹਾਵੀ ਹੋਇਆ ਸੁਰਗਾਂ ’ਚ ਬੈਠੇ ਬਾਪ ਨੂੰ ਮਿਹਣੋਂ-ਮਿਹਣੀਂ ਹੋਣ ਲੱਗਿਆ। ਪਿਤਾ ਜੀ! ਅਸੀਂ ਤੁਹਾਡਾ ਕੀ ਵਿਗਾੜਿਆ ਸੀ, ਜੋ

ਪਿਤਾ ਜੀ ਗੇਟਮੈਨਰੇਲਵੇ ਦਰਜਾ ਚਾਰ ਮੁਲਾਜ਼ਮ। ਦਿਨ ਰਾਤ ਫ਼ਾਟਕ ਬੰਦ ਕਰਨ ਖੋਲ੍ਹਣ ’ਚ ਲੱਗੇ ਰਹਿੰਦੇ। ਜਾਂ ਫਿਰ ਬਾੳੂਆਂ ਦੇ ਘਰੇਲੂ ਹੁਕਮ ਵਜਾਉਣ ਲਈ ਗਰਦਨ ਝੁਕਾ ਕੇ ਹੱਥ ਜੋੜੀ ਰੱਖਦੇ। ਮਾਂ ਘਰੇਲੂ ਔਰਤ। ਵਿਹਲੇ ਵੇਲੇ ਲਿਫ਼ਾਫ਼ੇ ਬਣਾਉਦੀ। ਤੰਗੀਆਂ-ਤੁਰਸ਼ੀਆਂ ਨਾਲ ਦੋ-ਚਾਰ ਹੁੰਦੇ ਮਾਂ ਤੇ ਪਿਤਾ ਜੀ। ਸਾਨੂੰ ਚਾਰ ਭੈਣ ਭਰਾਵਾਂ ਨੂੰ ਸੁਨਹਿਰਾ ਭਵਿੱਖ ਦੇਣ ਦੇ ਖ਼ੁਆਬ ਸਜਾਉਦੇ ਨਿੱਤ ਨਵੀਂ ਸਵੇਰ ਉਡੀਕਦੇ।

ਚਾਰ ਭੈਣ-ਭਰਾਵਾਂ ’ਚੋਂ ਮੈਂ ਵੱਡਾ ਤੇ ਮੈਥੋਂ ਨਿੱਕੀਆਂ ਤਿੰਨ ਭੈਣਾਂ।

ਸੁਣੇ ਬੋਲ ਅਰਥ ਬਣਨ ਦੀ ਸੋਝੀ ਆਉਦੀ ਇਸ ਤੋਂ ਪਹਿਲਾਂ ਮੇਰੇ ਨਿੱਕੇ-ਨਿੱਕੇ ਕੰਨ ਮਾਂ ਦੀ ਇੱਕੋ ਗੱਲ ਸੁਣਨ ਦੇ ਆਦੀ ਹੋ ਗਏ, “ਉਹ ਵੀ ਕੋਈ ਬੰਦਾ ਹੋਇਆ, ਜਿਹੜਾ ਸਾਰੀ ਉਮਰਾਂ ਸਿਰ ਦੀ ਛੱਤ ਵੀ ਨਾ ਛੱਤ ਸਕੇ।” ਮਾਂ ਹੱਥ ਧੋ ਕੇ ਪਿਤਾ ਜੀ ਦੇੇ ਪਿੱਛੇ ਪਈ ਰਹਿੰਦੀ।

‘ਆਪਣਾ ਘਰ’ ਜ਼ਿੱਦ ਪੁਗਾਉਣ ਲਈ ਤਿਲ-ਤਿਲ ਬਚਾਉਦੀ, ਪਰ ਤਿਲਾਂ ’ਚੋਂ ਇੰਨਾ ਤੇਲ ਨਾ ਨਿਕਲਦਾ ਕਿ ਸੁਪਨਿਆਂ ਦੀ ਦਹਿਲੀਜ਼ ’ਤੇ ਚੋਇਆ ਜਾ ਸਕਦਾ।

ਪਿਤਾ ਜੀ ਦੀ ਜ਼ੁਬਾਨ ਵੀ ਇਹੀ ਦੁਹਰਾਉਦੀ, “ਬਾਲਾਂ ਦੇ ਜਵਾਨ ਹੋਣ ਤੋਂ ਪਹਿਲਾਂ ਛੱਤ ਨਾ ਵੀ ਪਵੇ, ਪਰ ਕਿਸੇ ਤਰ੍ਹਾਂ ਔਖੇ-ਸੌਖੇ ਜ਼ਮੀਨ ਦਾ ਟੋਟਾ ਜੁੜ ਜਾਏ। ਫਿਰ ਇੱਟ ਨਾਲ ਇੱਟ ਜੁੜਦਿਆਂ ਆਪੇ ਕਦੀ ਨਾ ਕਦੀ ਛੱਤ ਵੀ ਪੈ’ਜੇਗੀ। ”

ਪੂਰਾ ਮਹੀਨਾ ਅਗਲੀ ਤਨਖ਼ਾਹ ’ਚੋਂ ਅੱਧੀ ਨਹੀਂ ਤਾਂ ਚੌਥਾ ਹਿੱਸਾ ਬੱਚਤ ਦੀ ਪੱਕੀ ਗੰਢ ਪਾ ਕੇ ਬਚਾਅ-ਬਚਾਅ ਕੇ ਖ਼ਰਚ ਕੀਤਾ ਜਾਂਦਾ। ਘੁੱਟੇ ਹੱਥ ’ਚੋਂ ਰੇਤ ਤਿਲਕ ਜਾਂਦੀ ਤੇ ਲਿਫ਼ਾਫ਼ਾ ਖੁੱਲ੍ਹਣ ਤੋਂ ਪਹਿਲਾਂ ਹੀ ਤਨਖ਼ਾਹ ਨੂੰ ਲੋੜਾਂ ਨਿਗਲ ਚੁੱਕੀਆਂ ਹੁੰਦੀਆਂ। ਇਸ ਉਧੇੜ ਬੁਣ ’ਚ ਉਧੇੜ ਦਾ ਪੱਲੜਾ ਇੰਨਾ ਭਾਰੀ ਪੈ ਗਿਆ ਕਿ ਇੱਕ ਦਿਨ ਪੂਰਾ ਤਾਣਾ ਉੱਧੜ ਗਿਆ।

ਸਿਗਨਲ ਡਾੳੂਨ ਹੋਏ ਪਏ ਸਨ। ਆੳੂਟਰ ਤੋਂ ਗੱਡੀ ਸਟੇਸ਼ਨ ਵੱਲ ਕੂਕਾਂ ਮਾਰਦੀ ਆ ਰਹੀ ਸੀ। ਬੰਦ ਰੇਲਵੇ ਫਾਟਕ ਕੋਲ ਖੜ੍ਹੀ ਇੱਕ ਔਰਤ ਦਾ ਹੱਥ ਛੁਡਾ ਕੇ ਨਿੱਕਾ ਜਿਹਾ ਬਾਲ ਅਚਾਨਕ ਭੱਜ ਕੇ ਰੇਲਵੇ ਕ੍ਰਾਸਿੰਗ ਵਿਚਾਲੇ ਜਾ ਪਹੁੰਚਿਆ। ਕੁਰਲਾਹਟ ਸੁਣ ਕੇ ਪਿਤਾ ਜੀ ਭੱਜ ਪਏ। ਸਿਰ ’ਤੇ ਆ ਪਹੁੰਚੀ ਗੱਡੀ ਦਾ ਵੀ ਖ਼ਿਆਲ ਨਾ ਕੀਤਾ। ਬਾਲ ਨੂੰ ਬਾਹੋਂ ਫੜ ਕੇ ਫਾਟਕੋਂ ਪਾਰ ਧੱਕ ਦਿੱਤਾ। ਆਪ ਭੱਜ ਕੇ ਅੱਗੇ ਹੋਣ ਲੱਗੇ। ਅਚਾਨਕ ਪੈਰ ਥੁੜਕ ਗਿਆ ਤੇ ਸਿਰ ਪਰਨੇ ਪਿੱਠ ਭਾਰ ਡਿੱਗ ਪਏ।

ਕੂਕਾਂ ਮਾਰਦੀ ਗੱਡੀ ਲੰਘ ਗਈ। ਪਿੱਛੇ ਰਹਿ ਗਿਆ ਰੇਲਵੇ ਕ੍ਰਾਸਿੰਗ ਵਿਚਾਲੇ ਪਿਤਾ ਜੀ ਦੇ ਸਿਰ ਦਾ ਮਲੀਦਾ। ਫਾਟਕ ਖੁੱਲ੍ਹ ਗਿਆ। ਆਵਾਜਾਈ ਚੱਲ ਪਈ ਪਰ ਸਾਡੀ ਜ਼ਿੰਦਗੀ ਠਹਿਰ ਗਈ।

ਮੈਂ ਬੀ.ਏ. ਦੇ ਪਹਿਲੇ ਸਾਲ ਵਿੱਚ ਸਾਂ। ਮੇਰੇ ਤੋਂ ਛੋਟੀ ਭੈਣ ਦਸਵੀਂ, ਉਸ ਤੋਂ ਛੋਟੀ ਨੌਵੀਂ ਤੇ ਸਭ ਤੋਂ ਛੋਟੀ ਸੱਤਵੀਂ ’ਚ।

ਪਿਤਾ ਜੀ ਦੀ ਮੌਤ ਨੌਕਰੀ ਦੌਰਾਨ ਹੋਈ ਸੀ। ਤਰਸ ਦੇ ਆਧਾਰ ’ਤੇ ਮੈਨੂੰ ਨੌਕਰੀ ਮਿਲਣਾ ਤੈਅ ਸੀ। ਪੜ੍ਹਾਈ ’ਚੋਂ ਮੈਂ ਹਮੇਸ਼ਾ ਮੋਹਰੀ ਰਹਿੰਦਾ। ਗਰੀਬ ਮਾਪੇ ਪੁੱਤਰ ’ਚੋਂ ਅਫ਼ਸਰੀ ਦੀ ਝਾਕ ਰੱਖਦੇ ਆਪਾ ਵੇਚਣ ਦੀਆਂ ਤਕਰੀਰਾਂ ਕਰਦੇ, ਪਰ!

ਮੇਰੀ ਪਹਿਲੇ ਦਰਜੇ ’ਚ ਪਾਸ ਕੀਤੀ ਹੁਣ ਤੱਕ ਦੀ ਪੜ੍ਹਾਈ ਮੇਰੇ ਸੁਪਨਿਆਂ ਦਾ ਰਥ ਅੱਗੇ ਨਾ ਦੌੜਾ ਸਕੀ। ਵੱਡੇ ਸੁਪਨੇ ਜ਼ਿੰਮੇਵਾਰੀਆਂ ਦੇ ਬੋਝ ਹੇਠ ਸਾਹ ਘੁੱਟ ਗਏ। ਐਨ.ਆਰ.ਐਮ.ਯੂ. ਪ੍ਰਧਾਨ ਨੇ ਸਿਰਾ ਚੱੁਕਿਆ। ਤਰਸ ਦੇ ਆਧਾਰ ’ਤੇ ਮੈਂ ਗੁਡਜ਼ ਕਲਰਕ ਲੱਗ ਗਿਆ। ਮਾਂ ਦੀ ਪੈਨਸ਼ਨ ਆਉਣ ਲੱਗੀ। ਪਿਉ ਦੀ ਨੌਕਰੀ ਮੈਨੂੰ ਮਿਲੀ ਤੇ ਕੁਆਟਰ ਵੀ ਮੇਰੇ ਨਾਂ ’ਤੇ ਸਾਡੇ ਬੇਘਰਿਆਂ ਦੇ ਸਿਰ ਦੀ ਛੱਤ ਬਣ ਗਿਆ।

ਜ਼ਿੰਦਗੀ ਤੁਰ ਪਈ। ਭੈਣਾਂ ਦੀ ਪੜ੍ਹਾਈ, ਮਾਂ ਦੀ ਦਵਾ-ਦਾਰੂ। ਨਿੱਕੀ ਉਮਰੇ ਵੱਡੀਆਂ ਜ਼ਿੰਮੇਵਾਰੀਆਂ। ਜਵਾਨੀ ਪ੍ਰੌੜ੍ਹ ਹੋ ਗਈ।

ਜ਼ਿੰਦਗੀ! ਕਿੱਥੇ ਸੀ ਜ਼ਿੰਦਗੀ!! ਤਿੰਨ ਸਾਲ ਰੇਤ ਵਾਂਗ ਹੱਥੋਂ ਕਿਰ ਗਏ। ਮੈਨੂੰ ਪੜ੍ਹਾਈ ਦਾ ਕੀੜਾ ਲੜਦਾ। ਮਰੇ ਸੁਪਨੇ ਨੀਂਦ ’ਤੇ ਪਹਿਰਾ ਲਾਉਦੇ। ਮੈਨੂੰ ਕਚੀਚੀਆਂ ਪੈਂਦੀਆਂ, ਪਰ ਭੈਣਾਂ ਦੇ ਚੰਗੇ ਨਤੀਜੇ ਚਿਹਰੇ ਦੀ ਨੁਹਾਰ ਬਦਲ ਦਿੰਦੇ।

ਮੇਰੇ ਨਾਲੋਂ ਨਿੱਕੀ ਆਈ.ਟੀ.ਆਈ. ’ਚ ਸਿਲਾਈ ਕਢਾਈ ਦਾ ਡਿਪਲੋਮਾ ਕਰਨ ਲੱਗੀ ਹੈ। ਮੈਂ ਛੇਤੀ ਹੀ ਇੱਕ ਭੈਣ ਨੂੰ ਵਿਆਹ ਕੇ ਭਾਰ ਹੌਲਾ ਕਰਨ ਲਈ ਦਿਨ-ਰਾਤ ਵਿਉਤਾਂ ਘੜਨ ਲੱਗਿਆ। ਉਸ ਨਾਲੋਂ ਛੋਟੀਆਂ ਵੀ ਸਿਰ ਨਾਲੋਂ ਉੱਚੀਆਂ ਹੋ ਕੇ ਡੋਬੂ ਪਾਉਣ ਲੱਗੀਆਂ ਕਿ

*****

ਵਿਆਹ ਵਿੱਚ ਬੀ ਦਾ ਰੌਲਾ! ਮੈਂ ਵੀ ਕਦੀ ਸਿਹਰਾ ਬੰਨ੍ਹਾਂਗਾ! ਚਿੱਤ-ਚੇਤੇ ਵੀ ਨਹੀਂ ਸੀ। ਮੈਂ ਤਾਂ ਜਿੰਨੀ ਛੇਤੀ ਹੋ ਸਕੇ ਭੈਣਾਂ ਨੂੰ ਹੰਨੇ-ਬੰਨੇ ਲਾਉਣ ਦੀਆਂ ਸਕੀਮਾਂ ’ਚ ਉਲਝਿਆ ਵਿਭਾਗੀ ਚਿਤਾਵਨੀਆਂ ਦੇ ਜਵਾਬ ਦਿੰਦਾ, ਡਰ ਤੋਂ ਆਦਤ ਤੱਕ ਦਾ ਪੈਂਡਾ ਤੈਅ ਕਰ ਚੁੱਕਿਆਂ।

“ਬਾੳੂ ਜੀ, ਵਿਆਹ ਕਰਵਾ ਲਉ। ਹੋਰ ਕੁੱਝ ਨਹੀਂ ਤਾਂ ਪੈਂਟ ਦੀ ਜਿੱਪ ਤਾਂ ਬੰਦ ਕਰਨ ਦਾ ਖ਼ਿਆਲ ਰਿਹਾ ਕਰੂ।”

ਵਾਟਰਮੈਨ ਦਾਰੀਚਾਹ ਦੇਣ ਆਇਆ ਹੱਸੀ ਜਾਵੇ। ਵਧੀ ਦਾੜ੍ਹੀ, ਖਿੱਲਰੇ ਵਾਲ। ਮੈਂ ਮੂੰਹ ਸਿਰ ’ਤੇ ਹੱਥ ਫੇਰੀ ਜਾਵਾਂ ਤੇ ਉਹ ਪੈਂਟ ਦੀ ਜਿੱਪ ਵੱਲ ਇਸ਼ਾਰਾ ਕਰਦਾ ਦੋਹਰਾ-ਚੌਹਰਾ ਹੋਈ ਜਾਵੇ।

ਉਸ ਦੀ ਹਰਕਤ ਦਾ ਨੋਟਿਸ ਲੈਂਦਾ ਮੇਰਾ ਹੱਥ ਸਿੱਧਾ ਪੈਂਟ ਦੀ ਜਿੱਪ ’ਤੇ। ਮੇਰਾ ਰੰਗ ਉੱਡ ਗਿਆ। ਪੂਰਾ ਲੈਟਰਬਾਕਸ ਖੁੱਲ੍ਹਾ। ਤੇੜ ਕੱਛਾ ਵੀ ਨਾ। ਜਿੱਪ ਬੰਦ ਕਰਾਂ। ਫ੍ਰੀ ਹੋਈ ਹੇਠਾਂ ਉੱਤੇ ਭੱਜੀ ਜਾਵੇ।

ਕਿੰਨੇ ਪਾਰਸਲ ਦਰਸ਼ਨ ਕਰ ਗਏ! ਸੋਚ ਕੇ ਮੇਰਾ ਵੀ ਹਾਸਾ ਛੁੱਟ ਗਿਆ।

ਹਾਸੇ ਤੋਂ ਥੋੜ੍ਹਾ ਸਾਹ ਆਇਆ ਤਾਂ ਦਾਰੀ ਨੇ ਮੈਨੂੰ ਵਿਆਹ ਕਰਵਾ ਲੈਣ ਦੀ ਸਲਾਹ ਦੇਣ ਦੇ ਨਾਲ ਹੀ ਦਸਵੀਂ ਪਾਸ ਆਪਣੀ ਚਚੇਰੀ ਭੈਣ ਮਾਲਤੀ ਦੀ ਦੱਸ ਪਾ ਦਿੱਤੀ। ਮੈਂ ਗੱਲ ਆਈ-ਗਈ ਕਰ ਦਿੱਤੀ। ਚਾਰ ਦਿਨ ਨਹੀਂ ਪਏ ਮੈਂ ਡਿੳੂਟੀ ਕਰਕੇ ਕੁਆਟਰ ਪਰਤਿਆ। ਅੱਗੋਂ ਦਾਰੀ ਦੇ ਮਾਂ-ਪਿਉ ਮੇਰੀ ਮਾਂ ਕੋਲ ਸ਼ਗਨ ਲੈ ਕੇ ਪਹੁੰਚੇ ਹੋਏ।

“ਭੈਣਜੀ ਬਿਨਾਂ ਮਾ-ਪਿਉ ਦੀ ਧੀ ਨੂੰ ਮੈਂ ਤਾਂ ਦਾਰੀ ਨਾਲ ਆਵਦੀ ਛਾਤੀ ਦਾ ਦੁੱਧ ਚੁੰਘਾ ਕੇ ਪਾਲਿਐ। ਕੁੱਖੋਂ ਨਹੀਂ ਜੰਮੀ ਤਾਂ ਕੀ ਹੋਇਆ, ਦੁੱਧ ਦੀ ਆਂਦਰ ਤਾਂ ਹੈ। ਮੇਰੀ ਧੀ ਵਰਗੀ ਧੀ ਨਹੀਂ ਮਿਲਣੀ ਤੁਹਾਨੂੰ ਆਵਦੇ ਪੁੱਤਰ ਲਈ।” ਦਾਰੀ ਦੀ ਚਾਚੀ ਦੀ ਗੱਲਬਾਤ ਤੋਂ ਸਪੱਸ਼ਟ ਹੋਇਆ ਮਾਲਤੀ ਦੀ ਮਾਂ ਸ਼ਿਲੇ ’ਚ ਚੱਲ ਵੱਸੀ ਸੀ ਤੇ ਪਿਉ ਬਿਨਾਂ ਦੱਸੇ ਕਿਹੜੇ ਦੇਸ਼ ਦਾ ਵਾਸੀ ਹੋ ਗਿਆ, ਰੱਬ ਜਾਣੇ। ਮਾਲਤੀ ਨੂੰ ਚਾਚੇ-ਚਾਚੀ ਨੇ ਧੀ ਵਾਂਙ ਪਾਲਿਆ-ਪੋਸਿਆ ਤੇ ਪੜ੍ਹਾਇਆ-ਲਿਖਾਇਆ।

ਲਗਰ ਵਾਂਗ ਵਧਦੀਆਂ ਭੈਣਾਂ, ਦਵਾਈਆਂ ਖਾਧੀ ਮਾਂ! ਅਜਿਹੇ ਵਿੱਚ ਸ਼ਹਿਨਾਈ ਸ਼ੋਰ ਬਣ ਕੇ ਸਿਰ ਦੀਆਂ ਨਾੜਾਂ ਨੂੰ ਚੜ੍ਹੇ, ਪਰ ਮਾਲਤੀ ਨਾਲ ਬਣੇ ਸੰਯੋਗ ਨਾ ਟਲੇ।

ਵਿਆਹ ਦੀ ਪਹਿਲੀ ਰਾਤ ਰਿਸ਼ਤੇਦਾਰਾਂ ਦੇ ਰੌਲੇ-ਗੌਲੇ ’ਚ ਲੰਘ ਗਈ। ਮਾਲਤੀ ਨੂੰ ਜੀਅ ਭਰ ਕੇ ਵੇਖਣ ਨੂੰ ਜੀਅ ਕਰੇ, ਪਰ ਸੁਹਾਗ ਰਾਤ ਵੀ ਹੁੰਦੀ ਹੈ ਉੱਕਾ ਖ਼ਿਆਲ ਨਾ।

ਅਗਲੇ ਦਿਨ ਰਿਸ਼ਤੇਦਾਰ ਚਲੇ ਗਏ।

ਹੁਣ ਕੁਆਟਰ ਸੀ। ਮਾਂ, ਭੈਣਾਂ, ਮੈਂ ਤੇ ਹਨੇਰ ਕੋਠੜੀ ’ਚ ਦੀਵੇ ਦੀ ਲੋਅ ਬਣ ਕੇ ਆਈ ਮਾਲਤੀ।

ਵਿਆਹ ਦੀ ਦੂਜੀ ਪਰ ਮਿਲਣ ਦੀ ਪਹਿਲੀ ਰਾਤ!

ਅਜੀਬ ਕਸ਼-ਮ-ਕਸ਼! ਗੱਲ ਕਰਦਿਆਂ ਝਾਕਾ ਆਵੇ। ਕਮਰੇ ਦੇ ਦਰਵਾਜ਼ੇ ਨਾਲ ਬਰਾਂਡੇ ’ਚ ਸੁੱਤੀਆਂ ਮਾਂ ਤੇ ਭੈੈਣਾਂ। ਸ਼ਰਮ ਵੱਢ-ਵੱਢ ਖਾਵੇ। ਗੱਲ ਕਰਨ ਲਈ ਧੁੰਨੀ ਵਿੱਚੋਂ ਆਵਾਜ਼ ਕੱਢਾਂ, ਪਰ ਬੁੱਲ੍ਹਾਂ ਤੱਕ ਆਉਦਿਆਂ ਫੁੱਸ।

ਮੈਂਮਾਲਤੀ! ਮਾਲਤੀਮੈਂ! ਦੀ ਉਲਝਣ ਵਿੱਚ ਉਲਝਿਆ ਸੀ ਕਿ ਅਚਾਨਕ ਮਾਲਤੀ ਬੈੱਡ ਤੋਂ ਉਛਲੀ। ਸਿਰ ਤੋਂ ਚੁੰਨੀ ਲਾਹ ਕੇ ਪਰ੍ਹਾਂ ਵਗਾਹ ਮਾਰੀ ਤੇ ਚੌਂਕੜਾ ਮਾਰ ਕੇ ਮੇਰੀਆਂ ਅੱਖਾਂ ’ਚ ਅੱਖਾਂ ਗੱਡ ਦਿੱਤੀਆਂ।

ਮੈਂ ਡੌਰ-ਭੌਰਾ, ਤ੍ਰੇਲੀਓ-ਤ੍ਰੇਲੀ ਤੇ ਮਾਲਤੀ ਹੱਸਦੀ ਲੋਟ-ਪੋਟ ਹੋਈ ਜਾਵੇ।

ਮੇਰਾ ਹੱਥ ਸਿੱਧਾ ਜਿੱਪ ’ਤੇ। ਪੈਂਟ ਦੀ ਥਾਂ ਪਜਾਮਾ। ਨੇਫ਼ਾ ਟਟੋਲਿਆ। ਲੱਕ ਤੋਂ ਨਾੜਾ ਕੱਸਿਆ ਹੋਇਆ। ਫਿਰ ਕੀ ਹੋਇਆ ਹੋਵੇ!

ਉਲਝਣ ’ਚ ਪਾਣੀ ਵਾਲਾ ਜੱਗ ਚੁੱਕਿਆ। ਆਪਣੇ ਮੰੂਹ ’ਤੇ ਛਿੱਟੇ ਮਾਰੇ ਤੇ ਬਚਿਆ ਪਾਣੀ ਮਾਲਤੀ ਦੇ ਸਿਰ ’ਚ। ਦੋਵਾਂ ਦੇ ਹਾਸੇ ਇੱਕਮਿੱਕ। ਬਰਾਂਡੇ ’ਚੋਂ ਮਾਂ ਦਾ ਖੰਗੂਰਾ ਰੁਕਣ ’ਚ ਨਾ ਆਵੇ ਤੇ ਇੱਧਰ ਧੜਕਣਾਂ ਬੇਕਾਬੂ।

ਅਗਲੀ ਸਵੇਰ। ਨਹਾਤੀ ਧੋਤੀ ਤਰੋ-ਤਾਜ਼ਾ ਮਾਲਤੀ ਕੁਆਟਰ ਦੇ ਕੋਨੇ-ਕੋਨੇ ’ਚ ਮਹਿਕਦੀ ਫਿਰੇ। ਜ਼ਿੰਦਗੀ ਖ਼ੂਬਸੂਰਤ ਹੈ ਯਾਰ! ਮੈਨੂੰ ਆਪਣਾ-ਆਪ ਸੋਹਣਾ-ਸੋਹਣਾ ਲੱਗੇ। ਐਵੇਂ ਹੀ ਅੰਦਰੋਂ ਧੁਣਧੁਣੀਆਂ ਜਿਹੀਆਂ ਛਿੜੀ ਜਾਣ। ਰੋਮ-ਰੋਮ ਝਾਂਜਰ ਹੋ ਛਣਕਾਟੇ ਪਾਵੇ।

ਡਿੳੂਟੀ ਤੋਂ ਘਰ ਪਰਤਿਆ। ਮਾਲਤੀ ਨੂੰ ਵੇਖਣ ਦੀ ਕਾਹਲ। ਸਿੱਧਾ ਬੈੱਡਰੂਮ ’ਚ ਜਾ ਵੜਿਆ। ਬੈੱਡ ਦੀ ਢੋਅ ’ਤੇ ਬੀ.ਏ. ਦੀਆਂ ਅੱਧਵਾਟੇ ਛੱੁਟੀਆਂ ਮੇਰੀਆਂ ਕਿਤਾਬਾਂ! ਮੈਂ ਹੈਰਾਨ!! ਮਾਲਤੀ ਖ਼ੁਸ਼।

“ਛੁੱਟਿਆ ਪਿੱਛਾ ਕਿੱਥੇ ਫੜਿਆ ਜਾਂਦੈ। ਭੈਣਾਂ ਨੂੰ ਹੰਨੇ-ਬੰਨੇ ਲਾਉਦਾ ਆਪਣਾ ਵਿਆਹ ਕਰਵਾ ਕੇ ਬਹਿ ਗਿਆਂ। ਮੈਨੂੰ ਤਾਂ ਰਸੋਈ ਦਾ ਹਿਸਾਬ ਲਾਉਣਾ ਔਖਾ ਲੱਗਦੈ ਮਾਲਤੀ। ਮੋਈਆਂ ਸੱਧਰਾਂ ਨਾਲ ਮੋਹ ਨਹੀਂ ਪਾਲ਼ੀ ਦਾ।” ਆਖ ਕੇ ਮੈਂ ਚੁੱਪ ਕਰ ਗਿਆ।

“ਕੁੱਝ ਪਿੱਛੇ ਨਹੀਂ ਛੁੱਟਿਆ ਨਾ ਕੁੱਝ ਮੋਇਐ। ਆਪਾਂ ਮਿਲ ਕੇ ਸਾਰੀਆਂ ਜ਼ਿੰਮੇਵਾਰੀਆਂ ਨਿਭਾਵਾਂਗੇ। ਤੁਹਾਡੀਆਂ ਭੈਣਾਂ ਮੇਰੀਆਂ ਵੀ ਭੈਣਾਂ ਨੇ। ਤੁਸੀਂ ਬੀ.ਏ. ਮੁਕੰਮਲ ਕਰੋ। ਸੁਪਨਾ ਟੁੱਟੇ ਤਾਂ ਜੁੜ ਵੀ ਸਕਦੈ, ਬਸ ਮਰੇ ਨਾ।”

ਉਸ ਦੀਆਂ ਚਮਕਦੀਆਂ ਅੱਖਾਂ, ਉੱਠੀ ਹੋਈ ਗਰਦਨ ਤੇ ਫ਼ਿਲਾਸਫ਼ੀ ਭਰਪੂਰ ਤਕਰੀਰ ਮੂਹਰੇ ਉਸ ਦੇ ਹੱਥ ਹੇਠ ਦੱਬਿਆ ਮੇਰਾ ਹੱਥ ਢਿੱਲਾ ਪੈ ਗਿਆ ਤੇ ਜ਼ੁਬਾਨ ਠਾਕੀ ਗਈ।

ਵਿਆਹ ਤੋਂ ਬਾਦ ਪਹਿਲੀ ਤਨਖ਼ਾਹ ਦੀ ਉਡੀਕ ਮੇਰੇ ਨਾਲੋਂ ਜ਼ਿਆਦਾ ਮਾਲਤੀ ਨੂੰ। ਅਖੇ, “ਮੈਂ ਕਮੇਟੀ ਪਾਈ ਏ। ਪੰਜ ਸੌ ਰੁਪਏ ਦੇ ਦਿਉ। ਕਿਸ਼ਤ ਭਰਨੀ ਏ। ਤਿਣਕਾ-ਤਿਣਕਾ ਕਰਕੇ ਜੋੜਾਂਗੀ ਤਾਂ ਜਾ ਕੇ ਆਪਣੇ ਘਰ ਦਾ ਸੁਪਨਾ ਪੂਰਾ ਹੋਵੇਗਾ।” ਮੇਰੇ ਪੈਰਾਂ ਹੇਠੋਂ ਜ਼ਮੀਨ ਹਿੱਲ ਗਈ। ਆਪਣਾ ਘਰ! ਮੈਂ ਤਾਂ ਕਦੀ ਸੋਚਿਆ ਹੀ ਨਹੀਂ। ਮਾਂ ਦੀ ਦਵਾਈ। ਭੈਣਾਂ ਦੀਆਂ ਫ਼ੀਸਾਂ ਭਰ ਕੇ ਇੱਥੇ ਤਾਂ ਰਸੋਈ ਚਲਾਉਣੀ ਔਖੀ। ਮੈਂ ਕਦੀ ਖ਼ਾਲੀ ਜੇਬ ’ਤੇ ਹੱਥ ਫੇਰਾਂ, ਕਦੀ ਮੂੰਹ ’ਤੇ ਆਈ ਤ੍ਰੇਲੀ ’ਤੇ।

“ਮਾਲਤੀ, ਰੋਟੀ-ਕੱਪੜਾ ਮਿਲਦਾ ਹੈ। ਉਹੀ ਬੜੀ ਵੱਡੀ ਗੱਲ ਏ। ਮੈਂ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜ ਕੇ ਸੁਪਨਿਆਂ ਦੀ ਦੌੜ ਪੂਰੀ ਨਹੀਂ ਕਰ ਸਕਦਾ।” ਮੈਂ ਚੁੱਪ ਕਰ ਗਿਆ, ਬੋਲੀ ਮਾਲਤੀ ਵੀ ਨਹੀਂ।

ਕਈ ਦਿਨਾਂ ਤੋਂ ਮਾਲਤੀ ਆਪਣੀ ਵੱਡੀ ਨਨਾਣ ਨਾਲ ਬੈਠੀ ਕਦੀ ਕੋਈ ਕੱਪੜਾ ਕੱਟ ਰਹੀ ਹੁੰਦੀ, ਕਦੀ ਕੋਈ ਤੋਪਾ ਭਰ ਰਹੀ ਹੁੰਦੀ। ਇੱਕ ਦਿਨ ਡਿਊਟੀ ਤੋਂ ਘਰ ਪਰਤਿਆ। ਦਹਿਲੀਜ਼ ’ਤੇ ਖੜ੍ਹੀ ਮੈਨੰੂ ਵੇਖ ਕੇ ਚਹਿਕੀ ਤੇ ਅੰਦਰ ਨੂੰ ਭੱਜ ਗਈ। ਜਿਵੇਂ ਹੀ ਮੈਂ ਅੰਦਰ ਵੜਿਆ ਨਵਾਂ ਸਿਉਤਾ ਕਢਾਈ ਕੀਤਾ ਕੁਰਤਾ ਮੇਰੇ ਅੱਗੇ ਕਰਕੇ ਬਾਲਾਂ ਵਾਂਗ ਉੱਛਲੀ ਜਾਵੇ।

“ਮੈਂ ਸਿਉਤੈ। ਭੈਣ ਜੀ ਕੋਲੋਂ ਸਿੱਖਿਆ ਵੱਲ।” ਤੇ ਅਗਲੇ ਦਿਨ ਬਰਾਂਡੇ ਵਿੱਚ ਇੱਕ ਕੋਨਾ ਖ਼ਾਲੀ ਕਰਕੇ ਮਾਲਤੀ ਨੇ ਮਸ਼ੀਨ ਦੀ ਅਜਿਹੀ ਹੱਥੀ ਚਲਾਈ ਕਿ ਨਨਾਣ ਭਰਜਾਈ ਨੇ ਕੁਆਟਰ ’ਚੋਂ ਹੀ ਬੂਟੀਕ ਚਲਾ ਲਿਆ। ਮੇਰੇ ਕੋਲੋਂ ਮਾਲਤੀ ਨੇ ਕਦੀ ਇੱਕ ਪੈਸਾ ਨਾ ਮੰਗਿਆ, ਪਰ ਦਿੰਦੀ ਆਪਣੀ ਕਮਾਈ ਵੀ ਨਾ। ਅਖੇ, “ਜੇ ਮੈਂ ਕੰਮ ਨਾ ਕਰਦੀ ਤਾਂ ਵੀ ਤੇ ਤੁਸੀਂ ਸਾਰੀਆਂ ਜਿੰਮੇਵਾਰੀਆਂ ਨਿਭਾਉਦੇ।”

ਕਦੀ ਬਰਾਂਡੇ ਵਿੱਚ ਕਮੇਟੀ ਦੀ ਬੋਲੀ ਲੱਗ ਰਹੀ ਹੁੰਦੀ, ਤਾਂ ਕਦੀ ਸਿਲਾਈ-ਕਢਾਈ ਸਿੱਖਣ ਆਈਆਂ ਕੁੜੀਆਂ ਨੂੰ ਕਾਤਰਾਂ ਜੋੜ ਕੇ ਕੁਸ਼ਨ, ਚਾਦਰਾਂ ਬਣਾਉਣ ਦੇ ਗੁਰ ਦੱਸੇ ਜਾ ਰਹੇ ਹੁੰਦੇ।

ਮੈਂ ਪੁੱਛ ਬੈਠਿਆ, “ਇਹ ਕਮੇਟੀ ਕੀ ਹੁੰਦੀ ਏ? ਪੰਜ ਸੌ ਰੁਪਏ ਦਾ ਚੱਕਰ ਕੀ ਹੈ?” ਮੇਰੇ ਸਵਾਲ ’ਤੇ ਉਹ ਹੱਸੀ ਤੇ ਦੱਸਣ ਲੱਗੀ, “ਕੁੱਝ ਨਹੀਂ। ਅਸੀਂ ਰੇਲਵੇ ਕੁਆਟਰਾਂ ਵਾਲੀਆਂ ਤੇ ਕੁੱਝ ਮੇਰੀਆਂ ਕਸਟਮਰ, ਜੋ ਕੱਪੜੇ ਸੁਆਉਣ ਆਉਦੀਆਂ ਨੇ, ਮਿਲ ਕੇ ਕਮੇਟੀ ਦਾ ਕੰਮ ਸ਼ੁਰੂ ਕੀਤੈ। ਕੁੱਲ ਪੰਦਰਾਂ ਮੈਂਬਰ। ਹਰ ਮੈਂਬਰ ਪੰਜ ਸੌ ਰੁਪਏ ਕਮੇਟੀ ਦਿੰਦੈ। ਇਸ ਤਰ੍ਹਾਂ ਪੰਦਰਾਂ ਜਣਿਆਂ ਦਾ ਜੁੜਿਆ ਪੈਸਾ ਪੰਝੱਤਰ ਸੌ ਰੁਪਏ ਬਣ ਜਾਂਦੈ। ਜ਼ਰੂਰੀ ਨਹੀਂ ਕਿਸ਼ਤ ਪੰਜ ਸੌ ਰੁਪਏ ਮਹੀਨੇ ਹੀ ਰੱਖੀ ਜਾਵੇ। ਜਿੰਨੀ ਕਿਸ਼ਤ ਸਾਰੇ ਆਸਾਨੀ ਨਾਲ ਆਪਣੀ ਬੱਚਤ ਵਿੱਚੋਂ ਕੱਢ ਸਕਣ ਮੈਂਬਰਾਂ ਦੀ ਸਲਾਹ ਨਾਲ ਉਨੀ ਕਿਸ਼ਤ ਦੀ ਮਾਸਿਕ ਕਮੇਟੀ ਪਾ ਲਈ ਜਾਂਦੀ ਹੈ। ਹਰ ਮਹੀਨੇ ਅਸੀਂ ਕਮੇਟੀ ਦੀ ਬੋਲੀ ਲਗਾਉਦੇ ਹਾਂ। ਲੋੜਵੰਦ ਆਪਣਾ ਹਿਸਾਬ ਲਗਾ ਕੇ ਬੋਲੀ ਦਿੰਦਾ ਹੈ। ਸਭ ਤੋਂ ਵੱਧ ਬੋਲੀ ਲਗਾਉਣ ਵਾਲੇ ਨੂੰ ਬੋਲੀ ਵਾਲੀ ਕੀਮਤ ਕੱਟ ਕੇ ਬਾਕੀ ਪੈਸੇ ਦੇ ਦਿੱਤੇ ਜਾਂਦੇ ਹਨ। ਜੋ ਬੋਲੀ ਲੱਗੀ ਹੁੰਦੀ ਹੈ, ਦਾ ਮੁਨਾਫ਼ਾ ਸਾਰੇ ਮੈਂਬਰਾਂ ਵਿੱਚ ਵੰਡ ਲਿਆ ਜਾਂਦਾ ਹੈ। ਕੈਸ਼ੀਅਰ ਨੂੰ ਬੋਲੀ ਤੋਂ ਰਾਹਤ ਹੁੰਦੀ ਹੈ ਤੇ ਕਮੇਟੀ ਦੀ ਸ਼ਰਤ ਮੁਤਾਬਕ ਉਸ ਨੰੂ ਦੂਸਰੀ ਜਾਂ ਤੀਸਰੀ ਪੂਰੀ ਕਮੇਟੀ ਯਾਨੀ ਕਿ ਬਿਨਾ ਕਾਟ ਤੋਂ ਪੂਰੀ ਰਕਮ ਮਿਲਦੀ ਹੈ ਤੇ ਜਨਾਬ! ਕੈਸ਼ੀਅਰ ਮੈਂ ਹਾਂ। ਸੋ ਬੋਲੀ ਸਾਡੇ ਕੁਆਟਰ ਵਿੱਚ ਲੱਗਦੀ ਹੈ।” ਉਹ ਤਣ ਕੇ ਮੇਰੇ ਅੱਗੇ ਖੜ੍ਹੀ ਹੈ।

“ਹੈ ਤਾਂ ਵਧੀਆ ਕੰਮ ਪਰ ਸੰਭਲ ਕੇ ਚੱਲੀਂ ਮਾਲਤੀ। ”

“ਚਿੰਤਾ ਨਾ ਕਰੋ।” ਸੱਚਮੁੱਚ ਹੀ ਉਸ ਨੇ ਮੈਨੂੰ ਕਦੀ ਚਿੰਤਿਤ ਹੋਣ ਵੀ ਨਹੀਂ ਦਿੱਤਾ। ਚਿਹਰਾ ਪੜ੍ਹ ਕੇ ਦਿਲ ਦੀ ਵੇਦਨਾ ਸਮਝ ਲੈਂਦੀ। ਮੁਸ਼ਕਿਲ ਦਾ ਹੱਲ ਤਾਂ ਸੁਝਾਅ ਦਿੰਦੀ, ਪਰ ਆਪਣੀ ਪੋਟਲੀ ’ਚੋਂ ਨਿੱਕੇ ਪੈਸੇ ਦੀ ਮਦਦ ਨਾ ਕਰਦੀ।

“ਪੈਸੇ ਦੀ ਪੀਰ।” ਮੈਂ ਚਿੜ੍ਹਾਉਦਾ।

“ਹਾਂ ਜੀ ਬਿਲਕੁਲ।” ਹੱਸ ਕੇ ਗਰਦਨ ਹੋਰ ਉੱਚੀ ਕਰ ਲੈਂਦੀ।

*****

ਇਸੇ ਤਣਾ-ਤਣੀ ’ਚ ਵਿਆਹ ਨੂੰ ਚਾਰ ਸਾਲ ਹੋ ਗਏ। ਮਾਂ ਅਗਲੀ ਪੀੜ੍ਹੀ ਝੋਲੀ ਖਿਡਾਉਣ ਦੀ ਰੀਝ ਲੈ ਕੇ ਚੱਲ ਵਸੀ। ਵੱਡੀ ਭੈਣ ਦਾ ਵਿਆਹ ਹੋ ਗਿਆ। ਉਸ ਨਾਲੋਂ ਛੋਟੀ ਨਰਸ ਬਣ ਗਈ ਤੇ ਸਭ ਤੋਂ ਛੋਟੀ ਨਾਲ ਮੇਰੀ ਵੀ ਬੀ.ਏ. ਮੁਕੰਮਲ ਹੋ ਗਈ। ਅਸੀਂ ਦੋਹਾਂ ਨੇ ਰੇਲਵੇ ਭਰਤੀ ਲਈ ਇਮਤਿਹਾਨ ਦਿੱਤਾ।

ਮੇਰਾ ਸਹਾਇਕ ਸਟੇਸ਼ਨ ਮਾਸਟਰ ਤੇ ਛੋਟੀ ਦਾ ਕਲੈਰੀਕਲ ਪ੍ਰੀਖਿਆ ਟੈਸਟ ਕਲੀਅਰ ਹੋ ਗਿਆ।

ਮੈਂ ਦਰਜਾ ਚਾਰ ਤੋਂ ਦਰਜਾ ਤਿੰਨ ’ਚ ਪਰਮੋਟ ਹੋ ਕੇ ਟਰੇਨਿੰਗ ਲਈ ਚੰਦੌਸੀ ਜਾ ਪਹੁੰਚਿਆ। ਟਰੇਨਿੰਗ ਪਾਸ ਕੀਤੀ। ਜਿਸ ਸਟੇਸ਼ਨ ’ਤੇ ਸਾਰੀ ਉਮਰ ਪਿਤਾ ਜੀ ਨੇ ਸਿਰ ਝੁਕਾ ਕੇ ਹੱਥ ਬੰਨ੍ਹੀ ਰੱਖੇ ਸਨ, ਉਸੇ ਸਟੇਸ਼ਨ ’ਤੇ ਮੈਂ ਸਹਾਇਕ ਸਟੇਸ਼ਨ ਮਾਸਟਰ ਲੱਗ ਕੇ ਗੱਡੀਆਂ ਆਰ-ਪਾਰ ਕਰਵਾਉਣ ਲੱਗਿਆ।

ਦਰਜਾ ਚਾਰ ਕੁਆਟਰਾਂ ਤੋਂ ਪਿੱਛਾ ਛੁੱਟ ਗਿਆ। ਅਸੀਂ ਛੋਟੇ ਕੁਆਟਰ ਤੋਂ ਬਾੳੂਆਂ ਦੇ ਵੱਡੇ ਕੁਆਟਰ ’ਚ ਪਹੁੰਚ ਗਏ। ਇਨ੍ਹਾਂ ਕੁਆਟਰਾਂ ’ਚ ਕਦੀ ਮੇਰੇ ਪਿਤਾ ਜੀ ਸਿਰ ਝੁਕਾਈ ਬਾੳੂਆਂ ਦੇ ਹੁਕਮ ਪੁਗਾਉਦੇ ਸਾਡੇ ਚਾਰਾਂ ਭੈਣ-ਭਰਾਵਾਂ ਲਈ ਵੱਡੇ ਸੁਪਨੇ ਵੇਖਿਆ ਕਰਦੇ ਸਨ। ਕਾਸ਼! ਇਹ ਸਭ ਵੇਖਣ ਲਈ ਉਹ ਜੀਉਦੇ ਹੁੰਦੇ।

ਪੰਜਵੇਂ ਸਾਲ ਮਾਲਤੀ ਦੀ ਕੁੱਖ ਹਰੀ ਹੋਈ। ਦੋਵੇਂ ਨਿੱਕੀਆਂ ਭੈਣਾਂ ਨੌਕਰੀ ’ਚ ਆ ਗਈਆਂ ਤੇ ਸੁੱਖ ਨਾਲ ਦੋਵਾਂ ਨੂੰ ਆਪਣੇ ਖੇਤਰ ਦੇ ਵਰ ਵੀ ਮਿਲ ਗਏ।

ਮਾਂ-ਪਿਤਾ ਜੀ ਕੰਧ ’ਤੇ ਟੰਗੀ ਤਸਵੀਰ ਹੋ ਗਏ। ਭੈਣਾਂ ਆਪੋ-ਆਪਣੇ ਘਰਾਂ ਵਿੱਚ ਰੁੱਝ ਗਈਆਂ। ਮਾਲਤੀ ਮੈਨੂੰ ਪਿਤਾ ਬਣਨ ਦਾ ਸੁੱਖ ਦੇਣ ਵਾਲੀ ਸੀ।

ਪਿਛਲੇ ਪੰਜ ਸਾਲਾਂ ਵਿੱਚ ਇਹ ਸਭ ਕੁੱਝ ਮੈਨੂੰ ਸੁਪਨਾ ਜਾਪਦਾ। ਸੱਚ-ਝੂਠ ਪਰਖਣ ਲਈ ਮੈਂ ਕਦੀ ਪਿੰਡੇ ਚੁੂੰਢੀ ਵੱਢਦਾ, ਕਦੀ ਆਪਣੇ ਹੀ ਮੰੂਹ ’ਤੇ ਚਪੇੜ ਮਾਰ ਕੇ ਖ਼ੁਦ ਨੂੰ ਸੱਚ ਦੀ ਤਸੱਲੀ ਕਰਵਾਉਦਾ।

ਮਾਲਤੀ ਨੇ ਧੀ ਪੁੱਤ ਜੌੜੇ ਬਾਲਾਂ ਨੂੰ ਜਨਮ ਦਿੱਤਾ। ਛੇ ਸਾਲਾਂ ਵਿੱਚ ਦੋ ਬਾਲ ਹੀ ਹੋਣੇ ਸਨ। ਸੋਚ ਕੇ ਮੇਰਾ ਆਪ-ਮੁਹਾਰੇ ਹਾਸਾ ਛੁੱਟ ਗਿਆ। ਮੇਰਾ ਪਰਿਵਾਰ। ਭਰਿਆ-ਪੂਰਾ ਘਰ-ਸੰਸਾਰ, ਪਰ ਮਾਲਤੀ ਦਾ ‘ਆਪਣਾ ਘਰ’ਸੁਪਨਾ ਪੂਰਾ ਕਰਨਾ ਮੇਰੇ ਲਈ ਪਹਾੜ ਦੀ ਚੋਟੀ ਸਰ ਕਰਨਾ ਸੀ। ਜੌੜੇ ਬਾਲਾਂ ਦਾ ਪਾਲਣ-ਪੋਸ਼ਣ, ਵਿਆਹੀਆਂ ਭੈਣਾਂ ਦੀ ਕਬੀਲਦਾਰੀ। ਸਟੇਸ਼ਨ ਮਾਸਟਰ ਦੀ ਤਨਖ਼ਾਹ ਸਾਰਿਆਂ ਨਾਲ ਪੂਰੀ ਲਹਿੰਦੀ ਹੰਭ ਜਾਂਦੀ। ਇੱਧਰ ਮਾਲਤੀ ਗਾਹੇ-ਬਗਾਹੇ ਬੋਲਦੀ ਰਹਿੰਦੀ, “ਕੋਈ ਪੱਕਾ ਥਾਂ ਟਿਕਾਣਾ ਹੋਵੇ ਤਾਂ ਦੁਕਾਨ ਕਿਰਾਏ ’ਤੇ ਲੈ ਕੇ ਬੂਟੀਕ ਖੋਲ੍ਹ ਲਵਾਂ। ਹਰ ਚੌਥੇ ਸਾਲ ਨਵਾਂ ਕੁਆਟਰ। ਬਾਲਾਂ ਲਈ ਨਵਾਂ ਸਕੂਲ। ਅਜੇ ਬੂਟੀਕ ਦੇ ਗਾਹਕ ਪੱਕੇ ਹੋਣ ਲੱਗਦੇ ਨੇ ਤੇ ਸਾਡਾ ਬੋਰੀ-ਬਿਸਤਰਾ ਬੰਨ੍ਹਣ ਦਾ ਵਕਤ ਆ ਜਾਂਦੈ।” ਤਬਾਦਲੇ ਦੇ ਦਿਨ ਮੇਰੀ ਆਰਥਿਕਤਾ ਦਾ ਰੱਜ ਕੇ ਮੂੰਹ ਚਿੜਾਉਦੇ, ਪਰ ਗੱਡੀ ਚੱਲੀ ਜਾਂਦੀ। ਕਦੀ ‘ਕੋਸ਼ਨ’ ਆ ਜਾਂਦਾ, ਪਰ ਲਾਈਨ ਦੀ ਮੁਰੰਮਤ ਹੁੰਦੇ ਹੀ ਜ਼ਿੰਦਗੀ ਰਫ਼ਤਾਰ ਫੜ ਲੈਂਦੀ।

*****

ਵਿਆਹ ਦੀ ਪੰਦਰ੍ਹਵੀਂ ਵਰ੍ਹੇ ਗੰਢ!

ਮਾਲਤੀ ਨੂੰ ਕੁੱਝ ਜ਼ਿਆਦਾ ਹੀ ਚਾਅ ਚੜ੍ਹਿਆ ਹੋਇਆ।

ਅੰਦਰ ਹੀ ਅੰਦਰ ਕੋਈ ਤਾਣਾ ਬੁਣਿਆ ਜਾ ਰਿਹੈ! ਮੈਂ ਉਸ ਦਾ ਚਿਹਰਾ ਪੜ੍ਹ ਕੇ ਅੰਦਰ ਜਾਣਨ ਦੀ ਉਲਝਣ ’ਚ ਉਲਝਿਆ ਸੀ ਕਿ ਉਹੀ ਗੱਲ ਹੋਈ! ਪਤਾ ਨਹੀਂ ਕਿਹੜੀ ਨੁੱਕਰ ’ਚ ਸਾਂਭੇ ਪੈਸੇ ਕੱਢ ਲਿਆਈ ਤੇ ਅੱਖਾਂ ਭਰ ਕੇ ਪੈਸੇ ਮੇਰੇ ਅੱਗੇ ਢੇਰੀ ਕਰਦਿਆਂ ਕਹਿਣ ਲੱਗੀ, “ਆਪਣਾ ਘਰ।”

“ਇੰਨੇ ਪੈਸੇ! ” ਮੈਂ ਹੱਕਾ-ਬੱਕਾ ਰਹਿ ਗਿਆ। ਮੈਂ ਤਾਂ ਕਦੀ ਮਾਲਤੀ ਨੂੰ ਤਨਖ਼ਾਹ ’ਚੋਂ ਕੁੱਝ ਫੜਾਇਆ ਨਹੀਂ। ਪਹਿਲੀ ਵਾਰੀ ਕਮੇਟੀ ਲਈ ਮੰਗੇ ਪੰਜ ਸੌ ਰੁਪਏ ਦੇਣ ਤੋਂ ਇਨਕਾਰ ਕੀ ਕੀਤਾ, ਉਸ ਨੇ ਫੇਰ ਕਦੀ ਮੇਰੇ ਕੋਲੋਂ ਨਿੱਕਾ ਪੈਸਾ ਵੀ ਨਾ ਮੰਗਿਆ।

ਮੈਂ ਉਲਝਣ ਸੁਲਝਾਉਣ ’ਚ ਉਲਝਿਆ ਸੀ ਕਿ ਉਹ ਬੋਲ ਪਈ, “ਬਦਲੀ ਜਿੱਥੇ ਹੋਵੇ ਹੁੰਦੀ ਰਵ੍ਹੇ, ਪਰ ਬੰਦੇ ਕੋਲ ਆਪਣੇ ਸਿਰ ਦੀ ਛੱਤ ਵੀ ਨਾ ਹੋਵੇ। ਪਤਾ ਉਦੋਂ ਲੱਗੂ ਜਦੋਂ ਰਿਟਾਇਰ ਹੋਏ। ਹੁਣ ਤਾਂ ਜਵਾਕ ਛੋਟੇ ਨੇ ਕੱਲ੍ਹ ਨੰੂ ਜਦੋਂ ਵੱਡੇ ਹੋ ਗਏ ਫਿਰ ਨਹੀਂ ਖ਼ਰਚੇ ਸਾਹ ਲੈਣੇ। ਨਾਲੇ ਮੈਂ ਕਿਹੜਾ ਤੁਹਾਡੀ ਤਨਖ਼ਾਹ ’ਚੋਂ ਹਿੱਸਾ ਮਾਰਿਐ। ਕੱਲ੍ਹ ਨੂੰ ਵੱਡੇ ਹੋਏ ਬਾਲ ਇਹ ਤਾਂ ਮਿਹਣਾ ਨਾ ਮਾਰਨ ਕਿ ਅਸੀਂ ਆਪਣਾ ਘਰ ਵੀ ਨਾ ਬਣਾ ਸਕੇ।” ਜਾਣਦਾ ਸਾਂ ਉਸ ਦੀਆਂ ਸਾਰੀਆਂ ਉੱਚੀਆਂ ਆਵਾਜ਼ਾਂ ਮੇਰੀ ਨਾਭੀ ’ਚ ਦੱਬੀ ਆਵਾਜ਼ ਨੂੰ ਦਫ਼ਨ ਕਰਨ ਲਈ ਲਗਾਤਾਰ ਉੱਚੀਆਂ ਹੋ ਰਹੀਆਂ ਹਨ। ਅਸਲ ਵਿੱਚ ਉਸ ਅੱਗੇ ਮੇਰੀ ਆਵਾਜ਼ ਹਮੇਸ਼ਾ ਦੱਬ ਕੇ ਰਹਿ ਜਾਂਦੀ। ਲੋੜਾਂ-ਥੋੜਾਂ ਗਿਨਾਉਣ ਦੀ ਬਜਾਏ ਮੈਂ ਸਿੱਧਾ-ਸਪਾਟ ਪੁੱਛਿਆ,

“ਪਤਾ ਵੀ ਲੱਗੇ ਘਰ ਬਣਾਉਣਾ ਕਿੱਥੇ ਆ? ਜਦੋਂ ਤੱਕ ਨੌਕਰੀ ਏ ਰਹਿਣਾ ਤਾਂ ਜਿੱਥੇ ਪੋਸਟਿੰਗ ਹੋਏਗੀ ਉੱਥੇ ਹੀ ਪੈਣੈ।”

ਮੇਰਾ ਇਹ ਸੰਸਾ ਵੀ ਉਸ ਨੇ ਆਪੇ ਹੀ ਹੱਲ ਕਰ ਦਿੱਤਾ। ਤਪਾਕ ਦੇਣੀ ਬੋਲੀ, “ਜ਼ਿਲ੍ਹਾ ਹੈੱਡ ਕੁਆਟਰ। ਗੱੁਡੀ ਵਿਆਹੀ ਜਾਵੇਗੀ। ਕਾਕਾ ਜੋ ਵੀ ਕਰੇ, ਜਿੱਥੇ ਵੀ ਰਹੇ। ਘੱਟੋ-ਘੱਟ ਉਸ ਨੂੰ ਆਪਣੀ ਛੱਤ ਉਸਾਰਨ ਦੀ ਚਿੰਤਾ ਤਾਂ ਨਾ ਖਾਵੇਗੀ। ਉਸ ਦਾ ਵੀ ਆਪਣਾ ਜੱਦੀ-ਪੁਸ਼ਤੀ ਘਰ ਹੋਵੇਗਾ।”

ਅਸੀਂ ਦੋਹਾਂ ਨੇ ਮਿਲ ਕੇ ਉਸ ਦੇ ਜੋੜੇ ਪੈਸੇ ਗਿਣੇ। ਛੋਟੇ ਵੱਡੇ ਨੋਟ ਤੇ ਸਿੱਕੇ ਮਿਲਾ ਕੇ ਇੱਕ ਲੱਖ ਤ੍ਰੇਹਠ ਹਜ਼ਾਰ ਦੇ ਕਰੀਬ।

“ਇਹਦਾ ਕੀ ਆਏਗਾ?” ਮੈਂ ਹੱਸਿਆ।

ਉੱਠੀ। ਪਤਾ ਨਹੀਂ ਕਿਹੜੀ ਖੁੱਡ ’ਚੋਂ ਇੱਕ ਲੀਰਾਂ ਲੱਥਾ ਲੈਦਰ ਦਾ ਬੈਗ ਚੁੱਕ ਲਿਆਈ।

“ਇਹ ਵੇਖੋ, ਕਿੰਨੀਆਂ ਐਫ.ਡੀਆਂ ਤੇ ਕਿਸਾਨ ਵਿਕਾਸ ਪੱਤਰ! ਮੇਰੀ ਹਰ ਕਮੇਟੀ ਦਾ ਹਿਸਾਬ। ” ਹੁਣ ਉਸ ਦਾ ਹੱਸਣਾ ਤੇ ਮੇਰੀਆਂ ਅੱਖਾਂ ਫਟੀਆਂ ਰਹਿ ਜਾਣਾ ਸੁਭਾਵਿਕ ਸੀ। ਗਿਣਨ ਲੱਗੇ! ਪੰਜ ਹਜ਼ਾਰ, ਛੇ ਹਜ਼ਾਰ, ਪੰਝੱਤਰ ਸੌ, ਬਾਰਾਂ ਹਜ਼ਾਰਵਾਲੀਆਂ ਮਿਚਿਉਰ ਹੋਈਆਂ ਐਫ.ਡੀਆਂ, ਕਿਸਾਨ ਵਿਕਾਸ ਪੱਤਰ ਗਿਣਦਿਆਂ ਉਸ ਦੇ ਚਿਹਰੇ ਦੀ ਵੱਧਦੀ ਚਮਕ ਨੇ ਮੇਰੀਆਂ ਅੱਖਾਂ ਜਲ-ਥਲ ਕਰ ਦਿੱਤੀਆਂ।

“ਵਾਹ ਓਏ ਦਾਰੀ! ਜੀਉਦਾ ਰਹਿ ਭਲਿਆ ਲੋਕਾ।” ਮਾਲਤੀ ਨੂੰ ਬੁੱਕਲ ’ਚ ਲੈਂਦਿਆਂ ਮੈਂ ਮੇਲ ਦਾ ਸਬੱਬ ਬਣੇ ਦਾਰੀ ਦਾ ਦਿਲੋਂ ਧੰਨਵਾਦ ਕੀਤਾ।

ਮਾਲਤੀ ਦੀਆਂ ਅੱਖਾਂ ਰਾਹੀਂ ਵੇਖਿਆ, ਮੈਨੂੰ ਆਪਣੇ ਘਰ ਦਾ ਸੁਪਨਾ ਸਾਕਾਰ ਹੁੰਦਾ ਲੱਗਿਆ। ਅਗਲੇ ਹੀ ਦਿਨ ਪਲਾਟ ਦੀ ਭਾਲ ਲਈ ਦਲਾਲਾਂ ਨਾਲ ਗੱਲ ਹੋ ਗਈ। ਹਫ਼ਤਾ ਨਹੀਂ ਪਿਆ। ਇੱਕ ਮਰਲਾ ਨਹੀਂ, ਬਲਕਿ ਦਸ ਮਰਲੇ ਪਲਾਟ ਦੀ ਪੇਸ਼ਗੀ ਸਾਈ ਦੇ ਦਿੱਤੀ ਗਈ। ਹੌਲੀ-ਹੌਲੀ ਨੀਹਾਂ ਭਰੀਆਂ ਗਈਆਂ। ਉਸ ਦੀ ਹਿੰਮਤ ਮੇਰਾ ਹੌਸਲਾ ਬਣਨ ਲੱਗੀ। ਮੈਂ ਸੁਸਾਇਟੀ ਲੋਨ ਤਾਂ ਲੈ ਲਿਆ, ਪਰ ਜੀ.ਪੀ. ਫੰਡ ’ਚੋਂ ਪੈਸੇ ਕਢਵਾਉਣ ਦੀ ਗੱਲ ਮਾਲਤੀ ਨੇ ਮੇਰੇ ਸੰਘ ਅੰਦਰ ਹੀ ਘੁੱਟ ਦਿੱਤੀ। ਅਖੇ, “ਮੇਰੇ ਬਾਲਾਂ ਦਾ ਭਵਿੱਖ ਦਾਅ ’ਤੇ ਲਾ ਕੇ ਸੁਪਨੇ ਨਹੀਂ ਉਸਾਰਨੇ ਮੈਂ। ਕੋਈ ਨਾ ਨੀਹਾਂ ਭਰੀਆਂ ਗਈਆਂ। ਆਪੇ ਹੌਲੀ-ਹੌਲੀ ਕੰਧਾਂ ਵੀ ਖੜ੍ਹੀਆਂ ਹੋ ਜਾਣਗੀਆਂ।

ਮਾਲਤੀ ਬਾਲਾਂ ਨੂੰ ਸੰਭਾਲਦੀ। ਜਿੱਥੇ ਵੀ ਜਾਂਦੀ ਆਪਣਾ ਬੂਟੀਕ ਨਾਲ ਚੁੱਕੀ ਰੱਖਦੀ। ਇੱਕ ਤੋਂ ਦੂਜੇ ਸਟੇਸ਼ਨ ’ਤੇ ਬਦਲੀ ਨੇ ਉਸ ਦੇ ਗਾਹਕਾਂ ਦੇ ਡੱਬੇ ਕਈ ਸਟੇਸ਼ਨਾਂ ਤੱਕ ਪਹੁੰਚਾ ਦਿੱਤੇ ਸਨ। ਸਰਵਾਈਕਲ ਦੀ ਪਰੇਸ਼ਾਨੀ ਕਾਰਨ ਚਾਹੇ ਸਿਲਾਈ ਦਾ ਕੰਮ ਟੇਲਰ ਮਾਸਟਰ ਕਰਨ ਲੱਗਿਆ, ਪਰ ਮਾਲਤੀ ਆਪਣਾ ਹਿਸਾਬ ਨਾ ਵਿਗੜਨ ਦਿੰਦੀ।

*****

ਵਿਆਹ ਦੀ ਬਾਈਵ੍ਹੀਂ ਵਰ੍ਹੇ ਗੰਢ। ਦੋਹਰਾ ਜਸ਼ਨ ਬਣ ਕੇ ਆਈ।

ਮੈਂ ਸਟੇਸ਼ਨ ਮਾਸਟਰ ਤੋਂ ਸਟੇਸ਼ਨ ਸੁਪਰਡੈਂਟ ਪਰਮੋਟ ਹੋਇਆ ਤੇ ਮਾਲਤੀ ਦੀਆਂ ਅੱਖਾਂ ਨਾਲ ਵੇਖਿਆ ਸਾਡਾ ਸੁਪਨਾ ‘ਆਪਣਾ ਘਰ’, ਬਿਜਲੀਆਂ ਸੰਗ ਨਹਾਤਾ ਫੁੱਲਾਂ ਨਾਲ ਸ਼ਿੰਗਾਰਿਆ ਸਾਡੀਆਂ ਅੱਖਾਂ ਸਾਹਮਣੇ ਸਾਕਾਰ ਖੜ੍ਹਾ ਹੈ।

ਭੈਣਾਂ ਪਰਿਵਾਰਾਂ ਨਾਲ ਹੱਸਦੀਆਂ ਨੇ ਘਰ ਦੀ ਦਹਿਲੀਜ਼ ’ਤੇ ਪੈਰ ਧਰਿਆ। ਮਾਲਤੀ ਨੇ ਚਾੲੀਂ-ਚਾੲੀਂ ਤੇਲ ਚੋਇਆ। ਸਕੇ-ਸਨੇਹੀਆਂ ਦੀ ਭੀੜ ਵਿੱਚ ਕੋਈ ਨਜ਼ਰ ਨਹੀਂ ਆ ਰਿਹਾ ਤਾਂ ਗੁੱਡੀ ਤੇ ਕਾਕਾ। ਅਸਲ ਵਿੱਚ ਆਈ.ਆਈ.ਟੀ. ’ਚ ਦਾਖ਼ਲੇ ਨੇ ਦੋਹਾਂ ਦੇ ਸੁਪਨਿਆਂ ਨੂੰ ਖੰਭ ਲਾ ਦਿੱਤੇ ਹਨ। ਦੋਹਾਂ ਵੱਲੋਂ ਆਨਲਾਈਨ ਬੁੱਕ ਕੀਤਾ ਕੇਕ ਸ਼ਾਮ ਨੂੰ ਸਹੀ ਸਮੇਂ ਗੇਟ ’ਤੇ ਡਿਲਿਵਰੀ ਲਈ ਪਹੁੰਚ ਗਿਆ ਹੈ। ਕੇਕ ਫੜਦੀ ਮਾਲਤੀ ਖ਼ੁਸ਼, ਬੇਹੱਦ ਖ਼ੁਸ਼ ਹੈ। ਮਹਿਮਾਨਾਂ ਨੂੰ ਹੱਸ-ਹੱਸ ਮਿਲਦੀ ਨੇ ਘਰ ਦੀ ਚੱਠ ਕੀਤੀ।

ਰਾਤ ਤੱਕ ਮੁਬਾਰਕਾਂ ਦਿੰਦੇ ਮਹਿਮਾਨ ਵਿਦਾਅ ਹੋ ਗਏ।

ਆਪਣੇ ਘਰ ਵਿੱਚ ਸਾਡੇ ਦੋਹਾਂ ਦੀ ਪਹਿਲੀ ਰਾਤ! ਬੈੱਡਰੂਮ ’ਚ ਪਹੁੰਚੇ। ਅਜੀਬ ਜਿਹੀ ਝਰਨਾਹਟ ਨਾਲ ਰੋਮ-ਰੋਮ ਲਬਰੇਜ਼, ਜਿਵੇਂ ਸਾਡੇ ਵਿਆਹ ਦੀ ਇਹ ਪਹਿਲੀ ਰਾਤ ਹੋਵੇ। ਇੱਕ ਮਿੰਟ ਨਾ ਮਾਲਤੀ ਸੁੱਤੀ ਨਾ ਮੇਰੀ ਅੱਖ ਲੱਗੀ। ਜ਼ਿੰਦਗੀ ਦੇ ਦੋ ਦਹਾਕੇ ਅੱਖਾਂ ’ਚ ਪਿਘਲਦੇ ਗੱਲਾਂ ’ਚੋਂ ਢਲਦੇ ਇੱਕ ਦੂਜੇ ਦੀ ਬੁੱਕਲ ਦਾ ਨਿੱਘ ਬਣਦੇ ਰਹੇ।

ਖ਼ੁਸ਼ੀ ਦੇ ਖੰਭਾਂ ’ਤੇ ਸਵਾਰ ਉੱਡਦੀ ਹੋਈ ਰਾਤ ਲੰਘ ਗਈ। ਮੈਂ ਅਗਲੀ ਸਵੇਰ ਡਿੳੂਟੀ ’ਤੇ ਪਹੁੰਚਣਾ ਸੀ। ਤੜਕੇ ਉੱਠੇ। ਨਹਾਅ-ਧੋ ਕੇ ਰੋਜ਼ੀ ਰੋਟੀ ਦੇ ਟਿਕਾਣੇ ਵੱਲ ਪਰਤਣ ਲਈ ਤਿਆਰ ਹੋ ਗਏ।

“ਇਹ ਕੀ ਮਾਲਤੀ?”

ਘਰ ਦੀਆਂ ਕੰਧਾਂ ਸਹਿਲਾਉਦੀ। ਦਰਵਾਜ਼ੇ ਚੁੰਮ ਕੇ ਪਿਆਰ ਨਾਲ ਹੱਥ ਫੇਰਦੀ ਦੀਆਂ ਭਰੀਆਂ ਅੱਖਾਂ। ਮੇਰਾ ਪੁੱਛਣਾ ਵਾਜਬ ਸੀ।

“ਕੁੱਝ ਨਹੀਂ, ਬਸ ਮੈਂ ਚਾਹੁੰਦੀ ਆਂ ਇਸ ਘਰ ਨੂੰ ਮੇਰੀ ਤੇ ਮੈਨੂੰ ਇਸ ਘਰ ਦੀ ਇੰਨੀ ਆਦਤ ਪੈ ਜਾਏ ਕਿ ਮੈਂ ਕੁੱਝ ਚਿਰ ਨਾ ਆਵਾਂ ਤਾਂ ਇਹ ਮੈਥੋਂ ਉਦਾਸ ਹੋ ਜਾਵੇ। ਮੈਨੂੰ ਖਿੱਚ ਪਾਵੇ ਤੇ ਮੈਂ ਭੱਜੀ ਆਵਾਂ ਤੁਹਾਡੇ ਤੇ ਬਾਲਾਂ ਨਾਲ ਸਕੂਨ ਦੀ ਤਲਾਸ਼ ’ਚ।” ਉਸ ਦੀਆਂ ਭਰੀਆਂ ਅੱਖਾਂ ਛਲਕ ਪਈਆਂ।

“ਝੱਲੀ ਨਾ ਹੋਵੇ ਤਾਂ।” ਮੈਂ ਮਾਲਤੀ ਨੂੰ ਕਲਾਵੇ ’ਚ ਸਮੇਟਿਆ। ਘਰ ਨੂੰ ਤਾਲਾ ਲਗਾਇਆ ਤੇ ਵਾਪਸ ਚੱਲ ਪਏ। ਫ਼ੈਸਲਾ ਹੋਇਆ! ਕੋਈ ਵੀ ਤਿੱਥ-ਤਿਉਹਾਰ, ਜਨਮ ਦਿਹਾੜਾ ਜਾਂ ਵਿਆਹ ਦੀ ਵਰ੍ਹੇਗੰਢ ਹੋਵੇ ਜਸ਼ਨ ਆਪਣੇ ਆਲ੍ਹਣੇ ਵਿੱਚ ਹੀ ਮਨਾਇਆ ਜਾਵੇਗਾ।

ਕੈਰੀਅਰ ਦੀਆਂ ਮਜਬੂਰੀਆਂ ’ਚ ਬੱਝੇ ਦੋਵੇਂ ਬੱਚੇ ਭਾਵੇਂ ਕਿਸੇ ਸਮਾਗਮ ’ਚ ਸ਼ਾਮਲ ਨਾ ਹੋ ਸਕਦੇ ਪਰ ਅਸੀਂ ਦੋਹਾਂ ਜੀਆਂ ਨੇ ਪਾਈ ਪਿਰਤ ਨਾ ਤੋੜੀ।

ਗੁੱਡੀ ਦਾ ਵਿਆਹ ਕੀਤਾ। ਸਹੁਰਿਆਂ ਦੀ ਇੱਛਾ ਮੁਤਾਬਿਕ ਉਨ੍ਹਾਂ ਦੇ ਮਨਪਸੰਦ ਮੈਰਿਜ ਪੈਲੇਸ ’ਚ ਸਾਰਾ ਫ਼ੰਕਸ਼ਨ ਹੋਇਆ, ਪਰ ਗੁੱਡੀ ਦੀ ਲਾਵਾਂ ਦੀ ਵੇਦੀ ਸਾਡੇ ਆਪਣੇ ਆਸ਼ਿਆਨੇ ਦੇ ਵਿਹੜੇ ’ਚ ਸਜਾਈ ਗਈ। ਬਾਬੁਲ ਦੀ ਦਹਿਲੀਜ਼ ਤੋਂ ਖ਼ੁਸ਼ੀ ਭਰੇ ਹੰਝੂਆਂ ’ਚ ਵਿਦਾਈ ਦਾ ਸਕੂਨ ਮਾਲਤੀ ਦਾ ਰੋਮ-ਰੋਮ ਪੜ੍ਹਨ ਵਾਲਾ ਹੀ ਜਾਣੇ।

ਧੀ ਸਹੁਰੇ ਘਰ ਹੱਸਣ ਵੱਸਣ ਲੱਗੀ।

ਪੁੱਤਰ ਨੂੰ ਦਾਣਾ-ਪਾਣੀ ਗੁੜਗਾਓਂ ਖਿੱਚ ਕੇ ਲੈ ਗਿਆ। ਇੱਕੋ ਦਫ਼ਤਰ ’ਚ ਕੰਮ ਕਰਦਿਆਂ ਦਿਲਾਂ ਦੀ ਖਿੱਚ ਜ਼ਿੰਦਗੀ ਦੀ ਗੰਢ ਬਣ ਗਈ। ਕਾਕੇ ਦਾ ਵਿਆਹ ਗੁੜਗਾਓਂ ਹੋਇਆ। ਸਾਰੀਆਂ ਤਿਆਰੀਆਂ ਬਾਲਾਂ ਨੇ ਆਪ ਹੀ ਕਰ ਲਈਆਂ। ਮਹਿਮਾਨ ਬਣ ਕੇ ਅਸੀਂ ਗੁੜਗਾਓਂ ਜਾ ਪਹੁੰਚੇ।

“ਜਿੱਥੇ ਤੇ ਜਿਵੇਂ ਬੱਚੇ ਖ਼ੁਸ਼ ਅਸੀਂ ਵੀ ਖ਼ੁਸ਼। ” ਆਖਦੀ ਮਾਲਤੀ ਨੂੰਹ ਪੁੱਤਰ ਨੂੰ ਛੇਤੀ ਆਪਣੇ ਘਰ ਫੇਰਾ ਪਾਉਣ ਦੀ ਤਾਕੀਦ ਕਰਕੇ ਮੇਰੇ ਨਾਲ ਵਾਪਸ ਪਰਤ ਆਈ। ਉਸ ਦਾ ਅੰਦਰ ਰਿਝਦਾ ਮੈਂ ਮਹਿਸੂਸ ਕਰਦਾ, ਪਰ ਜਾਣਦਾ ਸੀ ਇਸ ਵੇਲੇ ਤਕਰੀਰ ਤਕਰਾਰ ਬਣ ਜਾਵੇਗੀ ਤੇ ਚੱੁਪ ਅੱਲ੍ਹੇ ਜ਼ਖ਼ਮ ਦਾ ਫੰਬਾ।

ਜ਼ਿੱਦ ਮੱਲ ਬੈਠੀ। ਰਿਟਾਇਰਮੈਂਟ ਤੋਂ ਬਾਦ ਅਸੀਂ ਕਿਧਰੇ ਨਹੀਂ ਜਾਣਾ। ਆਪਣੇ ਘਰ ਰਹਾਂਗੇ। ਨੂੰਹ ਪੁੱਤਰ ਦੋਵੇਂ ਨੌਕਰੀ ਵਾਲੇ ਨੇ। ਆਉਦੇ-ਜਾਂਦੇ ਰਹਿਣਗੇ, ਪਰ ਪੋਤਾ ਹੋਵੇ ਜਾਂ ਪੋਤੀ ਅਸੀਂ ਆਪਣੇ ਕੋਲ ਰੱਖਾਂਗੇ ਆਪਣੇ ਘਰ।

“ਠੀਕ ਹੈ ਮਾਲਤੀ, ਜੋ ਤੂੰ ਆਖੇਂਗੀ ਉਹੀ ਹੋਵੇਗਾ।” ਜ਼ਿੰਦਗੀ ਕਈ ਦਿਨ ਡੁਸਕਦੀ ਰਹੀ। ਕਦੀ ਧੀ ਨੂੰ ਫ਼ੋਨ ਕਰ ਲਿਆ, ਕਦੀ ਨੂੰਹ ਪੁੱਤ ਨੂੰ। ਹੌਲੀ-ਹੌਲੀ ਫਿਰ ਮਸਤ ਚਾਲ ਚੱਲਦੇ ਅਸੀਂ ਸੁਪਨੇ ਉਲੀਕਣ ਲੱਗੇ।

ਮੇਰੀ ਰਿਟਾਇਰਮੈਂਟ ’ਚ ਦੋ ਸਾਲ ਰਹਿ ਗਏ। ਮਾਲਤੀ ਨੂੰ ਘਰ ਦਾ ਹੇਜ ਕੁੱਝ ਜ਼ਿਆਦਾ ਹੀ ਹੋਣ ਲੱਗਿਆ। ਸਪਤਾਹਿਕ ਛੱੁਟੀ ਲੈ ਕੇ ਅਸੀਂ ਘਰ ਚਲੇ ਜਾਣਾ।

ਦਹਿਲੀਜ਼ ’ਤੇ ਪੱਬ ਧਰਦੀ ਹੱਥ ਨਾਲ ਧਰਤੀ ਛੁਹ ਕੇ ਮੱਥੇ ਨੂੰ ਲਾਉਦੀ। ਦਰਵਾਜ਼ੇ ਸਹਿਲਾਉਦੀ, ਕੰਧਾਂ ਚੁੰਮਦੀ। ਸੱਚਮੁੱਚ ਹੀ ਘਰ ਦੇ ਰੋਮ ਰੋਮ ’ਚ ਜ਼ਿੰਦਗੀ ਧੜਕਦੀ।

ਨੂੰਹ ਪੁੱਤਰ ਨੇ ਵਿਆਹ ਦੀ ਪਹਿਲੀ ਸਾਲਗਿਰਾਹ ਘਰ ਆਉਣ ਦਾ ਵਾਅਦਾ ਕੀਤਾ। ਰਾਹ ਉਡੀਕਦੀਆਂ ਅੱਖਾਂ ਥੱਕ ਗਈਆਂ। ਫੇਰਾ ਤਾਂ ਨਾ ਪਾਇਆ ਪਰ ਪੁੱਤਰ ਵੱਲੋਂ ਛੇਤੀ ਹੀ ਦਾਦਾ-ਦਾਦੀ ਬਣਾਉਣ ਦੀ ਖ਼ੁਸ਼ਖ਼ਬਰੀ ਕੀ ਸੁਣ ਲਈ, ਮਾਲਤੀ ਨੇ ਤੁਫ਼ਾਨ ਚੱੁਕ ਲਿਆ। ਮੇਰੀ ਅੰਸ਼ ਮੇਰੇ ਆਪਣੇ ਘਰ ’ਚ ਹੀ ਜਨਮ ਲਵੇਗੀ। ਪਰ!

ਪੁੱਤਰ ਦੀ ਜ਼ਿੱਦ ਅੱਗੇ ਚਾਅ ਫਿਰ ਹਾਰ ਮੰਨ ਗਏ। ਮੇਰਾ ਨੌਕਰੀ ਦਾ ਆਖਰੀ ਮਹੀਨਾ ਮੇਰੇ ਦਾਦਾ ਬਣਨ ਦਾ ਪਹਿਲਾ ਮਹੀਨਾ ਵੀ ਸੀ।

ਰਿਟਾਇਰਮੈਂਟ ਲੈ ਕੇ ਮਗਰ ਪਹੁੰਚਣ ਦਾ ਇਰਾਦਾ ਕਰਕੇ ਮਾਲਤੀ ਨੂੰ ਗੁੜਗਾਓਂ ਲਈ ਰਵਾਨਾ ਕਰ ਦਿੱਤਾ।

ਨਵੀਂ ਜ਼ਿੰਦਗੀ ਦੀ ਆਮਦ ਉਡੀਕਦਿਆਂ ਸਮਾਂ ਖੰਭ ਲਾ ਕੇ ਉੱਡ ਗਿਆ।

*****

ਹਸਪਤਾਲ ਦੇ ਬਾਹਰ ਮੈਂ ਤੇ ਬੇਟਾ ਦੋਵੇਂ ਸੂਲੀ ਲਟਕੇ ਪਲਾਂ ਨਾਲ ਦੋ ਚਾਰ ਹੋ ਰਹੇ ਹਾਂ। ਮਾਲਤੀ ਅੰਦਰ ਲੇਬਰ ਰੂਮ ’ਚ ਨੂੰਹ ਕੋਲ ਹੈ।

“ਬਸ ਥੋੜ੍ਹਾ ਸਬਰ ਮੇਰੀ ਬੇਟੀ।” ਮਾਲਤੀ ਦੇ ਨੂੰਹ ਨੂੰ ਹੌਸਲਾ ਦਿੰਦੇ ਬੋਲ ਸਾਡੇ ਕੰਨਾਂ ਤੱਕ ਪਹੁੰਚ ਕੇ ਸਾਡੀ ਉਤਸੁਕਤਾ ਵਧਾ ਰਹੇ ਹਨ।

“ੳੂਂਆਂ ੳੂਂਆਂ! ” ਬਾਲ ਦੇ ਰੋਣ ਦੀ ਆਵਾਜ਼ ਸਾਡੇ ਪਿਉ-ਪੁੱਤ ਦੀ ਕਿਲਕਾਰੀ ਬਣ ਗਈ ਹੈ। ਲੇਬਰ ਰੂਮ ਦੇ ਦਰਵਾਜ਼ੇ ’ਤੇ ਇੱਕ ਟੱਕ ਅੱਖਾਂ ਠਹਿਰ ਗਈਆਂ ਹਨ। ਕੁੱਝ ਮਿੰਟਾਂ ਵਿੱਚ ਤੌਲੀਏ ’ਚ ਲਪੇਟੀ ਆਪਣੀ ਅੰਸ਼ ਕਾਲਜੇ ਨਾਲ ਲਾਈ ਹੱਸਦੀ ਹੋਈ ਮਾਲਤੀ ਬਾਹਰ ਆਈ।

“ ਆਪਣਾ ਪੋਤਾ! ਆਪਾਂ! ਦਾਦਾ-ਦਾਦੀ!! ”

ਥੋੜ੍ਹੀ ਜਿਹੀ ਖ਼ੁਸ਼ੀ ਮਿਲੀ ਨਹੀਂ ਕਿ ਝੱਲੀ ਦੀਆਂ ਅੱਖਾਂ ਸਮੁੰਦਰ ਹੋਈਆਂ ਨਹੀਂ।

ਨਿੱਕੇ ਜਿਹੇ ਬੋਟ ਨਾਲ ਲਾਡ ਲਡਾਉਦੇ ਸਾਨੂੰ ਦਿਨ ਰਾਤ ਦਾ ਫ਼ਰਕ ਭੁੱਲ ਗਿਆ। ਨੂੰਹ-ਪੁੱਤ ਨੌਕਰੀ ’ਤੇ ਚਲੇ ਜਾਂਦੇ ਤੇ ਅਸੀਂ ਪਿੱਛੋਂ ਆਪਣੀ ਅੰਸ਼ ਦੇ ਹੁੰਗਾਰੇ ਮਾਣਦੇ। ਬਾਲ ਛੇ ਮਹੀਨੇ ਦਾ ਹੋ ਗਿਆ। ਮਾਲਤੀ ਨੂੰ ਘਰ ਦੀ ਖਿੱਚ ਪੈਣ ਲੱਗੀ। ਉਸ ਦਾ ਉਦਾਸ ਚਿਹਰਾ ਵੇਖ ਮੈਂ ਬੱਚਿਆਂ ਨੂੰ ਹੁਣ ਕੁੱਝ ਦਿਨ ਆਪਣੇ ਘਰ ਚੱਲਣ ਲਈ ਜ਼ੋਰ ਮਾਰਿਆ।

“ਡੈਡੀ ਇਹ ਕਿਹੜਾ ਬੇਗਾਨਾ ਘਰ ਏ। ਇਹ ਵੀ ਤਾਂ ਤੁਹਾਡੇ ਪੁੱਤਰ ਦਾਨਹੀਂ, ਤੁਹਾਡਾ ਆਪਣਾ ਹੀ ਘਰ ਏ। ਨਾਲੇ ਰਿਟਾਇਰ ਹੋ ਗਏ ਤੁਸੀਂ। ਹੁਣ ਇੱਥੇ ਹੀ ਰਹੋ ਸਾਡੇ ਕੋਲ।”

ਨੂੰਹ-ਪੁੱਤਰ ਸਾਨੂੰ ਆਪਣੇ ਕੋਲ ਰੱਖਣ ਲਈ ਜ਼ੋਰ ਪਾਉਣ ਪਰ ਮਾਲਤੀ ਦੀ ਜ਼ਿੱਦ ਅੱਗੇ ਅੜਨਾ ਤਾਂ ਕੀ ਮੈਂ ਕਦੀ ਕਿੰਤੂ-ਪਰੰਤੂ ਵੀ ਨਹੀਂ ਕੀਤਾ। ਘਰ ਵਾਪਸੀ ਦੀ ਤਿਆਰੀ ਹੋ ਗਈ। ਸ਼ਾਮ ਨੂੰ ਵਾਪਸ ਪਰਤਣਾ ਸੀ ਤੇ ਮਾਲਤੀ ਨੇ ਬਾਲਾਂ ਨੂੰ ਜਾਣ ਤੋਂ ਪਹਿਲਾਂ ਆਪਣੇ ਹੱਥ ਦੇ ਪਰੌਂਠੇ ਖੁਆਉਣ ਦੀ ਜ਼ਿੱਦ ਫੜ ਲਈ।

ਨੂੰਹ ਪੁੱਤਰ ਲਈ ਖਾਣਾ ਪੈਕ ਕਰਕੇ ਨੰਨ੍ਹੇ ਲਈ ਦੁੱਧ ਦੀ ਬੋਤਲ ਤਿਆਰ ਕੀਤੀ।

*****

“ ਡੈਡੀ ਹਟੋ ਜ਼ਰਾ। ” ਬੋਲਦੇ ਬੇਟੇ ਨੇ ਤਾਲਾ ਖਿੱਚਿਆ। ਤੜਾਕ ਕਰਦਾ ਲਾਕ ਟੁੱਟਿਆ ਤੇ ਨਾਲ ਹੀ ਮੇਰੀ ਸੋਚਾਂ ਦੀ ਲੜੀ ਟੁੱਟ ਗਈ।

“ਵਾਹ ਮਾਲਤੀ! ’’

ਘਰ ਦੀ ਦਹਿਲੀਜ਼ ’ਤੇ ਪੈਰ ਧਰਿਆ, ਦਹਿਲੀਜ਼ ਤੋਂ ਲੈ ਕੇ ਮਿੱਟੀ ਬੁੱਲ੍ਹਾਂ ਨਾਲ ਛੁਹਾਈ। ਦਰਵਾਜ਼ੇ, ਕੰਧਾਂ ਪਲੋਸਦੇ ਦੀ ਧਾਹ ਨਿਕਲ ਗਈ।

ਧੂੜ-ਮਿੱਟੀ ਨਾਲ ਭਰਿਆ ਘਰ, ਥਾਂ-ਥਾਂ ਲੱਗੇ ਜਾਲੇ। ਨਾਲ ਆਏ ਨੌਕਰ ਨੇ ਆਉਦੇ ਹੀ ਡਿੳੂਟੀ ਸੰਭਾਲ ਲਈ। ਕੁੱਝ ਘੰਟੇ ਲੱਗੇ। ਘਰ ਬੈਠਣ ਲਾਇਕ ਸਾਫ਼ ਹੋ ਗਿਆ।

ਘਰ ਦਾ ਦਰਵਾਜ਼ਾ ਚੁੰਮਦੇ ਨੇ ਕੰਧਾਂ ਸਹਿਲਾਈਆਂ। ਸਾਹਮਣੀ ਦੀਵਾਰ ’ਤੇੇ ਟੰਗੀ ਮਾਲਤੀ ਦੀ ਤਸਵੀਰ। ਧੂੜ-ਮਿਟੀ ਨਾਲ ਧੁੰਦਲੀ ਹੋਈ ਪਈ ਹੈ। ਤਸਵੀਰ ’ਤੇ ਪਾਇਆ ਫੁੱਲਾਂ ਦਾ ਹਾਰ ਸੁੱਕ ਚੁੱਕਿਆ ਹੈ, ਪਰ ਸੁੱਕੇ ਫੁੱਲਾਂ ਦੀ ਮਹਿਕ ਘਰ ਦੇ ਕੋਨੇ-ਕੋਨੇ ’ਚ ਮਾਲਤੀ ਦੀ ਮੌਜੂਦਗੀ ਬਣ ਕੇ ਸੁਗੰਧੀਆਂ ਫੈਲਾ ਰਹੀ ਹੈ।

‘‘ ਤਿੰਨ ਸਾਲ ਹੋ ਗਏ ਮਾਲਤੀ! ਹੱਸਦੀ-ਖੇਡਦੀ ਪੋਤੇ ਦਾ ਮੂੰਹ ਵੇਖਣ ਗਈ, ਫੱੁਲਾਂ ਦੇ ਰੂਪ ਵਿੱਚ ਕਲਸ਼ ’ਚ ਬੰਦ ਹੋ ਕੇ ਆਖਰੀ ਫੇਰੀ ਪਾਉਣ ਆਈ, ਤੇ ਹਮੇਸ਼ਾ ਲਈ ਲਈ ਕੰਧ ’ਤੇ ਟੰਗੀ ਤਸਵੀਰ ਬਣ ਗਈ। ਕੋਈ ਇੰਜ ਵੀ ਜਾਂਦੈ! ’’ ਮੇਰੀ ਹੁੱਬ ਨਿਕਲ ਗਈ।

‘‘ ਤੇਰੇ ਜਾਣ ਮਗਰੋਂ ਅੱਜ ਆਇਆਂ। ਵੇਖ, ਤੇਰਾ ਪੋਤਾ ਨਾਲ ਲੈ ਕੇ। ” ਮੈਂ ਕੁੱਛੜ ਚੁੱਕੇ ਪੋਤੇ ਦਾ ਮੱਥਾ ਮਾਲਤੀ ਦੀ ਤਸਵੀਰ ਨਾਲ ਛੁਹਾਇਆ।

“ਵੇਖੋ ਡੈਡੀ ਤੁਹਾਡੀ ਇੱਛਾ ਸਾਡੇ ਸਿਰ ਮੱਥੇ। ਕੱਲ੍ਹ ਨੰਨ੍ਹੇ ਦੇ ਮੁੰਡਨ ਕਰਵਾ ਕੇ ਨਾਲ ਹੀ ਦਲਾਲ ਨਾਲ ਗੱਲ ਕਰ ਲਉ। ਹੁਣ ਮੇਰਾ ਤੇ ਤੁਹਾਡੀ ਨੰੂਹ ਦਾ ਇੱਥੇ ਆਉਣਾ ਸੰਭਵ ਨਹੀਂ। ਗੁੜਗਾਓਂ ਵਰਗੀ ਥਾਂ ਛੱਡ ਕੇ ਇੱਥੇ ਆਉਣਾ! ਕੋਈ ਕੀ, ਅਸੀਂ ਖ਼ੁਦ ਵੀ ਆਪਣੇ-ਆਪ ਨੂੰ ਮੂਰਖ ਨਹੀਂ ਮਹਾਂਮੂਰਖ ਹੀ ਕਹਾਂਗੇ।”

“ਪਰ ਬੇਟੇ ਇਸ ਘਰ ਦੀ ਮਾਲਕਣ ਤੁਹਾਡੀ ਮਾਂ ਹੈ। ਉਸ ਦੀ ਇੱਛਾ ਬਗੈਰ ਮੈਂ ਇਹ ਫ਼ੈਸਲਾ ਨਹੀਂ ਲੈ ਸਕਦਾ।” ਆਖ ਕੇ ਮੈਂ ਇੱਕੋ ਵਾਕ ’ਚ ਬਹਿਸ ਦਾ ਅੰਤ ਕਰ ਦਿੱਤਾ।

ਨੂੰਹ-ਪੁੱਤ ਨੂੰ ਵਾਪਸ ਜਾਣ ਦੀ ਕਾਹਲੀ ਹੈ। ਮੈਨੂੰ ਵੀ ਨਾਲ ਲੈ ਕੇ ਜਾਣ ਦੀ ਜ਼ਿੱਦ ਫੜੀ ਹੋਈ ਹੈ। ਉਨ੍ਹਾਂ ਨੂੰ ਮੇਰੀ ਕੋਈ ਲੋੜ ਨਹੀਂ, ਸਗੋਂ ਬੁਢਾਪੇ ਵਿੱਚ ਬੀਮਾਰੀ ਖਾਧਾ ਸ਼ਰੀਰ ਮੇਰੇ ਆਪਣੇ ਵਾਸਤੇ ਹੀ ਬੋਝ ਹੈ। ਅਸਲ ਵਿੱਚ ਬੱਚੇ ਮੇਰਾ ਬਹੁਤ ਖ਼ਿਆਲ ਰੱਖਦੇ ਨੇ ਤੇ ਇਸ ਹਾਲਤ ਵਿੱਚ ਮੈਨੂੰ ਇੱਕਲਾ ਛੱਡਣ ਲਈ ਮੂਲੋਂ ਰਾਜ਼ੀ ਨਹੀਂ। ਮਾਲਤੀ ਦੇ ਜਾਣ ਤੋਂ ਬਾਦ ਮੈਂ ਪਹਿਲਾਂ ਵਾਲਾ ਮੈਂ ਰਿਹਾ ਹੀ ਕਿੱਥੇ ਹਾਂ।

ਮਾਲਤੀ ਦੀ ਤਸਵੀਰ ਲਗਾਉਣ ਲਈ ਪੂਰੀ ਕੰਧ ’ਤੇ ਕਰਵਾਇਆ ਤਾਜ਼ਾ ਪੇਂਟ ਮਹਿਕ ਰਿਹਾ ਹੈ। ਮਾਲਤੀ ਦੀ ਤਸਵੀਰ ਨੌਕਰ ਹੱਥੋਂ ਲੈ ਕੇ ਮੈਂ ਆਪ ਸਾਫ਼ ਕਰਕੇ ਟੰਗੀ ਹੈ। ਤਾਜ਼ਾ ਗੇਂਦੇ ਦਾ ਹਾਰ ਪਾ ਕੇ ਤਸਵੀਰ ਬਣੀ ਵੀ ਫੁਲਵਾੜੀ ਵਾਂਙ ਖਿੜੀ ਲੱਗ ਰਹੀ ਹੈ ਮੇਰੀ ਮਾਲਤੀ। ਮੈਂ ਤਸਵੀਰ ਨੂੰ ਸਹਿਲਾਇਆ। ਹੁੱਬਕੀਆਂ ਲੈਂਦਿਆਂ ਪਤਾ ਨਹੀਂ ਚਿੱਤ ਵਿੱਚ ਕੀ ਆਇਆ। ਜੇਬ ਵਿੱਚੋਂ ਪਰਸ ਕੱਢਿਆ। ਆਪਣੀ ਪਾਸਪੋਰਟ ਸਾਈਜ਼ ਫੋਟੋ ਕੱਢੀ। ਮਾਲਤੀ ਦੀ ਫੋਟੋ ਦਾ ਹਾਰ ਇੱਕ ਪਾਸਿਓਂ ਚੁੱਕ ਕੇ, ਸੱਜੇ ਪਾਸੇ ਆਪਣੀ ਫੋਟੋ ਫਰੇਮ ਵਿੱਚ ਅੜੁੰਗ ਦਿੱਤੀ।

ਵਾਪਸੀ ਦੀ ਤਿਆਰੀ ਹੋ ਗਈ ਹੈ। ਘਰ ਨੂੰ ਲਗਾਉਣ ਲਈ ਆਇਆ ਨਵਾਂ ਤਾਲਾ ਹੱਥ ਵਿੱਚ ਫੜੀ ਪੁੱਤਰ ਦਲਾਲ ਨਾਲ ਘਰ ਵੇਚਣ ਦੀ ਗੱਲ ਕਰ ਰਿਹਾ ਹੈ।

ਮੈਂ ਘਰ ਦੀਆਂ ਦੀਵਾਰਾਂ ਸਹਿਲਾਉਦਾ ਮੁੱਖ ਦਰਵਾਜ਼ਾ ਚੁੰਮ ਰਿਹਾ ਹਾਂ।

“ਦਾਦੂ।” ਪੋਤੇ ਨੇ ਮੇਰਾ ਹੱਥ ਖਿੱਚਿਆ। ਮੈਂ ਆਖ਼ਰੀ ਵਾਰ ਦਰਵਾਜ਼ੇ ਨੂੰ ਸਹਿਲਾ ਕੇ ਚੁੰਮਿਆ।

“ਕੁੱਝ ਪਿੱਛੇ ਨਹੀਂ ਛੁੱਟਿਆ। ਨਾ ਹੀ ਕੋਈ ਸੁਪਨਾ ਮੋਇਐ।” ਮੇਰਾ ਤ੍ਰਾਹ ਨਿਕਲ ਗਿਆ। ਮਾਲਤੀ! ਜਿਵੇਂ ਮੇਰੇ ਕੰਨ ’ਚ ਬੋਲ ਰਹੀ ਹੋਵੇ। ਬੁਖਲਾਹਟ ’ਚ ‘ਮਾਲਤੀਮਾਲਤੀ’ ਆਵਾਜ਼ ਮਾਰਦਾ ਇੱਧਰ-ਉੱਧਰ ਝਾਕਣ ਲੱਗਿਆ।

“ਇਹ ਕੀ? ਨੰਨ੍ਹੇ!! ” ਨੰਨ੍ਹਾ ਕੰਧਾਂ ਸਹਿਲਾਉਦਾ, ਦਰਵਾਜ਼ਾ ਚੁੰਮਦਾ ਮੁਸਕਰਾ ਰਿਹੈ। ਮੇਰੀਆਂ ਭਰੀਆਂ ਅੱਖਾਂ ਛਲਕੀਆਂ। ਫੜਫੜਾਉਦੇ ਬੁੱਲ੍ਹਾਂ ’ਤੇ ਮੁਸਕਾਨ ਫੈਲ ਗਈ। ਨੰਨ੍ਹਾ ਤਾੜੀਆਂ ਮਾਰਦਾ ਵਾਰ-ਵਾਰ ਦਰਵਾਜ਼ਾ ਚੁਮੰਣ ਲੱਗਿਆ ਹੈ। ਨੂੰਹ-ਪੱੁਤਰ ਕਾਰ ਵਿੱਚ ਜਾ ਬੈਠੇ ਹਨ ਤੇ ਸਾਨੂੰ ਦਾਦੇ-ਪੋਤੇ ਨੂੰ ਜਲਦੀ ਆਉਣ ਲਈ ਆਵਾਜ਼ਾਂ ਮਾਰਨ ਲੱਗੇ ਹਨ।

ਨੰਨੇ੍ਹ ਨੂੰ ਉਗਲ ਲਗਾਈ ਮੈਂ ਕਾਰ ਵੱਲ ਚੱਲ ਪਿਆ ਹਾਂ। ਕਾਰ ਵੱਲ ਵੱਧਦਾ ਮੈਂ ਹੀ ਨਹੀਂ ਨੰਨ੍ਹਾ ਵੀ ਪਿੱਛੇ ਮੁੜ ਕੇ ਵੇਖ ਰਿਹਾ ਹੈ। ਉਸ ਦਾ ਸਿਰ ਪਲੋਸਦਿਆਂ ਮੈਂ ਚੁੰਮਣਾਂ ਦੀ ਝੜੀ ਲਾ ਦਿੱਤੀ ਹੈ।

ਲੋਕਵੇਦੀ : ਪ੍ਰੋ ਨਾਹਰ ਸਿੰਘ (ਡਾ)

ਮੈ ਨੀਵਾਂ ਮੇਰਾ ਮੁਰਸ਼ਦ ਉੱਚਾ, ਅਸੀ ਉੱਚਿਆ ਦੇ ਸੰਗ ਲਾਈ

ਸਦਕੇ ਜਾਵਾਂ ਉਹਨਾ ਉੱਚਿਆ ਦੇ, ਜਿਨ੍ਹਾਂ ਨੀਵਿਆਂ ਨਾਲ ਨਿਭਾਈ

ਲੋਕਵੇਦੀ : ਪ੍ਰੋ ਨਾਹਰ ਸਿੰਘ (ਡਾ)

ਮੇਰੀ ਆਪਣੇ ਮੁਰਸ਼ਦ ਪ੍ਰੋਫੈਸਰ ਨਾਹਰ ਸਿੰਘ ਨਾਲ ਪਹਿਲੀ ਨਿੱਜੀ ਮਿਲਣੀ ਕੋਈ ਬਹੁਤੀ ਖੁਸ਼ਗਵਾਰ ਨਹੀਂ ਸੀ। ਮੈਂ ਬਰਜਿੰਦਰਾ ਕਾਲਜ ਫ਼ਰੀਦਕੋਟ ਤੋਂ ਐਮ. ਏ ਕਰਕੇ ਸਿੱਧਾ ਪੰਜਾਬੀ ਵਿਭਾਗ,ਪੰਜਾਬੀ ਯੂਨੀਵਰਸਿਟੀ,ਪਟਿਆਲਾ ਵਿੱਚ ਐੱਮ. ਫਿਲ ਕਰਨ ਆਇਆ ਸੀ। ਉਸ ਸਮੇਂ ਮੇਰੀ ਹਵਾ ਕਾਫ਼ੀ ਖਰਾਬ ਸੀ ਕਿਉਂਕਿ ਮੈਂ ਮੈਰਿਟ ਲਿਸਟ ਵਿੱਚ ਸਿਖਰ ਤੇ ਸੀ। ਉਸ ਸਮੇਂ ਸਾਰੇ ਰੈਗੂਲਰ,ਕੌਰਸਪੌਡਸ ਅਤੇ ਪ੍ਰਾਈਵੇਟ ਵਿਦਿਆਰਥੀਆਂ ਦੀ ਸਾਂਝੀ ਲਿਸਟ ਬਣਦੀ ਸੀ। ਲੋਕਾਂ ਨੂੰ ਨੌਕਰੀ ਨਹੀਂ ਮਿਲਦੀ ਸੀ,ਮੈਂ ਬੀਐਸ ਸੀ- ਬੀ ਐੱਡ ਹੋਣ ਕਰਕੇ ਨੌਕਰੀ ਠੁਕਰਾ ਕੇ ਆਇਆ ਸੀ।ਇਸਦੇ ਨਾਲ ਹੀ ਮੈਂ ਯੂਜੀਸੀ ਦੇ ਪਹਿਲੇ ਬੈਚ ਦਾ ਨੈੱਟ ਜੇਆਰਐਫ ਪਾਸ ਸੀ। ਵਿਦਿਆਰਥੀ ਜਥੇਬੰਦੀ ਵਿੱਚ ਕੰਮ ਕਰਦੇ ਹੋਣ ਕਰਕੇ ਬੁਰਜੂਆ ਪੜ੍ਹਾਈ ਅਤੇ ਨੌਕਰੀ ਨੂੰ ਬਹੁਤੀ ਅਹਿਮੀਅਤ ਨਹੀਂ ਦਿੰਦਾ ਸੀ। ਤਰਕਸ਼ੀਲ ਲਹਿਰ ਦਾ ਮੀਤ ਪ੍ਰਧਾਨ ਹੋਣ ਦੇ ਨਾਲ ਨਾਲ ਤਰਕਸ਼ੀਲ ਦਾ ਸੰਪਾਦਕ ਸੀ ਇਸ ਕਰਕੇ ਰੱਬ ਨੂੰ ਢੱਬ ਦੱਸਦਾ ਸੀ, ਬਾਕੀ ਤਾਂ ਸਭ ਕੁਝ ਥੱਲੇ ਥੱਲੇ ਸੀ। ਹੋਰ ਤਾਂ ਹੋਰ ਮੇਰਾ ਐਮ ਫਿਲ ਵਿੱਚ ਪਟਿਆਲਾ ਨਾਲੋਂ ਨਾਲ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਵੀ ਦਾਖ਼ਲਾ ਹੋਇਆ ਸੀ। ਕਈ ਨਵੀਂਆਂ ਯਾਰੀਆਂ ਦੋਸਤੀਆਂ ਕਾਰਨ ਪਟਿਆਲੇ ਟਿਕਿਆ ਸੀ । ਵਿਭਾਗੀ ਬੋਰਡ ਉੱਪਰ ਐਮ ਫਿਲ ਦੇ ਟਾਪਿਕ ਲੱਗੇ ਜਿਨ੍ਹਾਂ ਵਿੱਚ ਪਾਸ਼ ਦੀ ਕਾਵਿ ਸੰਵੇਦਨਾ ਟਾਪਿਕ ਸ਼ਾਮਿਲ ਸੀ, ਮੈਂ ਭਰ ਦਿੱਤਾ।

ਸਭ ਤੋਂ ਵੱਧ ਨੰਬਰ ਹੋਣ ਕਰਕੇ ਟਾਪਿਕ ਮੈਨੂੰ ਮਿਲ ਗਿਆ ਅਤੇ ਵਿਭਾਗ ਵੱਲੋਂ ਹੁਣ ਤੱਕ ਨਿਯਮਾਂ ਅਨੁਸਾਰ ਗੁਪਤ ਰੱਖੇ ਨਿਗਰਾਨ ਦੀ ਗੁਪਤਤਾ ਜੱਗ ਜ਼ਾਹਰ ਹੋ ਗਈ। ਇਹ ਡਾ ਨਾਹਰ ਸਿੰਘ ਦਾ ਦਿੱਤਾ ਟਾਪਿਕ ਸੀ । ਮੈਨੂੰ ਮੇਰੇ ਮਹਿਬੂਬ ਕਵੀ ਪਾਸ਼ ਨੇ ਮੁਰਸ਼ਦ ਦੇ ਦਿੱਤਾ ਸੀ। ਮੈਂ ਚਾਈਂ ਚਾਈਂ ਉਨ੍ਹਾਂ ਨੂੰ ਮਿਲਣ ਗਿਆ। ਉਹ ਪੰਜਾਬੀ ਵਿਭਾਗ ਵਿੱਚ ਜਿੱਥੇ ਹੁਣ ਵਿਭਾਗੀ ਲਾਇਬਰੇਰੀ ਹੈ, ਉਸ ਦੇ ਸਾਹਮਣੇ ਅਧਿਆਪਕਾਂ ਦੇ ਬੈਠਣ ਲਈ ਬਣੇ ਲੱਕੜ ਦੇ ਕੈਬਿਨ ਵਿੱਚ ਬਹਿੰਦੇ ਸਨ ਜੋ ਪਹਿਲਾ ਉਹ ਡਾ ਰਵੀ ਕੋਲ ਹੁੰਦਾ ਸੀ। ਉਹ ਦਰਵਾਜ਼ਾ ਭੇੜ ਕੇ ਅੰਦਰ ਬੈਠੇ ਸਨ । ਮੈਂ ਦਰਵਾਜ਼ਾ ਖੋਲ੍ਹਿਆ ਅਤੇ ਅੰਦਰ ਚਲਿਆ ਗਿਆ। ਉਹ ਪੌਣੇ ਵਿੱਚ ਵਲੇਟੀ ਰੋਟੀ ਦੀ ਪੂਣੀ ਬਣਾ ਕੇ ਖਾਈ ਜਾਂਦੇ ਸੀ,ਜਿਸ ਨੂੰ ਮਾਲਵੇ ਵਿੱਚ ਘੁੱਗੂ ਬਣਾਕੇ ਖਾਣਾ ਕਹਿੰਦੇ । ਉਸ ਸਮੇਂ ਬਹੁਤੇ ਕਾਮਰੇਡ ਮੁੰਡੇ ਦਾੜ੍ਹੀ ਕੱਟਕੇ ਪੱਗ ਬੰਨਦੇ ਸੀ,ਅਕਸਰ ਸ਼ਰਟ ਪੈਂਟ ਵਿੱਚੋਂ ਬਾਹਰ ਰੱਖਦੇ ਸੀ ਤਾਂ ਜੋ ਦੇਸੀ ਲੱਗ ਸਕਣ ਅਤੇ ਵਿਸ਼ੇਸ਼ ਪਛਾਣ ਗਲ ਵਿੱਚ ਲੰਮੀ ਤਣੀ ਵਾਲਾ ਝੋਲਾ ਪਾ ਕੇ ਰੱਖਦੇ ਸਨ ।

ਮੈਂ ਕੱਟੇ ਵਾਲਾਂ ਵਾਲਾ, ਟੀ ਸ਼ਰਟ ਪਾਈ( ਜੋ ਉਸ ਸਮੇਂ ਆਮ ਨਹੀਂ ਸੀ) ਅਤੇ ਪੈਂਟ ਅੰਦਰ ਦੇ ਕੇ ਉਪਰੋ ਬੈਲਟ ਲਾ ਕੇ ਹੱਥ ਵਿੱਚ ਇਕਨਾਮਿਕਸ ਵਾਲੇ ਗਿਆਨ ਬਾਈ ਵੱਲੋਂ ਦਿੱਤੀ ਸੈਮੀਨਾਰਾਂ ਤੇ ਮਿਲਣ ਵਾਲੀ ਸੋਹਣੀ ਫਾਈਲ ਫੜੀ ਕਮਰੇ ਵਿੱਚ ਵੜ੍ਹਿਆ ਤਾਂ ਉਨ੍ਹਾਂ ਨੇ ਮੈਨੂੰ ਕੋਈ ਸ਼ਹਿਰੀ ਟਾਈਪ ਮੁੰਡਾ ਸਮਝ ਕੇ ਆਖਿਆ “ਉਹ-ਹੋ ਤੂੰ ਕੀ ਸੋਚਕੇ ਇਹ ਟਾਪਿਕ ਭਰ ਦਿੱਤਾ , ਤੂੰ ਕੀ ਪਾਸ਼ ਬਾਰੇ ਜਾਣਦਾ ਏ ? ਤੈਥੋਂ ਨਹੀ ਇਹ ਟਾਪਿਕ ਹੋਣਾ ! ਕੁਝ ਹੋਰ ਕਰ ਲੈ ” ਮੈਂ ਆਪਣਾ ਸਵਾਗਤ ਨਾ ਹੁੰਦਾ ਵੇਖ ਕੇ ਕੁਝ ਗੁੱਸੇ ਭਰੇ ਦਾਅਵੇ ਨਾਲ ਆਖਿਆ ਮੈਂ ਸਾਰਾ ਪਾਸ਼ ਪੜ੍ਹਿਆ ਹੈ। ਪੁੱਛੋ ਕੀ ਪੁੱਛਣਾ ਹੈ। ਵੈਸੇ ਹੁਣ ਤਾਂ ਮੈਂ ਟਰਮ ਪੇਪਰ ਬਾਰੇ ਪੁੱਛਣ ਆਇਆ ਸੀ। ਕੋਈ ਕਿਤਾਬ ਹੈ ਹਮਦਰਦਵੀਰ ਨੁਸ਼ਹਿਰਵੀ ਦੀ ਸੰਪਾਦਿਤ ਤੀਲੇ ਅਤੇ ਆਹਲਣਾ ਕਿੱਥੋਂ ਮਿਲੇਗੀ ? ਅਖੀਰ ਬਾਬਾ ਕੁਝ ਢਿਲਾ ਜਿਹਾ ਪੈ ਗਿਆ ਅਤੇ ਅਧਿਆਪਕ ਵਾਲੇ ਫਰਜ਼ ਨਾਲ ਆਖਿਆ ਹਾਂ! ਹਾਂ !ਜਾ ਲਿਖ ਲਿਆ। ਜਦੋਂ ਮੈਂ ਉਹ ਲਿਖ ਕੇ ਲੈ ਕੇ ਗਿਆ ਤਾਂ ਸ਼ਾਇਦ ਉਨ੍ਹਾਂ ਨੂੰ ਵਿਚਾਰਧਾਰਕ ਸੋਚ ਪਸੰਦ ਆਈ ਜਾਂ ਆਪਣਾ ਫ਼ਰਜ਼ ਪੂਰਾ ਕਰਦਿਆਂ ਦਸਤਖਤ ਕਰ ਦਿੱਤੇ ਸਨ। ਇੰਜ ਮੈਨੂੰ ਚੇਲਾ ਮੰਨ ਲਿਆ ਜਾਂ ਮੁੰਨ ਲਿਆ।

ਉਹ ਕਲਾਸ ਪੜ੍ਹਾਉਣ ਸਮੇਂ ਪੂਰੇ ਨੋਟਿਸ ਲੈ ਕੇ,ਤਿਆਰੀ ਕਰਕੇ ਆਉਂਦੇ ਸਨ । ਖੇਤਰੀ ਖੋਜ ਵਿਧੀ ਸਮਝਾਉਣ ਲਈ ਆਪਣੇ ਖੋਜ ਕਾਰਜ ਦੀਆਂ ਨਿੱਜੀ ਉਦਾਹਰਣਾਂ ਦਿੰਦੇ। ਵਿਦਿਆਰਥੀਆਂ ਨਾਲ ਘੁਲਣ ਮਿਲਣ ਜਾਂ ਹਲਕੀ ਗੱਲ ਕਰਨ ਤੋਂ ਝਕਦੇ ਜੇ ਕਦੇ ਲੋਕਵੇਦ ਪੜ੍ਹਾਉਂਦੇ ਹੋਣ ਕਰਕੇ ਚੱਕਵੀਂ ਗੱਲ ਆ ਵੀ ਜਾਂਦੀ ਤਾਂ ਥੋੜ੍ਹਾ ਜਿਹਾ ਹੱਸ ਲੈਂਦੇ, ਰੁਕ ਰੁਕ ਘੁਟੇ ਸਾਹ ਵਾਲਾ ਹਾ ਹਾ ਵਾਲਾ ਹਾਸਾ ਹੱਸ ਕੇ ਤੁਰੰਤ ਗੱਲ ਨੂੰ ਗੰਭੀਰ ਮੋੜਾ ਦੇ ਕੇ ਵਿਦਿਆਰਥੀਆਂ ਦੇ ਹੱਸਣ ਦਾ ਮੌਕਾ ਖੋਹ ਲੈਂਦੇ। ਖੋਜ ਵਿਧੀ ਪੜ੍ਹਾਉਂਦੇ ਏਨੇ ਮਗਨ ਹੋ ਜਾਂਦੇ ਕਿ ਕਈ ਵਾਰ ਆਪਣੇ ਆਪ ਵਿੱਚ ਖੋਹ ਜਾਂਦੇ । ਖੇਤਰੀ ਖੋਜ ਕਾਰਜ ਬਾਰੇ ਬੋਲਦਿਆਂ ਨਿੱਜੀ ਅਨੁਭਵ ਦੱਸਣ ਲੱਗ ਪੈਂਦੇ ਕਿ ਕਿਵੇਂ ਲੋਕ ਗੀਤਾਂ ਦੀ ਸਮੱਗਰੀ ਇਕੱਤਰ ਕਰਨ ਲਈ ਉਨ੍ਹਾਂ ਵਰਗਾ ਹੀ ਹੋਣਾ ਪੈਂਦਾ ਹੈ । ਉਨ੍ਹਾਂ ਵਾਂਗ ਕੁੜਤਾ, ਚਾਦਰੇ ਦਾ ਲਾਂਗੜ ਲਾ ਕੇ, ਉਗੜੀ ਦੁਗੜੀ ਪੱਗ ਬੰਨ੍ਹ ਕੇ ਜਾਓ ਤਾਂ ਦਿਲ ਦੀ ਗੱਲ ਦੱਸਦੇ ਹਨ । ਜੇ ਅਫੀਮ ਖਾਂਦੇ ਹਨ ਤਾਂ ਤੁਹਾਨੂੰ ਵੀ ਖਾਣੀ ਪਵੇਗੀ,ਜੇ ਮੰਗਦੇ ਹਨ ਤਾਂ ਦੇਣੀ ਪਵੇਗੀ,ਇਹ ਬੀੜੀ ਪੀਂਦੇ ਹਨ ਤਾਂ ਇਉਂ ਮਹਿਸੂਸ ਕਰਨਾ ਪਊ ਕਿ ਧੂੰਆਂ ਤੁਹਾਡੇ ਗੱਲ ਨਹੀਂ ਘੁੱਟ ਰਿਹਾ ਸਗੋਂ ਚੰਗਾ ਲੱਗਦਾ ਹੈ। ਜੇ ਦਾਰੂ ਪੀਂਦੇ ਹਨ ਤਾਂ ਪੀਣ ਪਿਆਉਣ ਤੋਂ ਬਾਅਦ ਹੀ ਉਨ੍ਹਾਂ ਨਾਲ ਘੁਲ ਮਿਲ ਸਕਦੇ ਹੋ । ਉਨ੍ਹਾਂ ਦੱਸਿਆ ਕਿ ਔਰਤਾਂ ਤੋਂ ਗੀਤ ਕਢਵਾਉਣ ਲਈ ਔਰਤਾਂ ਦੇ ਗੀਤ ਜੇ ਆਪ ਗਾਉਣੇ ਸ਼ੁਰੂ ਕਰ ਦਿੱਤੇ ਜਾਣ ਤਾਂ ਝੱਟ ਉਹ ਤੁਹਾਡੀ ਭਰੜਾਈ ਬੇਸੁਰੀ ਆਵਾਜ਼ ਨੂੰ ਆਪਣੀ ਰਾਗਾਤਮਕ ਮਿੱਠੀ ਲੈ ਵਾਲੀ ਆਵਾਜ਼ ਨਾਲ ਦੱਬ ਦੇਣਗੀਆਂ । ਖੇਤਰੀ ਕਾਰਜ ਦੇ ਖੱਟੇ ਮਿੱਠੇ ਅਨੁਭਵ ਸਾਂਝੇ ਕਰਦੇ ਸਨ ਕਿ ਕਿਵੇਂ ਇੱਕ ਵਾਰ ਸਿਆਪੇ ਇਕੱਠੇ ਕਰਦਿਆਂ ਸਿਆਪਾ ਪੈ ਗਿਆ ਸੀ।ਅਗਲਿਆਂ ਦੇ ਘਰ ਮੌਤ ਹੋਈ ਸੀ ਇੱਥੇ ਕੀਰਨੇ ਇਕੱਠੇ ਕਰਨ ਦੀ ਪਈ ਸੀ ।ਇਹ ਘਟਨਾ ਸੁਣਾ ਕੇ ਉਹ ਸਮੱਗਰੀ ਇਕੱਤਰੀਕਰਨ ਸਮੇਂ ਸੰਵੇਦਨਸ਼ੀਲ ਰਹਿਣ ਦੀ ਸਲਾਹ ਦਿੰਦੇ ਸਨ ।

ਉਨ੍ਹਾਂ ਦੇ ਜੀਵਨ ਵਿੱਚ ਬੜੇ ਬੰਦੇ ਆਏ ਹੋਣੇ ਨੇ ਪਰ ਆਪਣੇ ਗੁਰੂਦੇਵ ਡਾ ਕੇਸਰ ਸਿੰਘ ਕੇਸਰ ਅਤੇ ਮਿੱਤਰ ਜਗਜੀਤ ਸਿੰਘ ਨਾਲ ਸਾਰੀ ਉਮਰ ਨਿਭਦੇ ਰਹੇ ਹਨ। ਵੈਸੇ ਉਨ੍ਹਾਂ ਦੀ ਦੋਸਤੀ ਦਾ ਘੇਰਾ ਤਾਂ ਕੇਸਰ ਸਿੰਘ ਬਰਵਾਲੀ ਤੋਂ ਲੈ ਕੇ ਪ੍ਰਿੰਸੀਪਲ ਸਰਵਣ ਸਿੰਘ ਤੱਕ ਸੀ। ਜਿਸ ਵਿੱਚ ਸਾਰੇ ਵੰਨਗੀਆਂ ਦੇ ਲੋਕਧਾਰਾ ਸ਼ਾਸਤਰੀ ਅਤੇ ਕਾਮਰੇਡ ਵੀ ਆ ਜਾਂਦੇ ਹਨ। ਪਰ ਡਾਕਟਰ ਕੇਸਰ ਸਿੰਘ ਕੇਸਰ ਦਾ ਨਾਂ ਹਮੇਸ਼ਾ ਆਦਰ ਭਾਅ ਨਾਲ ਲੈਂਦੇ ਸਨ ਸਗੋਂ ਉਨ੍ਹਾਂ ਦੇ ਹਰ ਵਚਨ ਤੇ ਫੁੱਲ ਚੜ੍ਹਾਉਂਦੇ ਸੀ। ਖੈਰ ਜਗਜੀਤ ਸਿੰਘ ਬਾਰੇ ਤਾਂ ਹਰ ਵੇਲੇ ਇੱਟ ਖੜੱਕਾ ਚੱਲਦਾ ਰਹਿੰਦਾ ਸੀ; ”ਤੈਨੂੰ ਪਤਾ ਇਹਨੂੰ ਮੈਂ ਕਿਵੇਂ ਢੋਣਾ ਹਾਂ, ਅੰਨ੍ਹੇ ਨੂੰ ਨਾਲੇ ਖਵਾਓ ਨਾਲੇ ਘਰੇ ਛੱਡ ਕੇ ਆਓ ।” ਅਸਲ ਵਿੱਚ ਜਗਜੀਤ ਨੂੰ ਕਾਰ ਸਕੂਟਰ ਕੁਝ ਵੀ ਚਲਾਉਣਾ ਨਹੀਂ ਆਉਂਦਾ ਸੀ ।ਉਸ ਨੂੰ ਨਾ ਪਸੰਦ ਬੰਦਿਆਂ ਦੀ ਲਾਹ ਪਾਹ ਕਰਨ ਦੀ ਬਾਣ ਸੀ। ਉਹ ਕੁੱਡਰ ਜਿਹੇ ਢੰਗ ਨਾਲ ਤਨਜ਼ ਕੱਸ ਕੇ ਦੁਸ਼ਮਣੀ ਸਹੇੜ ਲੈਂਦੇ ਸਨ, ਜਿਹੜੀ ਜੋੜੀ ਮਸ਼ਹੂਰ ਕਰਕੇ ਡਾਕਟਰ ਨਾਹਰ ਸਿੰਘ ਨੂੰ ਭੁਗਤਨੀ ਪੈਂਦੀ ਸੀ। ਉਹ ਜਗਜੀਤ ਦੇ ਪੜ੍ਹਨ ਲਿਖਣ ਦੀ ਕਦਰ ਕਰਦਾ ਸੀ ਪਰ ਉਸ ਦੇ ਸੁਭਾਅ ਤੋਂ ਸਿਰੇ ਦਾ ਦੁਖੀ ਰਹਿੰਦਾ । ਜਗਜੀਤ ਨੇ ਵੱਡੇ ਭਰਾ ਵਾਂਗ ਨਾਹਰ ਸਿੰਘ ਨੂੰ ਹਰ ਸਮੇਂ ਟੋਕੀ ਹੀ ਜਾਣਾ । ਕਦੇ ਦਾਰੂ ਪੀਣ ਤੋਂ ਵਰਜਨਾ, ਕਦੇ ਕਿਸੇ ਨਾਲ ਬੋਲਣ ਤੋਂ ਹਟਕਣਾ ਤਾਂ ਖਿਝ ਕੇ ਨਾਹਰ ਸਿੰਘ ਨੇ ਆਖਣਾ ਯਾਰ ਤੂੰ ਆਪ ਤਾਂ ਕੁਸ਼ ਕਰਨਾ ਨਹੀਂ, ਮੈਨੂੰ ਵੀ ਕੁਝ ਕਰਨ ਨਹੀਂ ਦਿੰਦਾ, ਭਲਾ ਐਂ ਕਿਵੇਂ ਚੱਲੂ ! ਚੱਲ ਹੱਟ ਮੈਂ ਤਾਂ ਇਉਂ ਹੀ ਕਰੂ।

ਪ੍ਰੋਫੈਸਰ ਨਾਹਰ ਸਿੰਘ ਬਾਹਰੋਂ ਜਿੰਨੇ ਬੇਪਰਵਾਹ ਜਾਪਦੇ ਹਨ, ਅੰਦਰੋਂ ਉਨੇ ਜ਼ਿੰਮੇਵਾਰ, ਘਰ ਪਰਿਵਾਰ-ਪ੍ਰਸਤ, ਜ਼ਿਆਦਾ ਹੀ ਜ਼ਿੰਮੇਵਾਰ, ਘਰਦੇ ਕੰਮਾਂ ਨੂੰ ਹਨੇਰੀ। ਜਦੋਂ ਅਸੀਂ ਪ੍ਰੋਫੈਸਰ ਸਾਹਿਬ ਦੇ ਘਰ ਜਾਣੇ ਸ਼ੁਰੂ ਹੋਏ ਤਾਂ ਸਾਡੀ ਬੇਟੀ ਦੁੱਧ ਪੀਂਦੀ ਸੀ, ਸਾਡੇ ਨਾਲ ਹੋਣੀ,ਉਨ੍ਹਾਂ ਨੇ ਫੁਰਤੀ ਨਾਲ ਬੋਤਲ ਮੰਗਣੀ, ਪਾਣੀ ਗਰਮ ਕਰਕੇ ਧੋਣੀ, ਦੁੱਧ ਪਾਉਣਾ, ਹੱਥ ਤੇ ਪਾਕੇ ਠੰਡਾ ਗਰਮ ਚੈੱਕ ਕਰਦੇ, ਇੰਨੀ ਫੁਰਤੀ ਨਾਲ ਬੱਚੇ ਨੂੰ ਫੜਾ ਦੇਣਾ ਕਿ ਅਸੀ ਹੈਰਾਨ ਰਹਿ ਜਾਣਾ। ਅਸੀਂ ਅੰਦਾਜ਼ਾ ਲਾਇਆ ਨਵੀ (ਬੇਟਾ)ਅਤੇ ਰਮਨ(ਬੇਟੀ) ਪਾਲਦਿਆਂ ਗੁਰੂਮਾਤੇ ਸੁਰਿੰਦਰ ਤੋਂ ਟ੍ਰੇਨਿੰਗ ਲਈ ਹੋਣੀ ਹੈ,ਪਤਾ ਨਹੀਂ ਪਹਿਲਾ ਤੋਂ ਅਜਿਹੇ ਸਨ। ਉਨ੍ਹਾਂ ਦਾ ਘਰ ਹਮੇਸ਼ਾ ਸਾਬਨਾਂ, ਸਿਲੰਡਰਾਂ ਨਾਲ ਭਰੇ ਰਹਿਣਾ, ਜਦੋਂ ਥੋੜ੍ਹੇ ਖੁੱਲਣ ਲੱਗੇ ਤਾਂ ਅਸੀਂ ਪੁੱਛਣਾ ਡਾਕਟਰ ਸਾਹਿਬ ਅਕਾਲ ਪੈਣ ਵਾਲਾ ਹੈ,ਐਨੀਆਂ ਚੀਜ਼ਾਂ ਜਮ੍ਹਾਂ ਰੱਖਦੇ ਹੋ, ਕਾਹਨੂੰ ਯਾਰ ਕਿਹੜਾ ਨਿੱਕੀ ਨਿੱਕੀ ਚੀਜ਼ ਲਈ ਮਾਰਕੀਟ ਗੇੜੇ ਮਾਰਦਾ ਫਿਰੇ। ਇੱਕੋ ਵਾਰੀ ਸਾਲ ਦਾ ਸਭ ਕੁਝ ਲੈ ਆਈਦਾ ਹੈ। ਚੰਡੀਗੜ੍ਹ ਦੀ ਘਰ ਦੀ ਫਰਿੱਜ ਵਿੱਚ ਹਰ ਸਮੇਂ ਦਾਲ ਦਾ ਵੱਡਾ ਪਤੀਲਾ ਪਿਆ ਹੁੰਦਾ ਸੀ। ਪੁੱਛਣ ਤੇ ਦੱਸਣਾ ਯਾਰ ਚੰਡੀਗੜ੍ਹ ਪੀਜੀਆਈ ਹੈ, ਯੂਨੀਵਰਸਿਟੀ ਏ, ਦਫ਼ਤਰ ਹਨ,ਕੋਈ ਬਿਮਾਰ ਸ਼ੁਮਾਰ,ਤੀਮਾਰਦਾਰ,ਧਰਨੇ ਮੁਜ਼ਾਹਰੇ ਵਾਲਾ, ਕੋਈ ਪਿੰਡੋਂ ਸ਼ਹਿਰੋ ਦੂਰੋ ਨੇੜਿਉ ਆਇਆ ਰਹਿੰਦਾ, ਦਾਲ ਬਣੀ ਹੋਵੇ ਤਾਂ ਰੋਟੀ ਦਾ ਜੁਗਾੜ ਸੌਖਾ ਹੋ ਜਾਂਦਾ ਹੈ, ਉਹ ਹਰ ਮਸਲੇ ਵਿੱਚ ਰਿਸ਼ਤਿਆਂ ਦੀਆਂ ਤੰਦਾਂ ਨੂੰ ਜਾਣਦੇ ਸਨ, ਕਦੇ ਭਾਵੁਕ ਨਹੀਂ ਹੁੰਦੇ ਪਰ ਰਿਸ਼ਤੇ ਨਿਭਾਉਦੇ ਹਨ।

ਹੁਣ ਇਹ ਗੱਲ ਪਤਾ ਨਹੀਂ ਸੱਚੀ ਹੈ ਕਿ ਝੂਠੀ ਪਰ ਸਾਰੇ ਸੁਣਾਉਂਦੇ ਹਨ ਮੈਂ ਵੀ ਸੁਣਾ ਦਿੰਦਾ ਹਾਂ ਜਦੋਂ ਪ੍ਰੋ ਨਾਹਰ ਸਿੰਘ ਦੀ ਨੌਕਰੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਸੀ ਪਰ ਰਿਹਾਇਸ਼ ਚੰਡੀਗੜ੍ਹ ਸੀ । ਹਰ ਰੋਜ਼ ਬੱਸ ਦਾ ਸਫਰ ਕਰਦੇ, ਸਫ਼ਰ ਦੇ ਸਾਥੀ ਅੰਗਰੇਜ਼ੀ ਵਾਲੇ ਗੁਰਕਿਰਪਾਲ ਸਿੰਘ ਸੇਖੋਂ ਅਤੇ ਮੋਹਨ ਸਿੰਘ ਸੰਧੂ ਸਨ। ਇੱਕ ਦਿਨ ਕੰਡਕਟਰ ਨੇ ਦੂਸਰੇ ਪ੍ਰੋਫੈਸਰਾਂ ਦੀ ਸ਼ਾਨ ਵਿਰੁੱਧ ਕੁਝ ਬੋਲ ਦਿੱਤਾ। ਨਾਹਰ ਸਿੰਘ ਤੋਂ ਬਰਦਾਸ਼ਤ ਨਾ ਹੋਇਆ ਅਤੇ ਉਲਝ ਪਿਆ ਹੱਥੋਪਾਈ ਵਿੱਚ ਪੱਗ ਢਿੱਲੀ ਹੋ ਗਈ । ਨਾਹਰ ਸਿੰਘ ਨੇ ਬੜੀ ਫੁਰਤੀ ਨਾਲ ਪੱਗ ਲਾਹ ਕੇ ਕਾਮਰੇਡਾਂ ਵਾਲੇ ਝੋਲੇ ਵਿੱਚ ਪਾ ਲਈ ਅਤੇ ਆਓ ਦੇਖਿਆ ਨਾ ਤਾਅ ਕੰਡਕਟਰ ਗੋਡਿਆਂ ਥੱਲੇ ਕਰ ਲਿਆ। ਆਖ਼ਰ ਕਬੱਡੀ ਦਾ ਪੁਰਾਣਾ ਖਿਡਾਰੀ ਸੀ ।ਆਖਰ ਹੋਣਾ ਕੀ ਸੀ ਛੱਡ ਛੁਡਾਈ ਹੋਗੀ ।ਇਹੋ ਜਿਹੇ ਕੇਸਾਂ ਵਿੱਚ ਮੁਆਫ਼ੀ ਮੰਗੀ ਨਾ ਮੰਗੀ ਇੱਕ ਬਰਾਬਰ ਹੀ ਹੁੰਦੀ ਹੈ । ਬਾਅਦ ਵਿੱਚ ਪੁੱਛਣ ਵਾਲੇ ਪੁੱਛਣ ਲੱਗੇ ਭਲੇਮਾਨਸਾ ਤੂੰ ਆਪਣੀ ਪੱਗ ਆਪ ਕਿਉਂ ਲਾਹੀ ?ਨਾਹਰ ਸਿੰਘ ਕਹਿੰਦਾ ਭਾਈ ਲੜਾਈ ਝਗੜੇ ਵਿੱਚ ਪੱਗ ਤਾਂ ਢੈਹ ਹੀ ਜਾਣੀ ਹੁੰਦੀ ਹੈ ਪਰ ਕੋਈ ਦੂਸਰਾ ਢਾਹੇ ਤਾਂ ਬੇਇੱਜ਼ਤੀ ਹੁੰਦੀ ਹੈ’ ਆਪਣੀ ਇੱਜ਼ਤ ਆਪਣੇ ਹੱਥ ਰਹੇ ਤਾਂ ਚੰਗੀ ਰਹਿੰਦੀ ਹੈ । ਨਾਲੇ ਸਿਆਣਾ ਬਿਆਣਾ ਪ੍ਰੋਫ਼ੈਸਰ, ਇੱਕ ਕੰਡਕਟਰ ਕੁੱਟਦਾ ਕਿਤੇ ਚੰਗਾ ਲੱਗਦਾ ਸੀ? ਨਾਹਰ ਸਿੰਘ ਦੇ ਜੱਟ ਤਰਕ ਅੱਗੇ ਸਭ ਕੁਝ ਫੇਲ ਸੀ । ਬਾਅਦ ਵਿੱਚ ਵਰਮਾ ਜੀ ਦੱਸਦੇ ਹਨ ਕਿ ਵਲੇਟੀ ਪੱਗ ਨੂੰ ਸਿੱਧਾ ਕਰਨ ਲਈ ਸ਼ੀਸ਼ੇ ਵਾਲਾ ਕਮਰਾ ਪੁੱਛਦਾ ਸੀ। ਪੰਜਾਬੀ ਵਿਭਾਗ ਦੇ ਵਿੱਚ ਸ਼ਾਇਦ ਉਦੋਂ ਤੋਂ ਹੀ ਕੁਝ ਕਮਰਿਆਂ ਚ ਸ਼ੀਸ਼ੇ ਲੱਗੇ ਹਨ ।

ਬਹੁਤੇ ਬੰਦੇ ਉਹਦੇ ਲੋਕਧਾਰਾ ਵਿਗਿਆਨੀ ਅਤੇ ਅਤੇ ਦੇਸੀ ਉਚਾਰਨ ਹੋਣ ਕਰਕੇ ਅੰਦਾਜ਼ਾ ਲਾ ਲੈਂਦੇ ਹਨ ਕਿ ਸਾਡੇ ਵਾਂਗ ਇਹਦਾ ਵੀ ਅੰਗਰੇਜ਼ੀ ਵੱਲੋਂ ਹੱਥ ਤੰਗ ਹੋਵੇ ਪਰ ਉਸਦੀ ਅੰਗਰੇਜ਼ੀ ਡਰਾਫ਼ਟਿੰਗ ਬਹੁਤੇ ਪੰਜਾਬੀ ਵਾਲਿਆਂ ਨਾਲੋਂ ਵਧੀਆ ਹੈ ।ਉਹ ਅਕਸਰ ਕਹਿੰਦਾ ਹੁੰਦਾ ਕਿ ਪੰਜਾਬ ਯੂਨੀਵਰਸਿਟੀ ਵਿੱਚ ਤਾਂ ਬੰਦਾ ਅੰਗਰੇਜ਼ੀ ਵਿੱਚ ਚਿੱਠੀਆਂ ਲਿਖਦਾ ਲਿਖਦਾ ਹੀ ਮਰ ਜਾਂਦਾ ਹੈ। ਇਹ ਚੁਟਕਲਾ ਮਸ਼ਹੂਰ ਹੈ ਉਸ ਨੂੰ ਸਹੀ ਅੰਗਰੇਜ਼ੀ ਵਿੱਚ ਚਿੱਠੀ ਡਰਾਫਟ ਕਰਨ ਦਾ ਇੰਨਾ ਭੁਸ ਹੈ ਕਿ ਇੱਕ ਵਾਰ ਉਸ ਨੇ ਦੇਖਿਆ ਕਿ ਉਸਦੇ ਤਤਕਾਲੀ ਮੁਖੀ ਨੇ ਉਸ ਦੇ ਖਿਲਾਫ ਉੱਚ ਅਧਿਕਾਰੀਆਂ ਨੂੰ ਇੱਕ ਚਿੱਠੀ ਲਿਖੀ ਹੈ। ਮੁਖੀ ਚਿੱਠੀ ਭੇਜ ਰਿਹਾ ਹੈ। ਉਸ ਨੇ ਦਫ਼ਤਰ ਵਿੱਚ ਬੈਠਿਆਂ ਚਿੱਠੀ ਪੜ੍ਹ ਲਈ ਅਤੇ ਗਲਤੀਆਂ ਕੱਢਣ ਲੱਗ ਪਿਆ ਕਿ ਮੇਰੇ ਖਿਲਾਫ ਚਿੱਠੀ ਤਾਂ ਭੇਜ ਦਿਓ ਪਰ ਅੰਗਰੇਜ਼ੀ ਤਾਂ ਸਹੀ ਕਰ ਲਵੋ । ਮੈਂ ਪੁੱਛਿਆ ਗੱਲ ਸੱਚੀ ਹੈ । ਕਹਿੰਦਾ ਯਾਰ ਲੜਾਈ ਆਪਣੀ ਥਾਂ ਵਿਭਾਗ ਦੀ ਬੇਇਜਤੀ ਨਹੀਂ ਹੋਣੀ ਚਾਹੀਦੀ ਸੀ ਕਿ ਇਨ੍ਹਾਂ ਨੂੰ ਅੰਗਰੇਜ਼ੀ ਨਹੀਂ ਲਿਖਣੀ ਆਉਂਦੀ। ਉਸ ਤੋਂ ਬਾਅਦ ਉਸ ਨੇ ਵਿਰੋਧੀਆਂ ਵਿਰੁੱਧ ਉਹ ਗਾਲ ਵਾਹੀ ਕਿ ਰਹੇ ਰੱਬ ਦਾ ਨਾਂ ।

ਉਸਨੂੰ ਪੜ੍ਹਨ ਲਿਖਣ ਤੋਂ ਕੋਰੇ ਕੁਰਸੀਆਂ ਦੇ ਤਲਵੇ ਚੱਟਦੇ ਲੋਕ ਚੰਗੇ ਨਹੀਂ ਲੱਗਦੇ। ਉਸ ਦੀ ਕਦੇ ਵੀ ਸਾਹਿਤ ਦੇ ਘੜੰਮ ਚੌਧਰੀਆਂ ਨਾਲ ਨਹੀਂ ਬਣੀ। ਉਸਨੇ ਦਿੱਲੀ ਦੇ ਇੱਕ ਸਾਹਿਤ ਗੈਂਗ ਦਾ ਨਾਂ ਸਰਕਸੀ ਟੋਲਾ ਰੱਖਿਆ ਸੀ। ਬਈ ਸਰਕਸ ਵਾਲਿਆਂ ਵਾਂਗ, ਇਨ੍ਹਾਂ ਦਾ ਤੰਬੂ ਵੀ ਆਪਣਾ, ਗੱਡੀ ਵੀ ਆਪਣੀ,ਬੰਦਾ ਆਪਣਾ, ਪੇਪਰ ਵੀ ਆਪਣਿਆਂ ਹੀ ਪੜ੍ਹਨਾ,ਸਾਲੇ ਆਪਣਾ ਹੀ ਸਾਰਾ ਜੁਗਾੜ ਲੈ ਕੇ ਤੁਰਦੇ ਹਨ ।ਇਹ ਨਹੀਂ ਕਿ ਉਹ ਸਰਕਾਰੀ ਅਦਾਰਿਆਂ ਵਿੱਚ ਕੰਮ ਨਹੀਂ ਕਰਦਾ ਰਿਹਾ ਸਗੋਂ ਨਿੱਠ ਕੇ ਕਰਦਾ ਰਿਹਾ ਹੈ ਪਰ ਇੱਕ ਵਿੱਥ ਰੱਖਕੇ । ਪੰਜਾਬੀ ਕਲਾ ਪ੍ਰੀਸ਼ਦ ਵਿੱਚ ਉਸ ਨੇ ਡਾ ਹਰਚਰਨ ਸਿੰਘ ਤੋਂ ਲੈਕੇ ਲੰਮਾ ਸਮਾਂ ਕੰਮ ਕੀਤਾ । ਹਰ ਵੀਰਵਾਰ ਕਲਾ ਪ੍ਰੀਸ਼ਦ ਦੇ ਵਿਹੜੇ ਕਲਾਕਾਰਾਂ ਦੀ ਮਹਿਫ਼ਲ ਸਜਦੀ ਸੀ, ਚੌਂਕੀ ਲੱਗਦੀ ਸੀ। ਉਹਨਾਂ ਕਰਿੱਡ ਵਿੱਚ ਵੀ ਕੰਮ ਕੀਤਾ ਜੋ ਕਿਸੇ ਸਮੇਂ ਕਾਮਰੇਡਾਂ ਦੇ ਕਹਿਣ ਅਨੁਸਾਰ ਇੰਦਰਾ ਗਾਂਧੀ ਦਾ ਬਣਾਇਆ ਰਾਅ ਦਾ ਅੱਡਾ ਸੀ। ਅਸਲ ਵਿੱਚ ਤਾਂ ਉਹ ਹਮੇਸ਼ਾਂ ਕਿਸੇ ਵੱਡੇ ਸਾਹਿਤਕਾਰ ਜਾਂ ਵਿਦਵਾਨ ਦੀ ਛੱਤਰ ਛਾਇਆ ਹੇਠ ਕੰਮ ਕਰਦਾ,ਜਿਹੜਾ ਉਸ ਨੂੰ ਵਿਸ਼ਵਾਸ ਕਰਕੇ ਕੰਮ ਕਰਨ ਦੇਵੇ,ਆਪਣੀ ਹੱਦ ਵਿਚ ਖੁਦ ਮੁਖਤਿਆਰ ਹੋ ਕੇ ਕੰਮ ਕਰ ਸਕਦਾ ਸੀ।ਦਿਨ ਰਾਤ ਜਨੂੰਨ ਨਾਲ ਸਿਰ ਸੁੱਟ ਕੇ ਕੰਮ ਕਰਦਾ ਸੀ ।ਹਰ ਸਮੇਂ ਨਾ ਤਾਂ ਖੁਸ਼ਾਮਦ ਦੀ ਭਾਸ਼ਾ ਬੋਲ ਸਕਦਾ ਸੀ ਤੇ ਨਾ ਹੀ ਬਿਨਾਂ ਸ਼ੌਕ ਤੋਂ ਅਣਮੰਨੇ ਦਿਲ ਨਾਲ ਬੱਧਾ ਰੁੱਧਾ ਕੰਮ ਕਰ ਸਕਦਾ ਸੀ ।

ਹੁਣ ਕੈਨੇਡਾ ਅਤੇ ਪੰਜਾਬ ਵਿੱਚ ਵੰਡਿਆ ਪਿਆ ।ਕਦੇ ਕੈਨੇਡਾ ਕਦੇ ਚੰਡੀਗੜ੍ਹ ।ਹੁਣ ਕੈਨੇਡਾ ਦੇ ਸ਼ਹਿਰ ਟੋਰਾਂਟੋ ਦੇ ਬਰੈਂਪਟਨ ਏਰੀਏ ਦੀਆਂ ਸਾਹਿਤਕ ਸੱਭਿਆਚਾਰਕ ਮਹਿਫਲਾਂ ਤੋਂ ਦੂਰ ਹੀ ਰਹਿੰਦਾ ਹੈ । ਜੇ ਚੱਲਿਆ ਵੀ ਜਾਵੇ ਤਾਂ ਪਿੱਛੇ ਬੈਠਾ ਸੁਣਦਾ ਰਹਿੰਦਾ ਹੈ ।ਜੇ ਕੋਈ ਪਛਾਣ ਲਵੇ ਜਾਂ ਆਦਰ ਮਾਣ ਨਾਲ ਬੁਲਾਵੇ ਫੇਰ ਆਪਣੇ ਪੁਰਾਣੇ ਅਧਿਆਪਕੀ ਜਲੌਅ ਵਿੱਚ ਆ ਜਾਂਦਾ ਹੈ। ਸੱਚਮੁੱਚ ਉਸ ਨੇ ਲੋਕਧਾਰਾ ਨੂੰ ਸਮਝਿਆ ਹੈ ਅਤੇ ਸਮਝਦਿਆਂ ਲੋਕ ਧਾਰਾ ਹੀ ਹੋ ਗਿਆ ਹੈ। ਉਹ ਉਦੋਂ ਤੱਕ ਪਰੰਪਕ ਰਹਿੰਦਾ ਹੈ ਜਦੋਂ ਤੱਕ ਮਾਨਵਹਿਤ ਵਿੱਚ ਹੈ ਜਦ ਕਦੇ ਪਰੰਪਰਾ ਰਾਹ ਵਿੱਚ ਆਵੇ ਤਾਂ ਕਾਮਰੇਡ ਬਨਣ ਨੂੰ ਵੀ ਮਿੰਟ ਲਾਉਂਦਾ ਹੈ ਅਤੇ ਪਰੰਪਰਾ ਦੀਆਂ ਧੱਜੀਆਂ ਉਡਾ ਦਿੰਦਾ ਹੈ ।ਅਜਿਹਾ ਹੈ ਮੇਰਾ ਗੁਰੂ ਪੀਰ ਮੁਰਸ਼ਦ ਡਾਕਟਰ ਨਾਹਰ ਸਿੰਘ ।ਜਿਸਦਾ ਜਨਮ ਪਿੰਡ ਫ਼ਤਹਿਗੜ੍ਹ ਨਿਊਆਂ,ਜ਼ਿਲ੍ਹਾ ਫਤਿਹਗੜ੍ਹ ਸਾਹਿਬ ਵਿੱਚ ਮਾਤਾ ਸਰਦਾਰਨੀ ਅਜਮੇਰ ਕੌਰ ਅਤੇ ਪਿਤਾ ਸਰਦਾਰ ਰੱਖਾ ਸਿੰਘ ਔਜਲਾ ਦੇ ਘਰ 6 ਅਕਤੂਬਰ 1952 ਨੂੰ ਹੋਇਆ। ਆਪ ਜੀ ਨੇ ਪੰਜਾਬੀ ਵਿੱਚ ਪੀਐੱਚ ਡੀ ਤੱਕ ਦੀ ਉਚੇਰੀ ਸਿੱਖਿਆ ਪ੍ਰਾਪਤ ਕੀਤੀ। ਡੀਏਵੀ ਕਾਲਜ ਚੰਡੀਗੜ੍ਹ ਤੋਂ ਵਾਇਆ ਪੰਜਾਬੀ ਵਿਭਾਗ, ਪੰਜਾਬੀ ਯੂਨੀਵਰਸਿਟੀ ਪਟਿਆਲਾ,ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਪੰਜਾਬੀ ਵਿਭਾਗ ਗਿਆ,ਜਿਥੇ ਪ੍ਰੋਫ਼ੈਸਰ ਮੁਖੀ ਅਤੇ ਡੀਨ ਭਾਸ਼ਾਵਾਂ ਵੀ ਸੀ ।ਪੰਜਾਬੀ ਲੋਕਧਾਰਾ ਅਤੇ ਸੱਭਿਆਚਾਰ ਦੇ ਸੰਕਲਨ ਅਤੇ ਅਧਿਐਨ ਖੇਤਰ ਵਿੱਚ ਬਹੁਮੁੱਲਾ ਕੰਮ ਕੀਤਾ ਹੈ ।ਵਿਸ਼ੇਸ਼ ਰੂਪ ਵਿੱਚ ਮਲਵਈ ਲੋਕ ਕਾਵਿ ਦਾ ਇਕੱਤਰੀਕਰਨ,ਸੰਪਾਦਨ ਅਤੇ ਅਧਿਐਨ ਦਾ ਵੱਡ ਆਕਾਰੀ ਅਤੇ ਮਿਆਰੀ ਖੋਜ ਪ੍ਰਾਜੈਕਟ ਪੰਜਾਬੀ ਯੂਨੀਵਰਸਿਟੀ ਪਟਿਆਲਾ ਲਈ ਕੀਤਾ ਹੈ। ਇਸ ਵਿੱਚ ਮਲਵਈ ਮਰਦਾਂ ਦੇ ਗਿੱਧੇ ਦੀਆਂ ਬੋਲੀਆਂ (ਕਾਲਿਆ ਹਰਨਾਂ ਰੋਹੀਏਂ ਫਿਰਨਾਂ) ਮਲਵੈਣਾਂ ਦੇ ਗਿੱਧੇ ਦੀਆਂ ਬੋਲੀਆਂ (ਲੌਂਗ ਬੁਰਜੀਆਂ ਵਾਲਾ) ਮਲਵੈਣਾਂ ਦੇ ਲੰਮੇ ਗੌਣ (ਚੰਨਾ ਤੇਰੀ ਚਾਨਣੀ) ਮਲਵੈਣਾਂ ਦੇ ਬਿਰਹੜੇ (ਖ਼ੂਨੀ ਨੈਣ ਜਲ ਭਰੇ) ਘੋੜੀਆਂ ਸੁਹਾਗ (ਬਾਗ਼ੀ ਚੰਬਾ ਖਿਲ ਰਿਹਾ) ਸਿੱਠਣੀਆਂ ਤੇ ਹੇਅਰੇ (ਰੜੇ ਭੰਬੀਰੀ ਬੋਲੇ),ਰੀਤਾਂ ਰਿਵਾਜਾਂ ਦੇ ਗੀਤ ( ਮਾਂ ਸੁਹਾਗਣ ਸ਼ਗਨ ਕਰੇ )ਪ੍ਰਕਾਸ਼ਿਤ ਹੋ ਚੁੱਕੀਆਂ ਹਨ ਅਤੇ ਬਾਕੀ ਪ੍ਰਕਾਸ਼ਨ ਲਈ ਦਿੱਤੀਆਂ ਹੋਈਆਂ ਹਨ ਪਹਿਲਾਂ ਇਹ ਪ੍ਰਾਜੈਕਟ ਦਸ ਜਿਲਦਾਂ ਵਿੱਚ ਉਲੀਕਿਆ ਸੀ ਪਰ ਇਹ ਛੱਪਣ ਸਮੇਂ ਬਾਰਾਂ ਜਿਲਦਾਂ ਵਿੱਚ ਫੈਲ ਗਿਆ। ਇਨ੍ਹਾਂ ਲੋਕ ਗੀਤਾਂ ਦੀ ਏਨੀ ਜ਼ਿਆਦਾ ਮੰਗ ਹੈ ਕਿ ਪਹਿਲੀਆਂ ਚਾਰ ਜਿਲਦਾਂ ਚਾਰ ਚਾਰ ਵਾਰ ਛਪ ਚੁੱਕੀਆਂ ਹਨ। ਪੰਜਾਬੀ ਦੀ ਕਿਸੇ ਵੀ ਉਪ ਭਾਸ਼ਾ ਵਿੱਚ ਤਾਂ ਕੀ ਸਮੁੱਚੀ ਪੰਜਾਬੀ ਭਾਸ਼ਾ ਵਿੱਚ ਵੀ ਐਨਾ ਵੱਡਾ ਲੋਕ ਕਾਵਿ ਦਾ ਸੰਗ੍ਰਹਿ ਨਾ ਕਿਸੇ ਵਿਅਕਤੀ ਨੇ ਕੀਤਾ ਹੈ ਅਤੇ ਨਾ ਹੀ ਸ਼ਾਇਦ ਕੋਈ ਸੰਸਥਾ ਕਰ ਸਕੇ। ਇਕੱਤਰੀਕਰਨ ਅਤੇ ਸੰਪਾਦਨ ਤੋਂ ਇਲਾਵਾ ਲੋਕ ਕਾਵਿ ਦੀ ਸਿਰਜਣ ਪ੍ਰਕਿਰਿਆ,ਪੰਜਾਬੀ ਲੋਕ ਨਾਚਾਂ ਦੀ ਸੱਭਿਆਚਾਰਕ ਭੂਮਿਕਾ ਤੇ ਸਾਰਥਿਕਤਾ, ਮਾਰਕਸੀ ਰੂਪ-ਚਿੰਤਨ ਅਤੇ ਪੰਜਾਬ ਦੀ ਲੋਕਧਾਰਾ ਚਿੰਤਨ ਤੇ ਚੇਤਨਾ ਲੋਕਧਾਰਾ ਦੇ ਖੇਤਰ ਵਿੱਚ ਸਿਧਾਂਤਕ ਪੁਸਤਕਾਂ ਹਨ ।ਪ੍ਰੋਫੈਸਰ ਨਾਹਰ ਸਿੰਘ ਜੀ ਦੀ ਮੁੱਖ ਤੌਰ ਤੇ ਅਧਿਐਨ ਸਮੱਗਰੀ ਮਾਲਵਾ ਖੇਤਰ ਨਾਲ ਸਬੰਧਿਤ ਰਹੀ ਹੈ ਅਤੇ ਉਨ੍ਹਾਂ ਦੀ ਅਧਿਐਨ ਵਿਧੀ ਦਵੰਦਾਤਮਕ ਪਦਾਰਥਵਾਦੀ ਰਹੀ ਹੈ। ਉਨ੍ਹਾਂ ਦੇ ਸਮਕਾਲੀ ਪ੍ਰਸਿੱਧ ਲੋਕਧਾਰਾ ਸ਼ਾਸਤਰੀ ਭੁਪਿੰਦਰ ਸਿੰਘ ਖਹਿਰਾ ਅਨੁਸਾਰ ਨਾਹਰ ਸਿੰਘ ਨੇ ਪੰਜਾਬ ਦੀ ਅਲੋਪ ਹੋ ਰਹੀ ਲੋਕਧਾਰਾ ਨੂੰ ਸਾਂਭਣ ਅਤੇ ਦਸਤਾਵੇਜ਼ੀਕਰਨ ਦਾ ਇਤਿਹਾਸਕ ਕਾਰਜ ਨਿਭਾਇਆ ਹੈ। ਉਸ ਨੇ ਪੰਜਾਬ ਦੀ ਲੋਕਧਾਰਾ ਵਿੱਚ ਕਾਰਜਸ਼ੀਲ ਪੰਜਾਬੀ ਲੋਕ ਮਨ ਦੀ ਕਾਰਜ ਪ੍ਰਕਿਰਿਆ ਨੂੰ ਨਵੇਂ ਗਿਆਨ ਅਨੁਸ਼ਾਸਨਾਂ ਦੇ ਪ੍ਰਸੰਗ ਵਿੱਚ ਸਮਝਿਆ ਹੈ ਅਤੇ ਪੰਜਾਬੀ ਲੋਕਧਾਰਾ ਅਧਿਐਨ ਦਾ ਆਪਣਾ ਇੱਕ ਮੌਲਿਕ ਅਧਿਐਨ ਮਾਡਲ ਉਸਾਰਿਆ ਹੈ । ਲੋਕ ਧਾਰਾ ਬਾਰੇ ਉਦਰੇਵਾਂ ਅਤੇ ਰੁਦਨ ਪੇਸ਼ ਕਰਨ ਦੀ ਥਾਂ ਇਸ ਨੂੰ ਸੁਚੱਜੇ ਢੰਗ ਨਾਲ ਸਾਂਭਣ ਦਾ ਉਪਰਾਲਾ ਕੀਤਾ ਹੈ ਅਤੇ ਇਸ ਦੇ ਹਾਂ ਪੱਖੀ ਮਾਨਵਵਾਦੀ ਅੰਸ਼ਾਂ ਨੂੰ ਪ੍ਰਵਾਨਿਆ ਹੈ ਅਤੇ ਰੂੜ ਹੋ ਚੁੱਕੀਆਂ ਪਰੰਪਰਾਵਾਂ ਦਾ ਦਲੇਰੀ ਨਾਲ ਨਿਖੇਧ ਵੀ ਕੀਤਾ। ਮੈਨੂੰ ਮਾਣ ਹੈ ਕਿ ਮੈਂ ਡਾਕਟਰ ਨਾਹਰ ਸਿੰਘ ਦਾ ਵਿਦਿਆਰਥੀ ਰਿਹਾ ਹਾਂ। ਇਸ ਮਾਣ ਵਿੱਚ ਉਨ੍ਹਾਂ ਨੇ ਆਪਣੀ ਤਾਜ਼ੀ ਛਪੀ ਪੁਸਤਕ ਪੰਜਾਬ ਦੀ ਲੋਕਧਾਰਾ ਚਿੰਤਨ ਤੇ ਚੇਤਨਾ ਭੇਟ ਕਰਦਿਆਂ ਹੋਰ ਵੀ ਵਾਧਾ ਕਰ ਦਿੱਤਾ ਜਦ ਉਨ੍ਹਾਂ ਨੇ ਲਿਖਿਆ ਕਿ ਨਾਮਵਰ ਸਾਹਿਤ ਚਿੰਤਕ ਆਪਣੇ ਜੇਠੇ ਖੋਜ ਵਿਦਿਆਰਥੀ ਡਾ ਰਜਿੰਦਰਪਾਲ ਸਿੰਘ ਬਰਾੜ ਤੇ ਚਰਨਜੀਤ ਕੌਰ ਲਈ ਡੂੰਘੇ ਸਨੇਹ ਹਿੱਤ ਇੱਕ ਅਗਸਤ,ਵੀਹ ਸੋ ਅਠਾਰਾਂ ਨੂੰ ਉਨ੍ਹਾਂ ਨੇ ਇਹ ਸ਼ਬਦ ਲਿਖ ਕੇ ਸਰਸ਼ਾਰ ਕਰ ਦਿੱਤਾ । ਇਨ੍ਹਾਂ ਲਾਈਨਾਂ ਨੂੰ ਪਹਿਲੇ ਪਹਿਰੇ ਦੇ ਵਿੱਚ ਹੋਈ ਪਹਿਲੀ ਮਿਲਣੀ ਨਾਲ ਜੋੜ ਕੇ ਪੜ੍ਹੋ ਤਾਂ ਨੂੰ ਪਤਾ ਲੱਗਦਾ ਹੈ ਕਿ ਕਿ ਗੁਰੂ ਦੇ ਦੁਆਰ ਮੁਰਸ਼ਦ ਕੋਲ ਪ੍ਰਵਾਨ ਪੈਣ ਲਈ ਲੰਮੀ ਉਡੀਕ ਕਰਨੀ ਪੈਂਦੀ ਹੈ। ਡਾਕਟਰ ਨਾਹਰ ਸਿੰਘ ਭਰਾਵਾਂ ਤੋਂ ਵੱਧ ਮਿੱਤਰਾਂ ਵਰਗੇ ਗੁਰੂ ਹਨ, ਇਹੀ ਦੁਆ ਹੈ ਕਿ ਸਭ ਨੂੰ ਅਜਿਹੇ ਗੁਰੂ ਮਿਲਣ।

ਪ੍ਰੋ ਰਾਜਿੰਦਰ ਪਾਲ ਸਿੰਘ ਬਰਾੜ(ਡਾ)

ਪੰਜਾਬੀ ਵਿਭਾਗ,ਪੰਜਾਬੀ ਯੂਨੀਵਰਸਿਟੀ,ਪਟਿਆਲਾ,ਸੰਪਰਕ :

9815050617,rpsbrar@gmail.com

Surjit Singh Bhatti

 

 

Lisa Neve was once labelled the most dangerous woman in Canada.

Lisa Neve was once labelled the most dangerous woman in Canada.

SOURCE–CBC

Today she’s speaking out about a justice system that nearly sent her away for life, a system with a rising number of Indigenous women behind bars, a system facing a mental-health crisis with more dangerous offenders than at any time in history.

Neve was just the second woman in the country to be declared a dangerous offender in 1994, a designation intended to be reserved for the most violent criminals and sexual offenders. At 21, she expected to spend the rest of her life in prison on an indefinite sentence.

This week, she spoke to journalists for the first time since 1999, the year her designation was overturned and she walked away from the criminal justice system.

“I’m not Canada’s most dangerous woman,” she said, clutching the hand of her partner, Michael Marcovitch, a criminal defence lawyer in Stony Plain. “I’m Lisa Neve. I’m a sister, a partner, a friend.”

Neve testified in Edmonton Tuesday before the Senate Committee on Human Rights, which is studying human rights in Canadian prisons.

“I want people to know that you can’t take away someone’s whole life and tell them that they’re unredeemable at 21 years old,” she said.

Born in Saskatchewan on Boxing Day in 1972 to a Mé​tis mother, Neve was three months old when she was adopted by Jim and Colleen Neve.

Her early childhood was unremarkable, blending into the suburban landscape of Calgary in the late 1970s.

At age 12, Neve was caught drinking at school with four friends. When the police came, she refused to go home for fear of getting grounded, so they put her in handcuffs and took her to a children services centre, where she said she was forcibly strip searched.

Frustrated when other girls at the centre bullied her, Neve said she hit the most hostile girl over the head with a metal bowl and wound up in a court-ordered mental health treatment program.

“Nobody wanted to help me. They just wanted to control me,” she said.

3 years in custody

Neve said she started running away from care facilities and got caught up in drugs and prostitution.

The better part of her teen years were spent filing between children services’ agencies, psychiatric care and youth corrections facilities across the province. Between age 15 and 18, she was out of custody for just four months.

“I got involved in prostitution and drugs and I wanted so bad to go home, but it was too late,” she wrote in a 2005 book, co-authored with now-Senator Kim Pate, a longtime advocate for prisoners’ rights who sits on the committee.

“Maybe things would have been so much different if I was on the medication that I am on now,” she wrote.

Pate has known Neve since her time in the youth system. She said in an interview that Neve’s story highlights persistent problems in the federal prisons, where Indigenous women are the fastest growing population, increasing by 60 per cent in the past decade.

“She, as a young woman, was essentially underprotected but over-policed,” Pate said before Tuesday’s hearing.

By the time the court decided she was the most dangerous woman in Canada, Neve had been convicted 22 times. Her crimes ranged from petty theft to carrying a knife while working on the street, and taking hostages in two separate incidents while in youth custody.

 

Neve once testified at trial against an abusive pimp who was convicted on assault charges. The cross-examination was particularly ruthless, Neve said, when defence lawyer Sterling Sanderman — now a Court of Queen’s Bench justice — brought up her history of prostitution.

Shaken by her experience on the stand and worried she would kill herself, Neve checked into Alberta Hospital. When the doctors asked why she was there, Neve said she wanted to kill the defence lawyer and his family.

A few days later, she was charged with two counts of uttering threats. She was later convicted.

Eventually, she was designated a dangerous offender during a sentencing hearing for a robbery conviction. Psychiatrists called her a psychopath and “the female equivalent of a male lust murderer,” though she had never killed anyone.

‘Hearing that is shocking’

Her sentence, the judge told her, would expire at the time of her death

ਲੀਜ਼ਾ ਨੀਵ ਨੂੰ ਇੱਕ ਵਾਰ  ਕੈਨੇਡਾ ਦੀ ਸਭਤੋਂ ਖਤਰਨਾਕ ਔਰਤ ਘੋਸ਼ਿਤ ਕੀਤਾ ਗਿਆ ਸੀ।

ਲੀਜ਼ਾ ਨੀਵ ਨੂੰ ਇੱਕ ਵਾਰ  ਕੈਨੇਡਾ ਦੀ ਸਭਤੋਂ ਖਤਰਨਾਕ ਔਰਤ ਘੋਸ਼ਿਤ ਕੀਤਾ ਗਿਆ ਸੀ।

 

ਇਸ ਖ਼ਬਰ ਦਾ ਸੋਰਸ CBC ਹੈ।

ਖ਼ਬਰ ਨੂੰ ਅਨੁਵਾਦ ਕੀਤਾ ਗਿਆ ਹੈ ਤਾਂ ਕਿ ਪੰਜਾਬੀ ਵਿਚ ਪੜ੍ਹਿਆ ਜਾ ਸਕੇ।

ਅੱਜ ਉਹ ਜਸਟਿਸ ਸਿਸਟਮ ਬਾਰੇ ਬੋਲੀ ਹੈ ਜਿਸਨੇ ਉਸਨੂੰ ਜ਼ਿੰਦਗੀ ਭਰ ਲਈ ਸਮਾਜ ਤੋਂ ਅਲਹਿਦਾ ਕਰ ਦਿੱਤਾ। ਇੱਕ ਐਸਾ ਸਿਸਟਮ ਜਿਸ ਨਾਲ ਜੇਲ ਦੀਆਂ ਸੀਖਾਂ ਪਿੱਛੇ ਡਕਣ ਵਾਲੀਆਂ ਔਰਤਾਂ ਦੀ ਗਿਣਤੀ ਵਧ ਰਹੀ ਹੈ।  ਇੱਕ ਐਸਾ ਸਿਸਟਮ ਜਿਸ ਨਾਲ  ਮੈਂਟਲ ਹੈਲਥ   ਨਾਲ ਜੁੜੇ ਖਤਰਨਾਕ ਮੁਜ਼ਰਮਾਂ ਦੀ ਗਿਣਤੀ  ਅੱਜ ਦੇ ਦਿਨ, ਇਤਿਹਾਸਕ ਤੌਰ ਤੇ ਸਭ ਤੋਂ ਬਹੁਤੀ ਹੈ।

ਨੀਵ ਦੇਸ਼ ਦੀ ਦੂਸਰੀ ਐਸੀ ਔਰਤ ਹੈ ਜਿਸਨੂੰ `ਖਤਰਨਾਕ ਔਰਤ ਮੁਜ਼ਰਮ` ਦੇ ਟੈਗ  ਨਾਲ ਨੱਥੀ ਕੀਤਾ ਗਿਆ ਤੇ ਇਹ ਗੱਲ 1994 ਦੀ ਹੈ। ਸਭਤੋਂ ਖਤਰਨਾਕ ਅਪਰਾਧੀ ਤੇ ਸੈਕਸ ਮੁਜ਼ਰਮਾਂ ਨੂੰ ਇਸ ਟੈਗ ਨਾਲ ਨੱਥੀ ਕੀਤਾ ਜਾਂਦਾ ਹੈ। ਨੀਵ  ਦੀ ਉਮਰ  21 ਸਾਲ ਸੀ ਜਦੋਂ ਜੇਲ੍ਹ  ਵਿਚ ਡੱਕ ਦਿੱਤਾ ਗਿਆ  ਤੇ ਇਹ ਸ਼ਜਾ ਅਨਿਸਚਿਤ ਸਮੇ ਲਈ ਸੀ ਸਗੋਂ ਇੰਝ ਸੀ ਕਿ ਉਹ ਹੁਣ ਸਾਰੀ ਜ਼ਿੰਦਗੀ ਜੇਲ੍ਹ ਵਿਚ ਹੀ ਗੁਜ਼ਾਰੇਗੀ।

ਇਹ ਅਗਸਤ,2018 ਦਾ ਮਹੀਨਾ ਹੈ ਤੇ ਇਸ  ਹਫਤੇ,1999  ਤੋਂ ਬਾਦ ਉਹ ਪਹਿਲੀ ਵਾਰ ਪਤਰਕਾਰਾਂ ਦੇ ਸਨਮੁੱਖ ਹੋਈ।

ਉਸਨੇ ਕਿਹਾ ਕਿ ਉਹ ਕੈਨੇਡਾ ਦੀ ਸਭਤੋਂ  ਖਤਰਨਾਕ ਔਰਤ ਨਹੀ ਹੈ। ਇਹ ਕਹਿੰਦਿਆਂ ਉਸਨੇ ਆਪਣੇ ਪਾਰਟਨਰ ਮਾਈਕਲ ਮਾਰਕੋਵਿਚ  ਦਾ ਘੁਟ ਕੇ ਹੱਥ ਫੜਿਆ ਹੋਇਆ ਸੀ ਜੋ ਸਟੋਨੀ ਪਲੇਨ ਦਾ ਕਰੀਮੀਨਲ ਡਿਫੈਂਸ ਵਕੀਲ ਹੈ। “ਮੈ  ਇੱਕ ਭੈਣ, ਇੱਕ ਪਾਰਟਨਰ ਤੇ  ਇੱਕ ਦੋਸਤ ਹਾਂ।” ਐਡਮਿੰਟਨ ਵਿਖੇ ਉਹ ਮਨੁੱਖੀ ਅਧਿਕਾਰ ਦੀ ਸੈਨੇਟ ਕਮੇਟੀ ਦੇ ਸਾਹਮਣੇ ਸੀ ਜਦੋਂ  ਉਸਨੇ ਇਹ ਗੱਲ ਕਹੀ। ਮਨੁੱਖੀ ਅਧਿਕਾਰਾਂ ਦੀ ਇਹ ਸੈਨੇਟ ਕਮੇਟੀ, ਕੈਨੇਡਾ ਦੀਆਂ ਜੇਲ੍ਹਾਂ ਵਿਚ ਮਨੁੱਖੀ ਅਧਿਕਾਰਾਂ ਬਾਰੇ ਘੋਖ ਕਰ ਰਹੀ ਹੈ।

ਨੀਵ ਨੇ ਕਿਹਾ, “ਮੈ ਚਾਹੁੰਦੀ ਹਾਂ ਕਿ ਲੋਕਾਂ ਨੂੰ ਪਤਾ ਲਗੇ ਕਿ ਤੁਸੀਂ ਕਿਸੇ ਦੀ ਸਾਰੀ ਜ਼ਿੰਦਗੀ ਇੰਝ ਹੀ ਖੋਹ ਨਹੀ ਸਕਦੇ ਸਿਰਫ ਇਹ ਕਹਿਕੇ ਕਿ ਤੁਸੀਂ ਕਦੇ ਸੁਧਰ ਹੀ ਨਹੀ ਸਕਦੇ ਜਦੋ ਤੁਹਾਡੀ ਉਮਰ 21 ਸਾਲ ਹੋਵੇ।

ਨੀਵ ਦਾ ਜਨਮ  ਸੈਸਕੈਚਵਿਨ ਵਿਚ ਹੋਇਆ  ਉਹ 1972 ਦਾ ਬੌਕਸਿੰਗ ਡੇਅ ਸੀ। ਉਸਦੀ ਮਾਂ ਮੀਟਿਸ ਸੀ(ਇੱਕ ਕੌਮ ਹੈ) (Métis Nation of Ontario) ਨੀਵ ਦੀ ਉਮਰ ਸਿਰਫ ਤਿੰਨ ਮਹੀਨੇ ਸੀ ਜਦੋਂ ਉਸਨੂੰ ਜਿੰਮ ਤੇ ਕੁਲੀਨ ਨੀਵ ਨੇ ਗੋਦ ਲੈ ਲਿਆ।

ਉਸਦਾ ਬਚਪਣ ਗੌਲਣਯੋਗ ਨਹੀ ਸੀ। ਕੈਲਗਰੀ  ਦੇ ਪੇਂਡੂ ਖੇਤਰ ਵਿਚ ਉਹ ਸਤਰਵਿਆਂ ਦੇ ਅਖੀਰਲੇ ਸਾਲਾਂ ਤਕ  ਰਹੀ।

ਨੀਵ ਦੀ ਉਮਰ ਉਦੋਂ 12 ਸਾਲ ਸੀ ਜਦੋਂ ਉਹ ਆਪਣੇ ਚਾਰ ਦੋਸਤਾਂ ਨਾਲ ਸਕੂਲ ਵਿਚ ਸ਼ਰਾਬ ਪੀਂਦੀ ਫੜੀ ਗਈ। ਪੁਲੀਸ ਆ ਗਈ ਤੇ ਨੀਵ ਨੇ ਘਰ ਜਾਣ ਤੋਂ ਇਨਕਾਰ ਕਰ ਦਿੱਤਾ ਉਸਨੂੰ ਡਰ ਸੀ ਕਿ ਉਸਨੂੰ ਵਡੀ ਸਜ਼ਾ ਮਿਲੇਗੀ। ਪੁਲੀਸ ਵਾਲਿਆਂ ਨੇ ਉਸਨੂੰ ਹੱਥਕੜੀ ਲਾ ਲਈ ਤੇ ਉਸਨੂੰ ਚਿਲਡਰਨ ਸਰਿਵਿਸਜ਼ ਸੈਂਟਰ ਲੈ ਗਏ। ਉਸਦੇ ਕਹਿੰਣ ਅਨੁਸਾਰ  ਉਸਨੂੰ ਨੰਗਾ  ਕਰਕੇ ਉਸਦੀ ਤਲਾਸ਼ੀ ਲਈ ਗਈ।

 

ਸੈਂਟਰ ਦੀਆਂ ਦੂਜੀਆਂ ਲੜਕੀਆਂ ਨੇ ਉਸਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਜਿਸ ਨਾਲ ਉਹ ਬਹੁਤ ਮਾਯੂਸ ਹੋ ਗਈ। ਨੀਵ ਦਾ ਕਹਿੰਣਾ ਹੈ ਕਿ ਤੰਗ ਕਰਨ ਵਾਲੀਆਂ ਇਨ੍ਹਾਂ ਲੜਕੀਆਂ ਦੀ ਲੀਡਰ ਦਾ ਉਸਨੇ ਲੋਹੇ ਦੇ ਭਾਂਡੇ ਨਾਲ ਸਿਰ ਪਾੜ ਦਿੱਤਾ। ਅਦਾਲਤ ਨੇ ਹੁਕਮ ਦਿੱਤਾ ਕਿ ਇਸਨੂੰ ਮੈਂਟਲ ਹੈਲਥ ਟਰੀਟਮੈਂਟ ਦੀ ਲੋੜ ਹੈ।

“ਕੋਈ ਵੀ ਮੇਰੀ ਮਦਦ ਨਹੀ ਕਰਨਾ ਚਾਹੁੰਦਾ ਸੀ, ਉਹ ਸਿਰਫ ਮੈਨੂੰ ਕੰਟਰੌਲ ਕਰਨਾ ਚਾਹੁੰਦੇ ਸਨ।”

ਤਿੰਨ ਸਾਲ ਦੀ ਕਸਟਡੀ ਤੋਂ  ਬਾਦ  ਉਸਨੇ ਕੇਅਰ ਸੈਂਟਰ ਵਿਚੋਂ ਭਜਣਾ  ਸ਼ੁਰੂ ਕਰ ਦਿੱਤਾ ਤੇ ਮੈਨੂੰ ਨਸ਼ਿਆਂ ਤੇ ਵੇਸਵਾਗਿਰੀ ਵਿਚ ਗਲਤਾਨ ਹੋਈ ਨੂੰ ਫੜ ਲਿਆ।

ਟੀਨ ਉਮਰ  ਦੇ ਚੰਗੇ ਸਾਲ ਉਹ ਸਨ ਜਦੋਂ ਉਹ ਚਿਲਡਰਨ ਸਰਵਿਸਜ਼ ਐਜੰਸੀਜ਼, ਸਾਈਕੈਟਿਰਿਕ ਕੇਅਰ  ਤੇ ਯੂਥ ਕੁਰੈਕਸ਼ਨਜ਼  ਫੈਸਲਿਟੀਜ਼  ਵਿਚ ਰਹੀ। ਇਹ ਚੰਗੇ ਸਾਲ  15 ਤੋਂ 18 ਸਾਲ ਦੀ ਉਮਰ  ਦਰਿਮਿਆਨ ਸਨ। ਉਹ ਸਿਰਫ ਚਾਰ ਮਹੀਨੇ ਲਈ ਹੀ ਕਸਟਡੀ ਤੋਂ ਬਾਹਰ ਰਹੀ।

ਉਸਦਾ ਕਹਿੰਣਾ ਹੈ, “ਮੈ ਵੇਸਵਾਗਿਰੀ ਤੇ ਨਸ਼ਿਆਂ ਵਿਚ ਗਲਤਾਨ ਹੋ ਗਈ। ਮੈ ਘਰ ਵਾਪਸ ਜਾਣਾ ਚਾਹੁੰਦੀ ਸੀ ਪਰ ਹੁਣ ਬਹੁਤ ਦੇਰ ਹੋ ਚੁੱਕੀ ਸੀ।

ਕਿਮ ਪੇਟ ਜੋ ਹੁਣ ਸੈਨੇਟਰ ਹੈ ਤੇ ਲੰਮਾ ਸਮਾਂ ਉਹ ਕੈਦੀਆਂ ਦੇ ਹੱਕਾਂ  ਦੀ ਵਕੀਲ ਰਹੀ ਹੈ ਤੇ ਉਹ ਉਸ ਕਮੇਟੀ ਦੀ  ਮੈਂਬਰ ਸੀ ਜਿਸਦੇ ਸਾਹਮਣੇ ਨੀਵ ਨੇ ਆਪਣੀ ਕਹਾਣੀ ਸੁਣਾਈ। ਉਹ 2005 ਦੀ  ਉਸ ਕਿਤਾਬ ਵਿਚ ਲਿਖਦੀ ਹੈ ਜਿਸਦੀ ਸਹਿ-ਲੇਖਕ ਕਿਮ ਪੇਟ ਵੀ ਸੀ, “ ਹੋ ਸਕਦਾ ਹੈ ਕਿ ਇਹ ਸਭ ਕੁਝ ਵਖਰਾ ਹੁੰਦਾ ਜੇ ਉਸ ਵਕਤ ਮੈ ਉਹ ਦਵਾਈ ਲੈ ਰਹੀ ਹੁੰਦੀ ਜੋ ਮੈ ਹੁਣ ਲੈ ਰਹੀ ਹਾਂ।

ਕਿਮ ਪੇਟ ਸੈਨੇਟਰ,ਨੀਵ ਨੂੰ ਉਦੋਂ ਦੀ  ਜਾਣਦੀ ਹੈ ਜਦੋਂ ਉਹ ਯੂਥ ਸਿਸਟਮ ਨਾਲ ਸਬੰਧਿਤ  ਸੀ।

ਇੱਕ ਇੰਟਰਵਿਉ ਵਿਚ ਪੇਟ ਕਹਿੰਦੀ ਹੈ ਕਿ ਨੀਵ ਦੀ ਕਹਾਣੀ ਫੈਡਰਲ ਜੇਲ੍ਹਾਂ ਦੀਆਂ   ਉਨ੍ਹਾਂ ਸਮਸਿਆਵਾਂ ਨੂੰ ਅਗਰਭੂਮੀ ਵਿਚ ਲਿਆਂਉਂਦੀ ਹੈ ਜਿਨ੍ਹਾਂ ਤੇ ਵਿਚਾਰ ਕਰਨ ਦੀ ਲੋੜ ਹੈ ਜਿੱਥੇ ਦੇਸੀ ਔਰਤਾਂ ਦੀ ਗਿਣਤੀ ਬਹੁਤ ਵਧ ਰਹੀ ਹੈ। ਪਿੱਛਲੇ ਦਹਾਕੇ ਵਿਚ ਇਹ ਗਿਣਤੀ 60 ਪ੍ਰਤੀਸ਼ਤ ਵਧੀ ਹੈ।

ਮੰਗਲਵਾਰ ਦੀ ਸੁਣਵਾਈ ਤੋਂ ਪਹਿਲਾਂ  ਪੇਟ ਦਾ ਕਹਿੰਣਾ ਸੀ ਕਿ `ਨੀਵ`  ਇੱਕ ਯੰਗ ਔਰਤ ਦੀ ਉਹ  ਯਾਤਨਾ ਹੈ ਜਿਸਨੂੰ ਸੁਰਖਿਆ ਘਟ ਤੇ ਕੰਟਰੌਲ ਵਧ ਕੀਤਾ ਗਿਆ।

ਜਦੋਂ ਆਦਾਲਤ ਨੇ ਉਸਨੂੰ ਕੈਨੇਡਾ ਦੀ ਸਭਤੋਂ ਖਤਰਨਾਕ ਔਰਤ ਘੋਸ਼ਿਤ  ਕੀਤਾ ਉਦੋਂ ਤੱਕ ਨੀਵ ਨੂੰ 22 ਵਾਰ ਦੋਸ਼ੀ ਗਰਦਾਨਿਆਂ  ਜਾ ਚੁੱਕਾ ਸੀ।

 

ਉਸਦੇ ਜ਼ੁਰਮਾਂ ਦੀ ਰੇਜ਼ ਮਾਮੂਲੀ ਚੋਰੀ ਤੋਂ ਲੈਕੇ ਚਾਕੂ ਰਖਣ ਤੱਕ ਦਾ ਦੋਸ਼ ਹਾ ਜਦੋਂ ਉਹ ਸੜਕਾਂ ਤੇ ਕੰਮ ਕਰ ਰਹੀ ਸੀ। ਦੋ ਵਖਰੀਆਂ ਘਟਨਾਵਾਂ ਵਿਚ ਉਸਨੇ ਕਿਸੇ ਨੂੰ ਬੰਧਕ ਬਣਾਇਆ ਜਦੋਂ  ਉਹ ਯੂਥ  ਕਸਟਡੀ ਵਿਚ ਸੀ।

ਇੱਕ ਗਾਲੀ ਗਲੋਚ ਵਾਲੇ ਦਲੇ ਖਿਲਾਫ ਇੱਕ ਮੁਕਦਮੇ ਵਿਚ ਉਸਨੇ ਗਵਾਹੀ ਦਿੱਤੀ ਜਿਸਤੇ ਹਮਲਾ ਕਰਨ ਦਾ ਚਾਰਜ਼ ਸੀ। ਜਿਰਾਹ  ਖਾਸ ਤੌਰ ਤੇ ਕਰੂਰ ਸਾਬਤ ਹੋਈ। ਜਦੋਂ ਡਿਫੈਸ ਦੇ ਵਕੀਲ ਸਟਰਲਿੰਗ ਸੈਂਡਰਮੈਨ ਨੇ  ਉਸਦਾ ਵੇਸਵਾਗਿਰੀ ਦਾ ਇਤਿਹਾਸ ਸਾਹਮਣੇ ਲਿਆਂਦਾ।

ਆਪਣੇ ਤਜ਼ਰਬਿਆਂ ਨਾਲ ਹਿੱਲੀ ਹੋਈ ਕਹਿੰਦੀ ਹੈ ਕਿ ਉਹ ਖੁਦਕਸ਼ੀ  ਬਾਰੇ ਵੀ ਸੋਚਦੀ ਸੀ। ਨੀਵ ਦਾ ਅਲਬਰਟਾ ਦੇ ਹਸਪਤਾਲ ਵਿਚ ਚੈੱਕ-ਅੱਪ ਹੋਇਆ। ਜਦੋਂ ਡਾਕਟਰ ਨੇ ਪੁੱਛਿਆ ਕਿ ਉਹ ਹਸਪਤਾਲ ਵਿਚ ਕਿਉਂ ਆਈ ਹੈ ਤਾਂ ਨੀਵ ਨੇ ਕਿਹਾ ਕਿ ਡਿਫੈਂਸ ਦੇ ਵਕੀਲ ਨੂੰ ਪਰਿਵਾਰ ਸਮੇਤ ਮਾਰ ਦੇਣਾ ਚਾਹੁੰਦੀ ਹੈ।

ਕੁਝ ਹੀ ਦਿਨਾਂ ਬਾਦ ਉਸਨੂੰ ਧਮਕੀ ਦੇਣ ਦੇ ਦੋ ਚਾਰਜ਼ਾਂ ਦਾ ਸਾਹਮਣਾ ਕਰਨਾ ਪਿਆ। ਬਾਦ ਵਿਚ ਉਸਨੂੰ ਸ਼ਜਾ ਵੀ ਹੋਈ।

ਇੱਕ ਰੌਬਰੀ ਦੇ ਕੇਸ ਵਿਚ  ਜਦੋਂ ਉਸਨੂੰ ਸਜਾ ਸੁਣਾਈ ਗਈ ਤਾਂ ਉਸਨੂੰ ਖਤਰਨਾਕ ਅਪਰਾਧੀ ਗਰਦਾਨਿਆ ਗਿਆ। ਮੁਕਦਮੇ ਦੌਰਾਨ ਸਾਈਕੈਟਰਿਸਟ ਨੇ ਉਸਨੂੰ ਸਾਈਕੋਪੈਥ ਕਿਹਾ ਜੋ   ਇੱਕ ਐਸੀ ਔਰਤ ਹੈ ਜੋ ਕਾਤਲ ਮਰਦ ਦੇ ਬਰਾਬਰ ਹੈ। ਭਾਵੇਂ ਕਿ ਉਸਨੇ ਕਦੇ ਵੀ ਕਿਸੇ ਦਾ ਕਤਲ ਨਹੀ ਕੀਤਾ ਸੀ।

ਇਹ ਸੁਣਵਾਈ ਹਿਲਾ ਦੇਣ ਵਾਲੀ ਸੀ ਉਸਦੀ ਸਜਾ ਸੁਣਾਉਂਦਿਆ ਜੱਜ ਨੇ ਕਿਹਾ ਕਿ ਉਸਦੀ ਕੈਦ ਉਦੋਂ ਹੀ ਮੁੱਕੇਗੀ ਜਦੋਂ ਉਸਦੀ ਮੌਤ ਹੋ ਜਾਵੇਗੀ।

 

 

ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ

ਸਚਹੁ ਓਰੈ ਸਭੁ ਕੋ ਉਪਰਿ ਸਚੁ ਆਚਾਰੁ

Truth is high but higher still is truthful living

ਆਦਿ ਕਾਲ ਤੋਂ ਹੀ ਇਸ ਮੁੱਦੇ ਤੇ ਗੱਲ ਹੁੰਦੀ ਆਈ ਹੈ,ਹੋ ਰਹੀ ਹੈ ਤੇ ਅੱਗੇ ਤੋਂ ਵੀ ਹੁੰਦੀ ਰਹੇਗੀ। ਹਰ ਯੁੱਗ ਵਿਚ ਕੁਝ ਯੁੱਗ-ਪੁਰਸ਼ ਹੁੰਦੇ ਹਨ। ਸੰਦੇਸ਼ ਤਾਂ ਕਈ ਹੁੰਦੇ ਹਨ ਪਰ ਜੋ ਸਮਾਜ ਦੀ ਮੁਹਾਰ ਹੀ ਬਦਲ ਦੇਵੇ,  ਉਸ ਸੰਦੇਸ਼ ਨੂੰ ਲੋਕਾਈ ਸਹਿਜ ਨਾਲ ਮੰਨ ਵੀ ਲੈਂਦੀ ਹੈ, ਉਸਨੂੰ ਆਪਣੀ ਜੀਵਨ-ਜਾਚ ਦਾ ਹਿੱਸਾ ਵੀ ਬਣਾ ਲੈਂਦੀ ਹੈ ਤੇ ਇਸਦਾ ਗਵਾਹ ਇਤਿਹਾਸ ਹੈ।  ਵੈਸੇ ਤਾਂ ਸੰਵੇਦਨਾ ਨੂੰ ਕਿਸੇ ਗਵਾਹ ਦੀ ਲੋੜ ਨਹੀ ਹੁੰਦੀ ਭਾਵੇਂ ਉਹ ਗਵਾਹੀ, ਇਤਿਹਾਸ ਹੀ ਕਿਉਂ ਨਾ ਦਿੰਦਾ ਹੋਵੇ। ਇਤਿਹਾਸ ਤਾਂ ਘਟਨਾਵਾਂ ਦਾ ਰਿਕਾਰਡ ਹੁੰਦਾ ਹੈ ਤੇ ਉਸਦੀ ਤਾਸੀਰ ਨੂੰ ਸਾਂਭਣਾ, ਸਮਾਜ ਦਾ ਫਰਜ ਹੁੰਦਾ ਹੈ ਪਰ ਹਰ ਯੁੱਗ ਵਿਚ ਕੁਤਾਹੀ ਹੁੰਦੀ ਆਈ ਹੈ, ਨਹੀ ਤਾਂ ਕੋਈ ਕਾਰਣ ਨਹੀ ਕਿ ਸਮਾਜ ਵਿਚ ਇਤਨਾ ਨਿਘਾਰ ਆ ਜਾਵੇ ਕਿ ਜਗਿਆਸੂ ਵਿਅਕਤੀਆਂ ਨੂੰ ਨਵੇਂ ਸਿਰਿਉਂ ਉਹ ਲੜ ਫੜਣ ਲਈ ਮਜ਼ਬੂਰ ਹੋਣਾ ਪਵੇ ਜੋ ਖਿਸਕ ਗਿਆ ਹੈ।

ਯੋਰਪ ਦੇ ਇਤਿਹਾਸ ਵਿਚ ਜੋ  ਡੂੰਘਾ ਤੇ ਫੈਸਲਾਕੁੰਨ ਮੋੜ ਆਇਆ ਉਸਨੂੰ ਫਰੈਂਚ ਰਿਵੋਲੂਸ਼ਨ ਨਾਲ ਜੋੜ ਕੇ ਵੇਖਿਆ ਜਾ ਸਕਦਾ ਹੈ। ਇਹ 1789 ਦੇ ਸ਼ੁਰੂ ਤੋਂ ਲੈਕੇ 1790 ਦੇ ਅੰਤ ਦੇ ਸਮੇਂ ਦੌਰਾਨ ਦਾ ਹੈ। ਨੋਪੀਲਅਨ ਬੋਨਾਪਾਰਟੇ ਦੇ ਤਖਤ ਦਾ ਸਮਾਂ ਸੀ। ਇਸ ਸਮੇਂ ਦੌਰਾਨ ਫਰੈਂਚ ਦੇ ਨਾਗਰਿਕਾਂ ਨੇ ਦੇਸ਼ ਦੀ ਰਾਜਨੀਤੀ ਦਾ ਨਕਸ਼ਾ ਨਵੇਂ ਸਿਰਿਉਂ ਉਸਾਰਿਆ ਤੇ ਸਦੀਆਂ ਤੋਂ ਚਲੀ ਆ ਰਹੀਆਂ ਬਿਸਵੀ ਸੰਸਥਾਵਾਂ ਨੂੰ ਹੂੰਝ ਕੇ ਰੱਖ ਦਿੱਤਾ ਤੇ ਇਸ ਸ਼ੁਭ ਕਰਮ ਨੇ, ਬਾਦਸ਼ਾਹਤ ਅਤੇ ਜਗੀਰਦਾਰੀ ਦੀਆਂ ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ। ਲੋਕਾਂ ਨੇ ਸੁਖਾਵੀਂ ਜੀਵਨ-ਜਾਚ ਅਪਣਾ ਲਈ।

ਇਸ ਪਿੱਛੇ ਵੀ ਉਹ ਲੋਕ ਸਨ ਜਿਨ੍ਹਾਂ ਨੇ ਸੱਚ ਨੂੰ ਸਮਝਿਆ ਤੇ ਸੱਚ ਦੇ ਅਧਾਰ ਤੇ ਜੀਵਨ ਬਸਰ ਕਰਨ ਦਾ ਲੋਕ ਹੋਕਾ ਦਿੱਤਾ।

ਖਾਸ ਕਰਕੇ ਹਰਮਨ ਪਿਆਰੀ ਪ੍ਰਭੂਸਤਾ ਤੇ ਐਸੇ ਮੌਲਿਕ ਅਧਿਕਾਰ ਜੋ ਖੋਹੇ ਨਾ ਸਕਦੇ ਹੋਣ, ਜੋ ਨਾਗਰਿਕ ਦੇ ਹੋਣ।

ਅੱਜ ਫੇਰ ਉਹੋ ਸਮਾਂ ਹੈ ਜਦੋਂ ਨਾਗਰਿਕ ਦੇ ਅਧਿਕਾਰ,  ਤਰਸ ਵਾਲੀ ਹਾਲਤ ਵਿਚ ਹਨ।

ਅਸੀਂ ਸੱਚ ਤੇ ਸਚਾਈ ਤੋਂ ਦੂਰ ਹੋ ਗਏ ਹਾਂ। ਨਤੀਜਨ ਅਸੀਂ ਆਪਣੇ ਪੂਰਵਜ਼ਾਂ ਦੀਆਂ ਕਦਰਾਂ-ਕੀਮਤਾਂ ਤੋਂ ਮੂੰਹ  ਮੋੜ ਲਿਆ ਹੈ।

ਜੇ ਅਸੀਂ ਯਾਦ ਕਰੀਏ,  ਜ਼ਬਾਨ ਤੇ ਖਰਾ ਉਤਰਨਾ, ਗੁਆਂਢੀ ਹੀ ਨਹੀ ਸਗੋਂ ਸਾਰੇ ਪਿੰਡ ਨਾਲ ਪਿਆਰ ਕਰਨਾ ਤੇ ਉਨ੍ਹਾਂ ਤੋਂ ਆਪਣੇ ਨਿਜੀ ਹਿੱਤ ਵਾਰ ਦੇਣੇ,ਅਸੀਂ ਸੁਣੇ ਹੀ ਨਹੀ ਸਗੋਂ ਵੇਖੇ ਹਨ।

ਖੂਹ ਦੀਆਂ ਟਿੰਡਾਂ ਤੋਂ ਸ਼ਰਬਤ ਵਰਗਾ ਪਾਣੀ ਵਗਦਾ ਸੀ। ਸ਼ਤੂਤ ਦੀ ਛਾਂ,ਰਾਹੀ ਦੀ ਸਾਰੀ ਥਕਾਵਟ ਲਾਹ ਦਿੰਦੀ ਸੀ ਤੇ ਚੰਗੇਰ ਵਿਚ ਹਮੇਸ਼ਾਂ ਲਪੇਟੇ ਹੋਏ ਫੁਲਕੇ,ਪ੍ਰਾਹੁਣੇ ਦਾ ਇੰਤਜਾਰ ਕਰਦੇ ਸਨ। ਸਰਘੀ ਵੇਲੇ ਝਾਟੀ ਵਿਚਲੀ ਲੱਸੀ ਵੀ ਸਾਂਝੀ ਹੁੰਦੀ ਸੀ ਕੋਈ ਵੀ ਮੰਗ ਸਕਦਾ ਸੀ ਤੇ ਦੇਣ ਲਗਿਆਂ ਬੇਬੇ ਦੇ ਮੂੰਹ ਤੇ ਨੂਰ ਆ ਜਾਂਦਾ ਸੀ।

ਵਕਤ ਖਲੋ ਜਾਂਦਾ ਹੈ ਜਿਵੇਂ ਦਾ ਸਾਡਾ ਖਲੋ ਗਿਆ ਹੈ। ਲੋਕ ਨਾਪਸੰਦ ਕਰਦੇ ਹਨ ਪਰ ਚੁੱਪ ਹਨ। ਇੱਕ ਚੁੱਪ ਤੇ ਸੌ ਸੁਖ ਵਾਲਾ ਵਰਤਾਰਾ,ਸਮਾਜ ਨੂੰ ਰਸਾਤਲ ਵੱਲ ਲਿਜਾ ਰਿਹਾ ਹੈ।

ਸਮਾਜ ਰਸਾਤਲ ਵਲ ਕਿਉਂ ਜਾ ਰਿਹਾ ਹੈ ਇਸਦਾ ਕਾਰਣ ਉਹ ਭੁਲੀ ਹੋਈ ਜੀਵਨ-ਜਾਚ ਹੈ ਜੋ ਸਾਡੇ ਸਭਿਆਚਾਰ ਦੀ ਪਹਿਚਾਣ ਸੀ।

ਇਸ ਵਿਚ ਕੋਈ ਸ਼ਕ ਨਹੀ ਕਿ ਅੱਜ ਅਸੀਂ ਡੰਗ-ਟਪਾਊ ਹੋ ਗਏ ਹਾਂ। ਉਡਦੀ ਹੋਈ ਗਰਦ ਨੂੰ ਭਾਣਾ ਮੰਨਕੇ, ਸਿਰਫ ਬਚਾਵ ਦੀ ਮੁਦਰਾ ਵਿਚ ਆ ਗਏ ਹਾਂ।

ਸਾਡੇ ਹੀ  ਪਰਿਵਾਰ ਦੇ ਦੂਜੇ ਜੀਅ ਕਹਿੰਦੇ ਹਨ ਕਿ ਸਭ ਠੀਕ ਹੋ ਜਾਵੇਗਾ, ਚਿੰਤਾ ਕਿਉਂ ਕਰਦੇ ਹੋ?

ਸਾਨੂੰ ਭੁਲ ਗਿਆ ਹੈ ਕਿ ਕੀ ਠੀਕ ਨਹੀ ਹੈ। ਸੱਚ ਤੇ ਅਸੱਚ ਦਾ  ਫਰਕ ਮਿਟ ਗਿਆ ਹੈ।  ਫਰਕ ਸਿਰਫ ਸੱਚ ਤੇ ਝੂਠ ਵਿਚ ਹੀ  ਦਰਜ਼ ਹੈ।

ਗੁਰੂ ਨਾਨਕ ਦੇਵ ਜੀ ਦੇ ਯੁੱਗ ਵਿਚਲਾ ਸੱਚ,ਅਸੱਚ ਨੇ ਢਕ ਲਿਆ ਸੀ। ਸੱਚ ਕਦੇ ਵੀ ਦੋ ਧਿਰੀ ਨਹੀ ਹੁੰਦਾ। ਹਾਂ ਅੱਸਚ ਯਕੀਨਨ ਦੋ ਧਿਰੀ ਹੁੰਦਾ ਹੈ। ਅਸੱਚ ਵਿਚਲੀ ਤਾਸੀਰ ਨੂੰ ਗੁਰੂ ਨਾਨਕ ਦੇਵ ਜੀ ਨੇ ਪਹਿਚਾਣਕੇ ਹੀ ਸੱਚ ਦਾ ਗੱਲ ਕੀਤੀ ਤੇ ਸਮਾਜ ਵਿਚ ਸੁਧਾਰ  ਵੀ ਲਿਆਂਦਾ ਤੇ ਸਿਧਾਂਤ ਵੀ ਪੇਸ਼ ਕੀਤੇ। ਕਿਰਤ ਕਰੋ, ਵੰਡ ਛਕੋ ਅੱਜ ਵੀ ਉਤਨਾ ਹੀ  ਪ੍ਰਸੰਗਿਕ  ਹੈ।
ਸਿਧਾਂਤ ਨਾਲ ਹੀ ਉਹ ਜੀਵਨ-ਜਾਚ ਬਣਦੀ ਹੈ ਜਿਸਨੂੰ ਸਚੁ ਆਚਾਰੁ ਕਿਹਾ  ਜਾਂਦਾ ਹੈ। ਦੂਜੇ ਸ਼ਬਦਾਂ ਵਿਚ ਕਹਿ ਸਕਦੇ ਹਾਂ ਸਾਡੇ ਜਿਉਣ ਦਾ ਢੰਗ।

ਅੱਜ ਸਾਨੂੰ  ਇਸ ਸੱਚ ਅਧਾਰਿਤ ਜਾਚ ਦੀ ਬਹੁਤ ਲੋੜ ਹੈ।

ਸਮਝਣਾ ਪਵੇਗਾ ਕਿ ਜੀਣ ਥੀਣ ਦੀ ਇਹੋ ਤਹਜ਼ੀਬ ਹੈ। ਸਾਡਾ ਫਰਜ਼ ਹੈ ਕਿ ਅਸੀਂ  ਵਕਤ ਰਹਿੰਦਿਆਂ,ਆਪਣੀ ਅਮੀਰ ਤਹਜ਼ੀਬ  ਨੂੰ ਸੇਹਤਮੰਦ ਕਰਕੇ ਹੀ ਅਗਲੀ ਪੀੜੀ ਨੂੰ ਸੋਂਪੀਏ। ਨਹੀ ਤਾਂ ਨਵੀ ਪੀੜ੍ਹੀ ਸਾਨੂੰ ਉਲ੍ਹਾਮਾ ਦੇਵੇਗੀ।

ਸੱਭਿਆਚਾਰਕ ਵਿਰਾਸਤ ਪੀੜ੍ਹੀ ਤੋਂ ਪੀੜ੍ਹੀ ਤੱਕ ਪਹੁੰਚ ਕਰਦੀ ਹੈ। ਸਾਨੂੰ ਯਾਦ ਹੈ ਪਰ ਕੀ ਅਸੀਂ ਵਿਰਾਸਤ ਨੂੰ ਕੁਝ ਹਾਂ-ਪੱਖ ਦੇ ਰਹੇ ਹਾਂ ਕਿ ਅਗਲੀ ਪੀੜ੍ਹੀ ਉਸਨੂੰ ਯਾਦ ਵੀ ਰਖ ਸਕੇ ਤੇ ਮਾਣ ਵੀ ਕਰ ਸਕੇ?

ਅਫਰਾ ਤਫਰੀ ਨਵੀ ਦਿਸ਼ਾ ਦੀ ਭਾਲ ਵਿਚ ਹੈ। ਗਲੋਬਲ ਪਿੰਡ ਨੇ ਸਾਡੇ  ਰਸਦੇ ਵਸਦੇ ਪਿੰਡ ਖਾ ਲਏ ਹਨ। ਇਸਦਾ ਇੱਕੋ ਇੱਕ ਬਦਲ ਲੋਕ-ਚੇਤਨਾ ਹੈ।

ਅਸਲ ਵਿਚ ਰਸਤੇ ਐਸੇ ਹਨ ਜੋ ਮੰਡੀ ਵਲ ਜਾਂਦੇ ਹਨ, ਵਹਿੰਦੇ ਪਾਣੀਆਂ ਵਾਂਗ।

 

ਵਿਰਾਸਤੀ  ਤਲਾਸ਼ ਜਾਰੀ ਹੈ ਇਸੇ ਲਈ ਅਸੀਂ ਅੱਜ ਇਕਠੇ ਹੋਏ ਹਾਂ।

ਸਿਸਟਮ ਦਾ ਸੰਦਰਭ ਸਾਡਾ ਸਮਾਜਿਕ ਜੀਵਨ ਹੈ ਨਾਂ ਕਿ ਕਿਸੇ ਦੇਸ਼ ਦੀ ਸਰਕਾਰ ਵਲੋਂ ਉਸਾਰਿਆ ਮਕੜ-ਜਾਲ।

ਕੁਝ ਵੀ ਬਦਲਣ ਦੀ ਲੋੜ ਨਹੀ ਹੈ ਜੋ ਹੈ ਉਸਨੂੰ ਸਾਂਭਣ ਦੀ ਲੋੜ ਹੈ। ਇਹ ਅਸੰਭਵ ਜਿਹਾ ਲਗਦਾ ਹੈ। ਹੈ ਵੀ ਮੁਸ਼ਕਲ ਪਰ ਅਸੰਭਵ ਕੁਝ ਵੀ ਨਹੀ ਹੁੰਦਾ ਤੇ ਇਹ ਸਭ ਹੌਲੀ ਹੌਲੀ ਹੀ ਹੋਣਾ ਹੈ। ਇਸ ਲਈ ਸਿਰਫ ਆਪਣੇ ਹੱਕਾਂ ਤੇ ਪਹਿਰਾ ਦੇਣ ਦੀ ਤੇ ਗੁਆਂਢੀ ਨਾਲ ਪਿਆਰ ਕਰਨ ਦੀ ਲੋੜ ਹੈ। ਅੱਜ ਸਾਨੂੰ ਲੋੜ ਹੈ ਕਲ ਨੂੰ ਗੁਆਂਢੀ ਦੀ ਲੋੜ ਹੈ।

ਸਹੀ ਦਿਸ਼ਾ ਵਿਚ ਜੀਣਾ ਥੀਣਾ ਕੀ ਹੈ  ਤੇ ਸਾਡੀ ਅਗਲੀ ਪੀੜੀ ਕਿਵੇਂ ਦਾ ਜੀਵੇਗੀ,ਕੀ ਉਹ ਉਲਾਂਭਾ ਤੇ ਨਹੀ ਦੇਵੇਗੀ? ਇਸ ਭਵਿਖੀ ਜੀਵਨ-ਜਾਚ ਨੇ ਉਲਾਂਭੇ ਪੈਦਾ ਕਰ ਦਿੱਤੇ ਹਨ।

ਵਿਰੋਧ ਤੋਂ ਬਚਦੇ ਅਸੀਂ ਖੁਦ ਦੀ ਜ਼ਮੀਰ ਦੇ ਹੀ ਵਿਰੋਧੀ ਬਣ ਜਾਂਦੇ ਹਾਂ। ਸਾਹਿਤ  ਦੇ ਰਣਤੱਤੇ ਵਿਚ ਤੇ ਸਾਡਾ  ਵਿਰਸਾ ਹੋਣਾ ਚਾਹੀਦਾ ਹੈ ਤੇ ਉਸਦੀ ਪ੍ਰਫੁਲਤਾ ਲਈ ਯਕੀਨਨ ਸਾਡੀ ਸਰਬ-ਸੋਚ ਵੀ ਨਿੱਗਰ ਹੋਣਾ ਚਾਹੀਦੀ ਹੈ।

ਅਸੀਂ ਪਹਿਲੇ ਹੀ ਅਚੇਤ ਵਿਚ ਵਸੇ ਹੋਏ ਪ੍ਰਭਾਵਾਂ  ਨਾਲ ਗੱਲ ਕਰਦੇ ਹਾਂ। ਸਾਡੀ ਆਗਾਮੀ ਸੋਚ, ਅਚੇਤ ਸੋਚ ਨਾਲ ਜਰਬਾਂ ਦੇਕੇ ਹੀ ਕੋਈ ਨੁਕਤਾ ਸੋਚਦੀ ਹੈ।

ਆਪਣੀ ਈਗੋ ਨੂੰ ਸੰਤੁਸ਼ਟ ਕਰਨ ਲਈ ਅਸੀਂ ਕਦੇ ਕਦੇ ਆਪਣੇ ਆਪ ਨੂੰ ਵੀ ਮੰਨਣ ਤੋਂ ਇਨਕਾਰੀ ਹੁੰਦੇ ਹਾਂ। ਦੂਜੇ ਸ਼ਬਦਾਂ ਵਿਚ ਨਵਾਂ ਗ੍ਰਹਿਣ ਹੀ ਨਹੀ ਕਰਨਾ ਚਾਹੁੰਦੇ। ਸਾਨੂੰ ਅਕਸਰ ਹਰ ਦਿਨ ਨਵੇਂ ਮੌਕੇ ਮਿਲਦੇ ਹਨ, ਨਵਾਂ ਸਿਖਣ ਲਈ। ਆਸੇ ਪਾਸੇ ਵਿਚਰਦੀ ਦੁਨੀਆਂ ਪਰਾਈ ਨਹੀ ਹੁੰਦੀ ਪਰ ਅੱਖਾਂ ਤੋਂ ਪੱਟੀ ਉਤਾਰਨ ਦੀ ਹਿੰਮਤ ਨਹੀ ਹੁੰਦੀ। ਖਦਸ਼ਾ ਹਾਜ਼ਰ ਹੁੰਦਾ ਹੈ ਕਿ ਕੌਣ ਇਤਨੀ ਰੌਸ਼ਨੀ ਬਰਦਾਸ਼ਤ ਕਰੇਗਾ? ਗੰਧਾਰੀ, ਸਾਡੇ ਰਗ ਰਗ ਵਿਚ ਵਸੀ ਹੋਈ ਹੈ।

ਵਿਅਕਤੀ ਆਪਣੇ ਅੰਦਰ ਧਸੇ ਹੋਏ ਤੇ ਖੋਪੜੀ ਵਿਚ ਉਣੇ ਹੋਏ ਰੇਸ਼ਿਆਂ ਨੂੰ ਬਚਾ ਕੇ ਰਖਦਾ ਹੈ। ਸੋਚ-ਤਕਨੀਕ ਨੂੰ ਦਿਲ ਤੇ ਮੰਨਦਾ ਹੈ ਪਰ ਦਿਮਾਗ ਦੀ ਖਲਬਲੀ ਬਹੁਤੀ  ਬਲਵਾਨ ਹੁੰਦੀ ਹੈ।

ਐਸਾ ਨਹੀ ਹੈ ਕਿ ਕੁਝ ਹੋ ਨਹੀ ਸਕਦਾ, ਬਿਲਕੁਲ ਹੋ  ਸਕਦਾ ਹੈ ਪਰ ਉਹਦੇ ਲਈ ਆਪਣੇ  ਆਪ ਨੂੰ ਐਸੇ ਵਰਤਾਰੇ ਤੋਂ ਨਿਰਲੇਪ ਕਰਨਾ ਪਵੇਗਾ। ਸਾਡੇ ਕੋਲ ਆਪਣੇ ਪੁਰਖਿਆਂ ਦਾ ਸਿਰਜਿਆ ਹੋਇਆ ਮਾਡਲ ਮੌਜੂਦ ਹੈ। ਉਹ ਮਾਡਲ ਸਾਡੇ ਅਚੇਤ ਵਿਚ ਵਸਿਆ ਹੋਇਆ ਹੈ ਪਰ ਦੁਨਿਆਂਦਾਰੀ ਦੇ ਸੁਚੇਤ ਵਰਤਾਰਿਆਂ ਨੇ ਉਸਨੂੰ ਦੂਸ਼ਿਤ ਕਰ ਦਿੱਤਾ ਹੈ। ਐਸਾ ਵੀ ਨਹੀ ਕਿ ਅਸੀਂ ਨਵੀਆਂ ਪ੍ਰਸਥਿਤੀਆਂ ਨੂੰ ਨਜ਼ਰ ਅੰਦਾਜ਼ ਕਰ ਦੇਈਏ। ਕਈ ਵਾਰ ਸਮਝੌਤੇ ਵੀ ਕਰਨੇ ਪੈਂਦੇ ਹਨ ਪਰ ਇਹ ਸਮਝੌਤੇ ਸੱਚ ਤੇ ਅਧਾਰਿਤ, ਸਿਧਾਂਤ ਦੇ ਅਨੁਸਰਣੀ ਤੇ ਵਰਤਮਾਨ ਦੇ ਹਾਣੀ ਹੋਣੇ ਚਾਹੀਦੇ ਹਨ। ਸਾਨੂੰ ਉਸ ਅਧਾਰ ਦੀ ਬੌਟਮ ਲਾਈਨ ਉਲੰਘਣੀ ਨਹੀ ਚਾਹੀਦੀ ਜੋ ਸਾਡੇ ਸਭਿਆਚਾਰ ਦੇ ਅਨੁਕੂਲ ਨਾ ਹੋਵੇ।

ਜੋ ਜਨਮ ਤੋਂ ਹੀ ਸੰਸਕਾਰਾਂ ਸਮੇਤ ਸਾਡੇ ਵਿਚ ਰਚਿਆ ਹੋਇਆ ਹੈ। ਵਕਤ ਦੀ ਧੂੜ ਨੇ ਉਸਨੂੰ ਮੈਲਾ ਕਰ  ਦਿੱਤਾ ਹੈ। ਸਚੁ ਆਚਾਰੁ ਸਾਡੇ ਅੰਦਰ ਹੈ ਪਰ ਅਸੀਂ ਹੀ ਅਵੇਸਲੇ ਹਾਂ।

ਸੋਚ-ਹਲੂਣਾ ਇਹ ਗੱਲ ਤਸਲੀਮ ਕਰਨ ਵਿਚ ਕੋਈ ਹਰਜ਼ ਨਹੀ ਸਮਝਦਾ ਕਿ ਸਾਡੇ ਸੰਸਕਾਰਾਂ ਤੇ ਜੰਮੀ ਧੂੜ ਨੇ ਸਾਡਾ ਫੱਕਾ ਨਹੀ ਛਡਣਾ।

ਇਹ ਆਸ ਰਖਣੀ  ਹੀ ਨਹੀ ਚਾਹੀਦੀ ਕਿ ਕੋਈ ਐਨ ਮਨੋਰਥ ਤੇ ਤਰਕ ਨਾਲ ਹੀ ਗੱਲ ਕਰੇਗਾ।

ਸਾਂਝੀ ਸੋਚ ਨੂੰ ਭਰਮ ਨਾਲ ਨਹੀ ਜੋੜ ਦੇਣਾ ਚਾਹੀਦਾ। ਇਹ ਸਮੇ ਸਮੇ ਸਮੂਹਿਕ ਹੁੰਦੀ ਆਈ ਹੈ ਤੇ ਇਸ ਇਕਾਗਰਤਾ ਦੀ ਸਾਨੂੰ ਲੋੜ ਹੈ।

ਇਸ ਇਕਸਾਰਤਾ ਦਾ ਧੁਰਾ ਉਹ ਜੀਵਨ-ਜਾਚ ਹੈ  ਜੋ ਸਾਡਾ ਵਿਰਸਾ ਰਹੀ ਹੈ ਤੇ ਹੁਣ ਪੇਤਲੀ ਪੈਂਦੀ ਜਾ ਰਹੀ ਹੈ।

ਸਾਡੇ ਕੋਲ ਇੱਕ ਸੋਚ ਆ ਪਹੁੰਚੀ ਹੈ ਕਿ ਸਰਕਾਰਾਂ ਕੁਝ ਨਹੀ ਕਰਦੀਆਂ। ਅਸੀਂ ਥਿੜਕੇ ਹੋਏ ਕਿਸੇ ਇੱਕ ਪਾਰਟੀ ਨਾਲ ਜੁੜ ਕੇ ਕੋਈ ਆਸ ਪੈਦਾ ਕਰ ਲੈਂਦੇ ਹਾਂ। ਇਹ ਭੁਲ ਜਾਂਦੇ ਹਾਂ ਕਿ ਨਿੱਕੀਆਂ ਨਿੱਕੀਆਂ ਛਾਨਣੀਆਂ ਨੇ ਸਾਡਾ ਆਲਾ ਦੁਆਲਾ ਧੁਆਂਖ ਦਿੱਤਾ ਹੈ। ਛਾਨਣੀਆਂ ਦਾ ਇਹ ਢੇਰ ਯਕਮੁੱਕਤ ਮਨਫੀ ਨਹੀ ਹੋ ਸਕਦਾ। ਸਾਨੂੰ ਤੇ ਇੱਕ ਇੱਕ ਛਾਨਣੀ ਦੀ ਪੁਣਛਾਣ ਕਰਨੀ ਪਵੇਗੀ। ਇਹ ਲੋੜ ਮੇਰੇ ਗੁਆਂਢੀ ਦੀ ਹੈ, ਉਹ ਕਰੇ ਤਾਂ ਹੀ ਮੇਰਾ ਸਾਹ ਸੌਖਾ ਹੋ ਸਕਦਾ ਹੈ। ਅਸੀਂ ਉਸ ਗੁਆਂਢੀ ਨੂੰ ਸਹੂਲਤ ਦੇ ਸਕਦੇ ਹਾਂ ਕਿ ਉਹ ਆਪਣੇ ਵਿਹਾਰ ਵਿਚ ਕੋਈ ਤਬਦੀਲੀ ਲਿਆਵੇ। ਗੁਆਂਢੀ ਤੇ ਲਾਈਆਂ ਪਾਬੰਧੀਆਂ,ਸਾਡੀਆਂ ਆਪਣੀਆਂ ਹਨ। ਸਾਡੇ ਵਿਚ ਹੀ ਨਿਘਾਰ ਹੈ ਸਾਨੂੰ ਉਸ ਨਿਘਾਰ ਦੀ ਪਹਿਚਾਣ ਕਰਨੀ ਪਵੇਗੀ।  ਗੁਆਂਢੀ ਨੂੰ ਪੁੱਛਣਾ ਪਵੇਗਾ ਕਿ ਉਸਦੀ ਲੋੜ ਕੀ ਹੈ?  ਕਿਤੇ ਉਸਨੂੰ  ਸਾਡੀ ਲੋੜ ਤੇ ਨਹੀ?

ਗੁਆਂਢੀ ਦਾ ਕੇਲੇ ਦਾ ਛਿਲਕਾ, ਸੜਕ ਤੇ ਸੁਟਿਆ ਸਾਨੂੰ ਚੁੱਕਣਾ ਪਵੇਗਾ। ਇੰਝ  ਹੁੰਦਾ ਆਇਆ ਹੈ ਤੇ ਇਹ ਹੋ ਸਕਦਾ ਹੈ।

ਇਹ ਹੀ ਹੈ ਦੋਸਤੀ ਦੀ ਉਹ ਰਿਸ਼ਤਗੀ ਜਿਸਨੇ ਸਾਡੇ ਸੋਚਣ ਸਮਝਣ ਤੇ ਪਾਬੰਧੀ ਲਗਾ ਦਿੱਤੀ ਹੈ। ਕਦਰਾਂ ਕੀਮਤਾਂ ਦਾ ਘਾਣ ਕੀਤਾ ਹੈ। ਮਾਨਸਿਕ ਗੱਲ ਇਹ ਹੈ ਕਿ ਗੁਆਂਢੀ ਦੀ  ਇਹ ਮਰਜੀ ਨਹੀ ਹੈ।

ਉਸਨੇ ਇਹ ਗੱਲ ਅਸਿਧੇ ਰੂਪ ਵਿਚ, ਸਾਡੇ ਕੋਲੋਂ ਹੀ ਸਿਖੀ ਹੋਵੇਗੀ।

ਸਾਨੂੰ ਇਹ ਗੱਲ ਤਸਲੀਮ ਕਰ ਲੈਣੀ ਚਾਹੀਦੀ ਹੈ ਕਿ ਦੋਸਤੀਆਂ ਦੀ ਤਲਾਸ਼ ਅਜੇ ਖਤਮ ਨਹੀ ਹੋਈ।

ਇਸ ਬੁਨਿਆਦ ਨੂੰ ਹਕੀਕਤ ਮੰਨਕੇ ਬਹੁਤ ਕੁਝ ਕੀਤਾ ਜਾ ਸਕਦਾ ਹੈ ਤੇ ਇਸਦੀ ਲੋੜ ਅੱਜ ਤੋਂ ਵਧ ਕਦੇ ਵੀ ਨਹੀ ਸੀ।

ਅੱਜ ਅਸੀਂ ਨਿੱਕੇ ਨਿੱਕੇ ਫਾਇਦਿਆਂ ਦੀ ਖਾਤਰ,ਆਦਰਸ਼ਾਂ ਦਾ ਕਤਲ ਕਰ ਰਹੇ ਹਾਂ।

ਦੋਸਤੋ ਅੱਜ ਸਾਡਾ ਨਿੱਜਵਾਦ ਆਲਸੀ ਤੇ ਅਰਾਮ ਪ੍ਰਸਤ ਹੋ ਗਿਆ ਹੈ। ਐਸਾ  ਨਿੱਜਵਾਦ ਚੌਰਾਹੇ ਵਿਚ ਆਕੇ ਇਨਸਾਨੀਅਤ ਦਾ ਨੁਕਸਾਨ ਕਰੇਗਾ।

ਹੁਣ ਇਹ ਵੇਖਣ ਵਾਲੀ ਗੱਲ ਹੈ ਕਿ ਤੁਹਾਡੀ ਮਰਜੀ ਦਾ ਕਰਮ ਕੀ ਹੈ? ਕੀ ਤੁਸੀਂ ਕਿਸੇ ਦ੍ਰਿੜ ਕਥਨ ਕਹਿੰਣ ਵਾਲੇ ਤੇ ਸੁਨਣ ਵਾਲੇ ਹੋ? ਬਹੁਤੇ ਲੋਕ ਇਸਤਰ੍ਹਾਂ ਨਹੀ ਸੋਚਦੇ।  ਵਜ਼ੂਦ ਸੋਚਦਾ ਹੈ,ਜੋ ਮਿਲ ਗਿਆ ਸੱਚ ਬਚਨ, ਜੋ ਦਿਸ ਰਿਹਾ ਸੱਤ ਬਚਨ। ਜੋ ਮਹਿਸੂਸ ਹੋ ਰਿਹਾ, ਉਸਦਾ ਮਜਾ ਲਵੋ। ਜੋ ਦੁਖ ਦੇ ਰਿਹਾ ਹੈ ਉਸਤੋਂ ਅੱਖਾਂ ਬੰਦ ਕਰ ਲਵੋ। ਕਾਰਣ  ਇਹ ਹੈ ਕਿ ਸਭਿਆਚਾਰਕ, ਰੀੜ ਦੀ ਹੱਡੀ ਕਮਜੋਰ ਪੈ ਗਈ ਹੈ।

ਅਸੀਂ ਇੱਕ ਨਵਾਂ ਸ਼ਬਦ ਘੜ ਲਿਆ ਹੈ—ਯਥਾਰਥ।

ਯਥਾਰਥ  ਦੇ ਤਸਲੇ ਵਿਚ ਅਸੀਂ ਆਪਣੀ ਜੀਵਨ-ਜਾਚ ਉੱਲਦ ਦਿੱਤੀ ਹੈ। ਕੀ ਇੰਝ ਨਹੀ ਹੋ ਸਕਦਾ ਕਿ ਆਦਰਸ਼  ਨੂੰ ਸਮਝ ਕੇ ਉਸਨੂੰ ਯਥਾਰਥ ਨਾਲ ਜਰਬਿਆ ਜਾਵੇ ਜਾਂ ਉਸ ਯਥਾਰਥ ਨੂੰ ਨਿਕਾਰ  ਦਿੱਤਾ ਜਾਵੇ ਜਿਸ ਵਿਚ ਆਦਰਸ਼ ਨਾ ਹੋਵੇ?

ਖੋਜ ਬਹੁਤ ਜ਼ਰੂਰੀ ਹੈ, ਬਿਨ੍ਹਾਂ ਖੋਜ ਤੋਂ ਉਲਝਾ ਹੀ ਉਲਝਾ ਹੈ। ਸਿਧੇ ਪਾਣੀ ਸਾਨੂੰ ਕਦੇ ਵੀ  ਸਚੁ ਆਚਾਰੁ ਵਲ ਲੈਕੇ ਨਹੀ ਜਾਣਗੇ। ਜੋ ਹੋ ਰਿਹਾ ਹੈ ਇਹ ਸਾਡੇ ਅਨੁਕੂਲ ਨਹੀ ਤੇ ਕਿਉਂ ਅਨੁਕੂਲ ਨਹੀ ਇਹ ਸਮਝਣ ਦੀ ਲੋੜ ਹੈ।

ਅਸਲ ਵਿਚ,ਸਭਿਆਚਾਰ  ਨਾਲ ਜੁੜਿਆ ਸਿੱਧਾ ਰਸਤਾ ਤਾਂ ਬਹੁਤ ਔਖਾ ਹੋ ਗਿਆ ਹੈ। ਗਲੋਬਲ ਪਿੰਡ ਦੇ ਨਵੇਂ ਨਵੇਂ ਵਿਚਾਰ,ਸਾਡੇ ਘੜੇ ਹੋਏ ਨਹੀ ਹਨ ਪਰ ਨੁਕਸਾਨ ਸਭਤੋਂ ਬਹੁਤਾ ਸਾਡਾ ਹੀ ਕਰ ਰਹੇ ਹਨ।

ਸਾਡੇ ਤੋਂ ਭਾਵ ਹਰ ਉਸ ਸਭਿਆਚਾਰ  ਤੋਂ ਹੈ ਜੋ ਕਿਸੇ ਸਮੇਂ,ਸਥਿਤੀ ਤੇ ਭੂਗੋਲਿਕ ਪ੍ਰਸਥਿਤੀਆਂ ਅਨੁਸਾਰ,  ਧਰਤੀ ਦੇ ਕਿਸੇ ਵੀ ਖਿੱਤੇ ਵਿਚ ਪਨਪਿਆ ਹੈ। ਹਰ ਸਭਿਆਚਾਰ ਵਿਚ ਖਿੱਤੇ ਦੀ ਜ਼ਮੀਨੀ ਹਕੀਕਤ ਹੁੰਦੀ ਹੈ। ਉਸ ਹਕੀਕਤ ਨੂੰ ਰੱਦ ਨਹੀ ਕੀਤਾ ਜਾ ਸਕਦਾ ਪਰ ਕਾਰਪੋਰੇਟ ਦੇ ਵਿਰਾਟ ਰੂਪ ਨੇ ਧਾਵਾ ਬੋਲਿਆ ਹੋਇਆ ਹੈ।  ਉਹ ਸਿਰਫ ਆਪਣਾ ਨਫਾ ਵੇਖਦਾ ਹੈ ਭਾਵੇਂ ਯੂਨੈਸਿਕੋ ਨੇ ਇਸ ਬਾਰੇ ਡਾਇਸ ਵੀ ਬਣਾਇਆ ਹੈ ਪਰ ਇਸਦਾ ਪ੍ਰਭਾਵ ਦਿਸ ਨਹੀ ਰਿਹਾ।

ਅੱਜ ਫੋਕਸ ਵਿਚ ਮਨੁੱਖ ਨਹੀ ਸਗੋਂ ਵਸਤੂ ਹੈ। ਆਪਣੇ ਫਾਇਦੇ ਦੀ ਖਾਤਰ ਉਨ੍ਹਾਂ ਨੇ ਮਨੁੱਖ ਨੂੰ ਵਸਤੂ ਬਨਾਉਣ ਲਈ ਟਿੱਲ ਲਾਇਆ ਹੋਇਆ ਹੈ ਤੇ ਸਾਡੇ ਕੋਲ ਕੋਈ ਚਾਰਾ ਦਿਸਦਾ ਨਹੀ।

ਇਸਦਾ ਮੁੱਢਲਾ ਕਾਰਣ ਇਹ ਹੀ ਹੈ ਕਿ ਅੱਜ ਸਾਡਾ  ਗੁਆਂਢੀ, ਸਾਡੇ ਲਈ ਅਜਨਬੀ ਹੋ  ਗਿਆ ਹੈ।

ਆਉ ਉਨ੍ਹਾਂ ਛਾਨਣੀਆਂ ਨੂੰ ਇੱਕ ਇੱਕ ਕਰਕੇ ਉਤਾਰੀਏ। ਆਪਸੀ ਸਮਝ ਪੈਦਾ ਕਰੀਏ,ਆਪਣੀ ਲੋੜ ਨੂੰ ਇੱਕ  ਪਲੇਟਫਾਰਮ ਤੇ ਲਿਆਈਏ। ਕਰਿੰਗੜੀਆਂ ਪਾਕੇ ਆਪਣੇ ਪਿੰਡ ਨੂੰ ਬਚਾਈਏ।

ਧੀ ਦੇ ਵਿਆਹ ਲਈ ਮੰਜੇ ਇੱਕਠੇ ਕਰੀਏ।

ਸਾਡੀਆਂ ਪਗਡੰਡੀਆਂ ਗੁਆਚੀਆਂ ਨਹੀ ਹਨ,ਸਿਰਫ ਧੂੜ ਨਾਲ ਅੱਟੀਆਂ ਗਈਆਂ ਹਨ।

ਸਾਡੇ ਅੰਦਰੋਂ,ਅਲੋਪ ਹੋਇਆ ਮਨੁੱਖ ਇਸਦੀ ਕਾਮਨਾ ਕਰਦਾ ਹੈ,ਸਿਰਫ ਸਾਨੂੰ ਤੇਜ ਰੌਸ਼ਨੀ ਵਿਚ ਵਿਖਾਈ ਨਹੀ ਦੇ ਰਿਹਾ।

ਇਹ ਆਲੋਪ ਹੋਇਆ ਮਨੁੱਖ ਤੀਜਾ ਪਾਤਰ ਨਹੀ ਹੈ, ਮੈ ਵੀ ਹਾਂ, ਤੁਸੀਂ ਵੀ ਹੋ ਤੇ ਸਾਡੇ ਵਰਗੇ ਹੋਰ ਵੀ ਕਈ ਹਨ।

ਸੱਚ ਸਰਗੁਣ ਹੈ ਪਰ ਸਚਾਈ ਉਪਰ ਕਾਇਮ ਹੋਈ ਜੀਵਨ-ਜਾਚ, ਸਭਤੋਂ ਉੱਤਮ ਹੈ।ਇਹ ਮਾਰਗ ਹੀ ਅਸਲ ਹੈ ਤੇ ਇਸਦਾ ਕੋਈ ਵੀ ਵਿਕਲਪ ਨਹੀ ਹੈ।